ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਟੀਕਾਕਰਨ ਦੀ ਕੁੱਲ ਗਿਣਤੀ 7.3 ਕਰੋੜ ਤੋਂ ਪਾਰ ਹੋਈ


8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਵਿੱਚ ਭਾਰੀ ਵਾਧੇ ਦੀ ਰਿਪੋਰਟ

ਐਕਟਿਵ ਮਾਮਲਿਆਂ ਵਿਚ ਭਾਰੀ ਵਾਧਾ "ਗੰਭੀਰ ਚਿੰਤਾ ਦਾ ਵਿਸ਼ਾ"

ਕੈਬਨਿਟ ਸਕੱਤਰ ਵੱਲੋਂ ਸਾਰੇ ਸੂਬਿਆਂ / ਕੇਂਦਰ ਸਾਸ਼ਤ ਪ੍ਰਦੇਸਾਂ ਨਾਲ ਕੋਵਿਡ-19 ਦੀ ਸਥਿਤੀ ਬਾਰੇ ਸਮੀਖਿਆ

Posted On: 03 APR 2021 11:29AM by PIB Chandigarh

ਕੋਵਿਡ-19 ਦੇ ਖਿਲਾਫ ਲੜਾਈ ਵਿੱਚ ਇੱਕ ਅਹਿਮ ਘਟਨਾ ਵਿੱਚ ਦੇਸ਼ ਵਿੱਚ ਲਗਾਈਆਂ ਗਈਆਂ ਕੋਵਿਡ -19 ਟੀਕਾਕਰਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 7.3 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ 11,53,614 ਸੈਸ਼ਨਾਂ ਰਾਹੀਂ 7,30,54,295 ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ।.

ਇਨ੍ਹਾਂ ਵਿੱਚ 89,32,642 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 52,96,666 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 95,71,610 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 39,92,094 ਫਰੰਟ ਲਾਈਨ ਵਰਕਰ (ਦੂਜੀ ਖੁਰਾਕ),

4,45,77,337 (ਪਹਿਲੀ ਖੁਰਾਕ ) ਅਤੇ 6,83,946 (ਦੂਜੀ ਖੁਰਾਕ), 45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਸ਼ਾਮਲ ਹਨ

ਦੇਸ਼ ਭਰ ਵਿੱਚ ਦਿੱਤੀਆਂ ਗਈਆਂ ਟੀਕਾਕਰਨ ਦੀਆਂ ਕੁੱਲ ਖੁਰਾਕਾਂ ਵਿੱਚ 6 ਕਰੋੜ ਤੋਂ ਵੱਧ ( 6,30,81,589) ਪਹਿਲੀਆਂ ਖੁਰਾਕਾਂ ਸ਼ਾਮਿਲ ਹਨ , ਜਦੋਂਕਿ ਦੂਜੀ ਖੁਰਾਕ ਦੀ ਗਿਣਤੀ ਵੀ ਇੱਕ ਕਰੋੜ ਦੇ ਨੇੜੇ (99,72,706) ਪੁੱਜ ਗਈ ਹੈ

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਸਾਲ ਤੋਂ ਵੱਧ ਉਮਰ

ਦੇ ਲਾਭਪਾਤਰੀ -

 

ਕੁੱਲ

 

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

 

ਦੂਜੀ ਖੁਰਾਕ

 

89,32,642

52,96,666

95,71,610

39,92,094

4,45,77,37

6.83,946

7,30,54,295

                 

 

ਟੀਕਾਕਰਨ ਮੁਹਿੰਮ ਦੇ 77ਵੇਂ ਦਿਨ ( 2 ਅਪ੍ਰੈਲ, 2021) ਨੂੰ 30, 93,795 ਵੈਕਸੀਨੇਸ਼ਨ ਖੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 28,87,779 ਲਾਭਪਾਤਰੀਆਂ ਨੂੰ 35,624 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ ਦੇ ਟੀਕੇ ਲਗਾਏ ਗਏ ਨੇ ਅਤੇ 2,06,016 ਲਾਭਪਾਤਰੀਆਂ ਨੂੰ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ

 

ਤਾਰੀਖ: 2 ਅਪ੍ਰੈਲ, 2021

 

ਸਿਹਤ ਸੰਭਾਲ

ਵਰਕਰ

ਫਰੰਟ ਲਾਈਨ

ਵਰਕਰ

 

 

45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

 

ਪਹਿਲੀ ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦਜੀ ਖੁਰਾਕ

 

 

ਪਹਿਲੀ

ਖੁਰਾਕ

ਦੂਜੀ

ਖੁਰਾਕ

ਪਹਿਲੀ

ਖੁਰਾਕ

ਦੂਜੀ

ਖੁਰਾਕ

 

43,439

18,712

92,887

44,569

 

 

27,51,453

1,42,735

28,87,779

2,06,016

 

                         

 

 

 

 

 

 

 

 

 

 

ਮਹਾਰਾਸ਼ਟਰ , ਕਰਨਾਟਕ, ਛੱਤੀਸਗੜ੍ਹ, ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਸਮੇਤ 8 ਸੂਬਿਆਂ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਭਾਰੀ ਵਾਧਾ ਦਰਜ ਹੋਇਆ ਏ। ਇਨ੍ਹਾਂ 8 ਸੂਬਿਆਂ ਚੋਂ 81.42 ਫੀਸਦ ਨਵੇਂ ਕੇਸ ਸਾਹਮਣੇ ਆਏ ਹਨ

ਪਿਛਲੇ 24 ਘੰਟਿਆਂ ਦੌਰਾਨ 89,129 ਨਵੇਂ ਮਾਮਲੇ ਦਰਜ ਕੀਤੇ ਗਏ ਹਨ

ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੋਂ ਵੱਧ 47,913 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 4,991 ਕੇਸਾਂ ਨਾਲ ਕਰਨਾਟਕ ਦਾ ਨੰਬਰ ਹੈ, ਜਦਕਿ ਛੱਤੀਸਗੜ੍ਹ ਵਿੱਚ 4,174 ਨਵੇਂ ਮਾਮਲੇ ਸਾਹਮਣੇ ਆਏ ਹਨ

ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ , 12 ਸੂਬਿਆਂ ਵੱਲੋਂ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧੇ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ

 

 

 

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 6,58,909 ਤੇ ਪਹੁੰਚ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 5.32 ਫੀਸਦ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਨਵੇਂ ਐਕਟਿਵ ਮਾਮਲਿਆਂ ਵਿੱਚ 44,213 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ

ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ 2 ਮਹੀਨਿਆਂ ( 3 ਫਰਵਰੀ, 2021-3 ਅਪ੍ਰੈਲ, 2021) ਦੌਰਾਨ 10 ਸੂਬਿਆਂ ਵਿੱਚ ਐਕਟਿਵ ਮਾਮਲਿਆਂ ਦਰਜ ਕੀਤੇ ਜਾ ਰਹੇ ਚੋਟੀ ਦੇ ਵਾਧੇ ਦਾ ਤੁਲਣਾਤਮਕ ਵਿਸ਼ਲੇਸ਼ਣ ਦਰਸਾ ਰਿਹਾ ਹੈ। ਮਹਾਰਾਸ਼ਟਰ ਵਿੱਚ ਹੀ 9 ਗੁਣਾਂ ਦੀ ਉਛਾਲ ਨਜ਼ਰ ਰਹੀ ਹੈ। ਜਿਹੜਾ ਇਸ ਸਮੇਂ ਦੌਰਾਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਡਾ ਵਾਧਾ ਹੈ। ਦੂਜੇ ਪਾਸੇ ਪ੍ਰਤੀਸ਼ਤ ਦੇ ਰੂਪ ਵਿੱਚ ਪੰਜਾਬ ਵੱਲੋਂ ਐਕਟਿਵ ਮਾਮਲਿਆਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ

 

ਪੰਜ ਸੂਬੇ - ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਪੰਜਾਬ ਕੁੱਲ ਮਿਲਾ ਕੇ ਦੇਸ਼ ਦੇ ਮੌਜੂਦਾ ਐਕਟਿਵ ਮਾਮਲਿਆਂ 77.3 ਫੀਸਦ ਦਾ ਹਿੱਸਾ ਪਾ ਰਹੇ ਹਨ। ਇਕੱਲੇ ਮਹਾਰਾਸ਼ਟਰ ਵੱਲੋਂ ਹੀ ਦੇਸ਼ ਦੇ ਮੌਜੂਦਾ ਐਕਟਿਵ ਮਾਮਲਿਆਂ ਤਕਰੀਬਨ 60 ਫੀਸਦ (59.36 ਫੀਸਦ) ਦਾ ਹਿੱਸਾ ਪਾਇਆ ਜਾ ਰਿਹਾ ਹੈ

ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਚੋਂ 50 ਫੀਸਦ ਮਾਮਲੇ 10 ਜ਼ਿਲ੍ਹਿਆਂ ਚੋਂ ਸਾਹਮਣੇ ਰਹੇ ਹਨ

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਕੱਲ੍ਹ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ , ਸੂਬਾ ਪੁਲਿਸ ਮੁਖੀਆਂ ਅਤੇਸਿਹਤ ਸਕੱਤਰਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂਵੱਲ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਗਿਆ ਜਿਨ੍ਹਾਂ ਵੱਲੋਂ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਅਤੇ ਰੋਜ਼ਾਨਾ ਮੌਤ ਦੀ ਦਰ ਵਿੱਚ ਨਿਰੰਤਰਵਾਧੇ ਦੀ ਰਿਪੋਰਟ ਕੀਤੀ ਜਾ ਰਹੀ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਕੋਵਿਡ-19 ਦੇ ਲਿਹਾਜ਼ ਨਾਲ ਇਨ੍ਹਾਂ 11 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗੰਭੀਰ ਚਿੰਤਾ ਵਾਲੇ ਸੂਬਿਆਂ ਦੀ ਸ਼੍ਰੇਣੀ ਰੱਖਿਆ ਗਿਆ ਹੈ। ਅਜਿਹੇ ਸੂਬਿਆਂ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਐਕਟਿਵ ਮਾਮਲਿਆਂ ਅਤੇ ਰੋਜ਼ਾਨਾ ਮੌਤਾਂ ਦੀ ਗਿਣਤੀ ਤੇ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਫੌਰੀ ਟੈਸਟਿੰਗ , ਕੰਟੇਨਮੈਂਟ ਦੀ ਸਖ਼ਤੀ ਨਾਲ ਪਾਲਣਾ, ਪੋਜ਼ੀਟਿਵ ਮਾਮਲਿਆਂ ਦੇ ਸੰਪਰਕ ਆਏ ਲੋਕਾਂ ਦੀ ਛੇਤੀ ਸ਼ਨਾਖਤ ਕਰਨਾ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਸਟੈਂਡਰਡ ਕਲੀਨੀਕਲ ਮੈਨੇਜਮੈਂਟ ਪ੍ਰੋਟੋਕਾਲ ਦੀ ਪਾਲਣਾ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਕੇਂਦਰ ਕੋਵਿਡ-19 ਨਾਲ ਲੜਨ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਨਤਕ ਸਿਹਤ ਸੰਭਾਲ ਅਤੇ ਕਲੀਨੀਕਲ ਪ੍ਰਬੰਧਨ ਲਈ ਲੋੜੀਂਦੇ ਸ੍ਰੋਤ ਅਤੇ ਸਹਾਇਤਾ ਮੁਹੱਈਆ ਕਰਵਾਉਂਦਾ ਰਹੇਗਾ

ਭਾਰਤ ਦੀ ਕੁੱਲ ਰਿਕਵਰੀ ਅੱਜ 115,69,241 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 93.36 ਫੀਸਦ ਤੇ ਪੁੱਜ ਗਈ ਹੈ

 

ਪਿਛਲੇ 24 ਘੰਟਿਆਂ ਦੌਰਾਨ 44,202 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਦੌਰਾਨ 714 ਮੌਤਾਂ ਰਿਪੋਰਟ ਹੋਈਆਂ ਹਨ

ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 85.85 ਫੀਸਦ ਬਣ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 481 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 57 ਮੌਤਾਂ ਰਿਪੋਰਟ ਹੋਈਆਂ ਹਨ

13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ ਹੈ। ਇਹ ਹਨ -ਓੜੀਸ਼ਾ, ਅਸਾਮ, ਲੱਦਾਖ਼ (ਯੂ.ਟੀ), ਦਮਨ ਤੇ ਦਿਊ , ਦਾਦਰਾ ਤੇ ਨਗਰ ਹਵੇਲੀ , ਨਾਗਾਲੈਂਡ, ਮੇਘਾਲਿਆ, ਮਨੀਪੁਰ, ਤ੍ਰਿਪੁਰਾ, ਸਿੱਕਮ, ਲਕਸ਼ਦੀਪ, ਮਿਜੋਰਮ, ਅੰਡੇਮਾਨ ਤੇ ਨਿੱਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼

 

****

ਐਮ.ਵੀ.



(Release ID: 1709374) Visitor Counter : 233