ਰੇਲ ਮੰਤਰਾਲਾ

ਕੁਝ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ ਵਿੱਚ ਮੌਜੂਦਾ ਵਾਧਾ ਭੀੜ ਦੁਆਰਾ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਇੱਕ "ਅਸਥਾਈ" ਉਪਾਅ ਹੈ


ਅਜਿਹਾ ਭਾਰੀ ਭੀੜ ਵਾਲੇ ਸੀਮਿਤ ਗਿਣਤੀ ਦੇ ਸਟੇਸ਼ਨ ‘ਤੇ ਕੀਤਾ ਜਾ ਰਿਹਾ ਹੈ (ਉਦਾਹਰਣ ਦੇ ਤੌਰ 'ਤੇ ਇਹ ਵਾਧਾ ਮੁੰਬਈ ਡਿਵੀਜ਼ਨ ਦੇ ਕੁੱਲ 78 ਸਟੇਸ਼ਨਾਂ ਵਿਚੋਂ ਸਿਰਫ 7 ਸਟੇਸ਼ਨਾਂ ‘ਤੇ ਕੀਤਾ ਗਿਆ ਹੈ)
ਸਟੇਸ਼ਨਾਂ 'ਤੇ ਭੀੜ ਨੂੰ ਰੋਕਣ ਲਈ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਵਧਾਉਣ ਲਈ ਸਾਲ 2015 ਤੋਂ ਡੀਆਰਐੱਮਜ਼ ਨੂੰ ਅਧਿਕਾਰ ਸੌਂਪਿਆ ਗਿਆ ਹੈ
ਇਸ ਬਾਰੇ ਕੁਝ ਨਵਾਂ ਨਹੀਂ ਹੈ ਅਤੇ ਅਜਿਹਾ ਕਈ ਸਾਲਾਂ ਤੋਂ ਅਮਲ ਵਿੱਚ ਹੈ ਜੋ ਕਦੇ-ਕਦਾਈਂ ਥੋੜ੍ਹੇ ਸਮੇਂ ਲਈ ਭੀੜ ਕੰਟਰੋਲ ਦੇ ਇੱਕ ਉਪਾਅ ਵਜੋਂ ਵਰਤਿਆ ਜਾਂਦਾ ਹੈ
ਇਹ ਵਾਧਾ ਅਕਸਰ ਤਿਉਹਾਰਾਂ ਦੇ ਮੌਸਮ ਅਤੇ ਮੇਲੇ ਆਦਿ ਦੌਰਾਨ ਕੀਤਾ ਜਾਂਦਾ ਹੈ ਅਤੇ ਹੌਲੀ ਹੌਲੀ ਹਟਾ ਲਿਆ ਜਾਂਦਾ ਹੈ
ਇਸ ਸਮੇਂ ਇਹ ਵਾਧਾ ਕੋਵਿਡ ਦੀਆਂ ਮਜਬੂਰੀਆਂ ਅਤੇ ਸਿਰਫ ਲੋਕਾਂ ਦੇ ਹਿੱਤ ਵਿੱਚ ਲਏ ਗਏ ਫੈਸਲਿਆਂ ਕਾਰਨ ਹੋਇਆ ਹੈ
ਬਹੁਤ ਸਾਰੀਆਂ ਥਾਵਾਂ ‘ਤੇ, ਇਹ ਤਾਲਾਬੰਦੀ ਤੋਂ ਬਾਅਦ ਮਾਰਚ ਵਿੱਚ ਸ਼ੁਰੂ ਕੀਤਾ ਗਿਆ ਸੀ (ਕੁਝ ਆਰਡਰ ਅਟੈਚ ਹਨ)

Posted On: 05 MAR 2021 2:57PM by PIB Chandigarh

ਪਲੇਟਫਾਰਮ ਟਿਕਟਾਂ ਦੀ ਕੀਮਤ ਨੂੰ ਲੈ ਕੇ ਮੀਡੀਆ ਵਿੱਚ ਕੁਝ ਖਬਰਾਂ ਆਈਆਂ ਹਨ।

 ਪਲੇਟਫਾਰਮ ਟਿਕਟ ਦੀ ਕੀਮਤ ਵਿੱਚ ਵਾਧਾ ਇੱਕ ਅਸਥਾਈ ਉਪਾਅ ਹੈ ਅਤੇ ਰੇਲਵੇ ਪ੍ਰਸ਼ਾਸਨ ਦੁਆਰਾ ਯਾਤਰੀਆਂ ਦੀ ਸੁਰੱਖਿਆ ਅਤੇ ਸਟੇਸ਼ਨਾਂ ‘ਤੇ ਭੀੜ-ਭਾੜ ਨੂੰ ਰੋਕਣ ਦੇ ਹਿੱਤ ਵਿੱਚ ਚਲਾਈ ਗਈ ਇੱਕ ਫੀਲਡ ਗਤੀਵਿਧੀ ਹੈ। ਜ਼ਿਆਦਾ ਵਿਅਕਤੀਆਂ ਨੂੰ ਸਟੇਸ਼ਨ ਦਾ ਦੌਰਾ ਕਰਨ ਤੋਂ ਰੋਕਣ ਲਈ, ਪਲੇਟਫਾਰਮ ਟਿਕਟ ਚਾਰਜਸ ਸਮੇਂ-ਸਮੇਂ 'ਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵਧਾਏ ਜਾਂਦੇ ਹਨ। ਇਹ ਕਈ ਸਾਲਾਂ ਤੋਂ ਅਭਿਆਸ ਵਿੱਚ ਹੈ ਅਤੇ ਕਦੇ-ਕਦਾਈਂ ਇੱਕ ਸ਼ਾਰਟ ਟਰਮ ਭੀੜ ਨਿਯੰਤਰਣ ਉਪਾਅ ਵਜੋਂ ਵਰਤਿਆ ਜਾਂਦਾ ਹੈ। ਇਸ ਬਾਰੇ ਕੁਝ ਨਵਾਂ ਨਹੀਂ ਹੈ। 

 ਕੁਝ ਰਾਜਾਂ ਵਿੱਚ ਕੋਵਿਡ ਦੇ ਉਭਾਰ ਨੂੰ ਵੇਖਦਿਆਂ, ਭਾਰਤੀ ਰੇਲਵੇ ਪਲੇਟਫਾਰਮਾਂ ‘ਤੇ ਲੋਕਾਂ ਨੂੰ ਬੇਲੋੜੀ ਭੀੜ ਤੋਂ ਰੋਕਣ ਲਈ ਪ੍ਰੇਰਿਤ ਕਰ ਰਿਹਾ ਹੈ। ਮਹਾਮਾਰੀ ਦੀ ਸਥਿਤੀ ਦੇ ਦੌਰਾਨ ਪਲੇਟਫਾਰਮਾਂ ‘ਤੇ ਭੀੜ ਨੂੰ ਵੀ ਨਿਯਮਤ ਕਰਨ ਦੀ ਜ਼ਰੂਰਤ ਹੈ। ਇਹ ਅਭਿਆਸ ਸਿਰਫ ਲੋਕ ਹਿੱਤ ਵਿੱਚ ਹੈ।

ਮਾਰਚ 2020 ਵਿੱਚ, ਰੇਲਵੇ ਦੀਆਂ ਬਹੁਤ ਸਾਰੀਆਂ ਡਿਵੀਜ਼ਨਾਂ ਨੇ ਭੀੜ ਤੋਂ ਬਚਣ ਲਈ ਵਿਭਿੰਨ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟ ਦੀ ਕੀਮਤ ਵਿੱਚ ਵਾਧਾ ਕੀਤਾ ਸੀ। ਬਾਅਦ ਵਿੱਚ, ਇਸ ਨੂੰ ਹੌਲੀ ਹੌਲੀ ਉਦਾਹਰਣ ਵਜੋਂ ਸੈਂਟਰਲ ਜ਼ੋਨ, ਈਸੀਆਰ ਲਈ ਹਟਾ ਲਿਆ ਗਿਆ। ਛੱਠ ਮੇਲੇ, ਦੀਵਾਲੀ ਜਾਂ ਹੋਰ ਤਿਉਹਾਰਾਂ ਦੇ ਨਾਲ-ਨਾਲ ਵਿਭਿੰਨ ਜ਼ੋਨਾਂ ਵਿੱਚ ਅਕਸਰ ਅਸਥਾਈ ਤੌਰ 'ਤੇ ਇਸ ਨੂੰ ਵਧਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਵਾਪਸ ਮੋੜਿਆ ਜਾਂਦਾ ਹੈ।

 ਸਟੇਸ਼ਨਾਂ 'ਤੇ ਭੀੜ ਨੂੰ ਨਿਯਮਿਤ ਕਰਨਾ ਅਤੇ ਨਿਯੰਤਰਣ ਕਰਨਾ ਡੀਆਰਐੱਮਜ਼ ਦੀ ਜ਼ਿੰਮੇਵਾਰੀ ਹੈ। ਮੇਲਾ, ਰੈਲੀ ਆਦਿ ਦੀਆਂ ਵਿਸ਼ੇਸ਼ ਜ਼ਰੂਰਤਾਂ ਦੌਰਾਨ ਪਲੇਟਫਾਰਮਾਂ 'ਤੇ ਭੀੜ ਨੂੰ ਨਿਯਮਤ ਕਰਨ ਲਈ ਪਲੇਟਫਾਰਮ ਟਿਕਟ ਵਿੱਚ ਵਾਧਾ ਕਰਨ ਲਈ 2015 ਤੋਂ ਡੀਆਰਐੱਮਜ਼ ਨੂੰ ਸ਼ਕਤੀਆਂ ਸੌਂਪੀਆਂ ਗਈਆਂ ਹਨ। ਪਲੇਟਫਾਰਮ ਟਿਕਟ ਦੇ ਚਾਰਜ ਬਦਲਣ ਦੀ ਸ਼ਕਤੀ ਫੀਲਡ ਮੈਨੇਜਮੈਂਟ ਦੀ ਜ਼ਰੂਰਤ ਕਾਰਨ ਡੀਆਰਐੱਮਜ਼ ਨੂੰ ਸੌਂਪ ਦਿੱਤੀ ਗਈ ਹੈ। 

 ਆਰਡਰ ਦਾ ਲਿੰਕ 

 

**********

 

 ਡੀਜੇਐੱਨ

 



(Release ID: 1702733) Visitor Counter : 122