ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਸਨਾ ਮਰਿਨ ਦੇ ਦਰਮਿਆਨ ਵਰਚੁਅਲ ਸਮਿਟ
Posted On:
15 MAR 2021 7:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਮਾਰਚ, 2021 ਨੂੰ ਫਿਨਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਸਨਾ ਮਰਿਨ ਨਾਲ ਵਰਚੁਅਲ ਸਮਿਟ ਕਰਨਗੇ।
ਭਾਰਤ ਅਤੇ ਫਿਨਲੈਂਡ ਜਮਹੂਰੀਅਤ, ਆਜ਼ਾਦੀ ਦੀਆਂ ਸਾਂਝੀਆਂ ਕਦਰਾਂ–ਕੀਮਤਾਂ ਅਤੇ ਅੰਤਰਰਾਸ਼ਟਰੀ ਵਿਵਸਥਾ ਅਧਾਰਿਤ ਨਿਯਮਾਂ ਦੇ ਅਧਾਰ ਉੱਤੇ ਨਿੱਘੇ ਅਤੇ ਦੋਸਤਾਨਾ ਸਬੰਧਾਂ ਦਾ ਆਨੰਦ ਮਾਣਦੇ ਹਨ। ਦੋਵੇਂ ਦੇਸ਼ਾਂ ਵਪਾਰ ਤੇ ਨਿਵੇਸ਼, ਸਿੱਖਿਆ, ਇਨੋਵੇਸ਼ਨ, ਵਿਗਿਆਨ ਤੇ ਟੈਕਨੋਲੋਜੀ ਦੇ ਨਾਲ–ਨਾਲ ਖੋਜ ਤੇ ਵਿਕਾਸ ਦੇ ਖੇਤਰਾਂ ਵਿੱਚ ਬਹੁਤ ਨੇੜਲਾ ਸਹਿਯੋਗ ਹੈ। ਦੋਵੇਂ ਧਿਰਾਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ‘ਕੁਐਂਟਮ ਕੰਪਿਊਟਰ’ ਦੇ ਸਾਂਝੇ ਵਿਕਾਸ ਵਿੱਚ ਆਪਸੀ ਤਾਲਮੇਲ ਵੀ ਚਲ ਰਿਹਾ ਹੈ। ਫਿਨਲੈਂਡ ਦੀਆਂ ਲਗਭਗ 100 ਕੰਪਨੀਆਂ ਦੂਰਸੰਚਾਰ, ਐਲੀਵੇਟਰਜ਼, ਮਸ਼ੀਨਰੀ ਤੇ ਅਖੁੱਟ ਊਰਜਾ ਸਮੇਤ ਊਰਜਾ ਜਿਹੇ ਭਾਰਤ ਦੇ ਵਿਭਿੰਨ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਲਗਭਗ 30 ਭਾਰਤੀ ਕੰਪਨੀਆਂ ਵੀ ਫਿਨਲੈਂਡ ਵਿੱਚ ਸੂਚਨਾ ਟੈਕਨੋਲੋਜੀ, ਆਟੋ–ਪਾਰਟਸ ਤੇ ਪ੍ਰਾਹੁਣਚਾਰੀ ਖੇਤਰ ’ਚ ਸਰਗਰਮ ਹਨ।
ਇਸ ਸਿਖ਼ਰ ਵਾਰਤਾ ਦੌਰਾਨ ਦੋਵੇਂ ਆਗੂ ਦੁਵੱਲੇ ਸਬੰਧਾਂ ਦੇ ਸਮੁੱਚੇ ਵਰਣਕ੍ਰਮ ਨੂੰ ਕਵਰ ਕਰਨਗੇ ਅਤੇ ਆਪਸੀ ਹਿਤਾਂ ਦੇ ਖੇਤਰੀ ਤੇ ਵਿਸ਼ਵ ਮਾਮਲਿਆਂ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਵੀ ਕਰਨਗੇ। ਇਹ ਵਰਚੁਅਲ ਸਮਿਟ ਭਾਰਤ–ਫਿਨਲੈਂਡ ਭਾਈਵਾਲੀ ਦੇ ਭਵਿੱਖ ’ਚ ਹੋਰ ਪਾਸਾਰ ਤੇ ਵਿਭਿੰਨਤਾ ਕਰਣ ਲਈ ਇੱਕ ਖ਼ਾਕਾ ਮੁਹੱਈਆ ਕਰਵਾਏਗਾ।
****
ਡੀਐੱਸ/ਐੱਸਐੱਚ
(Release ID: 1705001)
Visitor Counter : 119
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam