ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਵੈਕਸੀਨੇਸ਼ਨ ਤੇ ਅੱਪਡੇਟ


ਅਪ੍ਰੈਲ ਮਹੀਨੇ ਦੇ "ਸਾਰੇ ਦਿਨਾਂ ਲਈ ਗਜ਼ਟਿਡ ਛੁੱਟੀਆਂ ਸਮੇਤ " ਜਨਤਕ ਅਤੇ ਨਿੱਜੀ ਕੋਵਿਡ ਸੈਂਟਰਾਂ ਤੇ ਵੈਕਸੀਨੇਸ਼ਨ ਕੀਤੀ ਜਾਵੇਗੀ

Posted On: 01 APR 2021 1:27PM by PIB Chandigarh

ਕੇਂਦਰ ਨੇ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਵਧਾਉਣ ਲਈ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਪਬਲਿਕ ਅਤੇ ਪ੍ਰਾਈਵੇਟ ਖੇਤਰ ਦੇ ਕੋਵਿਡ ਵੈਕਸੀਨੇਸ਼ਨ ਸੈਂਟਰਾਂ (ਸੀਵੀਸੀ) ਤੇ ਅਪ੍ਰੈਲ ਮਹੀਨੇ ਦੇ ਸਾਰੇ ਦਿਨਾਂ ਵਿਚ (ਅਜ ਤੋਂ 30 ਅਪ੍ਰੈਲ, 2021 ਤੱਕ) ਟੀਕਾਕਰਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਨੇ ਅੱਜ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਕੋਵਿਡ ਵੈਕਸੀਨੇਸ਼ਨ ਸੈਂਟਰਾਂ ਵਿਚ ਕੋਵਿਡ ਟੀਕਾਕਰਨ ਲਈ ਜ਼ਰੂਰੀ ਪ੍ਰਬੰਧ ਮੁਹੱਈਆ ਕਰਵਾਉਣ ਲਈ ਪੱਤਰ ਲਿਖ ਕੇ ਸੂਚਿਤ ਕੀਤਾ ਹੈ। ਇਹ ਟੀਕੇ ਅਪ੍ਰੈਲ, 2021 ਦੌਰਾਨ ਗਜ਼ਟਿਡ ਛੁੱਟੀਆਂ ਸਮੇਤ ਮਹੀਨੇ ਦੇ ਸਾਰੇ ਹੀ ਦਿਨਾਂ ਨੂੰ ਲਗਾਏ ਜਾਣਗੇ। 

 

ਇਹ ਕਦਮ 31 ਮਾਰਚ, 2021 ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਸਥਾਰ ਨਾਲ ਹੋਈ ਚਰਚਾ ਤੋਂ ਬਾਅਦ ਚੁੱਕਿਆ ਗਿਆ ਹੈ ਜਿਸ ਵਿਚ ਕੋਵਿਡ ਵੈਕਸੀਨੇਸ਼ਨ ਨੂੰ ਤੇਜ਼ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕਵਰ ਕਰਨ ਲਈ ਕੋਵਿਡ ਵੈਕਸੀਨੇਸ਼ਨ ਸੈਂਟਰਾਂ ਦੀ ਜਨਤਕ ਅਤੇ ਨਿੱਜੀ ਖੇਤਰਾਂ ਵਿਚ ਵੱਧ ਤੋਂ ਵੱਧ ਇਸਤੇਮਾਲ ਕਰਨ ਦੇ ਮੁੱਦੇ ਤੇ ਚਰਚਾ ਕੀਤੀ ਗਈ ਸੀ। ਇਹ ਫੈਸਲਾ ਭਾਰਤ ਸਰਕਾਰ ਵਲੋਂ ਕੋਵਿਡ-19 ਵੈਕਸੀਨੇਸ਼ਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਦਰਜਾਬੱਧ ਅਤੇ ਸਰਗਰਮ ਅਪ੍ਰੋਚ ਅਨੁਸਾਰ ਲਿਆ ਗਿਆ ਹੈ। 

 

ਵੈਕਸੀਨੇਸ਼ਨ ਅਭਿਆਸ ਨੂੰ ਦੇਸ਼ ਦੇ ਸਭ ਤੋਂ ਵੱਧ ਕਮਜੋਰ ਆਬਾਦੀ ਦੇ ਸਮੂਹਾਂ ਨੂੰ ਸੁਰੱਖਿਅਤ ਕਰਨ ਲਈ ਟੀਕਾਕਰਨ ਦੀ ਨਿਯਮਤ ਤੌਰ ਤੇ ਸਮੀਖਿਆ ਅਤੇ ਨਿਗਰਾਨੀ ਕਰਨ ਲਈ ਇਕ ਸਾਧਨ ਵਜੋਂ ਅਪਣਾਇਆ ਗਿਆ ਹੈ।

 

ਸਰਕਾਰ ਨੇ ਵੈਕਸੀਨ ਪ੍ਰਸ਼ਾਸਨ ਅਤੇ ਨੈਸ਼ਨਲ ਐਕਸਪਰਟ ਗਰੁੱਪ (ਐਨਈਜੀਵੀਏਸੀ) ਦੀਆਂ ਸਿਫਾਰਸ਼ਾਂ ਤੇ ਆਧਾਰਤ 1 ਅਪ੍ਰੈਲ, 2021 ਤੋਂ 45 ਸਾਲ ਦੀ ਉਮਰ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਕੋਵਿਡ-19 ਟੀਕਾ ਲਗਾਉਣ ਦਾ ਪਹਿਲਾਂ ਹੀ ਫੈਸਲਾ ਲੈ ਲਿਆ ਸੀ।

 

ਐਮਵੀ



(Release ID: 1709122) Visitor Counter : 249