ਸਿੱਖਿਆ ਮੰਤਰਾਲਾ
ਕੇਵੀਜ਼ ਵਿੱਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ
ਰਜਿਸਟ੍ਰੇਸ਼ਨ ਪੋਰਟਲ ਇੱਕ ਅਪ੍ਰੈਲ ਤੋਂ 9 ਅਪ੍ਰੈਲ ਤੱਕ ਖੁੱਲ੍ਹਾ ਰਹੇਗਾ
ਦੇਸ਼ ਭਰ ਦੇ ਸਾਰੇ ਕੇਵੀਜ਼ ਵਿੱਚ ਜਮਾਤ 1 ਲਈ ਆਨਲਾਈਨ ਰਜਿਸਟ੍ਰੇਸ਼ਨ
Posted On:
27 MAR 2021 4:01PM by PIB Chandigarh
ਕੇਂਦਰੀ ਵਿਦਿਆਲਿਆਂ ਵਿੱਚ ਅਕਾਦਮਿਕ ਸਾਲ 2021—22 ਲਈ ਜਮਾਤ 1 ਵਿੱਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ , ਜਦਕਿ ਜਮਾਤ 2 ਅਤੇ ਇਸ ਤੋਂ ਉੱਪਰੀਲੀਆਂ ਜਮਾਤਾਂ ਲਈ ਆਫ਼ਲਾਈਨ ਬੋਰਡ ਰਾਹੀਂ ਰਜਿਸਟ੍ਰੇਸ਼ਨ 8 ਅਪ੍ਰੈਲ 2021 ਤੋਂ ਹੋਵੇਗੀ ।
ਜਮਾਤ 1 ਲਈ ਆਨਲਾਈਨ ਰਜਿਸਟ੍ਰੇਸ਼ਨ 1 ਅਪ੍ਰੈਲ 2021 ਨੂੰ 10 ਵਜੇ ਸਵੇਰੇ ਸ਼ੁਰੂ ਹੋਵੇਗੀ ਅਤੇ 19 ਅਪ੍ਰੈਲ 2021 ਨੂੰ ਸ਼ਾਮ ਸੱਤ ਵਜੇ ਬੰਦ ਹੋਵੇਗੀ । ਦਾਖ਼ਲੇ ਦਾ ਵੇਰਵਾ ਵੈੱਬਸਾਈਟ https://kvsonlineadmission.kvs.gov.in ਅਤੇ ਐਂਡਰਾਇਡ ਮੋਬਾਈਲ ਐਪ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ ।
ਅਕਾਦਮਿਕ ਸਾਲ 2021—22 ਲਈ ਜਮਾਤ 1 ਵਿੱਚ ਕੇਵੀਜ਼ ਆਨਲਾਈਨ ਦਾਖ਼ਲੇ ਲਈ ਸਰਕਾਰੀ ਐਂਡਰਾਇਡ ਮੋਬਾਈਲ ਐਪ ਅਤੇ ਨਿਰਦੇਸ਼ਾਂ ਨੂੰ ਗੂਗਲ ਪਲੇਅ ਸਟੋਰ ਅਤੇ https://kvsonlineadmission.kvs.gov.in/apps ਤੇ ਉਪਲਬਧ ਐਪ ਨੂੰ ਇੰਸਟਾਲ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ ।
ਦੂਜੀ ਜਮਾਤ ਅਤੇ ਉਸਤੋਂ ਉੱਪਰ ਦੀਆਂ ਕਲਾਸਾਂ ਲਈ ਰਜਿਸਟ੍ਰੇਸ਼ਨ ਆਫਲਾਈਨ ਮੋਡ ਰਾਹੀਂ ਉਪਲਬਧ ਸੀਟਾਂ ਦੇ ਅਧਾਰ ਤੇ 08—04—2021 ਸਵੇਰੇ ਅੱਠ ਵਜੇ ਤੋਂ 15—04—2021 ਸ਼ਾਮ ਚਾਰ ਵਜੇ ਤੱਕ ਹੋਵੇਗੀ ।
ਗਿਆਰ੍ਹਵੀਂ ਜਮਾਤ ਲਈ ਰਜਿਸਟ੍ਰੇਸ਼ਨ ਫਾਰਮ ਕੇ ਵੀ ਐੱਸ (ਹੈੱਡਕੁਆਟਰ) ਵੈੱਬਸਾਈਟ https://kvsangathan.nic.in ਤੇ ਉਪਲਬਧ ਦਾਖ਼ਲਾ ਵਿੱਦਿਆਲਿਆ ਵੈੱਬਸਾਈਟ ਅਨੁਸਾਰ ਦਾਖ਼ਲਾ ਸੂਚੀ 2021—22 ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ।
ਸਾਰੀਆਂ ਸ਼੍ਰੇਣੀਆਂ ਲਈ ਉਮਰ ਦਾ ਹਿਸਾਬ 31—03—2021 ਤੋਂ ਹੋਵੇਗਾ । ਸੀਟਾਂ ਦਾ ਰਾਖਵਾਂਕਰਨ ਵੈੱਬਸਾਈਟ https://kvsangathan.nic.in ਵੈੱਬਸਾਈਟ ਤੇ ਉਪਲਬਧ ਕੇ ਵੀ ਐੱਸ ਦਾਖ਼ਲਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਵੇਗਾ ।
ਕੋਵਿਡ 19 ਦੀ ਮੌਜੂਦਾ ਸਥਿਤੀ ਦੇ ਤਹਿਤ ਕੇ ਵੀ ਐੱਸ ਨੇ ਸਾਰੇ ਸਰਪ੍ਰਸਤਾਂ ਨੂੰ ਸਮਰੱਥ ਅਥਾਰਟੀ (ਕੇਂਦਰੀ / ਸੂਬਾ / ਸਥਾਨਿਕ) ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ । ਇਸ ਵੇਲੇ ਕੇਂਦਰੀ ਵਿੱਦਿਆਲਿਆ ਸੰਗਠਨ 1247 ਕੇਵੀਜ਼ ਚਲਾ ਰਿਹਾ ਹੈ ।
ਐੱਮ ਸੀ / ਕੇ ਵੀ / ਏ ਕੇ
(Release ID: 1708135)
Visitor Counter : 238