ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਮਕਬਰੇ ’ਤੇ ਸ਼ਰਧਾਂਜਲੀ ਅਰਪਿਤ ਕੀਤੀ

Posted On: 27 MAR 2021 12:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਦੋ ਦਿਨਾ ਬੰਗਲਾਦੇਸ਼ ਯਾਤਰਾ ਦੇ ਦੂਜੇ ਦਿਨ ਤੁੰਗੀਪਾਰਾ ਵਿੱਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਮਕਬਰੇ ਤੇ ਸ਼ਰਧਾਂਜਲੀ ਅਰਪਿਤ ਕੀਤੀ। ਇਹ ਕਿਸੇ ਵੀ ਬਾਹਰਲੇ ਦੇਸ਼ ਦੇ ਮੁਖੀ ਜਾਂ ਵਿਦੇਸ਼ੀ ਸਰਕਾਰ ਦੇ ਮੁਖੀ ਦੁਆਰਾ ਬੰਗਬੰਧੂ ਸਮਾਧੀ ਕੰਪਲੈਕਸ ਵਿਖੇ ਸ਼ਰਧਾਂਜਲੀ ਦੇਣ ਲਈ ਹੁਣ ਤੱਕ ਦੀ ਪਹਿਲੀ ਵਿਜ਼ਿਟ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਇਤਿਹਾਸਿਕ ਆਯੋਜਨ ਦੀ ਯਾਦ ਵਿੱਚ ਬਕੁਲ ਦਰੱਖਤ ਦਾ ਇੱਕ ਪੌਦਾ ਲਗਾਇਆ। ਇਸ ਮੌਕੇ ਉਨ੍ਹਾਂ ਦੀ ਹਮਰੁਤਬਾ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਸ਼ੇਖ ਹਸੀਨਾ ਵੀ ਆਪਣੀ ਭੈਣ ਸ਼ੇਖ ਰੇਹਾਨਾ ਦੇ ਨਾਲ ਮੌਜੂਦ ਸੀ।

 

 

 

 

 

ਪ੍ਰਧਾਨ ਮੰਤਰੀ ਮੋਦੀ ਨੇ ਸਮਾਧੀ ਪਰਿਸਰ ਵਿਖੇ ਵਿਜ਼ੀਟਰ ਬੁੱਕ ਤੇ ਦਸਤਖਤ ਵੀ ਕੀਤੇ। ਉਨ੍ਹਾਂ ਨੇ ਲਿਖਿਆ- "ਬੰਗਬੰਧੂ ਦਾ ਜੀਵਨ ਬੰਗਲਾਦੇਸ਼ ਦੇ ਲੋਕਾਂ ਦੇ ਅਧਿਕਾਰਾਂ ਲਈ, ਉਨ੍ਹਾਂ ਦੇ ਸਮਾਵੇਸ਼ੀ ਸੱਭਿਆਚਾਰ ਅਤੇ ਉਨ੍ਹਾਂ ਦੀ ਪਹਿਚਾਣ ਦੇ ਸੰਰੱਖਿਅਣ ਲਈ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਕ ਰਿਹਾ।"

 

 

 

****

 

ਡੀਐੱਸ(Release ID: 1708038) Visitor Counter : 203