ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਭਰ ਵਿੱਚ ਹੁਣ ਤਕ 23 ਕਰੋੜ ਤੋਂ ਵੱਧ ਕੋਵਿਡ ਟੈਸਟ ਕਰਵਾਏ ਜਾ ਚੁੱਕੇ ਹਨ


3.7 ਕਰੋੜ ਤੋਂ ਵੱਧ ਵੈਕਸੀਨੇਸ਼ਨਸ਼ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

ਪਿਛਲੇ 24 ਘੰਟਿਆਂ ਵਿੱਚ 20 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

Posted On: 18 MAR 2021 11:53AM by PIB Chandigarh

ਦੇਸ਼ ਭਰ ਵਿੱਚ ਕਰਵਾਏ ਗਏ ਕੋਵਿਡ ਟੈਸਟਾਂ ਦੀ ਗਿਣਤੀ ਅੱਜ 23 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਦੀ ਤਾਰੀਖ ਤਕ 23,03,13,163 ਟੈਸਟ ਕਰਵਾਏ ਜਾ ਚੁੱਕੇ ਹਨ

ਕੁੱਲ ਕੌਮੀ ਪੋਜ਼ੀਟੀਵਿਟੀ ਦਰ ਲਗਾਤਾਰ 5.00 ਫੀਸਦ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ, ਇਹ ਦਰ ਅੱਜ 4.98 ਫ਼ੀਸਦ 'ਤੇ ਖੜੀ ਹੈ

 

 

ਭਾਰਤ ਵਿੱਚ ਪ੍ਰਤੀ ਦਿਨ ਦਸ ਲੱਖ ਦੀ ਅਬਾਦੀ ਦੇ ਮਗਰ ਹਰ ਦਿਨ 140 ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ ਅਤੇ ਅੱਜ ਦੇ ਦਿਨ ਤੱਕ ਰੋਜ਼ਾਨਾ ਪੋਜ਼ੀਟਿਵਿਟੀ ਦਰ 3.37 ਫ਼ੀਸਦ ਦਰਜ ਕੀਤੀ ਜਾ ਰਹੀ ਹੈ

 

ਦੂਜੇ ਪਾਸੇ, ਭਾਰਤ 4 ਕਰੋੜ ਦੇ ਟੀਕਾਕਰਨ ਦੀ ਕਵਰੇਜ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ

 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 6,15,267 ਸੈਸ਼ਨਾਂ ਰਾਹੀਂ 3,71,43,255 ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ

ਇਨ੍ਹਾਂ ਵਿੱਚ 75,68,844 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 46,32,940 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 77,16,084 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 19,09,528 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ (45 ਸਾਲ ਤੋਂ ਵੱਧ ਉਮਰ ਦੇ ) 24,57,179 ਲਾਭਪਾਤਰੀ ਅਤੇ 60 ਸਾਲ ਤੋਂ ਵੱਧ ਉਮਰ ਦੇ 1,28,58,680 ਲਾਭਪਾਤਰੀ ਸ਼ਾਮਲ ਹਨ

 

 

 

 

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

75,68,844

46,32,940

77,16,084

19,09,528

24,57,179

1,28,58,680

3,71,43,255

 

 

ਟੀਕਾਕਰਨ ਮੁਹਿੰਮ ਦੇ 61 ਵੇਂ ਦਿਨ (17 ਮਾਰਚ, 2021) ਨੂੰ 28,412 ਸੈਸ਼ਨਾਂ ਰਾਹੀਂ 20 ਲਖ (20,78,719) ਤੋਂ ਵੱਧ ਵੈਕਸੀਨੇਸ਼ਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 17,38,750 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਤਹਿਤ ਟੀਕਾ ਲਗਾਇਆ ਗਿਆ ਹੈ ਅਤੇ 3,39,969 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ

 

 

 

 

 

ਤਾਰੀਖ: 17 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

62,689

78,085

1,16,054

2,61,884

2,90,771

12,69,236

17,38,750

3,39,969

 

                 

 

ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਅੱਜ 2,52,364 'ਤੇ ਪਹੁੰਚ ਗਈ ਹੈ ਭਾਰਤ ਦੇ ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 2.20 ਫੀਸਦ ਰਹਿ ਗਏ ਹਨ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿਚੋਂ 17,958 ਕੇਸਾਂ ਦੀ ਸ਼ੁਧ ਗਿਰਾਵਟ ਦਰਜ ਕੀਤੀ ਗਈ ਹੈ

ਹੇਠਾਂ ਦਿੱਤਾ ਗ੍ਰਾਫ ਭਾਰਤ ਵਿੱਚ ਕੋਵਿਡ 19 ਦੀ ਤਾਜਾ ਸਥਿਤੀ ਦੀ ਝਲਕ ਨੂੰ ਦਰਸਾ ਰਿਹਾ ਹੈ

 

ਪੰਜ ਰਾਜ, ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ, ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕਰਵਾ ਰਹੇ ਹਨ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਇਨ੍ਹਾਂ ਪੰਜਾਂ ਰਾਜਾਂ ਦੇ ਕੁੱਲ ਮਿਲਾ ਕੇ 79.54 ਫ਼ੀਸਦ ਕੇਸ ਬਣਦੇ ਹਨ I

ਪਿਛਲੇ 24 ਘੰਟਿਆਂ ਦੌਰਾਨ 35,871 ਨਵੇਂ ਮਾਮਲੇ ਦਰਜ ਕੀਤੇ ਗਏ ਹਨ

ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 16,620 (ਰੋਜ਼ਾਨਾ ਨਵੇਂ ਕੇਸਾਂ ਵਿੱਚ ਤਕਰੀਬਨ 63.21 ਫ਼ੀਸਦ)

ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 1,792 ਮਾਮਲਿਆਂ ਨਾਲ ਕੇਰਲ ਦਾ ਨੰਬਰ ਹੈ; ਜਦੋਂ ਕਿ ਪੰਜਾਬ ਵਿੱਚ 1,492 ਨਵੇਂ ਮਾਮਲੇ ਸਾਹਮਣੇ ਆਏ ਹਨ

 

 

 

 

ਅੱਠ ਰਾਜ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ

ਇਹ ਹਨ-ਮਹਾਰਾਸ਼ਟਰ, ਤਾਮਿਲਨਾਡੂ, ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਗੁਜਰਾਤ, ਕਰਨਾਟਕ ਅਤੇ ਹਰਿਆਣਾ

ਕੇਰਲ ਵਿੱਚ, ਪਿਛਲੇ ਇੱਕ ਮਹੀਨੇ ਤੋਂ ਗਿਰਾਵਟ ਦਾ ਰੁਝਾਨ ਨਿਰੰਤਰ ਜਾਰੀ ਹੈ

 

 

 

 

ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,10,63,025 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 96.41 ਫੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 17,741 ਦੀ ਰਿਕਵਰੀ ਦਰਜ ਕੀਤੀ ਗਈ ਹੈ

 

ਪਿਛਲੇ 24 ਘੰਟਿਆਂ ਦੌਰਾਨ 172 ਮੌਤਾਂ ਦੀ ਰਿਪੋਰਟ ਹੈ

ਨਵੀਆਂ ਦਰਜ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 84.88 ਫੀਸਦ ਹੈ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 84 ਮੌਤਾਂ ਰਿਪੋਰਟ ਹੋਈਆਂ

ਹਨ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 35 ਅਤੇ ਕੇਰਲ ਵਿੱਚ ਰੋਜ਼ਾਨਾ 13 ਮੌਤਾਂ ਹੋਈਆਂ ਹਨ

 

 

ਮਾਮਲਿਆਂ ਦੀ ਗਿਣਤੀ ਦੇ ਮੁਕਾਬਲੇ ਮੌਤ ਦੀ ਦਰ 1.5 ਫ਼ੀਸਦ (1.39 ਫ਼ੀਸਦ) ਤੋਂ ਘੱਟ ਹੈ ਅਤੇ ਨਿਰੰਤਰ ਘੱਟ ਰਹੀ ਹੈ

 

 

 

18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕਿਸੇ ਨਵੀਂ ਮੌਤ ਦੀ ਖਬਰ ਨਹੀਂ ਹੈ

ਇਹ ਹਨਰਾਜਸਥਾਨ, ਅਸਮ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੜੀਸਾ, ਝਾਰਖੰਡ, ਪੁਡੂਚੇਰੀ, ਲਕਸ਼ਦੀਪ, ਸਿੱਕਮ, ਲੱਦਾਖ (ਯੂਟੀ), ਮਨੀਪੁਰ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼

 

 

****

ਐਮਵੀ / ਐਸਜੇ



(Release ID: 1705837) Visitor Counter : 179