ਰੱਖਿਆ ਮੰਤਰਾਲਾ
ਡੀਆਰਡੀਓ ਨੇ ਸਮੁਦਰੀ ਜਹਾਜ਼ਾਂ ਨੂੰ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਐਡਵਾਂਸਡ ਤਕਨੀਕੀ ਚੈਫ ਟੈਕਨੋਲੋਜੀ ਵਿਕਸਿਤ ਕੀਤੀ
Posted On:
05 APR 2021 12:39PM by PIB Chandigarh
ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਦੁਸ਼ਮਣ ਦੇ ਮਿਜ਼ਾਈਲ ਹਮਲੇ ਤੋਂ ਸਮੁੰਦਰੀ ਜ਼ਹਾਜ਼ਾਂ ਨੂੰ ਬਚਾਉਣ ਲਈ ਇਕ ਆਧੁਨਿਕ ਚੈਫ ਟੈਕਨੋਲੋਜੀ ਤਿਆਰ ਕੀਤੀ ਹੈ। ਰੱਖਿਆ ਪ੍ਰਯੋਗਸ਼ਾਲਾ ਜੋਧਪੁਰ (ਡੀਐਲਜੇ), ਇੱਕ ਡੀਆਰਡੀਓ ਪ੍ਰਯੋਗਸ਼ਾਲਾ ਨੇ ਸਵਦੇਸ਼ੀ ਤੌਰ 'ਤੇ ਇਸ ਨਾਜ਼ੁਕ ਟੈਕਨੋਲੋਜੀ ਦੇ ਤਿੰਨ ਰੂਪਾਂ ਨੂੰ ਵਿਕਸਤ ਕੀਤਾ ਹੈ ਅਰਥਾਤ ਸ਼ੌਰਟ ਰੇਂਜ ਚੈਫ ਰਾਕੇਟ (ਐਸਆਰਸੀਆਰ), ਮੱਧਮ ਰੇਂਜ ਚੈਫ ਰਾਕੇਟ (ਐਮਆਰਸੀਆਰ) ਅਤੇ ਲੋਂਗ ਰੇਂਜ ਚੈਫ ਰਾਕੇਟ (ਐਲਆਰਸੀਆਰ) ਜੋ ਭਾਰਤੀ ਨੇਵੀ ਦੀਆਂ ਗੁਣਾਤਮਕ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਡੀਐਲਜੇ ਵੱਲੋਂ ਐਡਵਾਂਸਡ ਚੈਫ ਟੈਕਨੋਲੋਜੀ ਦਾ ਸਫਲ ਵਿਕਾਸ ਆਤਮਨਿਰਭਰ ਭਾਰਤ ਵੱਲ ਇਕ ਹੋਰ ਕਦਮ ਹੈ।
ਹਾਲ ਹੀ ਵਿੱਚ, ਭਾਰਤੀ ਜਲ ਸੈਨਾ ਨੇ ਭਾਰਤੀ ਸਮੁੰਦਰੀ ਜਹਾਜ਼ ਉੱਤੇ ਅਰਬ ਸਾਗਰ ਵਿੱਚ ਤਿੰਨੋਂ ਰੂਪਾਂ ਦੇ ਪ੍ਰੀਖਣ ਕੀਤੇ ਅਤੇ ਪ੍ਰਦਰਸ਼ਨ ਨੂੰ ਤਸੱਲੀਬਖਸ਼ ਪਾਇਆ।
ਚੈਫ ਵਿਸ਼ਵ ਦੇ ਸਮੁੰਦਰੀ ਜਹਾਜ਼ਾਂ ਨੂੰ ਦੁਸ਼ਮਣ ਦੇ ਰਾਡਾਰ ਅਤੇ ਰੇਡੀਓ ਫ੍ਰੀਕੁਐਂਸੀ (ਆਰਐਫ) ਮਿਜ਼ਾਈਲ ਭਾਲਣ ਵਾਲਿਆਂ ਤੋਂ ਬਚਾਉਣ ਲਈ ਵਿਸ਼ਵ ਭਰ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਇੱਕ ਪੈਸਿਵ ਖਰਚਯੋਗ ਇਲੈਕਟ੍ਰਾਨਿਕ ਪ੍ਰਤੀਰੋਧੀ ਮਾਪ ਟੈਕਨਾਲੌਜੀ ਹੈ। ਇਸ ਵਿਕਾਸ ਦੀ ਮਹੱਤਤਾ ਇਸ ਤੱਥ ਵਿੱਚ ਹੈ ਕਿ ਹਵਾ ਵਿੱਚ ਤਾਇਨਾਤ ਚੈਫ ਸਾਮਗ੍ਰੀ ਦੀ ਬਹੁਤ ਘੱਟ ਮਾਤਰਾ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਲਈ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਰਾਹ ਤੋਂ ਕੁਰਾਹੇ ਪਾਉਣ ਲਈ ਫਸਾਉਣ ਵਜੋਂ ਕੰਮ ਕਰਦੀ ਹੈ।
ਡੀਆਰਡੀਓ ਨੇ ਵਿਰੋਧੀਆਂ ਤੋਂ ਦਰਪੇਸ਼ ਆਉਣ ਵਾਲੇ ਭਵਿੱਖ ਦੇ ਖਤਰਿਆਂ ਨਾਲ ਨਜਿੱਠਣ ਵਿੱਚ ਮੁਹਾਰਤ ਹਾਸਲ ਕੀਤੀ ਹੈ। ਉਦਯੋਗ ਨੂੰ ਵਿਆਪਕ ਮਾਤਰਾ ਵਿੱਚ ਉਤਪਾਦਨ ਲਈ ਇਹ ਟੈਕਨੋਲੋਜੀ ਉਪਲਬਧ ਕਰਵਾਈ ਜਾ ਰਹੀ ਹੈ।
ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ, ਭਾਰਤੀ ਜਲ ਸੈਨਾ ਅਤੇ ਉਦਯੋਗ ਨੂੰ ਉਪਲਬਧੀ ਲਈ ਵਧਾਈ ਦਿੱਤੀ ਹੈ।
ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ. ਸਤੀਸ਼ ਰੈਡੀ ਨੇ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੀ ਸੁਰੱਖਿਆ ਲਈ ਇਸ ਮਹੱਤਵਪੂਰਣ ਟੈਕਨੋਲੋਜੀ ਦੇ ਸਵਦੇਸ਼ੀ ਵਿਕਾਸ ਵਿਚ ਸ਼ਾਮਲ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜਲ ਸੈਨਾ ਸਟਾਫ਼ ਦੇ ਵਾਈਸ ਚੀਫ, ਵਾਈਸ ਐਡਮਿਰਲ ਜੀ ਅਸ਼ੋਕ ਕੁਮਾਰ ਨੇ ਇੱਕ ਥੋੜੇ ਸਮੇਂ ਵਿੱਚ ਮਹੱਤਵਪੂਰਨ ਰਣਨੀਤਿਕ ਸਵਦੇਸ਼ੀ ਟੈਕਨੋਲੋਜੀ ਵਿਕਸਿਤ ਕਰਨ ਲਈ ਡੀ ਆਰ ਡੀ ਓ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਅਤੇ ਥੋਕ ਉਤਪਾਦਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
------------------------------------
ਏ ਬੀ ਬੀ /ਕੇ ਏ /ਡੀ ਕੇ /ਸੇਵੀ
(Release ID: 1709672)
Visitor Counter : 314