ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਯਾਤਰਾ ਦੇ ਦੌਰਾਨ ਸਭ ਪ੍ਰਕਾਰ ਦੀ ਪੁੱਛਗਿਛ / ਸ਼ਿਕਾਇਤਾਂ / ਸਹਾਇਤਾ ਲਈ ਏਕੀਕ੍ਰਿਤ ਰੇਲ ਮਦਦ ਹੈਲਪਲਾਈਨ ਨੰਬਰ “139” ਦਾ ਐਲਾਨ ਕੀਤਾ


ਔਸਤ ਅਧਾਰ ‘ਤੇ , ਰੇਲ ਮਦਦ ਹੈਲਪਲਾਈਨ 139 ਰੋਜਾਨਾ 3,44,513 ਕਾਲਾਂ ਅਤੇ ਐੱਸਐੱਮਐੱਸ ਪ੍ਰਾਪਤ ਕਰਦੀ ਹੈ

ਰੇਲ ਮੰਤਰਾਲੇ ਨੇ ਯਾਤਰੀਆਂ ਨੂੰ ਸੂਚਿਤ ਤੇ ਸਿੱਖਿਅਤ ਕਰਨ ਲਈ ਸੋਸ਼ਲ ਮੀਡੀਆ ਅਭਿਯਾਨ # ਵੰਨਰੇਲਵੰਨਹੈਲਪਲਾਈਨ 139 ਲਾਂਚ ਕੀਤਾ

139 ਦੀ ਸੁਵਿਧਾ 12 ਭਾਸ਼ਾਵਾਂ ਵਿੱਚ ਉਪਲੱਬਧ ਹੈ

Posted On: 08 MAR 2021 4:25PM by PIB Chandigarh

ਰੇਲ ਯਾਤਰਾ  ਦੇ ਦੌਰਾਨ ਸ਼ਿਕਾਇਤਾਂ ਅਤੇ ਪੁੱਛਗਿੱਛ ਲਈ ਵਿਵਿਧ ਹੈਲਪਲਾਈਨ ਨੰਬਰਾਂ ਨੂੰ ਲੈ ਕੇ ਹੋਣ ਵਾਲੀ ਅਸੁਵਿਧਾ ਨੂੰ ਦੂਰ ਕਰਨ ਲਈ,  ਭਾਰਤੀ ਰੇਲ ਨੇ ਯਾਤਰਾ ਦੇ ਦੌਰਾਨ ਸ਼ਿਕਾਇਤਾਂ ਅਤੇ ਪੁੱਛਗਿੱਛ ਦੇ ਜਲਦੀ ਸਮਾਧਾਨ ਲਈ ਸਾਰੇ ਰੇਲਵੇ ਹੈਲਪਲਾਈਨ ਨੂੰ ਸਿੰਗਲ ਨੰਬਰ 139  (ਰੇਲ ਮਦਦ ਹੈਲਪਲਾਈਨ)  ਵਿੱਚ ਏਕੀਕ੍ਰਿਤ ਕਰ ਦਿੱਤਾ ਹੈ । ਨਵੇਂ ਹੈਲਪਲਾਈਨ ਨੰਬਰ 139  ਦੇ ਸਾਰੇ ਵਰਤਮਾਨ ਹੈਲਪਲਾਈਨ ਨੰਬਰਾਂ ਦੀ ਜਗ੍ਹਾ ਲੈਣ  ਦੇ ਬਾਅਦ ,ਯਾਤਰੀਆਂ ਲਈ ਇਸ ਨੰਬਰ ਨੂੰ ਯਾਦ ਰੱਖਣਾ ਅਤੇ ਯਾਤਰਾ  ਦੇ ਦੌਰਾਨ ਉਨ੍ਹਾਂ ਦੀ ਸਾਰੇ ਪ੍ਰਕਾਰ ਦੀਆਂ ਜ਼ਰੂਰਤਾਂ ਲਈ ਰੇਲਵੇ  ਦੇ ਨਾਲ ਕਨੈਕਟ ਕਰਨਾ ਅਸਾਨ ਹੋ ਜਾਵੇਗਾ 

ਰੇਲਵੇ ਦੀਆਂ ਵੱਖ - ਵੱਖ ਸ਼ਿਕਾਇਤਾ ਹੈਲਪਲਾਈਨਾਂ ਨੂੰ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਸੀ ।  ਹੁਣ ਹੈਲਪਲਾਈਨ ਨੰ. 182 ਵੀ ਪਹਿਲੀ ਅਪ੍ਰੈਲ,  2021 ਤੋਂ ਬੰਦ ਹੋ ਜਾਵੇਗੀ ਅਤੇ 139 ਵਿੱਚ ਮਿਲ ਜਾਵੇਗੀ ।

ਹੈਲਪਲਾਈਨ 139 ਬਾਰ੍ਹਾਂ ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗੀ । ਯਾਤਰੀ ਆਈਵੀਆਰਐੱਸ  (ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ )  ਦਾ ਚੋਣ ਕਰ ਸਕਦੇ ਹਨ ਜਾਂ  *  ( ਐਸਟੇਰਿਸਕ )  ਦਬਾਉਣ ‘ਤੇ ਕਾਲਸੈਂਟਰ ਐਕਜੀਕਿਊਟਿਵ ਤੋਂ ਸਿੱਧੇ ਕਨੈਕਟ ਕਰ ਸਕਦੇ ਹਨ ।  139 ‘ਤੇ ਕਾਲ ਕਰਨ ਲਈ ਕਿਸੇ ਸਮਾਰਟਫੋਨ ਦੀ ਕੋਈ ਜ਼ਰੂਰਤ ਨਹੀਂ ਹੈ ,  ਇਸ ਪ੍ਰਕਾਰ ਸਾਰੇ ਮੋਬਾਇਲ ਯੂਜਰਾਂ ਨੂੰ ਅਸਾਨੀ ਹੋ ਜਾਵੇਗੀ

ਵਰਣਨਯੋਗ  ਹੈ ਕਿ ਇੱਕ ਔਸਤ ਅਧਾਰ ‘ਤੇ ਹੈਲਪਲਾਈਨ 139 ਰੋਜਾਨਾ 3,44,513 ਕਾਲਾਂ ਅਤੇ ਐੱਸਐੱਮਐੱਸ ਪ੍ਰਾਪਤ ਕਰਦੀ ਹੈ ।

139 ਹੈਲਪਲਾਈਨ  ( ਆਈਵੀਆਰਐੱਸ )  ਦਾ ਮੈਨਿਊ ਨਿਮਨਲਿਖਿਤ ਹੈ –

 

·        ਸੁਰੱਖਿਆ ਅਤੇ ਮੈਡੀਕਲ ਸਹਾਇਤਾ ਲਈ ਯਾਤਰੀ ਨੂੰ 1 ਦਬਾਉਣਾ ਹੈ ,  ਜੋ ਤੁਰੰਤ ਕਾਲ ਸੈਂਟਰ ਐਕਜੀਕਿਊਟਿਵ ਨਾਲ ਕਨੈਕਟ ਹੋ ਜਾਂਦਾ ਹੈ

·        ਪੁੱਛਗਿਛ  ਦੇ ਲਈ ,  ਯਾਤਰੀ ਨੂੰ 2 ਦਬਾਉਣਾ ਹੈ ਅਤੇ ਸਭ ਮੈਨਿਊ ਵਿੱਚ ਪੀਐੱਨਆਰ ਸਥਿਤੀ   ਰੇਲਗੱਡੀ ਦੇ ਆਉਣ / ਜਾਣ ,  ਸੀਟਾਂ ਦੀ ਉਪਲੱਬਧਤਾ ,  ਕਿਰਾਏ ਸਬੰਧੀ ਪੁੱਛਗਿਛ,  ਟਿਕਟ ਬੁਕਿੰਗ,  ਸਿਸਟਮ ਟਿਕਟ ਕੈਂਸੀਲੇਸ਼ਨ,  ਵੇਕ ਅੱਪ ਅਲਾਰਮ ਫੈਸੀਲਿਟੀ/ ਡੈਸਟੀਨੇਸ਼ਨ ਅਲਰਟ,  ਵੀਲਚੇਅਰ ਬੁਕਿੰਗ,  ਮੀਲ ਬੁਕਿੰਗ ਪ੍ਰਾਪਤ ਕੀਤਾ ਜਾ ਸਕਦਾ ਹੈ ।

·        ਸਧਾਰਨ ਸ਼ਿਕਾਇਤਾ ਲਈ ਯਾਤਰੀ 4 ਦਬਾਉਣ ।

·        ਚੌਕਸੀ ਸੰਬੰਧੀ ਸ਼ਿਕਾਇਤਾਂ ਲਈ ਯਾਤਰੀ 5 ਦਬਾਉਣ ।

·        ਪਾਰਸਲ ਅਤੇ ਸਾਮਾਨ ਸੰਬੰਧੀ ਪੁੱਛਗਿਛ ਲਈ ਯਾਤਰੀ 6 ਦਬਾਉਣ ।

·        ਆਈਆਰਸੀਟੀਸੀ ਅੱਪਰੇਟਿਡ ਰੇਲਗੱਡੀ ਪੁੱਛਗਿਛ ਲਈ ਯਾਤਰੀ 7 ਦਬਾਉਣ ।

·        ਸ਼ਿਕਾਇਤਾਂ ਦੀ ਸਥਿਤੀ ਲਈ ਯਾਤਰੀ 9 ਦਬਾਉਣ 

·        ਕਾਲ ਸੈਂਟਰ ਐਕਜੀਕਿਊਟਿਵ ਨਾਲ ਗੱਲ ਕਰਨ ਲਈ ਯਾਤਰੀ *  ( ਐਸਟੇਰਿਸਕ )  ਦਬਾਉਣ

 

ਰੇਲ ਮੰਤਰਾਲੇ ਨੇ ਯਾਤਰੀਆਂ ਨੂੰ ਸੂਚਿਤ ਕਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਅਭਿਯਾਨ  #  OneRailOneHelpline139 ਵੀ ਲਾਂਚ ਕੀਤਾ ਹੈ

****

ਡੀਜੇਐੱਨ/ਐੱਮਕੇਵੀ



(Release ID: 1703873) Visitor Counter : 94