ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਡਿਜੀਟਲ ਸਮਾਚਾਰ ਪ੍ਰਕਾਸ਼ਕਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ

Posted On: 11 MAR 2021 6:15PM by PIB Chandigarh

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਸੂਚਨਾ ਟੈਕਨੋਲੋਜੀ (ਇੰਟਰਮੀਡੀਏਰੀ ਗਾਈਡਲਾਈਨਜ਼ ਅਤੇ ਡਿਜੀਟਲ ਮੀਡੀਆ ਐਥਿਕਸ ਕੋਡ) ਨਿਯਮ, 2021 ਦੇ ਪਿਛੋਕੜ ਚ ਵੀਡੀਓ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਡਿਜੀਟਲ ਨਿਊਜ਼ ਪਬਲਿਸ਼ਰਸ ਐਸੋਸੀਏਸ਼ਨ (DNPA) ਨਾਲ ਗੱਲਬਾਤ ਕੀਤੀ। ਇਸ ਮੌਕੇ ਤੇ ਇੰਡੀਆ ਟੂਡੇ, ਦੈਨਿਕ ਭਾਸਕਰ, ਹਿੰਦੁਸਤਾਨ ਟਾਈਮਸ, ਇੰਡੀਅਨ ਐਕਸਪ੍ਰੈੱਸ, ਟਾਈਮਜ਼ ਆਵ੍ ਇੰਡੀਆ, ਏਬੀਪੀ, ਈਨਾਡੂ, ਦੈਨਿਕ ਜਾਗਰਣ, ਲੋਕਮਤ ਆਦਿ ਦੇ ਪ੍ਰਤੀਨਿਧ ਮੌਜੂਦ ਰਹੇ।

 

ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਜਾਵਡੇਕਰ ਨੇ ਦੱਸਿਆ ਕਿ ਨਵੇਂ ਨਿਯਮ ਡਿਜੀਟਲ ਸਮਾਚਾਰਾਂ ਦੇ ਪ੍ਰਕਾਸ਼ਕਾਂ ਉੱਤੇ ਕੁਝ ਜ਼ਿੰਮੇਵਾਰੀ ਪਾਉਂਦੇ ਹਨ। ਇਨ੍ਹਾਂ ਵਿੱਚ ਭਾਰਤੀ ਕੌਂਸਲ ਵੱਲੋਂ ਨਿਰਧਾਰਿਤ ਪੱਤਰਕਾਰੀ ਦੇ ਨੈਤਿਕ ਨਿਯਮ ਅਤੇ ਕੇਬਲ ਟੈਲੀਵਿਜ਼ਨ ਨੈੱਟਵਰਕ ਕਾਨੂੰਨ ਅਧੀਨ ਪ੍ਰੋਗਰਾਮ ਜ਼ਾਬਤਾ ਜਿਹੇ ਐਥਿਕਸ ਕੋਡਸ ਦੀ ਪਾਲਣਾ ਕਰਨੀ ਸ਼ਾਮਲ ਹੈ। ਇਸ ਤੋਂ ਇਲਾਵਾ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ, ਨਿਯਮਾਂ ਵਿੱਚ ਤਿੰਨਪੱਧਰੀ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਉਪਲਬਧ ਕਰਵਾਈਆਂ ਗਈਆਂ ਹਨ; ਜਿਸ ਵਿੱਚ ਪਹਿਲੇ ਤੇ ਦੂਜੇ ਪੱਧਰ ਉੱਤੇ ਡਿਜੀਟਲ ਸਮਾਚਾਰ ਪ੍ਰਕਾਸ਼ਕ ਤੇ ਉਨ੍ਹਾਂ ਵੱਲੋਂ ਗਠਤ ਸਵੈਨਿਯੰਤ੍ਰਿਤ ਸੰਸਥਾਵਾਂ ਹੋਣਗੀਆਂ। ਡਿਜੀਟਲ ਸਮਾਚਾਰ ਪ੍ਰਕਾਸ਼ਕਾਂ ਨੂੰ ਇੱਕ ਸਰਲ ਪੱਤਰ ਵਿੱਚ ਮੰਤਰਾਲੇ ਵੱਲੋਂ ਕੁਝ ਬੁਨਿਆਦੀ ਜਾਣਕਾਰੀਆਂ ਵੀ ਦੇਣੀਆਂ ਹੋਣਗੀਆਂ, ਜਿਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤੇ ਸਮੇਂਸਮੇਂ ਤੇ ਉਨ੍ਹਾਂ ਨੂੰ ਆਪਣੇ ਵੱਲੋਂ ਕਰਵਾਏ ਗਏ ਸ਼ਿਕਾਇਤ ਨਿਵਾਰਣ ਨੂੰ ਜਨਤਕ ਕਰਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਆ ਤੇ ਟੀਵੀ ਚੈਨਲਾਂ ਦੇ ਡਿਜੀਟਲ ਐਡੀਸ਼ਨ ਹਨ, ਜਿਨ੍ਹਾਂ ਦਾ ਕੰਟੈਂਟ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਰਵਾਇਤੀ ਪਲੈਟਫਾਰਮ ਜਿਹਾ ਹੀ ਹੁੰਦਾ ਹੈ। ਭਾਵੇਂ ਅਜਿਹਾ ਕੰਟੈਂਟ ਵੀ ਹੁੰਦਾ ਹੈ, ਜੋ ਵਿਸ਼ੇਸ਼ ਤੌਰ ਉੱਤੇ ਡਿਜੀਟਲ ਪਲੈਟਫਾਰਮ ਲਈ ਹੁੰਦਾ ਹੈ। ਇਸ ਤੋਂ ਇਲਾਵਾ ਅਜਿਹੀਆਂ ਵੀ ਕਈ ਇਕਾਈਆਂ ਹਨ, ਜੋ ਸਿਰਫ਼ ਡਿਜੀਟਲ ਪਲੈਟਫਾਰਮ ਤੇ ਹਨ। ਇਸ ਲੜੀ ਵਿੱਚ, ਨਿਯਮ ਡਿਜੀਟਲ ਮੀਡੀਆ ਉੱਤੇ ਪ੍ਰਕਾਸ਼ਿਤ ਖ਼ਬਰਾਂ ਉੱਤੇ ਲਾਗੂ ਹੋਣੇ ਚਾਹੀਦੇ ਹਨ, ਜਿਸ ਰਾਹੀਂ ਉਨ੍ਹਾਂ ਨੂੰ ਰਵਾਇਤੀ ਮੀਡੀਆ ਦੇ ਪੱਧਰ ਦਾ ਬਣਾਇਆ ਜਾ ਸਕੇ।

 

ਨਵੇਂ ਨਿਯਮਾਂ ਦਾ ਸੁਆਗਤ ਕਰਦੇ ਹੋਏ ਭਾਗੀਦਾਰਾਂ ਨੇ ਕਿਹਾ ਕਿ ਟੀਵੀ ਅਤੇ ਸਮਾਚਾਰ ਪ੍ਰਿੰਟ ਮੀਡੀਆ ਲੰਮੇ ਸਮੇਂ ਤੋਂ ਕੇਬਲ ਟੀਵੀ ਨੈੱਟਵਾਰਕ ਕਾਨੂੰਨ ਅਤੇ ਪ੍ਰੈੱਸ ਕੌਂਸਲ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਦੇ ਰਹੇ ਹਨ। ਇਸ ਤੋਂ ਇਲਾਵਾ ਡਿਜੀਟਲ ਐਡੀਸ਼ਨਾਂ ਦੇ ਪ੍ਰਕਾਸ਼ਨ ਲਈ ਪ੍ਰਕਾਸ਼ ਰਵਾਇਤੀ ਪਲੈਟਫਾਰਮਸ ਦੇ ਮੌਜੂਦਾ ਨਿਯਮਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਉਨ੍ਹਾਂ ਸਮਾਚਾਰ ਪ੍ਰਕਾਸ਼ਕਾਂ ਤੋਂ ਵੱਖਰਾ ਵਿਵਹਾਰ ਕਰਨਾ ਚਾਹੀਦਾ ਹੈ, ਜੋ ਸਿਰਫ਼ ਡਿਜੀਟਲ ਪਲੈਟਫਾਰਮ ਤੇ ਹਨ।

 

ਸ਼੍ਰੀ ਜਾਵਡੇਕਰ ਨੇ ਆਪਣੇ ਵਿਚਾਰ ਰੱਖਣ ਲਈ ਭਾਗੀਦਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰ ਇਨ੍ਹਾਂ ਉੱਤੇ ਵਿਚਾਰ ਕਰੇਗੀ ਤੇ ਮੀਡੀਆ ਉਦਯੋਗ ਦੇ ਸੰਪੂਰਨ ਵਿਕਾਸ ਲਈ ਇਸ ਸਲਾਹ ਦੀ ਪ੍ਰਕਿਰਿਆ ਨੂੰ ਜਾਰੀ ਰੱਖੇਗੀ।

 

****

 

ਸੌਰਭ ਸਿੰਘ



(Release ID: 1704249) Visitor Counter : 235