ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ ਅਤੇ ਤਾਮਿਲਨਾਡੂ, ਰੋਜ਼ਾਨਾ ਨਵੇਂ ਕੋਵਿਡ ਮਾਮਲਿਆਂ ਵਿੱਚ ਭਾਰੀ ਵਾਧੇ ਸੰਬੰਧੀ ਰਿਪੋਰਟ ਦਰਸਾ ਰਹੇ ਹਨ


ਕੇਂਦਰ ਨੇ ਮਹਾਰਾਸ਼ਟਰ ਅਤੇ ਪੰਜਾਬ ਲਈ ਉੱਚ ਪੱਧਰੀ ਟੀਮਾਂ ਤੈਨਾਤ ਕੀਤੀਆਂ

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 2 ਕਰੋੜ ਖੁਰਾਕਾਂ ਦੇ ਅੰਕੜੇ ਨੂੰ ਪਾਰ ਕਰ ਗਈ ਹੈ

ਪਿਛਲੇ 24 ਘੰਟਿਆਂ ਵਿੱਚ ਵੈਕਸੀਨ ਦੀਆਂ ਲਗਭਗ 14 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 07 MAR 2021 11:32AM by PIB Chandigarh

ਦੇਸ਼ ਭਰ ਦੇ ਛੇ ਰਾਜ ਰੋਜ਼ਾਨਾ ਕੋਵਿਡ 19 ਮਾਮਲਿਆਂ ਵਿੱਚ ਭਾਰੀ ਵਾਧੇ ਸੰਬੰਧੀ ਰਿਪੋਰਟ ਦਰਸਾ ਰਹੇ ਹਨ । ਇਹ ਹਨ- ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ । ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ 18,711 ਨਵੇਂ ਰੋਜ਼ਾਨਾ ਮਾਮਲਿਆਂ ਵਿਚੋਂ ਇਹ ਸਮੂਹਕ ਤੌਰ ‘ਤੇ 84.71 ਫ਼ੀਸਦ ਬਣਦੇ ਹਨ ।

.

ਮਹਾਰਾਸ਼ਟਰ ਵਿੱਚ 10,187 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਬਾਅਦ 2,791 ਮਾਮਲਿਆਂ ਨਾਲ ਕੇਰਲ ਦਾ ਨੰਬਰ ਹੈ, ਜਦੋਂਕਿ ਪੰਜਾਬ ਵਿੱਚ 1,159 ਨਵੇਂ ਕੇਸ ਸਾਹਮਣੇ ਆਏ ਹਨ।

ਕੇਂਦਰ, ਲਗਾਤਾਰ ਅਜਿਹੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਪਰਕ ਵਿੱਚ ਹੈ, ਜਿਹੜੇ ਐਕਟਿਵ ਮਾਮਲਿਆਂ ਵਿੱਚ ਵਾਧੇ ਦੀ  ਰਿਪੋਰਟ ਕਰ ਰਹੇ ਹਨ ਅਤੇ ਰੋਜ਼ਾਨਾ ਨਵੇਂ ਕੋਵਿਡ ਮਾਮਲਿਆਂ ਵਿੱਚ ਵਾਧਾ ਦਰਸਾਉਣ ਵਾਲੇ ਲੋਕਾਂ ਨਾਲ ਤਾਲਮੇਲ ਕਰ ਰਿਹਾ ਹੈ। ਇਸ ਲਈ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਉੱਚ ਪੱਧਰੀ ਟੀਮਾਂ ਭੇਜੀਆਂ ਗਈਆ ਹਨ ਜੋ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਵਿੱਚ ਭਾਰੀ ਵਾਧੇ ਨੂੰ ਦਰਸਾ ਰਹੇ ਹਨ।

ਅੱਠ ਰਾਜ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਹੁਣ ਇੱਕ ਉੱਪਰ ਵੱਲ ਜਾਣ ਦਾ ਰੁਝਾਨ ਦਰਸਾ ਰਹੇ ਹਨ।

 

 

 

ਦੇਸ਼ ਦੇ ਕੁੱਲ ਐਕਟਿਵ ਮਾਮਲੇ, ਅੱਜ  1.84 ਲੱਖ (1,84,523) 'ਤੇ ਆ ਗਏ ਹਨ। ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ  1.65 ਫੀਸਦ ਹੋ ਗਏ ਹਨ।

ਹੇਠਾਂ ਦਿੱਤਾ ਗਿਆ ਗ੍ਰਾਫ 17 ਜਨਵਰੀ, 2021 ਤੋਂ 07 ਮਾਰਚ, 2021 ਤੱਕ ਦੇ ਦਰਮਿਆਨ ਐਕਟਿਵ ਮਾਮਲਿਆਂ ਵਿੱਚ ਦਰਜ ਕੀਤੀ ਜਾ ਰਹੀ ਦਿਨ ਪ੍ਰਤੀ ਦਿਨ ਦੀ ਤਬਦੀਲੀ ਨੂੰ ਦਰਸਾਉਂਦਾ ਹੈ ।.

 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 2 ਕਰੋੜ (2,09,22,344) ਤੋਂ ਵੱਧ  ਟੀਕੇ ਦੀਆਂ ਖੁਰਾਕਾਂ 

 3,39,145 ਸੈਸ਼ਨਾਂ ਰਾਹੀਂ ਲਗਾਈਆਂ ਗਈਆਂ  ਹਨ । 

ਇਨ੍ਹਾਂ ਵਿੱਚ 69,82,637 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 35,42,123 ਸਿਹਤ ਸੰਭਾਲ ਵਰਕਰ 

(ਦੂਜੀ ਖੁਰਾਕ), 65,85,752 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 2,11,918 ਫਰੰਟ ਲਾਈਨ ਵਰਕਰ 

(ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਵੀਂ ਸਾਲ ਤੋਂ  ਵੱਧ ਉਮਰ ਦੇ ) 4,76,041 ਲਾਭਪਾਤਰੀ ਅਤੇ 

60 ਸਾਲ ਤੋਂ ਵੱਧ ਉਮਰ ਦੇ 31,23,873 ਲਾਭਪਾਤਰੀ ਸ਼ਾਮਲ ਹਨ ।

 

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

 

69,82,637

35,42,123

65,85,752

2,11,918

4,76,041

31,23,873

2,09,22,344

 

ਟੀਕਾਕਰਨ ਮੁਹਿੰਮ ਦੇ 50 ਵੇਂ ਦਿਨ (6 ਮਾਰਚ, 2021) ਨੂੰ, ਕੁੱਲ 14 ਲੱਖ ਤੋਂ ਵੱਧ (14,24,693) ਵੈਕਸੀਨੇਸ਼ਨ ਦੀ ਖੁਰਾਕ ਦਿੱਤੀ ਗਈ ਹੈ ।

ਜਿਨ੍ਹਾਂ ਵਿਚੋਂ 11,71,673 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 17,654 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਅਤੇ 2,53,020 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ I

 

ਤਾਰੀਖ: 6 ਮਾਰਚ, 2021

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

66,976

1,85,293

2,29,763

67,727

1,29,295

7,45,639

11,71,673

2,53,020

 

ਪਿਛਲੇ 24 ਘੰਟਿਆਂ ਦੌਰਾਨ 100 ਮੌਤਾਂ ਦੀ ਰਿਪੋਰਟ ਹੈ।

ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 87.00 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 47 ਮੌਤਾਂ ਰਿਪੋਰਟ ਹੋਈਆਂ 

ਹਨ ।   ਕੇਰਲ ਵਿੱਚ ਰੋਜ਼ਾਨਾ 16 ਮੌਤਾਂ ਹੋਈਆਂ ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 12 ਹੋਰ ਮੌਤਾਂ ਦੀ ਖਬਰ ਹੈ।

 

ਜਿਵੇਂ ਕਿ ਹੇਠਾਂ ਦਿੱਤਾ ਗਿਆ ਗ੍ਰਾਫ ਦਰਸਾਉਂਦਾ ਹੈ, ਪਿਛਲੇ ਦੋ ਹਫ਼ਤਿਆਂ ਦੌਰਾਨ, 10 ਰਾਜਾਂ ਵਿੱਚ ਕੋਵਿਡ -19 ਨਾਲ ਮੌਤਾਂ ਸੰਬੰਧਿਤ ਕੋਈ ਖਬਰ ਦਰਜ ਨਹੀਂ ਕੀਤੀ ਗਈ ਹੈ, ਜਦੋਂਕਿ 12 ਰਾਜਾਂ ਵਿੱਚ 1-10 ਦੇ ਦਰਮਿਆਨ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ।

19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ

ਨਹੀਂ ਮਿਲੀ ਹੈ। ਇਹ ਹਨ –ਰਾਜਸਥਾਨ, ਉੱਤਰ ਪ੍ਰਦੇਸ਼, ਚੰਡੀਗੜ੍ਹ, ਉਤਰਾਖੰਡ, ਗੋਆ, ਓਡੀਸ਼ਾ, ਹਿਮਾਚਲ ਪ੍ਰਦੇਸ਼, ਝਾਰਖੰਡ, ਸਿੱਕਮ, ਲਕਸ਼ਦੀਪ, ਲੱਦਾਖ (ਯੂਟੀ), ਮਨੀਪੁਰ, ਮੇਘਾਲਿਆ, ਨਾਗਾਲੈਂਡ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ ਤ੍ਰਿਪੁਰਾ, ਮਿਜ਼ੋਰਮ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਤੇ ਅਰੁਣਾਚਲ ਪ੍ਰਦੇਸ਼ । 

****

ਐਮਵੀ / ਐਸਜੇ



(Release ID: 1703079) Visitor Counter : 185