ਪ੍ਰਧਾਨ ਮੰਤਰੀ ਦਫਤਰ

ਬੰਗਲਾਦੇਸ਼ ਦੇ ਓਰਾਕਾਂਡੀ ਠਾਕੂਰਬਾੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 MAR 2021 5:15PM by PIB Chandigarh

ਜੌਯ ਹੌਰਿ-ਬੋਲ! ਜੌਯ ਹੌਰਿ-ਬੋਲ!

ਹੌਰਿ-ਬੋਲ! ਹੌਰਿ-ਬੋਲ! ਜੌਯ ਹੌਰਿ-ਬੋਲ!

 

(जॉय हॉरि-बोल! जॉय हॉरि-बोल!

हॉरि-बोल! हॉरि-बोल! जॉय हॉरि-बोल!)

 

ਬੰਗਲਾਦੇਸ਼ ਸਰਕਾਰ ਦੇ ਪਤਵੰਤੇ ਪ੍ਰਤੀਨਿਧੀ ਖੇਤੀਬਾੜੀ ਮੰਤਰੀ ਡਾਕਟਰ ਮੁਹੰਮਦ ਅਬਦੁਰ ਰੱਜਾਕ ਜੀ, ਸ਼੍ਰੀ ਸ਼ੇਖ ਸੇਲੀਮ ਜੀ, ਲੈਫਟੀਨੈਂਟ ਕਰਨਲ ਮੁਹੰਮਦ ਫਾਰੂਕ ਖਾਨ ਜੀ, ਭਾਰਤ ਦੀ ਸੰਸਦ ਵਿੱਚ ਮੇਰੇ ਹੋਰ ਸਹਿਯੋਗੀ ਅਤੇ ਮੇਰੇ ਮਿੱਤਰ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਦੀ ਪਰੰਪਰਾ ਅਤੇ ਕਦਰਾਂ-ਕੀਮਤਾਂ ਦੀ ਪ੍ਰਤੀਨਿਧਤਾ ਕਰ ਰਹੇ ਸ਼੍ਰੀ ਸ਼ਾਂਤਨੁ ਠਾਕੁਰ ਜੀ, ਭਾਰਤ ਤੋਂ ਆਏ All India ਮਤੁਆ ਮਹਾਸੰਘ ਦੇ ਪ੍ਰਤੀਨਿਧੀ, ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਵਿੱਚ ਅਨਿੰਨ ਸ਼ਰਧਾ ਰੱਖਣ ਵਾਲੇ ਮੇਰੀਓ ਭੈਣੋਂ ਅਤੇ ਭਾਈਓ ਅਤੇ ਸਾਰੇ ਸਨਮਾਨਿਤ ਸਾਥੀਓ! ਤੁਹਾਨੂੰ ਸਭ ਨੂੰ ਆਦਰਪੂਰਵਕ

 

ਨੋਮੋਸ਼ਕਾਰ!

 

ਅੱਜ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਦੀ ਕਿਰਪਾ ਨਾਲ ਮੈਨੂੰ ਓਰਾਕਾਂਡੀ ਠਾਕੁਰਬਾੜੀ ਦੀ ਇਸ ਪਵਿੱਤਰ ਭੂਮੀ ਨੂੰ ਪ੍ਰਣਾਮ ਕਰਨ ਦਾ ਸੁਭਾਗ ਮਿਲਿਆ ਹੈ। ਮੈਂ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ, ਸ਼੍ਰੀ ਸ਼੍ਰੀ ਗੁਰੂਚਾਂਦ ਠਾਕੁਰ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਨਮਨ ਕਰਦਾ ਹਾਂ।

 

ਹੁਣੇ ਮੇਰੀ ਇੱਥੇ ਕੁਝ ਮਹਾਨ ਹਸਤੀਆਂ ਨਾਲ ਗੱਲ ਹੋ ਰਹੀ ਸੀ ਤਾਂ ਉਨ੍ਹਾਂ ਨੇ ਕਿਹਾ – ਕਿਸ ਨੇ ਸੋਚਿਆ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਦੇ ਓਰਾਕਾਂਦੀ ਆਵੇਗਾ। ਮੈਂ ਅੱਜ ਉਸੇ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਹਾਂ, ਜੋ ਭਾਰਤ ਵਿੱਚ ਰਹਿਣ ਵਾਲੇ ‘ਮੌਤੁਵਾ ਸ਼ੌਂਪ੍ਰੋਦਾਈ’ ਦੇ ਮੇਰੇ ਹਜ਼ਾਰਾਂ-ਲੱਖਾਂ ਭਾਈ-ਭੈਣ ਓਰਾਕਾਂਦੀ ਆ ਕੇ ਜੋ ਮਹਿਸੂਸ ਕਰਦੇ ਹਨ। ਮੈਂ ਅੱਜ ਇੱਥੇ ਆਇਆ ਤਾਂ ਮੈਂ ਉਨ੍ਹਾਂ ਦੀ ਤਰਫੋਂ ਵੀ ਇਸ ਪਵਿੱਤਰ ਭੂਮੀ ਦਾ ਚਰਨ ਸਪਰਸ਼ ਕੀਤਾ ਹੈ।

 

ਇਸ ਦਿਨ ਦੀ, ਇਸ ਪਵਿੱਤਰ ਅਵਸਰ ਦੀ ਉਡੀਕ ਮੈਨੂੰ ਕਈ ਵਰ੍ਹਿਆਂ ਤੋਂ ਸੀ। ਸਾਲ 2015 ਵਿੱਚ ਜਦੋਂ ਮੈਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਪਹਿਲੀ ਵਾਰ ਬੰਗਲਾਦੇਸ਼ ਆਇਆ ਸੀ, ਤਦੇ ਮੈਂ ਇੱਥੇ ਆਉਣ ਦੀ ਇੱਛਾ ਪ੍ਰਗਟ ਕੀਤੀ ਸੀ। ਉਹ ਮੇਰੀ ਇੱਛਾ, ਉਹ ਮੇਰੀ ਕਾਮਨਾ ਅੱਜ ਪੂਰੀ ਹੋਈ ਹੈ।

 

ਮੈਨੂੰ ਲਗਾਤਾਰ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਦੇ ਅਨੁਯਾਈਆਂ ਨਾਲ ਪ੍ਰੇਮ ਅਤੇ ਸਨੇਹ ਹਮੇਸ਼ਾ ਮਿਲਦਾ ਰਿਹਾ ਹੈ, ਉਨ੍ਹਾਂ ਦੇ ਪਰਿਵਾਰ ਦਾ ਅਪਣਾਪਣ ਮੈਨੂੰ ਮਿਲਦਾ ਰਿਹਾ ਹੈ। ਮੈਂ ਅੱਜ ਠਾਕੁਰਬਾੜੀ ਦੇ ਦਰਸ਼ਨ-ਲਾਭ ਦੇ ਪਿੱਛੇ ਉਨ੍ਹਾਂ ਦੇ ਅਸ਼ੀਰਵਾਦ ਦਾ ਪ੍ਰਭਾਵ ਵੀ ਮੰਨਦਾ ਹੈ।

 

ਮੈਨੂੰ ਯਾਦ ਹੈ, ਪੱਛਮ ਬੰਗਾਲ ਵਿੱਚ ਠਾਕੁਰਨਗਰ ਵਿੱਚ ਜਦੋਂ ਮੈਂ ਗਿਆ ਸੀ, ਤਾਂ ਉੱਥੇ ਮੇਰੇ ਮੌਤੁਵਾ ਭਾਈਆਂ-ਭੈਣਾਂ ਨੇ ਮੈਨੂੰ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਬਹੁਤ ਪਿਆਰ ਦਿੱਤਾ ਸੀ। ਵਿਸ਼ੇਸ਼ ਤੌਰ ‘ਤੇ ‘ਬੌਰੋ-ਮਾਂ’ ਦੀ ਅਪਣੱਤ, ਮਾਂ ਦੀ ਤਰ੍ਹਾਂ ਉਨ੍ਹਾਂ ਦਾ ਅਸ਼ੀਰਵਾਦ, ਮੇਰੇ ਜੀਵਨ ਦੇ ਅਨਮੋਲ ਪਲ ਰਹੇ ਹਨ।

 

ਪੱਛਮ ਬੰਗਾਲ ਵਿੱਚ ਠਾਕੁਰਨਗਰ ਤੋਂ ਬੰਗਲਾਦੇਸ਼ ਵਿੱਚ ਠਾਕੁਰਬਾੜੀ ਤੱਕ, ਉਹੋ-ਜਿਹੀ ਹੀ ਸ਼ਰਧਾ ਹੈ, ਉਹੋ-ਜਿਹੀ ਹੀ ਆਸਥਾ ਹੈ, ਅਤੇ ਉਹੋ-ਜਿਹਾ ਹੀ ਅਨੁਭਵ ਹੈ।

 

ਮੈਂ ਬੰਗਲਾਦੇਸ਼ ਦੇ ਰਾਸ਼ਟਰੀ ਪੁਰਬ ‘ਤੇ ਭਾਰਤ ਦੇ 130 ਕਰੋੜ ਭਾਈਆਂ-ਭੈਣਾਂ ਦੀ ਤਰਫ ਤੋਂ ਤੁਹਾਡੇ ਲਈ ਪ੍ਰੇਮ ਅਤੇ ਸ਼ੁਭਕਾਮਨਾਵਾਂ ਲਿਆਇਆ ਹਾਂ। ਤੁਹਾਨੂੰ ਸਭ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ‘ਤੇ ਬਹੁਤ ਵਧਾਈ, ਹਾਰਦਿਕ ਸ਼ੁਭਕਾਮਨਾਵਾਂ।

 

ਕੱਲ੍ਹ ਢਾਕਾ ਵਿੱਚ National Day ਪ੍ਰੋਗਰਾਮ ਦੇ ਦੌਰਾਨ ਮੈਂ ਬੰਗਲਾਦੇਸ਼ ਦੇ ਸ਼ੌਰਯ- ਪਰਾਕ੍ਰਮ ਦੀ, ਉਸ ਸੰਸਕ੍ਰਿਤੀ ਦੀ ਅਦਭੁਤ ਝਾਂਕੀ ਦੇਖੀ, ਜਿਸ ਨੂੰ ਇਸ ਅਦਭੁਤ ਦੇਸ਼ ਨੇ ਸਹੇਜ ਕੇ ਰੱਖਿਆ ਹੈ ਅਤੇ ਜਿਸ ਦਾ ਤੁਸੀਂ ਬਹੁਤ ਪ੍ਰਮੁੱਖ ਹਿੱਸਾ ਹੋ।

 

ਇੱਥੇ ਆਉਣ ਤੋਂ ਪਹਿਲਾਂ ਮੈਂ ਜਾਤਿਰ ਪੀਤਾ ਬੰਗੋਬੌਂਧੂ ਸ਼ੇਖ ਮੁਜਿਬੂਰ ਰੌਹਮਾਨ ਦੀ ‘ਸ਼ਮਾਧੀ ਸ਼ੌਧੋ’ ‘ਤੇ ਗਿਆ, ਉੱਥੇ ਸ਼ਰਧਾ-ਸੁਮਨ ਅਰਪਿਤ ਕੀਤੇ। ਸ਼ੇਖ ਮੁਜਿਬੂਰ ਰੌਹਮਾਨ ਜੀ ਦੀ ਅਗਵਾਈ, ਉਨ੍ਹਾਂ ਦਾ Vision ਅਤੇ ਬੰਗਲਾਦੇਸ਼ ਦੇ ਲੋਕਾਂ ‘ਤੇ ਉਨ੍ਹਾਂ ਵਿਸ਼ਵਾਸ ਇੱਕ ਮਿਸਾਲ ਹੈ।

 

ਅੱਜ ਜਿਸ ਤਰ੍ਹਾਂ ਭਾਰਤ-ਬੰਗਲਾਦੇਸ਼ ਦੀਆਂ ਸਰਕਾਰਾਂ ਦੋਵੇਂ ਦੇਸ਼ਾਂ ਦੇ ਸੁਭਾਵਿਕ ਸਬੰਧਾਂ ਨੂੰ ਮਜ਼ਬੂਤ ਕਰ ਰਹੀ ਹੈ, ਸੱਭਿਆਚਾਰਕ ਤੌਰ ‘ਤੇ ਇਹੀ ਕੰਮ ਠਾਕੁਰਬਾੜੀ ਅਤੇ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਦੇ ਸੰਦੇਸ਼ ਦਹਾਕਿਆਂ ਤੋਂ ਕਰਦੇ ਆ ਰਹੇ ਹਨ।

 

ਇੱਕ ਤਰ੍ਹਾਂ ਨਾਲ ਇਹ ਸਥਾਨ ਭਾਰਤ ਅਤੇ ਬੰਗਲਾਦੇਸ਼ ਦੇ ਆਤਮਿਕ ਰਿਸ਼ਤਿਆਂ ਦਾ ਤੀਰਥ ਸਥਲ ਹੈ। ਸਾਡਾ ਰਿਸ਼ਤਾ ਜਨ ਨਾਲ ਜਨ ਦਾ ਰਿਸ਼ਤਾ ਹੈ, ਮਨ ਨਾਲ ਮਨ ਦਾ ਰਿਸ਼ਤਾ ਹੈ।

 

ਭਾਰਤ ਅਤੇ ਬੰਗਲਾਦੇਸ਼ ਦੋਨੋਂ ਹੀ ਦੇਸ਼ ਆਪਣੇ ਵਿਕਾਸ ਨੂੰ, ਆਪਣੀ ਪ੍ਰਗਤੀ ਨਾਲ ਪੂਰੇ ਵਿਸ਼ਵ ਦੀ ਪ੍ਰਗਤੀ ਦੇਖਣਾ ਚਾਹੁੰਦੇ ਹਨ। ਦੋਵੇਂ ਹੀ ਦੇਸ਼ ਦੁਨੀਆ ਵਿੱਚ ਅਸਥਿਰਤਾ, ਆਤੰਕ ਅਤੇ ਅਸ਼ਾਂਤੀ ਦੀ ਜਗ੍ਹਾ ਸਥਿਰਤਾ, ਪ੍ਰੇਮ ਅਤੇ ਸ਼ਾਂਤੀ ਚਾਹੁੰਦੇ ਹਨ।

 

ਇਹੀ ਕਦਰਾਂ-ਕੀਮਤਾਂ, ਇਹੀ ਸਿੱਖਿਆ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਦੇਵ ਜੀ ਨੇ ਸਾਨੂੰ ਦਿੱਤੀਆਂ ਸਨ। ਅੱਜ ਸਾਰਾ ਵਿਸ਼ਵ ਜਿਨ੍ਹਾਂ ਕਦਰਾਂ-ਕੀਮਤਾਂ ਦੀ ਗੱਲ ਕਰਦਾ ਹੈ,ਮਾਨਵਤਾ ਦੇ ਜਿਸ ਭਵਿੱਖ ਦਾ ਸੁਪਨਾ ਦੇਖਦਾ ਹੈ, ਉਨ੍ਹਾਂ ਕਦਰਾਂ-ਕੀਮਤਾਂ ਦੇ ਲਈ ਸ਼੍ਰੀ ਸ਼੍ਰੀ ਹੌਰਿਚਾਂਦ ਜੀ ਨੇ ਆਪਣਾ ਜੀਵਨ ਸਮਰਪਿਤ ਕੀਤਾ ਸੀ।

 

ਮਹਾਨ ਕਵੀ ਸ਼੍ਰੀ ਮਹਾਨੌਂਦੋ ਹਾਲਦਾਰ ਨੇ ਸ਼੍ਰੀ ਸ਼੍ਰੀ ਗੁਰੂਚਾਂਦ ਚੌਰਿਤੋ ਵਿੱਚ ਲਿਖਿਆ ਹੈ-

 

ਤਪਸ਼ੀਲ ਜਾਤਿ ਮਾਧੁੱਜ ਜਾ ਕਿਛੁ ਹੋਯਚੇ।

ਹੌਰੀਚਾਂਦ ਕਲਪਵ੍ਰਿਕਸ਼ ਸੌਕਲੀ ਫੇਲੇਛੇ।।

(तपशील जाति माधुज्ज जा किछु होयचे।

हॉरीचन्द कल्पवृक्ष सॉकली फेलेछे॥)

 

ਅਰਥਾਤ, ਸ਼ੋਸ਼ਿਤ, ਪੀੜਿਤ, ਦਲਿਤ, ਵੰਚਿਤ ਸਮਾਜ ਨੇ ਜੋ ਕੁਝ ਵੀ ਚਾਹਿਆ, ਜੋ ਕੁਝ ਹਾਸਲ ਕੀਤਾ, ਉਹ ਸ਼੍ਰੀ ਸ਼੍ਰੀ ਹੌਰਿਚਾਂਦ ਜੀ ਜਿਹੇ ਕਲਪਵ੍ਰਿਕਸ਼ ਦਾ ਹੀ ਫਲ ਹੈ।

 

ਸ਼੍ਰੀ ਸ਼੍ਰੀ ਹੌਰਿਚਾਂਦ ਜੀ ਦੇ ਦਿਖਾਏ ਮਾਰਗ ‘ਤੇ ਹੀ ਚਲਦੇ ਹੋਏ ਅੱਜ ਅਸੀਂ ਇੱਕ ਸਮਾਨ, ਸਮਰਸ ਸਮਾਜ ਦੀ ਤਰਫ ਵਧ ਰਹੇ ਹਾਂ। ਉਨ੍ਹਾਂ ਨੇ ਉਸ ਦੌਰ ਵਿੱਚ ਮਹਿਲਾਵਾਂ ਦੀ ਸਿੱਖਿਆ, ਉਨ੍ਹਾਂ ਦੀ ਸਮਾਜਿਕ ਭਾਗੀਦਾਰੀ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਅਸੀਂ ਮਹਿਲਾ ਸਸ਼ਕਤੀਕਰਣ ਦੇ ਪ੍ਰਯਤਨਾਂ ਨੂੰ ਪੂਰੇ ਵਿਸ਼ਵ ਵਿੱਚ ਅੱਗੇ ਵਧਦਾ ਦੇਖ ਰਹੇ ਹਾਂ।

 

ਜਦੋਂ ਅਸੀਂ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਦੇ ਸੰਦੇਸ਼ਾਂ ਨੂੰ ਸਮਝਦੇ ਹਾਂ, ‘ਹੌਰੀ-ਲੀਲਾ-ਅਮ੍ਰਿਤੋ’ ਦਾ ਪਾਠ ਕਰਦੇ ਹਾਂ, ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਉਨ੍ਹਾਂ ਨੇ ਅੱਗੇ ਦੀਆਂ ਸਦੀਆਂ ਨੂੰ ਪਹਿਲਾਂ ਹੀ ਦੇਖ ਲਿਆ ਸੀ। ਉਨ੍ਹਾਂ ਦੇ ਪਾਸ ਇੱਕ ਦਿੱਬ ਦ੍ਰਿਸ਼ਟੀ ਸੀ, ਇੱਕ ਅਲੌਕਿਕ ਬੁੱਧੀ ਸੀ।

 

ਗ਼ੁਲਾਮੀ ਦੇ ਉਸ ਦੌਰ ਵਿੱਚ ਵੀ ਉਨ੍ਹਾਂ ਨੇ ਸਮਾਜ ਨੂੰ ਇਹ ਦੱਸਿਆ ਕਿ ਸਾਡੀ ਵਾਸਤਵਿਕ ਪ੍ਰਗਤੀ ਦਾ ਰਸਤਾ ਕੀ ਹੈ। ਅੱਜ ਭਾਰਤ ਹੋਵੇ ਜਾਂ ਬੰਗਲਾਦੇਸ਼, ਸਮਾਜਿਕ ਇਕਜੁੱਟਤਾ, ਸਮਰਸਤਾ ਦੇ ਉਨ੍ਹਾਂ ਹੀ ਮੰਤਰਾਂ ਨਾਲ ਆਪਣੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ, ਵਿਕਾਸ ਦੇ ਨਵੇਂ ਆਯਾਮ ਛੂਹ ਰਹੇ ਹਾਂ।

 

ਸਾਥੀਓ,

 

ਸ਼੍ਰੀ ਸ਼੍ਰੀ ਹੌਰਿਚਾਂਦ ਦੇਵ ਜੀ ਦੇ ਜੀਵਨ ਨੇ ਸਾਨੂੰ ਇੱਕ ਹੋਰ ਸਿੱਖ ਦਿੱਤੀ ਹੈ। ਉਨ੍ਹਾਂ ਨੇ ਈਸ਼ਵਰੀ ਪ੍ਰੇਮ ਦਾ ਵੀ ਸੰਦੇਸ਼ ਦਿੱਤਾ, ਲੇਕਿਨ ਨਾਲ ਹੀ ਸਾਨੂੰ ਸਾਡੇ ਕਰਤੱਵਾਂ ਦਾ ਵੀ ਬੋਧ ਕਰਾਇਆ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਤਪੀੜਨ ਅਤੇ ਦੁਖ ਦੇ ਵਿਰੁੱਧ ਸੰਘਰਸ਼ ਵੀ ਸਾਧਨਾ ਹੈ।

 

ਅੱਜ ਸ਼੍ਰੀ ਸ਼੍ਰੀ ਹੌਰਿਚਾਂਦ ਦੇਵ ਜੀ ਦੇ ਲੱਖਾਂ- ਕਰੋੜਾਂ ਅਨੁਯਾਈ, ਚਾਹੇ ਉਹ ਭਾਰਤ ਵਿੱਚ ਹੋਣ, ਬੰਗਲਾਦੇਸ਼ ਵਿੱਚ ਹੋਣ ਜਾਂ ਫਿਰ ਕਿਤੇ ਹੋਰ, ਉਨ੍ਹਾਂ ਦੇ ਦੱਸੇ ਮਾਰਗ ‘ਤੇ ਚਲ ਰਹੇ ਹਨ, ਮਾਨਵਤਾ ਦੇ ਸਾਹਮਣੇ ਜੋ ਵੀ ਸੰਕਟ ਹਨ, ਉਨ੍ਹਾਂ ਦੇ ਸਮਾਧਾਨ ਵਿੱਚ ਸਹਿਯੋਗ ਕਰ ਰਹੇ ਹਨ।

 

ਮੇਰਾ ਸੁਭਾਗ ਹੈ ਕਿ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਦੀ ਵਿਰਾਸਤ ਨੂੰ ਸੰਭਾਲ਼ ਰਹੇ, ਸ਼ਾਂਤੌਨੁ ਠਾਕੁਰ ਜੀ ਭਾਰਤ ਵਿੱਚ ਸੰਸਦ ਵਿੱਚ ਮੇਰੇ ਸਹਿਯੋਗੀ ਹਨ। ਹਾਲਾਂਕਿ ਉਮਰ ਵਿੱਚ ਮੇਰੇ ਤੋਂ ਛੋਟੇ ਹਨ ਲੇਕਿਨ ਮੈਨੂੰ ਵੀ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਦਾ ਕਾਰਨ ਇਹੀ ਹੈ ਕਿ ਉਨ੍ਹਾਂ ਨੇ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਹੋਇਆ ਹੈ। ਉਹ ਬਹੁਤ ਮਿਹਨਤੀ ਹਨ। ਸਮਾਜ ਦੇ ਲੋਕਾਂ ਲਈ ਸੰਵੇਦਨਸ਼ੀਲਤਾ ਦੇ ਨਾਲ ਦਿਨ ਰਾਤ ਪ੍ਰਯਤਨ ਕਰਦੇ ਹਨ।

 

ਸਾਥੀਓ,

 

ਅੱਜ ਭਾਰਤ ਅਤੇ ਬੰਗਲਾਦੇਸ਼ ਦੇ ਸਾਹਮਣੇ, ਜਿਸ ਤਰ੍ਹਾਂ ਦੀਆਂ ਸਮਾਨ ਚੁਣੌਤੀਆਂ ਹਨ, ਉਨ੍ਹਾਂ ਦੇ ਸਮਾਧਾਨ ਲਈ ਸ਼੍ਰੀ ਸ਼੍ਰੀ ਹੌਰਿਚਾਂਦ ਦੇਵ ਜੀ ਦੀ ਪ੍ਰੇਰਣਾ ਬਹੁਤ ਅਹਿਮ ਹੈ। ਦੋਹਾਂ ਦੇਸ਼ਾਂ ਦਾ ਨਾਲ ਮਿਲ ਕੇ ਹਰ ਚੁਣੌਤੀ ਦਾ ਮੁਕਾਬਲਾ ਕਰਨਾ ਜ਼ਰੂਰੀ ਹੈ। ਇਹੀ ਸਾਡਾ ਕਰਤੱਵ ਹੈ, ਇਹ ਇਨ੍ਹਾਂ ਦੋਹਾਂ ਦੇਸ਼ਾਂ ਦੇ ਕਰੋੜਾਂ ਲੋਕਾਂ ਦੇ ਕਲਿਆਣ ਦਾ ਮਾਰਗ ਹੈ।

 

ਕੋਰੋਨਾ ਮਹਾਮਾਰੀ ਦੇ ਦੌਰਾਨ ਭਾਰਤ ਅਤੇ ਬੰਗਲਾਦੇਸ਼, ਦੋਨਾਂ ਹੀ ਦੇਸ਼ਾਂ ਨੇ ਆਪਣੀ ਇਸ ਸ਼ਕਤੀ ਨੂੰ ਸਿੱਧ ਕਰਕੇ ਦਿਖਾਇਆ ਹੈ। ਅੱਜ ਦੋਵੇਂ ਹੀ ਦੇਸ਼ ਇਸ ਮਹਾਮਾਰੀ ਦਾ ਮਜ਼ਬੂਤੀ ਨਾਲ ਮੁਕਾਬਲਾ ਕਰ ਰਹੇ ਹਨ, ਅਤੇ ਇਕੱਠੇ ਮਿਲ ਕੇ ਮੁਕਾਬਲਾ ਕਰ ਰਹੇ ਹਨ। Made in India ਵੈਕਸੀਨ ਬੰਗਲਾਦੇਸ਼ ਦੇ ਨਾਗਰਿਕਾਂ ਤੱਕ ਵੀ ਪਹੁੰਚੇ, ਭਾਰਤ ਇਸ ਨੂੰ ਆਪਣਾ ਕਰਤੱਵ ਸਮਝ ਕੇ ਕੰਮ ਕਰ ਰਿਹਾ ਹੈ।

 

ਸ਼੍ਰੀ ਸ਼੍ਰੀ ਹੌਰਿਚਾਂਦ ਜੀ ਨੇ ਹਮੇਸ਼ਾ ਹੀ ਆਧੁਨਿਕਤਾ ਅਤੇ ਬਦਲਾਅ ਦਾ ਸਮਰਥਨ ਕੀਤਾ ਸੀ। ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਮਹਾਮਾਰੀ ਦਾ ਸੰਕਟ ਸ਼ੁਰੂ ਹੋਇਆ ਸੀ, ਤਾਂ ਇੱਥੇ ਓਰਾਕਾਂਦੀ ਵਿੱਚ ਤੁਸੀਂ ਸਭ ਨੇ ਟੈਕਨੋਲੋਜੀ ਨੂੰ ਅਪਣਾਇਆ, ਔਨਲਾਈਨ ਕੀਰਤਨ ਕੀਤੇ, ਸਮਾਜਿਕ ਆਤਮਵਿਸ਼ਵਾਸ ਵਧਾਇਆ। ਇਹ ਦਿਖਾਉਂਦਾ ਹੈ ਕਿ ਸ਼੍ਰੀ ਸ਼੍ਰੀ ਹੌਰਿਚਾਂਦ ਜੀ ਦੀ ਪ੍ਰੇਰਣਾ, ਸਾਨੂੰ ਹਰ ਮੁਸ਼ਕਿਲ ਵਿੱਚ ਅੱਗੇ ਵਧਣਾ ਸਿਖਾਉਂਦੀ ਹੈ।

 

ਸ਼੍ਰੀ ਸ਼੍ਰੀ ਹੌਰਿਚਾਂਦ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ, ਦਲਿਤ-ਪੀੜਿਤ ਸਮਾਜ ਨੂੰ ਇੱਕ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਉਨ੍ਹਾਂ ਦੇ ਉੱਤਰਾਅਧਿਕਾਰੀ ਸ਼੍ਰੀ ਸ਼੍ਰੀ ਗੁਰੂਚਾਂਦ ਠਾਕੁਰ ਜੀ ਦੀ ਵੀ ਹੈ। ਸ਼੍ਰੀ ਸ਼੍ਰੀ ਗੁਰੂਚਾਂਦ ਜੀ ਨੇ ਸਾਨੂੰ ‘ਭਗਤੀ, ਕਿਰਿਆ ਅਤੇ ਗਿਆਨ’ ਦਾ ਸੂਤਰ ਦਿੱਤਾ ਸੀ।

 

ਸ਼੍ਰੀ ਸ਼੍ਰੀ ਗੁਰੂਚਾਂਦ ਚੌਰਿਤੋ ਕਹਿੰਦੇ ਹਨ:

 

ਅਨੁਨਾਤਾ ਜਾਤਿ ਮਾਜੇ ਸ਼ਿੱਖਾ ਬਿਸਤਾਰਿਤ।

ਆਗਯਾ ਕਰੇਨ ਹੌਰਿ ਚਾਂਦ ਤਾਰੇ ਬੀਧਿਮੌਤੇ।।

(अनुनाता जाति माजे शिख्खा बिस्तारित।

आग्या करेन हॉरि चान्द तारे बीधिमॉते॥)

 

ਅਰਥਾਤ, ਹੌਰਿਚਾਂਦ ਜੀ ਨੇ ਸਾਨੂੰ ਸਮਾਜ ਦੇ ਕਮਜੋਰ ਵਰਗ ਤੱਕ ਸਿੱਖਿਆ ਪਹੁੰਚਾਉਣ ਦਾ ਆਦੇਸ਼ ਦਿੱਤਾ ਹੈ। ਸ਼੍ਰੀ ਗੁਰੂਚਾਂਦ ਜੀ ਨੇ ਆਪਣੇ ਪੂਰੇ ਜੀਵਨ ਹੌਰਿਚਾਂਦ ਜੀ ਦੇ ਇਸ ਆਦੇਸ਼ ਦਾ ਪਾਲਨ ਕੀਤਾ। ਵਿਸ਼ੇਸ਼ ਕਰਕੇ ਬੇਟੀਆਂ ਦੀ ਸਿੱਖਿਆ ਦੇ ਲਈ ਉਨ੍ਹਾਂ ਨੇ ਅਣਥੱਕ ਪ੍ਰਯਤਨ ਕੀਤੇ।

 

ਅੱਜ ਇਹ ਹਰ ਭਾਰਤਵਾਸੀ ਦਾ ਸੁਭਾਗ ਹੈ ਕਿ ਉਹ ਇੱਥੇ ਬੰਗਲਾਦੇਸ਼ ਵਿੱਚ, ਸ਼੍ਰੀ ਸ਼੍ਰੀ ਗੁਰੂਚਾਂਦ ਜੀ ਦੇ ਪ੍ਰਯਤਨਾਂ ਨਾਲ ਜੁੜ ਰਿਹਾ ਹੈ। ਓਰਾਕਾਂਦੀ ਵਿੱਚ ਸਿੱਖਿਆ ਦੇ ਅਭਿਯਾਨ ਨਾਲ ਹੁਣ ਭਾਰਤ ਦੇ ਲੋਕ ਵੀ ਜੁੜਨਗੇ।

 

ਓਰਾਕਾਂਦੀ ਵਿੱਚ ਭਾਰਤ ਸਰਕਾਰ ਲੜਕੀਆਂ ਦੇ ਮਿਡਲ ਸਕੂਲ ਨੂੰ ਅੱਪਗ੍ਰੇਡ ਕਰੇਗੀ, ਨਵੀਆਂ ਆਧੁਨਿਕ ਸੁਵਿਧਾਵਾਂ ਜੋੜੇਗੀ। ਨਾਲ ਹੀ, ਭਾਰਤ ਸਰਕਾਰ ਦੁਆਰਾ ਇੱਥੇ ਇੱਕ ਪ੍ਰਾਇਮਰੀ ਸਕੂਲ ਵੀ ਸਥਾਪਿਤ ਕੀਤਾ ਜਾਵੇਗਾ।

 

ਇਹ ਭਾਰਤ ਦੇ ਕਰੋੜਾਂ ਲੋਕਾਂ ਦੀ ਤਰਫੋਂ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਨੂੰ ਸ਼ਰਧਾਂਜਲੀ ਹੈ। ਅਸੀਂ ਬੰਗਲਾਦੇਸ਼ ਸਰਕਾਰ ਦੇ ਵੀ ਆਭਾਰੀ ਹਾਂ, ਜੋ ਇਸ ਕਾਰਜ ਵਿੱਚ ਸਾਡਾ ਸਹਿਯੋਗ ਕਰ ਰਹੀ ਹੈ।

 

ਮੌਤੁਵਾ ਸ਼ੌਂਪ੍ਰੋਦਾਯ ਦੇ ਸਾਡੇ ਭਾਈ-ਭੈਣ ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰ ਜੀ ਦੀ ਜਨਮਜਯੰਤੀ ਦੇ ਪਵਿੱਤਰ ਅਵਸਰ ‘ਤੇ ਹਰ ਸਾਲ ‘ਬਾਰੋਨੀ ਸ਼ਨਾਨ ਉਤਸ਼ਬ’ ਮਨਾਉਂਦੇ ਹਨ। ਭਾਰਤ ਤੋਂ ਵੱਡੀ ਸੰਖਿਆ ਵਿੱਚ ਸ਼ਰਧਾਲੂ ਇਸ ਉਤਸਵ ਵਿੱਚ ਸ਼ਾਮਲ ਹੋਣ ਲਈ, ਓਰਾਕਾਂਦੀ ਆਉਂਦੇ ਹਨ। ਭਾਰਤ ਦੇ ਮੇਰੇ ਭਾਈ-ਭੈਣਾਂ ਲਈ ਇਹ ਤੀਰਥ ਯਾਤਰਾ ਹੋਰ ਅਸਾਨ ਬਣੇ, ਇਸ ਦੇ ਲਈ ਭਾਰਤ ਸਰਕਾਰ ਦੀ ਤਰਫੋਂ ਇਹ ਪ੍ਰਯਤਨ ਹੋਰ ਵਧਾਏ ਜਾਣਗੇ। ਠਾਕੁਰਨਗਰ ਵਿੱਚ ਮੌਤੁਵਾ ਸ਼ੌਂਪ੍ਰੋਦਾਯ ਦੇ ਗੌਰਵਸ਼ਾਲੀ ਇਤਿਹਾਸ ਨੂੰ ਪ੍ਰਤੀਬਿੰਬਿਤ ਕਰਦੇ ਸ਼ਾਨਦਾਰ ਆਯੋਜਨਾਂ ਅਤੇ ਵੱਖ-ਵੱਖ ਕਾਰਜਾਂ ਦੇ ਲਈ ਵੀ ਅਸੀਂ ਸੰਕਲਪਬੱਧ ਹਾਂ।

 

ਸਾਥੀਓ,

 

ਭਾਰਤ ਅੱਜ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਇਸ ਮੰਤਰ ਨੂੰ ਲੈ ਕੇ ਅੱਗੇ ਵਧ ਰਿਹਾ ਹੈ, ਅਤੇ ਬੰਗਲਾਦੇਸ਼ ਵਿੱਚ ਇਸ ਵਿੱਚ ‘ਸ਼ੋਹੋ ਜਾਤ੍ਰੀ’ ਹੈ। ਉੱਥੇ ਹੀ ਬੰਗਲਾਦੇਸ਼ ਅੱਜ ਦੁਨੀਆ ਦੇ ਸਾਹਮਣੇ ਵਿਕਾਸ ਅਤੇ ਪਰਿਵਰਤਨ ਦਾ ਇੱਕ ਮਜ਼ਬੂਤ ਉਦਾਹਰਣ ਪੇਸ਼ ਕਰ ਰਿਹਾ ਹੈ ਅਤੇ ਇਨ੍ਹਾਂ ਪ੍ਰਯਤਨਾਂ ਵਿੱਚ ਭਾਰਤ ਤੁਹਾਡਾ ‘ਸ਼ੋਹੋ ਜਾਤ੍ਰੀ’ ਹੈ।

 

ਮੈਨੂੰ ਵਿਸ਼ਵਾਸ ਹੈ, ਸ਼੍ਰੀ ਸ਼੍ਰੀ ਹੌਰਿਚਾਂਦ ਦੇਵ ਜੀ ਦੇ ਅਸ਼ੀਰਵਾਦ ਨਾਲ, ਸ਼੍ਰੀ ਸ਼੍ਰੀ ਗੁਰੂਚਾਂਦ ਦੇਵ ਜੀ ਦੀ ਪ੍ਰੇਰਣਾ ਨਾਲ ਅਸੀਂ ਦੋਵੇਂ ਦੇਸ਼, 21ਵੀਂ ਸਦੀ ਦੇ ਇਸ ਮਹੱਤਵਪੂਰਨ ਕਾਲਖੰਡ ਵਿੱਚ, ਆਪਣੇ ਇਨ੍ਹਾਂ ਸਾਂਝੇ ਟੀਚਿਆਂ ਨੂੰ ਹਾਸਲ ਕਰਾਂਗੇ। ਭਾਰਤ ਅਤੇ ਬੰਗਲਾਦੇਸ਼ ਪ੍ਰਗਤੀ ਅਤੇ ਪ੍ਰੇਮ ਦੇ ਪਥ ‘ਤੇ ਦੁਨੀਆ ਦਾ ਪਥਪ੍ਰਦਰਸ਼ਨ ਕਰਦੇ ਰਹਿਣਗੇ।

 

ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਤੁਹਾਡੇ ਸਭ ਦਾ ਹਿਰਦੇਪੂਰਵਕ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 

ਜੌਯ ਬਾਂਗਲਾ, ਜਯ ਹਿੰਦ,

ਭਾਰੋਤ ਬੰਗਲਾਦੇਸ਼ ਮੋਈਤ੍ਰੀ ਚਿਰੋਜੀਬਿ ਹੋਖ।

ਜੌਯ ਹੌਰਿ-ਬੋਲ! ਜੌਯ ਹੌਰਿ-ਬੌਲ!

ਹੌਰਿ-ਬੌਲ! ਹੌਰਿ-ਬੌਲ! ਜੌਯ ਹੌਰਿ-ਬੌਲ!

 

(जॉय बांग्ला, जय हिन्द,

भारोत बांग्लादेश मोईत्री चिरोजीबि होख।

जॉय हॉरि-बोल ! जॉय हॉरि-बोल !

हॉरि-बोल! हॉरि-बोल ! जॉय हॉरि-बोल !)

 

***

 

ਡੀਐੱਸ/ਐੱਸਐੱਚ



(Release ID: 1708224) Visitor Counter : 155