ਪ੍ਰਧਾਨ ਮੰਤਰੀ ਦਫਤਰ

ਭਾਰਤ ਦੇ ਪ੍ਰਧਾਨ ਮੰਤਰੀ ਦੀ ਬੰਗਲਾਦੇਸ਼ ਯਾਤਰਾ

Posted On: 16 MAR 2021 8:54PM by PIB Chandigarh

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਹੁਸੀਨਾ ਦੇ ਸੱਦੇ ‘ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਅਤੇ 27 ਮਾਰਚ, 2021 ਨੂੰ ਬੰਗਲਾਦੇਸ਼ ਦੀ ਯਾਤਰਾ ਕਰਨਗੇ। 

 

ਇਹ ਯਾਤਰਾ ਤਿੰਨ ਯੁਗਾਂਤਰਕਾਰੀ ਘਟਨਾਵਾਂ ਮੁਜੀਬ ਬੋਰਸ਼ੋ, ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ;  ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ  ਦੇ 50 ਸਾਲ;  ਅਤੇ ਬੰਗਲਾਦੇਸ਼ ਦੀ ਸੁਤੰਤਰਤਾ ਦੇ ਲਈ ਹੋਏ ਯੁੱਧ  ਦੇ 50 ਸਾਲ ਦੇ ਯਾਦਗਾਰੀ ਸਮਾਰੋਹ ਨਾਲ ਸਬੰਧ ਰੱਖਦੀ ਹੈ। ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਵਿੱਚ ਆਪਣਾ ਪਿਛਲਾ ਦੌਰਾ 2015 ਵਿੱਚ ਕੀਤਾ ਸੀ। 

 

ਯਾਤਰਾ ਦੇ ਦੌਰਾਨ,  ਪ੍ਰਧਾਨ ਮੰਤਰੀ 26 ਮਾਰਚ ਨੂੰ ਬੰਗਲਾਦੇਸ਼  ਦੇ ਰਾਸ਼ਟਰੀ ਦਿਵਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਣਗੇ। 

 

ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਦੁਵੱਲੀ ਵਾਰਤਾਲਾਪ ਦੇ ਇਲਾਵਾ,  ਬੰਗਲਾਦੇਸ਼  ਦੇ ਰਾਸ਼ਟਰਪਤੀ ਮਹਾਮਹਿਮ ਮੁਹੰਮਦ ਅਬਦੁਲ ਹਾਮਿਦ ਅਤੇ  ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ.  ਏ. ਕੇ.  ਅਬਦੁਲ ਮੋਮੇਨ ਨਾਲ ਮੁਲਾਕਾਤ ਵੀ ਸ਼ਾਮਲ ਹੈ। 

 

ਪ੍ਰਧਾਨ ਮੰਤਰੀ ਦੀ ਬੰਗਲਾਦੇਸ਼ ਯਾਤਰਾ ਕੋਵਿਡ ਮਹਾਮਾਰੀ ਦੇ ਸੰਕਟ ਦੇ ਬਾਅਦ ਕਿਸੇ ਵਿਦੇਸ਼ੀ ਰਾਸ਼‍ਟਰ ਦੀ ਪਹਿਲੀ ਯਾਤਰਾ ਹੋਵੇਗੀ। ਇਹ ਭਾਰਤ ਦੀ ਬੰਗਲਾਦੇਸ਼ ਨਾਲ ਜੁੜੀ ਪ੍ਰਾਥਮਿਕਤਾ ਨੂੰ ਦਰਸਾਉਂਦਾ ਹੈ। 

 

***

 

ਡੀਐੱਸ/ਐੱਸਐੱਚ


(Release ID: 1705599)