ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਈ ਓ ਐੱਲ ਆਈ 2020 (ਮਿਲੀਅਨ ਪਲੱਸ ਸ਼੍ਰੇਣੀ) ਵਿੱਚ ਬੰਗਲੁਰੂ, ਪੁਣੇ, ਅਹਿਮਦਾਬਾਦ ਸਰਵੋਤਮ ਸ਼ਹਿਰ


ਸਿ਼ਮਲਾ ਨੇ ਈ ਓ ਐੱਲ ਆਈ 2020 ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ (ਮਿਲੀਅਨ ਤੋਂ ਘੱਟ ਸ਼੍ਰੇਣੀ)

ਐੱਮ ਪੀ ਆਈ 2020 ਵਿੱਚ ਇੰਦੌਰ ਤੇ ਐੱਨ ਡੀ ਐੱਮ ਸੀ ਮੋਹਰੀ ਨਗਰ ਨਿਗਮ ਬਣੇ

ਦੋਵੇਂ ਸੂਚਕ ਸ਼ਹਿਰਾਂ ਦਾ ਸੰਪੂਰਨ ਮੁਲਾਂਕਣ ਮੁਹੱਈਆ ਕਰਦੇ ਹਨ


Posted On: 04 MAR 2021 1:18PM by PIB Chandigarh

 

ਸ਼੍ਰੀ ਹਰਦੀਪ ਸਿੰਘ ਪੁਰੀ , ਰਾਜ ਮੰਤਰੀ (ਸੁਤੰਤਰ ਚਾਰਜ) ਹਾਊਸਿੰਗ ਤੇ ਸ਼ਹਿਰੀ ਮਾਮਲਾ ਮੰਤਰਾਲੇ ਨੇ ਅੱਜ ਇੱਕ ਆਨਲਾਈਨ ਸਮਾਗਮ ਦੌਰਾਨ ਈਜ਼ ਆਫ ਲਿਵਿੰਗ ਇੰਡੈਕਸ (ਈ ਓ ਐੱਲ ਆਈ) 2020 ਅਤੇ ਨਗਰ ਨਿਗਮ ਕਾਰਗੁਜ਼ਾਰੀ ਇੰਡੈਕਸ (ਐੱਮ ਪੀ ਆਈ) 2020 ਦੇ ਅੰਤਿਮ ਰੈਕਿੰਗ ਜਾਰੀ ਕਰਨ ਦਾ ਐਲਾਨ ਕੀਤਾ ਹੈ । ਸ੍ਰੀ ਦੁਰਗਾ ਸ਼ੰਕਰ ਮਿਸ਼ਰਾ ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਇਸ ਸਮਾਗਮ ਵਿੱਚ ਸ਼ਾਮਲ ਸਨ ।
ਈਜ਼ ਆਫ ਲਿਵਿੰਗ ਇੰਡੈਕਸ 2020 ਤਹਿਤ ਇੱਕ ਮਿਲੀਅਨ ਤੋਂ ਵਧੇਰੇ ਵਸੋਂ ਵਾਲੇ ਸ਼ਹਿਰਾਂ ਅਤੇ ਇੱਕ ਮਿਲੀਅਨ ਤੋਂ ਘੱਟ ਵਸੋਂ ਵਾਲੇ ਸ਼ਹਿਰਾਂ ਦੀਆਂ ਰੈਕਿੰਗ ਦਾ ਐਲਾਨ ਕੀਤਾ ਗਿਆ ਹੈ । 2020 ਵਿੱਚ ਇਸ ਮੁਲਾਂਕਣ ਦੇ ਅਭਿਆਸ ਵਿੱਚ 111 ਸ਼ਹਿਰ ਸ਼ਾਮਲ ਹੋਏ ਸਨ । ਮੁਲਾਂਕਣ ਸ਼੍ਰੇਣੀਆਂ ਇਹਨਾਂ ਨੂੰ ਮਿਲੀਅਨ ਪਲੱਸ ਵਸੋਂ ਵਾਲੇ ਸ਼ਹਿਰ (ਉਹ ਜਿਹਨਾਂ ਦੇ ਇੱਕ ਮਿਲੀਅਨ ਤੋਂ ਵਧੇਰੇ ਵਸੋਂ ਹੈ) ਅਤੇ ਇੱਕ ਮਿਲੀਅਨ ਤੋਂ ਘੱਟ ਵਸੋਂ ਵਾਲੇ ਸ਼ਹਿਰ (ਉਹ ਜਿਹਨਾਂ ਦੀ ਇੱਕ ਮਿਲੀਅਨ ਤੋਂ ਘੱਟ ਵਸੋਂ ਹੈ) ਦੇ ਨਾਲ ਨਾਲ ਸਮਾਰਟ ਸ਼ਹਿਰ ਪ੍ਰੋਗਰਾਮ ਤਹਿਤ ਸਾਰੇ ਸ਼ਹਿਰ ਆਉਂਦੇ ਹਨ । ਬੰਗਲੁਰੂ ਮਿਲੀਅਨ ਪਲੱਸ ਸ਼੍ਰੇਣੀ ਵਿੱਚ ਸਰਵੋਤਮ ਕਾਰਗੁਜ਼ਾਰੀ ਕਰਨ ਵਾਲਾ ਸ਼ਹਿਰ ਉਭਰਿਆ ਹੈ । ਇਸ ਤੋਂ ਬਾਅਦ ਪੁਨੇ , ਅਹਿਮਦਾਬਾਦ , ਚੇਨੱਈ , ਸੂਰਤ , ਨਵੀਂ ਮੁੰਬਈ , ਕੋਇੰਬਟੂਰ , ਵਡੋਦਰਾ , ਇੰਦੌਰ ਅਤੇ ਗਰੇਟਰ ਮੁੰਬਈ ਆਉਂਦੇ ਹਨ । ਮਿਲੀਅਨ ਤੋਂ ਘੱਟ ਵਾਲੀ ਸ਼੍ਰੇਣੀ ਵਿੱਚ ਸਿ਼ਮਲਾ ਨੇ ਈਜ਼ ਆਫ ਲੀਵਿੰਗ ਵਿੱਚ ਸਭ ਤੋਂ ਉੱਚਾ ਰੈਂਕ ਪ੍ਰਾਪਤ ਕੀਤਾ ਸੀ , ਜਿਸ ਤੋਂ ਬਾਅਦ ਭੁਵਨੇਸ਼ਵਰ , ਸਿਲਵਾਸਾ , ਕਾਕੀਨੱਢਾ , ਸਾਲੇਮ , ਵੈਲੂਰ , ਗਾਂਧੀ ਨਗਰ , ਗੁਰੂਗ੍ਰਾਮ , ਦੇਵਨਗਰੀ ਅਤੇ ਤ੍ਰਿਚਰਾਪੱਲੀ ਆਉਂਦੇ ਹਨ ।
ਇਸੇ ਤਰ੍ਹਾਂ ਈ ਓ ਐੱਲ ਆਈ ਇੰਡੈਕਸ ਤਹਿਤ ਐੱਮ ਪੀ ਆਈ 2020 ਤਹਿਤ ਕਾਰਗੁਜ਼ਾਰੀ ਰੂਪ ਰੇਖਾ ਨੂੰ ਨਗਰ ਨਿਗਮਾਂ ਨੂੰ ਉਹਨਾਂ ਦੀ ਮਿਲੀਅਨ ਪਲੱਸ ਵਸੋਂ ਤੇ ਅਧਾਰਿਤ ਸ਼੍ਰੇਣੀਕ੍ਰਿਤ ਕੀਤਾ ਗਿਆ ਹੈ । (ਮਿਲੀਅਨ ਪਲੱਸ ਮਤਲਬ ਉਹ ਨਗਰ ਨਿਗਮ ਜਿਹਨਾਂ ਦੀ ਵਸੋਂ ਇੱਕ ਮਿਲੀਅਨ ਤੋਂ ਉੱਪਰ ਹੈ) ਅਤੇ ਮਿਲੀਅਨ ਤੋਂ ਘੱਟ ਵਸੋਂ ਵਾਲੀਆਂ ਨਗਰ ਨਿਗਮਾਂ । ਮਿਲੀਅਨ ਪਲੱਸ ਸ਼੍ਰੇਣੀ ਵਿੱਚ ਇੰਦੌਰ ਨਗਰ ਨਿਗਮ ਸਭ ਤੋਂ ਉੱਚਾ ਰੈਂਕ ਲੈਣ ਵਾਲਾ ਨਗਰ ਨਿਗਮ ਵਜੋਂ ਉਭਰਿਆ ਹੈ ਤੇ ਇਸ ਤੋਂ ਬਾਅਦ ਸੂਰਤ ਅਤੇ ਭੋਪਾਲ ਆਉਂਦੇ ਹਨ । ਮਿਲੀਅਨ ਤੋਂ ਘੱਟ ਸ਼੍ਰੇਣੀ ਵਿੱਚ ਨਵੀਂ ਦਿੱਲੀ ਨਗਰ ਕੌਂਸਲ ਆਗੂ ਦੇ ਤੌਰ ਤੇ ਉਭਰੀ ਹੈ , ਤੇ ਇਸ ਤੋਂ ਬਾਅਦ ਤ੍ਰਿਪਤੀ ਤੇ ਗਾਂਧੀ ਨਗਰ ਆਉਂਦੇ ਹਨ ।
ਐੱਮ ਪੀ ਆਈ ਨੇ 111 ਨਗਰ ਨਿਗਮਾਂ ਦੀ ਖੇਤਰੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਹੈ (ਇਹਨਾਂ ਨਾਲ ਦਿੱਲੀ ਦਾ ਐੱਨ ਡੀ ਐੱਮ ਸੀ ਲਈ ਵੱਖਰੇ ਤੌਰ ਤੇ ਮੁਲਾਂਕਣ ਕੀਤਾ ਗਿਆ ਹੈ ਅਤੇ 3 ਹੋਰ ਮਿਊਂਸਿਪਲ ਕਾਰਪੋਰੇਸ਼ਨਾਂ ਦਾ) । 5 ਸੇਵਾਵਾਂ ਵਿੱਚ 20 ਖੇਤਰ ਤੇ ਕੁਲ 100 ਸੰਕੇਤ ਹਨ ਅਤੇ ਐੱਮ ਪੀ ਆਈ ਤਹਿਤ ਜੋ 5 ਸੇਵਾਵਾਂ ਹਨ , ਉਹ ਹਨ ਸੇਵਾਵਾਂ , ਵਿੱਤ , ਨੀਤੀ , ਤਕਨਾਲੋਜੀ ਅਤੇ ਸ਼ਾਸਨ ।
ਈਜ਼ ਆਫ ਲਿਵਿੰਗ ਇੰਡੈਕਸ ਇੱਕ ਸਮੀਖਿਆ ਸਾਧਨ ਹੈ , ਜੋ ਜਿ਼ੰਦਗੀ ਦੀ ਗੁਣਵਤਾ ਅਤੇ ਸ਼ਹਿਰੀ ਵਿਕਾਸ ਲਈ ਵੱਖ ਵੱਖ ਪਹਿਲਕਦਮੀਆਂ ਦੇ ਪ੍ਰਭਾਵ ਦਾ ਮੁਲਾਂਕਣ ਕਰਦਾ ਹੈ । ਇਹ ਭਾਰਤ ਭਰ ਵਿੱਚ ਜਿ਼ੰਦਗੀ ਦੀ ਗੁਣਵਤਾ ਤੇ ਅਧਾਰਿਤ , ਸ਼ਹਿਰ ਦੀ ਆਰਥਿਕ ਯੋਗਤਾ ਅਤੇ ਇਸ ਦੀ ਟਿਕਾਊ ਯੋਗਤਾ ਅਤੇ ਲਚਕਤਾ ਦਾ ਹਿੱਸਾ ਲੈਣ ਵਾਲੇ ਸ਼ਹਿਰਾਂ ਦੀ ਸੰਪੂਰਨ ਸਮਝ ਮੁਹੱਈਆ ਕਰਦਾ ਹੈ । ਇਸ ਮੁਲਾਂਕਣ ਵਿੱਚ ਨਾਗਰਿਕ ਧਾਰਨਾ ਸਰਵੇਖਣ ਰਾਹੀਂ ਸ਼ਹਿਰ ਪ੍ਰਸ਼ਾਸਨ ਵੱਲੋਂ ਮੁਹੱਈਆ ਕੀਤੀਆਂ ਗਈਆਂ ਸੇਵਾਵਾਂ ਬਾਰੇ ਨਾਗਰਿਕਾਂ ਦੇ ਵਿਚਾਰਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ।
ਮਿਊਂਸਿਪਲ ਪਰਫਾਰਮੈਂਸ ਇੰਡੈਕਸ ( ਐੱਮ ਪੀ ਆਈ ) ਈਜ਼ ਆਫ ਲਿਵਿੰਗ ਇੰਡੈਕਸ ਤੇ ਸਾਥੀ ਵਜੋਂ ਲਾਂਚ ਕੀਤਾ ਗਿਆ ਸੀ । ਇਹ ਸ਼ਾਸਨ , ਤਕਨਾਲੋਜੀ , ਨੀਤੀ , ਵਿੱਤ ਅਤੇ ਨਗਰ ਨਿਗਮਾਂ ਵਿੱਚ ਸੇਵਾਵਾਂ ਦੇ ਖੇਤਰ ਵਿੱਚ ਸਥਾਨਕ ਸਰਕਾਰਾਂ ਦੇ ਕੰਮਕਾਜ ਦਾ ਮੁਲਾਂਕਣ ਕਰਦਾ ਹੈ । ਇਹ ਸਥਾਨਕ ਸ਼ਾਸਨ ਪ੍ਰਣਾਲੀ ਵਿੱਚ ਗੁੰਝਲਾਂ ਦੀ ਸਮੀਖਿਆ ਕਰਦਾ ਹੈ ਅਤੇ ਸੌਖਾ ਬਣਾਉਂਦਾ ਹੈ ਅਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਦਾ ਹੈ ।
ਇਹ ਦੋਨੋਂ ਸੂਚਕ ਦੇਸ਼ ਭਰ ਵਿੱਚ ਸ਼ਹਿਰੀ ਰਹਿਣ ਸਹਿਣ ਦੇ ਵੱਖ ਵੱਖ ਪੈਮਾਨਿਆਂ ਬਾਰੇ ਸ਼ਹਿਰਾਂ ਦੀ ਕਾਰਗੁਜ਼ਾਰੀ ਨੂੰ ਨਾਪਣ ਲਈ ਇੱਕ ਯਤਨ ਦੀ ਪ੍ਰਤੀਨਿਧਤਾ ਕਰਦੇ ਹਨ । ਈਜ਼ ਆਫ ਲਿਵਿੰਗ ਇੰਡੈਕਸ ਸੰਕੇਤਾਂ ਨੂੰ ਦੱਸਦਾ ਹੈ , ਜਦਕਿ ਮਿਊਂਸਿਪਲ ਪਰਫਾਰਮੈਂਸ ਇੰਡੈਕਸ ਇਨਪੁਟ ਮਾਪਦੰਢਾਂ ਨੂੰ ਮਾਪਦਾ ਹੈ । ਇਹ ਸੂਚਕ ਬੇਹਤਰ ਜਿ਼ੰਦਗੀ , ਬੁਨਿਆਦੀ ਢਾਂਚਾ ਕਾਇਮ ਕਰਨ ਅਤੇ ਸ਼ਹਿਰੀਕਰਨ ਦੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਸ਼ਹਿਰਾਂ ਦੇ ਯਤਨਾਂ ਤੇ ਅਧਾਰਿਤ ਸੰਪੂਰਨ ਮੁਲਾਂਕਣ ਮੁਹੱਈਆ ਕਰਦੇ ਹਨ ।

 

The details of top ten ranked cities are given below. The rankings under both the indices can be viewed online at https://eol.smartcities.gov.in.         

 

Top 10 Rankings:

Rank

Ease of Living Index

Population Million+

 

Population Less than Million

City

Score

 

City

Score

1

Bengaluru

66.70

 

Shimla

60.90

2

Pune

66.27

 

Bhubaneshwar

59.85

3

Ahmedabad

64.87

 

Silvassa

58.43

4

Chennai

62.61

 

Kakinada

56.84

5

Surat

61.73

 

Salem

56.40

6

Navi Mumbai

61.60

 

Vellore

56.38

7

Coimbatore

59.72

 

Gandhinagar

56.25

8

Vadodara

59.24

 

Gurugram

56.00

9

Indore

58.58

 

Davangere

55.25

10

Greater Mumbai

58.23

 

Tiruchirapalli

55.24

 

 

 

Rank

Municipal Performance Index

Population Million+

 

Population Less than Million

Municipality

Score

 

Municipality

Score

1

Indore

66.08

 

New Delhi MC

52.92

2

Surat

60.82

 

Tirupati

51.69

3

Bhopal

59.04

 

Gandhinagar

51.59

4

Pimpri Chinchwad

59.00

 

Karnal

51.39

5

Pune

58.79

 

Salem

49.04

6

Ahmedabad

57.60

 

Tiruppur

48.92

7

Raipur

54.98

 

Bilaspur

47.99

8

Greater Mumbai

54.36

 

Udaipur

47.77

9

Visakhapatnam

52.77

 

Jhansi

47.04

10

Vadodara

52.68

 

Tirunelveli

47.02

 

For more details, visit https://eol.smartcities.gov.in

ਆਰ ਜੇ / ਐੱਨ ਜੀ



(Release ID: 1702540) Visitor Counter : 302