ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੁਆਮੀ ਚਿਦਭਵਾਨੰਦ ਜੀ ਦੀ ਭਗਵਦਗੀਤਾ ਦਾ ਕਿੰਡਲ ਸੰਸਕਰਣ ਲਾਂਚ ਕੀਤਾ


ਗੀਤਾ ਸਾਨੂੰ ਸੋਚਣ ਦੇ ਸਮਰੱਥ ਬਣਾਉਂਦੀ ਹੈ, ਪ੍ਰਸ਼ਨ ਕਰਨ ਲਈ ਪ੍ਰੇਰਿਤ ਕਰਦੀ ਹੈ, ਬਹਿਸ ਨੂੰ ਪ੍ਰੋਤਸਾਹਨ ਦਿੰਦੀ ਹੈ ਅਤੇ ਸਾਡੇ ਮਸਤਕ ਨੂੰ ਖੁੱਲ੍ਹਾ ਰੱਖਦੀ ਹੈ: ਪ੍ਰਧਾਨ ਮੰਤਰੀ

Posted On: 11 MAR 2021 11:25AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਸੁਆਮੀ ਚਿਦਭਵਾਨੰਦ ਜੀ ਦੀ ਭਗਵਦਗੀਤਾ ਦਾ ਕਿੰਡਲ ਸੰਸਕਰਣ ਲਾਂਚ ਕੀਤਾ। 

 

ਸੁਆਮੀ ਚਿਦਭਵਾਨੰਦ ਜੀ ਦੀ ਭਗਵਦਗੀਤਾ ਨੂੰ ਈ-ਬੁੱਕ  ਦੇ ਰੂਪ ਵਿੱਚ ਲਾਂਚ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਈ-ਬੁੱਕ ਸੰਸਕਰਣ ਲਿਆਉਣ ਦੀ ਪ੍ਰਸ਼ੰਸਾ ਕੀਤੀ,  ਕਿਉਂਕਿ ਇਸ ਨਾਲ ਯੁਵਾ ਹੋਰ ਅਧਿਕ ਸੰਖਿਆ ਵਿੱਚ ਗੀਤਾ ਦੇ ਨੇਕ ਵਿਚਾਰਾਂ ਨਾਲ ਜੁੜਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੰਪਰਾ ਅਤੇ ਟੈਕਨੋਲੋਜੀ ਦਾ ਆਪਸ ਵਿੱਚ ਮੇਲ ਹੋ ਗਿਆ ਹੈ।  ਉਨ੍ਹਾਂ ਨੇ  ਕਿਹਾ ਕਿ ਇਸ ਈ-ਬੁੱਕ ਨਾਲ ਸਦੀਵੀ ਗੀਤਾ ਅਤੇ ਗੌਰਵਸ਼ਾਲੀ ਤਮਿਲ ਸੱਭਿਆਚਾਰ  ਦੇ ਦਰਮਿਆਨ ਸੰਪਰਕ ਵੀ ਗਹਿਰਾ ਹੋਵੇਗਾ।  ਉਨ੍ਹਾਂ ਨੇ  ਕਿਹਾ ਕਿ ਇਹ ਈ-ਬੁੱਕ ਵਿਸ਼ਵ ਭਰ ਵਿੱਚ ਰਹਿ ਰਹੇ ਤਮਿਲ ਲੋਕਾਂ ਨੂੰ ਅਸਾਨੀ ਨਾਲ ਪੜ੍ਹਨ ਦੇ ਸਮਰੱਥ ਬਣਾਵੇਗਾ।  ਉਨ੍ਹਾਂ ਨੇ  ਵਿਦੇਸ਼ਾਂ ਵਿੱਚ ਰਹਿ ਰਹੇ ਤਮਿਲ ਲੋਕਾਂ ਦੇ ਅਨੇਕ ਖੇਤਰਾਂ ਵਿੱਚ ਉਚਾਈ ‘ਤੇ ਪਹੁੰਚਣ  ਅਤੇ ਵਸਣ  ਦੇ ਸਥਾਨ ‘ਤੇ ਉਨ੍ਹਾਂ ਦੇ  ਦੁਆਰਾ ਤਮਿਲ ਸੱਭਿਆਚਾਰ ਦੀ ਮਹਾਨਤਾ ਆਪਣੇ ਨਾਲ ਲਿਜਾਣ ਦੀ ਪ੍ਰਸ਼ੰਸਾ ਕੀਤੀ। 

 

ਸੁਆਮੀ ਚਿਦਭਵਾਨੰਦ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਆਮੀ  ਚਿਦਭਵਾਨੰਦ ਜੀ ਦਾ ਮਸਤਕ,  ਸਰੀਰ,  ਦਿਲ ਅਤੇ ਆਤਮਾ ਭਾਰਤ ਦੇ ਪੁਨਰਨਿਰਮਾਣ  ਦੇ ਪ੍ਰਤੀ ਸਮਰਪਿਤ ਸੀ।  ਉਨ੍ਹਾਂ ਨੇ  ਕਿਹਾ ਕਿ ਸੁਆਮੀ  ਚਿਦਭਵਾਨੰਦ ਜੀ ‘ਤੇ ਸੁਆਮੀ ਵਿਵੇਕਾਨੰਦ  ਦੇ ਮਦਰਾਸ ਵਿਖਿਆਨ ਦਾ ਪ੍ਰਭਾਵ ਪਿਆ,  ਜਿਸ ਵਿੱਚ ਉਨ੍ਹਾਂ ਨੇ  ਰਾਸ਼ਟਰ ਨੂੰ ਸਰਬਉੱਚ ਰੱਖਣ ਅਤੇ ਲੋਕਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਸੀ।  ਉਨ੍ਹਾਂ ਨੇ  ਕਿਹਾ ਕਿ ਇੱਕ ਤਰਫ ਸੁਆਮੀ ਚਿਦਭਵਾਨੰਦ ਜੀ ਸੁਆਮੀ  ਵਿਵੇਕਾਨੰਦ ਤੋਂ ਪ੍ਰੇਰਿਤ ਸਨ,  ਤਾਂ ਦੂਜੀ ਤਰਫ ਆਪਣੇ ਨੇਕ ਕੰਮਾਂ ਨਾਲ ਵਿਸ਼ਵ ਨੂੰ ਪ੍ਰੇਰਿਤ ਕਰਦੇ ਰਹੇ।  ਉਨ੍ਹਾਂ ਨੇ  ਸਮੁਦਾਇਕ ਸੇਵਾ,  ਸਿਹਤ,  ਸਿੱਖਿਆ  ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਲਈ ਅਤੇ ਸੁਆਮੀ ਚਿਦਭਵਾਨੰਦ ਜੀ ਦੇ ਨੇਕ ਕਾਰਜ ਨੂੰ ਅੱਗੇ ਵਧਾਉਣ ਲਈ ਸ਼੍ਰੀ ਰਾਮਕ੍ਰਿਸ਼ਨ ਮਿਸ਼ਨ ਦੀ ਸ਼ਲਾਘਾ ਕੀਤੀ।  

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੀਤਾ ਦੀ ਸੁੰਦਰਤਾ,  ਇਸ ਦੀ ਗਹਿਰਾਈ,  ਵਿਵਿਧਤਾ ਅਤੇ ਲਚੀਲੇਪਨ ਵਿੱਚ ਹੈ।  ਉਨ੍ਹਾਂ ਨੇ  ਕਿਹਾ ਕਿ ਆਚਾਰੀਆ ਵਿਨੋਭਾ ਭਾਵੇ ਨੇ ਭਗਵਦਗੀਤਾ ਦਾ ਵਰਣਨ ਮਾਂ ਦੇ ਰੂਪ ਵਿੱਚ ਕੀਤਾ ਹੈ,  ਜੋ ਬੱਚੇ ਦੀ ਗਲਤੀ ‘ਤੇ ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ।  ਉਨ੍ਹਾਂ ਨੇ  ਕਿਹਾ ਕਿ ਮਹਾਤਮਾ ਗਾਂਧੀ,  ਲੋਕਮਾਨਯ ਤਿਲਕ,  ਮਹਾਕਵੀ ਸੁਬ੍ਰਹਮਣੀਆ ਭਾਰਤੀ ਜਿਹੇ ਮਹਾਨ ਨੇਤਾ ਗੀਤਾ ਤੋਂ ਪ੍ਰੇਰਿਤ ਸਨ।  ਉਨ੍ਹਾਂ ਨੇ  ਕਿਹਾ ਕਿ ਗੀਤਾ ਸਾਨੂੰ ਸੋਚਣ ਦੇ ਸਮਰੱਥ ਬਣਾਉਂਦੀ ਹੈ,  ਪ੍ਰਸ਼ਨ ਕਰਨ ਲਈ ਪ੍ਰੇਰਿਤ ਕਰਦੀ ਹੈ,  ਬਹਿਸ ਨੂੰ ਪ੍ਰੋਤਸਾਹਿਤ ਕਰਦੀ ਹੈ ਅਤੇ ਸਾਡੇ ਮਸਤਕ ਨੂੰ ਖੁੱਲ੍ਹਾ ਰੱਖਦੀ ਹੈ।  ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਗੀਤਾ ਤੋਂ ਪ੍ਰੇਰਿਤ ਹੈ,  ਉਹ ਸੁਭਾਅ ਤੋਂ ਦਿਆਲੂ ਅਤੇ ਲੋਕਤਾਂਤਰਿਕ ਮਨੋਦਸ਼ਾ ਦਾ ਹੋਵੇਗਾ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀਮਦ ਭਗਵਦਗੀਤਾ ਦਾ ਜਨਮ ਤਣਾਅ ਅਤੇ ਨਿਰਾਸ਼ਾ ਦੇ ਦੌਰਾਨ ਹੋਇਆ ਸੀ ਅਤੇ ਅੱਜ ਮਾਨਵਤਾ ਅਜਿਹੇ ਹੀ ਤਣਾਅ ਅਤੇ ਚੁਣੌਤੀਆਂ ਦੇ ਦੌਰ ਤੋਂ ਗੁਜਰ ਰਹੀ ਹੈ।  ਉਨ੍ਹਾਂ ਨੇ  ਕਿਹਾ ਭਗਵਦਗੀਤਾ ਵਿਚਾਰਾਂ ਦਾ ਖਜ਼ਾਨਾ ਹੈ,  ਜੋ ਨਿਰਾਸ਼ਾ ਤੋਂ ਵਿਜੈ ਦੀ ਯਾਤਰਾ ਨੂੰ ਦਿਖਾਉਂਦੀ ਹੈ।  ਉਨ੍ਹਾਂ ਨੇ ਕਿਹਾ ਕਿ ਸ਼੍ਰੀਮਦ ਭਗਵਦਗੀਤਾ ਵਿੱਚ ਦਿਖਾਇਆ ਗਿਆ ਮਾਰਗ ਉਸ ਸਮੇਂ ਹੋਰ ਪ੍ਰਾਸੰਗਿਕ ਹੋ ਜਾਂਦਾ ਹੈ,  ਜਦੋਂ ਵਿਸ਼ਵ ਮਹਾਮਾਰੀ ਨਾਲ ਲੜ ਰਿਹਾ ਹੋਵੇ ਅਤੇ ਦੂਰਗਾਮੀ,  ਸਮਾਜਿਕ ਅਤੇ ਆਰਥਿਕ ਪ੍ਰਭਾਵ ਦੇ ਲਈ ਤਿਆਰ ਹੋ ਰਿਹਾ ਹੋਵੇ।  ਉਨ੍ਹਾਂ ਨੇ  ਕਿਹਾ ਕਿ ਸ਼੍ਰੀਮਦ ਭਗਵਦਗੀਤਾ ਮਾਨਵਤਾ ਨੂੰ ਚੁਣੌਤੀਆਂ ਤੋਂ ਜੇਤੂ ਦੇ ਰੂਪ ਵਿੱਚ ਉੱਭਰਨ ਵਿੱਚ ਸ਼ਕਤੀ ਅਤੇ ਨਿਰਦੇਸ਼ ਪ੍ਰਦਾਨ ਕਰੇਗੀ।  ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਪੱਤ੍ਰਿਕਾ ਦਾ ਹਵਾਲਾ ਦਿੱਤਾ,  ਜਿਸ ਵਿੱਚ ਕੋਵਿਡ ਮਹਾਮਾਰੀ  ਦੇ ਸਮੇਂ ਗੀਤਾ ਦੀ ਪ੍ਰਾਸੰਗਿਕਤਾ ਦੀ ਲੰਬੀ ਚਰਚਾ ਕੀਤੀ ਗਈ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਦੀ ਸ਼੍ਰੀਮਦ ਭਗਵਦਗੀਤਾ ਦਾ ਮੂਲ ਸੰਦੇਸ਼ ਕਰਮ ਹੈ,  ਕਿਉਂਕਿ ਇਹ ਅਕਿਰਿਆਸ਼ੀਲਤਾ ਤੋਂ ਕਿਤੇ ਅਧਿਕ ਅੱਛਾ ਹੈ।  ਉਨ੍ਹਾਂ ਨੇ  ਕਿਹਾ ਕਿ ਇਸੇ ਤਰ੍ਹਾਂ ਆਤਮਨਿਰਭਰ ਭਾਰਤ ਦਾ ਮੂਲ ਨਾ ਕੇਵਲ ਆਪਣੇ ਲਈ ਧਨ ਅਤੇ ਮੁੱਲ ਦਾ ਸਿਰਜਣ ਕਰਨਾ ਹੈ ਬਲਕਿ ਵਿਆਪਕ ਮਾਨਵਤਾ ਦੇ ਲਈ ਸਿਰਜਣ ਕਰਨਾ ਹੈ।  ਅਸੀਂ ਮੰਨਦੇ ਹਾਂ ਕਿ ਆਤਮਨਿਰਭਰ ਭਾਰਤ ਵਿਸ਼ਵ ਲਈ ਅੱਛਾ ਹੈ।  ਉਨ੍ਹਾਂ ਨੇ  ਕਿਹਾ ਕਿ ਗੀਤਾ ਦੀ ਭਾਵਨਾ  ਦੇ ਨਾਲ ਮਾਨਵਤਾ ਦੀ ਪੀੜਾ ਦੂਰ ਕਰਨ ਅਤੇ ਸਹਾਇਤਾ ਦੇਣ ਦੇ ਲਈ ਵਿਗਿਆਨੀਆਂ ਨੇ ਘੱਟ ਸਮੇਂ ਵਿੱਚ ਕੋਵਿਡ ਦਾ ਟੀਕਾ ਵਿਕਸਿਤ ਕੀਤਾ। 

 

ਪ੍ਰਧਾਨ ਮੰਤਰੀ ਨੇ ਲੋਕਾਂ,  ਖਾਸ ਕਰਕੇ ਨੌਜਵਾਨਾਂ ਨੂੰ ਸ਼੍ਰੀਮਦ ਭਗਵਦ ਗੀਤਾ ‘ਤੇ ਦ੍ਰਿਸ਼ਟੀ ਪਾਉਣ ਦੀ ਤਾਕੀਦ ਕੀਤੀ ਜਿਸ ਦੀਆਂ ਸਿੱਖਿਆਵਾਂ ਅਤਿਅੰਤ ਵਿਵਹਾਰਿਕ ਅਤੇ ਜੋੜਨ ਵਾਲੀਆਂ ਹਨ।  ਉਨ੍ਹਾਂ ਨੇ  ਕਿਹਾ ਕਿ ਤੇਜ਼ ਰਫਤਾਰ ਦੀ ਜ਼ਿੰਦਗੀ ਵਿੱਚ ਗੀਤਾ ਸ਼ਾਂਤੀ ਪ੍ਰਦਾਨ ਕਰੇਗੀ।  ਇਹ ਸਾਨੂੰ ਅਸਫਲਤਾ  ਦੇ ਭੈ ਤੋਂ ਮੁਕਤ ਕਰੇਗੀ ਅਤੇ ਸਾਡੇ ਕਰਮ ‘ਤੇ ਫੋਕਸ ਕਰੇਗੀ।  ਉਨ੍ਹਾਂ ਨੇ  ਕਿਹਾ ਕਿ ਸਾਰਥਕ ਮਸਤਕ ਤਿਆਰ ਕਰਨ ਲਈ ਗੀਤਾ  ਦੇ ਹਰੇਕ ਅਧਿਆਇ ਵਿੱਚ ਕੁਝ ਨਾ ਕੁਝ ਹੈ।

 

***

 

ਡੀਐੱਸ/ਏਕੇ


(Release ID: 1704231) Visitor Counter : 241