ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੇ ਰਾਸ਼ਟਰੀ ਸ਼ਹੀਦ ਸਮਾਰਕ ਦਾ ਦੌਰਾ ਕੀਤਾ
प्रविष्टि तिथि:
26 MAR 2021 2:17PM by PIB Chandigarh

ਬੰਗਲਾਦੇਸ਼ ਦੇ ਆਪਣੇ ਦੋ-ਦਿਨਾ ਦੌਰਾ ‘ਤੇ ਪਹੁੰਚਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਨੂੰ ਅੱਜ ਢਾਕਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਜਾ ਕੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਇਹ ਸਮਾਰਕ ਬੰਗਲਾਦੇਸ਼ ਦੇ 1971 ਦੇ ਮੁਕਤੀ ਸੰਗ੍ਰਾਮ ਵਿੱਚ ਆਪਣੇ ਜੀਵਨ ਨੂੰ ਨਿਛਾਵਰ ਕਰਨ ਵਾਲੇ ਸ਼ਹੀਦਾਂ ਦਾ ਰਾਸ਼ਟਰੀ ਪ੍ਰਤੀਕ ਹੈ । ਇਹ ਸਮਾਰਕ ਢਾਕਾ ਦੇ ਉੱਤਰ - ਪੱਛਮ ਤੋਂ 35 ਕਿਲੋਮੀਟਰ ਦੂਰ ਸਾਵਰ ਵਿੱਚ ਸਥਿਤ ਹੈ ਅਤੇ ਇਸ ਨੂੰ ਸੈਯਦ ਮੈਨੁਲ ਹਸਨ ਨੇ ਡਿਜ਼ਾਈਨ ਕੀਤਾ ਸੀ ।
ਪ੍ਰਧਾਨ ਮੰਤਰੀ ਨੇ ਸਮਾਰਕ ਪਰਿਸਰ ਵਿੱਚ ਇੱਕ ਅਰਜੁਨ ਦਾ ਪੌਦਾ ਵੀ ਲਗਾਇਆ ਅਤੇ ਉੱਥੇ ਸੈਲਾਨੀ ਪੁਸਤਿਕਾ ‘ਤੇ ਹਸਤਾਖਰ ਕਰਦੇ ਹੋਏ ਲਿਖਿਆ, ”ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਵਰ ਵਿੱਚ ਪ੍ਰਜਵਲਿਤ ਸਦੀਵੀ ਜਿਓਤੀ ਕਪਟ ਅਤੇ ਦਮਨ ‘ਤੇ ਸੱਚ ਅਤੇ ਸਾਹਸ ਦੀ ਮਹਾਨ ਜਿੱਤ ਦੀ ਹਮੇਸ਼ਾ ਯਾਦ ਦਿਵਾਉਂਦੀ ਰਹੇ । ”
**********
ਡੀਐੱਸ
(रिलीज़ आईडी: 1707875)
आगंतुक पटल : 277
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam