ਵਿੱਤ ਮੰਤਰਾਲਾ

ਮਾਰਚ 2021 ਵਿੱਚ ਇਕੱਤਰ ਕੀਤੇ ਜੀ ਐੱਸ ਟੀ ਮਾਲੀਏ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ


ਮਾਰਚ 2021 ਵਿੱਚ 1,23,902 ਕਰੋੜ ਕੁਲ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ


Posted On: 01 APR 2021 2:01PM by PIB Chandigarh

ਮਾਰਚ 2021 ਵਿੱਚ ਰਿਕਾਰਡ 1,23,902 ਕਰੋੜ ਰੁਪਏ ਕੁਲ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ , ਜਿਸ ਵਿੱਚੋਂ 22,973 ਕਰੋੜ ਰੁਪਏ ਸੀ ਜੀ ਐੱਸ ਟੀ, 29,329 ਕਰੋੜ ਐੱਸ ਜੀ ਐੱਸ ਟੀ , 62,842 ਆਈ ਜੀ ਐੱਸ ਟੀ ਹੈ । (ਇਸ ਵਿੱਚ ਵਸਤਾਂ ਦੀ ਦਰਾਮਦ ਤੋਂ ਇਕੱਠੇ ਕੀਤੇ 31,097 ਕਰੋੜ ਰੁਪਏ ਸ਼ਾਮਲ ਹਨ) ਅਤੇ 8,757 ਕਰੋੜ ਰੁਪਏ ਸੈੱਸ ਇਕੱਠਾ ਹੋਇਆ ਹੈ । (ਵਸਤਾਂ ਦੀ ਦਰਾਮਦ ਤੋਂ ਇਕੱਠਾ ਹੋਇਆ 935 ਕਰੋੜ ਰੁਪਏ ਇਸ ਵਿੱਚ ਸ਼ਾਮਲ ਹੈ) ।
ਸਰਕਾਰ ਨੇ 21,869 ਕਰੋੜ ਰੁਪਏ ਸੀ ਜੀ ਐੱਸ ਟੀ ਦਾ ਨਿਪਟਾਰਾ ਕੀਤਾ ਹੈ ਅਤੇ ਆਈ ਜੀ ਐੱਸ ਟੀ ਵਿੱਚੋਂ 17,230 ਕਰੋੜ ਰੁਪਏ ਐੱਸ ਜੀ ਐੱਸ ਟੀ ਦਾ ਨਿਯਮਿਤ ਬੰਦੋਬਸਤ ਕੀਤਾ ਹੈ । ਇਸ ਤੋਂ ਇਲਾਵਾ ਕੇਂਦਰ ਨੇ ਕੇਂਦਰ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਾਲੇ 50:50 ਅਨੁਪਾਤ ਵਿੱਚ 28,000 ਕਰੋੜ ਰੁਪਏ ਦਾ ਵੀ ਆਈ ਜੀ ਐੱਸ ਟੀ ਆਰਜ਼ੀ ਨਿਪਟਾਰਾ ਕੀਤਾ ਹੈ । ਕੇਂਦਰ ਅਤੇ ਸੂਬਿਆਂ ਦਾ ਕੁਲ ਮਾਲੀਆ ਨਿਯਮਿਤ ਅਤੇ ਆਰਜ਼ੀ ਨਿਪਟਾਰੇ ਤੋਂ ਬਾਅਦ ਮਾਰਚ 2021 ਵਿੱਚ 58,850 ਕਰੋੜ ਰੁਪਏ ਸੀ ਜੀ ਐੱਸ ਟੀ ਅਤੇ 60,559 ਕਰੋੜ ਰੁਪਏ ਐੱਸ ਜੀ ਐੱਸ ਟੀ ਬਣਦਾ ਹੈ । ਕੇਂਦਰ ਨੇ ਮਾਰਚ 2021 ਮਹੀਨੇ ਦੌਰਾਨ 30,000 ਕਰੋੜ ਰੁਪਇਆ ਮੁਆਵਜ਼ਾ ਜਾਰੀ ਕੀਤਾ ਹੈ ।
ਮਾਰਚ 2021 ਦੌਰਾਨ ਇਕੱਤਰ ਕੀਤਾ ਗਿਆ ਜੀ ਐੱਸ ਟੀ ਮਾਲੀਆ , ਜੀ ਐੱਸ ਟੀ ਲਾਗੂ ਕਰਨ ਤੋਂ ਬਾਅਦ ਸਭ ਤੋਂ ਜਿ਼ਆਦਾ ਹੈ । ਪਿਛਲੇ 5 ਮਹੀਨਿਆਂ ਵਿੱਚ ਜੀ ਐੱਸ ਟੀ ਰਿਕਵਰੀ ਦੇ ਰੁਝਾਨਾਂ ਅਨੁਸਾਰ ਮਾਰਚ 2021 ਵਿੱਚ ਜੀ ਐੱਸ ਟੀ ਮਾਲੀਆ ਇਸੇ ਮਹੀਨੇ ਪਿਛਲੇ ਸਾਲ ਤੋਂ 27% ਵਧ ਹੈ । ਇਸ ਮਹੀਨੇ ਦੌਰਾਨ ਦਰਾਮਦ ਵਸਤਾਂ ਤੋਂ ਮਾਲੀਆ 70% ਵਧ ਅਤੇ ਘਰੇਲੂ ਲੈਣ—ਦੇਣ ਦੇ ਮਾਲੀਏ (ਜਿਸ ਵਿੱਚ ਦਰਾਮਦ ਸੇਵਾਵਾਂ ਵੀ ਸ਼ਾਮਲ ਹਨ) ਵਿੱਚ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਇਹਨਾਂ ਸਰੋਤਾਂ ਤੋਂ ਪ੍ਰਾਪਤ ਹੋਏ ਮਾਲੀਏ ਦੇ ਮੁਕਾਬਲੇ 17% ਵਧੇਰੇ ਹੈ । ਜੀ ਐੱਸ ਟੀ ਮਾਲੀਆ ਦੀ ਵਾਧਾ ਦਰ ਇਸ ਮਾਲੀ ਵਰ੍ਹੇ ਦੇ ਪਹਿਲੇ , ਦੂਜੇ , ਤੀਜੇ ਤੇ ਚੌਥੀ ਤਿਮਾਹੀ ਵਿੱਚ ਪਿਛਲੇ ਸਾਲ ਇਸੇ ਸਮੇਂ ਦੀ ਤੁਲਨਾ ਵਿੱਚ (—)41% , (—)8% , 8% ਅਤੇ 14% ਰਿਹਾ ਹੈ , ਜਿਸ ਤੋਂ ਜੀ ਐੱਸ ਟੀ ਮਾਲੀਏ ਦੇ ਰਿਕਵਰੀ ਰੁਝਾਨਾਂ ਦੇ ਸਪਸ਼ਟ ਸੰਕੇਤਾਂ ਦੇ ਨਾਲ ਨਾਲ ਸਮੁੱਚੇ ਅਰਥਚਾਰੇ ਦੇ ਰੁਝਾਨਾਂ ਦਾ ਪਤਾ ਚਲਦਾ ਹੈ । ਜੀ ਐੱਸ ਟੀ ਮਾਲੀਆ ਪਿਛਲੇ 6 ਮਹੀਨਿਆਂ ਵਿੱਚ ਲਗਾਤਾਰ ਇੱਕ ਲੱਖ ਕਰੋੜ ਦੇ ਨਿਸ਼ਾਨੇ ਤੋਂ ਪਾਰ ਹੋਇਆ ਹੈ ਅਤੇ ਇਸ ਦੇ ਲਗਾਤਾਰ ਵਾਧੇ ਦਾ ਰੁਝਾਨ ਮਹਾਮਾਰੀ ਤੋਂ ਬਾਅਦ ਤੇਜ਼ੀ ਨਾਲ ਹੋਈ ਅਰਥਚਾਰੇ ਦੀ ਰਿਕਵਰੀ ਦੇ ਸਪਸ਼ਟ ਸੰਕੇਤ ਹਨ । ਨਕਲੀ ਬਿੱਲਾਂ ਖਿਲਾਫ ਨੇੜੇ ਦੀ ਨਿਗਰਾਨੀ , ਜੀ ਐੱਸ ਟੀ , ਇਨਕਮ ਟੈਕਸ ਅਤੇ ਕਸਟਮਸ ਆਈ ਟੀ ਪ੍ਰਣਾਲੀਆਂ ਤੇ ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਨੂੰ ਵਰਤਦਿਆਂ ਡਾਟਾ ਦੇ ਕੀਤੇ ਗਏ ਮੁਲਾਂਕਣ ਨੇ ਵੀ ਪਿਛਲੇ ਕੁਝ ਮਹੀਨਿਆਂ ਵਿੱਚ ਟੈਕਸ ਮਾਲੀਆ ਦੇ ਲਗਾਤਾਰ ਵਾਧੇ ਵਿੱਚ ਯੋਗਦਾਨ ਪਾਇਆ ਹੈ ।
1.   ਹੇਠਾਂ ਦਿੱਤਾ ਗਿਆ ਚਾਰਟ ਚਾਲੂ ਸਾਲ ਦੌਰਾਨ ਮਹੀਨਾਵਾਰ ਕੁਲ ਜੀ ਐੱਸ ਟੀ ਮਾਲੀਆ ਦੇ ਰੁਝਾਨਾਂ ਨੂੰ ਦਰਸਾਉਂਦਾ ਹੈ । ਇਹ ਟੇਬਲ ਮਾਰਚ 2020 ਦੇ ਮੁਕਾਬਲੇ ਮਾਰਚ 2021 ਦੌਰਾਨ ਹਰੇਕ ਸੂਬੇ ਵੱਲੋਂ ਇਕੱਤਰ ਕੀਤੇ ਗਏ ਜੀ ਐੱਸ ਟੀ ਦੇ ਅੰਕੜਿਆਂ ਨੂੰ ਸੂਬਾ ਅਨੁਸਾਰ ਦਰਸਾਉਂਦਾ ਹੈ ।

 

https://ci4.googleusercontent.com/proxy/XvhglkGQikqx8iaE0TYZrmgvSnSJFcdsOJRTdsLWeJ4q948XMv_NflIHz5FhDPV9U5EEF4YMeY-Q5snvQUMOTyvuWGVgG6S_RxLJv4i4EjlpdHdRYSULUSFNrQ=s0-d-e1-ft#https://static.pib.gov.in/WriteReadData/userfiles/image/image001VN9O.png 

 

State-wise growth of GST Revenues during March 2021[1]

 

State

Mar-20

Mar-21

Growth

1

Jammu and Kashmir

276.17

351.61

27%

2

Himachal Pradesh

595.89

686.88

15%

3

Punjab

1,180.81

1,361.85

15%

4

Chandigarh

153.26

165.27

8%

5

Uttarakhand

1,194.74

1,303.57

9%

6

Haryana

4,874.29

5,709.60

17%

7

Delhi

3,272.99

3,925.97

20%

8

Rajasthan

2,820.44

3,351.79

19%

9

Uttar Pradesh

5,293.72

6,265.01

18%

10

Bihar

1,055.94

1,195.75

13%

11

Sikkim

189.33

213.66

13%

12

Arunachal Pradesh

66.71

92.03

38%

13

Nagaland

38.75

45.48

17%

14

Manipur

35.89

50.36

40%

15

Mizoram

33.19

34.93

5%

16

Tripura

67.1

87.9

31%

17

Meghalaya

132.72

151.97

15%

18

Assam

931.72

1,004.65

8%

19

West Bengal

3,582.26

4,386.79

22%

20

Jharkhand

2,049.43

2,416.13

18%

21

Odisha

2,632.88

3,285.29

25%

22

Chhattisgarh

2,093.17

2,544.13

22%

23

Madhya Pradesh

2,407.40

2,728.49

13%

24

Gujarat

6,820.46

8,197.04

20%

25

Daman and Diu

94.91

3.29

-97%

26

Dadra and Nagar Haveli

168.89

288.49

71%

27

Maharashtra

15,002.11

17,038.49

14%

29

Karnataka

7,144.30

7,914.98

11%

30

Goa

316.47

344.28

9%

31

Lakshadweep

1.34

1.54

15%

32

Kerala

1,475.25

1,827.94

24%

33

Tamil Nadu

6,177.82

7,579.18

23%

34

Puducherry

149.32

161.04

8%

35

Andaman and Nicobar Islands

38.58

25.66

-33%

36

Telangana

3,562.56

4,166.42

17%

37

Andhra Pradesh

2,548.13

2,685.09

5%

38

Ladakh

0.84

13.67

1527%

97

Other Territory

132.49

122.39

-8%

99

Centre Jurisdiction

81.48

141.12

73%

 

Grand Total

78693.75

91869.7

17%

 

ਆਰ ਐੱਮ / ਐੱਮ ਵੀ / ਕੇ ਐੱਮ ਐੱਨ



(Release ID: 1709063) Visitor Counter : 309