ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਵਿੱਚ ਲਗਾਤਾਰ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧੇ ਸੰਬੰਧੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ
ਮਹਾਰਾਸ਼ਟਰ ਅਤੇ ਕੇਰਲ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 71.69 ਫ਼ੀਸਦ ਦਾ ਯੋਗਦਾਨ ਪਾ ਰਹੇ ਹਨ
ਕੇਂਦਰ, ਦੇਸ਼ ਵਿੱਚ ਵੱਧ ਰਹੇ ਕੋਵਿਡ -19 ਮਾਮਲਿਆਂ ਨੂੰ ਲੈ ਕੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਨੇੜਿਓਂ ਨਿਗਰਾਨੀ ਰੱਖ ਰਿਹਾ ਹੈ ਅਤੇ ਸਰਗਰਮੀ ਨਾਲ ਤਾਲਮੇਲ ਕਰ ਰਿਹਾ ਹੈ
ਦੇਸ਼ ਭਰ ਵਿੱਚ ਕੋਵਿਡ ਟੀਕਾਕਰਨ 2.61 ਕਰੋੜ ਤੋਂ ਵੱਧ ਖੁਰਾਕਾਂ ਦੇ ਅੰਕੜੇ ਤੋਂ ਪਾਰ
Posted On:
12 MAR 2021 11:20AM by PIB Chandigarh
ਦੇਸ਼ ਦੇ ਕੁਝ ਰਾਜ, ਰੋਜ਼ਾਨਾ ਨਵੇਂ ਕੋਵਿਡ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਨੂੰ ਰਿਪੋਰਟ ਕਰ ਰਹੇ ਹਨ। ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਵਲੋਂ ਰੋਜ਼ਾਨਾ ਕੋਵਿਡ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕਰਵਾਇਆ ਜਾ ਰਿਹਾ ਹੈ। ਉਹ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਕੁੱਲ ਮਿਲਾ ਕੇ 85.6 ਫ਼ੀਸਦ ਬਣਦੇ ਹਨ I
ਪਿਛਲੇ 24 ਘੰਟਿਆਂ ਦੌਰਾਨ 23,285 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 14,317 (ਰੋਜ਼ਾਨਾ ਨਵੇਂ ਕੇਸਾਂ ਵਿੱਚ ਤਕਰੀਬਨ 61.48 ਫ਼ੀਸਦ) ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 2,133 ਮਾਮਲਿਆਂ ਨਾਲ ਕੇਰਲ ਦਾ ਨੰਬਰ ਹੈ; ਜਦੋਂ ਕਿ ਪੰਜਾਬ ਵਿੱਚ 1,305 ਨਵੇਂ ਮਾਮਲੇ ਸਾਹਮਣੇ ਆਏ ਹਨ।
ਅੱਠ ਰਾਜ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1,97,237 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 1.74 ਫ਼ੀਸਦ ਬਣਦੀ ਹੈ ।
ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਪੰਜ ਰਾਜ ਇਕੱਠੇ ਹੋ ਕੇ 82.96 ਫੀਸਦ ਦਾ ਯੋਗਦਾਨ ਪਾ ਰਹੇ ਹਨ। ਦੋ ਰਾਜ- ਮਹਾਰਾਸ਼ਟਰ ਅਤੇ ਕੇਰਲ- ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 71.69 ਫੀਸਦ ਦਾ ਹਿੱਸਾ ਪਾ ਰਹੇ ਹਨ।
ਕੇਂਦਰ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਾਰੀਆਂ ਸਰਕਾਰਾਂ ਨਾਲ ਨਿਰੰਤਰ ਢੰਗ ਨਾਲ ਜੁੜ ਰਿਹਾ ਹੈ, ਖ਼ਾਸਕਰ ਉਨ੍ਹਾਂ ਖੇਤਰਾਂ ਨਾਲ, ਜਿਹੜੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਨੂੰ ਦਰਸਾ ਰਹੇ ਹਨ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਨਿਯਮਤ ਤੌਰ 'ਤੇ ਉਨ੍ਹਾਂ ਨਾਲ ਕੋਵਿਡ ਪਾਬੰਦੀਆਂ ਦੀ ਸਥਿਤੀ ਅਤੇ ਜਨਤਕ ਸਿਹਤ ਦੇ ਉਪਾਵਾਂ ਬਾਰੇ ਸਮੀਖਿਆ ਕਰ ਰਹੀ ਹੈ। ਹਾਲ ਹੀ ਵਿੱਚ, ਕੇਂਦਰ ਨੇ ਇਨ੍ਹਾਂ ਰਾਜਾਂ ਵਿੱਚ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਦੇ ਮੱਦੇਨਜ਼ਰ ਕੋਵਿਡ -19 ਨਿਯੰਤਰਣ ਅਤੇ ਰੋਕਥਾਮ ਸੰਬੰਧੀ ਉਪਾਵਾਂ ਵਿੱਚ ਸਹਾਇਤਾ ਲਈ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਉੱਚ ਪੱਧਰੀ ਜਨਤਕ ਸਿਹਤ ਟੀਮਾਂ ਨੂੰ ਰਵਾਨਾ ਕੀਤਾ ਹੈ । ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਮਹਾਰਾਸ਼ਟਰ, ਕੇਰਲ, ਛੱਤੀਸਗੜ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਵਿੱਚ ਵੀ ਕੋਵਿਡ- 19 ਨਾਲ ਸੰਬੰਧਤ ਕੇਸਾਂ ਦੀ ਅਗਲੇਰੀ ਕਾਰਵਾਈ ਲਈ ਕੇਂਦਰੀ ਟੀਮਾਂ ਵਲੋਂ ਤਿਆਰ ਕੀਤੀਆਂ ਰਿਪੋਰਟਾਂ ਰਾਜਾਂ ਨਾਲ ਸਾਂਝੀਆਂ ਕੀਤੀਆਂ ਹਨ। ਰਾਜਾਂ ਵਲੋਂ ਅਜਿਹੇ ਮਾਮਲਿਆਂ ਵਿੱਚ ਕੀਤੇ ਜਾ ਰਹੇ ਫਾਲੋਅਪ ਅਤੇ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਦੀ ਨਜ਼ਰਸਾਨੀ ਦਾ ਕੰਮ ਕੇਂਦਰੀ ਸਿਹਤ ਮੰਤਰਾਲਾ ਵਲੋਂ ਕੀਤਾ ਜਾ ਰਿਹਾ ਹੈ।
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 4,87,919 ਸੈਸ਼ਨਾਂ ਰਾਹੀਂ 2.61 ਕਰੋੜ (2,61,64,920) ਤੋਂ ਵੱਧ
ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਨ੍ਹਾਂ ਵਿੱਚ 72,23,071 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 40,56,285 ਸਿਹਤ ਸੰਭਾਲ ਵਰਕਰ
(ਦੂਜੀ ਖੁਰਾਕ), 71,21,124 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 6,72,794 ਫਰੰਟ ਲਾਈਨ ਵਰਕਰ
(ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ (45 ਸਾਲ ਤੋਂ ਵੱਧ ਉਮਰ ਦੇ ) 10,30,612 ਲਾਭਪਾਤਰੀ ਅਤੇ
60 ਸਾਲ ਤੋਂ ਵੱਧ ਉਮਰ ਦੇ 60,61,034 ਲਾਭਪਾਤਰੀ ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
72,23,071
|
40,56,285
|
71,21,124
|
6,72,794
|
10,30,612
|
60,61,034
|
2,61,64,920
|
ਟੀਕਾਕਰਨ ਮੁਹਿੰਮ ਦੇ 55 ਵੇਂ ਦਿਨ ( 11 ਮਾਰਚ, 2021) ਨੂੰ, 4,80,740 ਤੋਂ ਵੱਧ ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।
ਜਿਨ੍ਹਾਂ ਵਿਚੋਂ 4,02,138 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 9,751 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਅਤੇ 78,602 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਬਹੁਤੇ ਰਾਜਾਂ ਵਿੱਚ, ਲੋਕਾਂ ਨੇ ਕੱਲ੍ਹ ਮਹਾ ਸ਼ਿਵਰਾਤਰੀ ਮਨਾਈ। ਗਜ਼ਟਿਡ ਛੁੱਟੀ ਹੋਣ ਤੋਂ ਇਲਾਵਾ, ਬਹੁਤ ਸਾਰੇ ਲੋਕਾਂ ਨੇ ਇਸ ਦਿਨ ਵਰਤ ਰੱਖਿਆ ਹੋਇਆਂ ਸੀ ,ਖ਼ਾਸਕਰ ਅਜਿਹੀਆਂ ਅੋਰਤਾਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਏ.ਐੱਨ.ਐੱਮ., ਆਸ਼ਾ ਵਰਕਰ ਅਤੇ ਮਹਿਲਾ ਟੀਕਾਕਰਤਾ ਸ਼ਾਮਲ ਸਨ। ਕੋਵਿਡ ਟੀਕਾਕਰਨ ਦੀ ਕਵਰੇਜ ਇਸ ਲਈ ਕੁਝ ਹੇਠਾਂ ਵੱਲ ਜਾਣ ਦਾ ਰੁਝਾਨ ਦੋਖਣ ਦੀ ਖਬਰ ਹੈ।
ਤਾਰੀਖ: 11 ਮਾਰਚ, 2021
|
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
25,961
|
43,091
|
66,465
|
35,511
|
63,554
|
2,46,158
|
4,02,138
|
78,602
|
ਹੁਣ ਤੱਕ 1.09 ਕਰੋੜ (1,09,53,303) ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ15,157 ਮਰੀਜ਼ਾਂ ਦੇ ਸਿਹਤਯਾਬ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ।
ਹੇਠਾਂ ਦਿੱਤਾ ਗਿਆ ਗ੍ਰਾਫ 10 ਫਰਵਰੀ, 2021 ਤੋਂ 12 ਮਾਰਚ, 2021 ਤੱਕ ਭਾਰਤ ਵਿੱਚ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਅਤੇ ਰਿਕਵਰ ਹੋਏ ਮਾਮਲਿਆਂ ਦੇ ਰੁਝਾਨ ਨੂੰ ਦਰਸਾਉਂਦੇ ਹਨ । ਰਿਕਵਰ ਕੀਤੇ ਗਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿੱਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ ਫਰਕ 1,07,56,066 ਹੋ ਗਿਆ ਹੈ।
ਪਿਛਲੇ 24 ਘੰਟਿਆਂ ਦੌਰਾਨ 117 ਮੌਤਾਂ ਦੀ ਰਿਪੋਰਟ ਹੈ।
ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 82.91 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 57 ਮੌਤਾਂ ਰਿਪੋਰਟ ਹੋਈਆਂ ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 18 ਹੋਰ ਮੌਤਾਂ ਦੀ ਖਬਰ ਹੈ। ਕੇਰਲ ਵਿੱਚ ਰੋਜ਼ਾਨਾ 13 ਮੌਤਾਂ ਹੋਈਆਂ ਹਨ ।
19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ
ਨਹੀਂ ਮਿਲੀ ਹੈ। ਇਹ ਹਨ – ਗੁਜਰਾਤ, ਰਾਜਸਥਾਨ, ਚੰਡੀਗੜ੍ਹ, ਓਡੀਸ਼ਾ, ਹਿਮਾਚਲ ਪ੍ਰਦੇਸ਼, ਝਾਰਖੰਡ,
ਬਿਹਾਰ, ਪੁਡੂਚੇਰੀ, ਲਕਸ਼ਦੀਪ, ਮਨੀਪੁਰ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਮਿਜ਼ੋਰਮ, ਲੱਦਾਖ (ਯੂਟੀ), ਅੰਡੇਮਾਨ ਅਤੇ ਨਿਕੋਬਾਰ ਟਾਪੂ, , ਮੇਘਾਲਿਆ, ਸਿੱਕਮ, ਤ੍ਰਿਪੁਰਾ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ।
****
ਐਮਵੀ / ਐਸਜੇ
(Release ID: 1704509)
Visitor Counter : 195