ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਤੇ ਫਰਾਂਸ ਦੇ ਦਰਮਿਆਨ ਅਖੁੱਟ ਊਰਜਾ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 03 MAR 2021 12:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਭਾਰਤ ਅਤੇ ਫਰਾਂਸ ਗਣਰਾਜ ਦੇ ਦਰਮਿਆਨ ਅਖੁੱਟ ਊਰਜਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ (MoU) ਉੱਤੇ ਹਸਤਾਖਰ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਹਿਮਤੀ ਪੱਤਰ ਉੱਤੇ ਜਨਵਰੀ 2021 ’ਚ ਹਸਤਾਖਰ ਕੀਤੇ ਗਏ ਸਨ।

 

ਇਸ ਸਹਿਮਤੀ ਪੱਤਰ ਦਾ ਉਦੇਸ਼ ਆਪਸੀ ਲਾਭ, ਸਮਾਨਤਾ ਤੇ ਆਪਸੀ ਅਦਾਨ–ਪ੍ਰਦਾਨ ਦੇ ਅਧਾਰ ਉੱਤੇ ਨਵੀਂ ਅਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਅਧਾਰ ਸਥਾਪਿਤ ਕਰਨਾ ਹੈ। ਇਸ ਦੇ ਘੇਰੇ ਵਿੱਚ ਸੋਲਰ, ਪਵਨ, ਹਾਈਡ੍ਰੋਜਨ ਤੇ ਬਾਇਓਮਾਸ ਊਰਜਾ ਨਾਲ ਸਬੰਧਿਤ ਟੈਕਨੋਲੋਜੀਆਂ ਆਉਂਦੀਆਂ ਹਨ।

 

ਇਸ ਸਹਿਮਤੀ ਪੱਤਰ ਅਨੁਸਾਰ:

 

  • ਵਿਗਿਆਨਕ ਤੇ ਤਕਨੀਕੀ ਅਮਲੇ ਦਾ ਅਦਾਨ–ਪ੍ਰਦਾਨ ਅਤੇ ਸਿਖਲਾਈ;

  • ਵਿਗਿਆਨਕ ਤੇ ਟੈਕਨੋਲੋਜੀਕਲ ਜਾਣਕਾਰੀ ਤੇ ਡੇਟਾ ਦਾ ਅਦਾਨ–ਪ੍ਰਦਾਨ;

  • ਵਰਕਸ਼ਾਪ ਤੇ ਸੈਮੀਨਾਰ; ਉਪਕਰਣਾਂ ਦਾ ਤਬਾਦਲਾ, ਟੈਕਨੋਲੋਜੀ ਤੇ ਹੋਰ ਸਬੰਧਿਤ ਜਾਣਕਾਰੀ ਦਾ ਆਯੋਜਨ;

  • ਸਾਂਝੇ ਖੋਜ ਤੇ ਟੈਕਨੋਲੋਜੀਕਲ ਪ੍ਰੋਜੈਕਟਾਂ ਦਾ ਵਿਕਾਸ।

 

ਇਸ ਸਹਿਮਤੀ ਪੱਤਰ ਅਨੁਸਾਰ ਅਖੁੱਟ ਊਰਜਾ ਦੇ ਖੇਤਰ ਵਿੱਚ ਹਰ ਤਰ੍ਹਾਂ ਦੀ ਟੈਕਨੋਲੋਜੀਕਲ ਜਾਣਕਾਰੀ ਦਾ ਵਿਕਾਸ ਕਰਨ ਵਿੱਚ ਮਦਦ ਮਿਲੇਗੀ ਤੇ ਇੰਝ ਸਾਲ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਸਥਾਪਿਤ ਕਰਨ ਦਾ ਮਹੱਤਵਪੂਰਨ ਟੀਚਾ ਹਾਸਲ ਹੋ ਸਕੇਗਾ।

 

***

 

ਡੀਐੱਸ


(Release ID: 1702203) Visitor Counter : 213