ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼੍ਰੀ ਥਾਵਰਚੰਦ ਗਹਿਲੋਤ ਕੱਲ੍ਹ ਵਰਚੁਅਲ ਰੂਪ ਵਿੱਚ “ਸੁਗਮਯ ਭਾਰਤ ਐਪ” ਅਤੇ ਪੁਸਤਿਕਾ “ਐਕਸੇਸ ਦ ਫੋਟੋ ਡਾਇਜੈਸਟ” ਲਾਂਚ ਕਰਨਗੇ
Posted On:
01 MAR 2021 12:26PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਕੱਲ੍ਹ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ “ਸੁਗਮਯ ਭਾਰਤ ਐਪ” ਅਤੇ ਪੁਸਤਿਕਾ “ਐਕਸੇਸ-ਦ ਫੋਟੋ ਡਾਇਜੈਸਟ” ਨੂੰ ਵਰਚੁਅਲ ਰੂਪ ਨਾਲ ਲਾਂਚ ਕਰਨਗੇ । ਇਹ ਐਪ ਅਤੇ ਪੁਸਤਿਕਾ ਸਮਾਜਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਵਿਕਸਿਤ ਕੀਤਾ ਗਿਆ ਹੈ। ਪ੍ਰੋਗਰਾਮ ਕੱਲ੍ਹ ਸਵੇਰੇ ਗਿਆਰਾਂ ਵਜੇ https://webcast.nic.in/msje/ ’ਤੇ ਵੈਬ ਟੈਲੀਕਾਸਟ ਹੋਵੇਗਾ । ਉਸ ਦੇ ਬਾਅਦ ਐਂਡਰਾਇਡ ਯੂਜਰਸ ਪਲੇ ਸਟੋਰ ਤੋਂ ਮੋਬਾਇਲ ਐਪ ਡਾਉਨਲੋਡ ਕਰ ਸਕਦੇ ਹਨ । ਐਪ ਦਾ ਆਈਓਐੱਸ ਵਰਜਨ 15 ਮਾਰਚ 2021 ਤੱਕ ਉਪਲੱਬਧ ਹੋਵੇਗਾ ।
ਸੁਗਮਯ ਭਾਰਤ ਐਪ-ਕ੍ਰਾਉਡ ਸੋਰਸਿੰਗ ਮੋਬਾਇਲ ਐਪਲੀਕੇਸ਼ਨ, ਸੁਗਮਯ ਭਾਰਤ ਅਭਿਆਨ ਦੇ ਤਿੰਨ ਸਤੰਭਾਂ-ਨਿਰਮਿਤ ਵਾਤਾਵਰਣ, ਟ੍ਰਾਂਸਪੋਰਟ ਖੇਤਰ ਅਤੇ ਦੇਸ਼ ਵਿੱਚ ਆਈਸੀਟੀ ਈਕੋਸਿਸਟਮ ਪ੍ਰਤੀ ਸੰਵੇਦੀ ਬਣਾਉਣ ਅਤੇ ਪਹੁੰਚ ਵਧਾਉਣ ਲਈ ਇੱਕ ਸਾਧਨ ਹੈ। ਐਪ ਵਿੱਚ ਪੰਜ ਮੁੱਖ ਵਿਸ਼ੇਸ਼ਤਾਵਾਂ ਹਨ, ਇਸ ਵਿੱਚ ਚਾਰ ਵਿਸ਼ੇਸ਼ਤਾਵਾਂ ਪਹੁੰਚ ਵਧਾਉਣ ਨਾਲ ਸਿੱਧੀਆਂ ਜੁੜੀਆਂ ਹਨ ਜਦਕਿ ਪੰਜਵੀਂ ਵਿਸ਼ੇਸ਼ਤਾ ਕੋਵਿਡ ਤੋਂ ਸਬੰਧਿਤ ਵਿਸ਼ਿਆਂ ਵਿੱਚ ਦਿਵਿਆਂਗਜਨਾਂ ਲਈ ਹੈ। ਸੁਗਮਯਤਾ ਸਬੰਧੀ ਵਿਸ਼ੇਸ਼ਤਾਵਾਂ ਹਨ : ਸੁਗਮਯ ਭਾਰਤ ਅਭਿਆਨ ਦੇ ਤਿੰਨ ਵਿਆਪਕ ਸਤੰਭਾਂ ਵਿੱਚ ਸੁਗਮਤਾ ਨਾ ਹੋਣ ਦੀ ਸ਼ਿਕਾਇਤ ਦਾ ਰਜਿਸਟ੍ਰੇਸ਼ਨ, ਜਨਭਾਗੀਦਾਰੀ ਦੇ ਰੂਪ ਵਿੱਚ ਲੋਕਾਂ ਵਲੋਂ ਪੇਸ਼ ਉਦਾਹਰਣਾਂ ਅਤੇ ਨਕਲ ਕੀਤੇ ਜਾਣ ਵਾਲੇ ਸ੍ਰੇਸ਼ਠ ਵਿਹਾਰਾਂ ਦਾ ਸਕਾਰਾਤਮਕ ਫੀਡਬੈਕ ਅਤੇ ਸੁਗਮਤਾ ਸਬੰਧੀ ਦਿਸ਼ਾ-ਨਿਰਦੇਸ਼ ਅਤੇ ਸਰਕੁਲਰ ।
ਸੁਗਮਯ ਭਾਰਤ ਐਪ ਵਰਤੋਂ ਵਿੱਚ ਬਹੁਤ ਹੀ ਸਰਲ ਮੋਬਾਇਲ ਐਪ ਹੈ। ਇਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਆਪਣਾ ਨਾਮ, ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਦਰਜ ਕਰਨੇ ਹਨ । ਰਜਿਸਟ੍ਰੇਸ਼ਨ ਯੂਜਰਸ ਸੁਗਮਤਾ ਤੋਂ ਸਬੰਧਤ ਵਿਸ਼ਿਆਂ ਨੂੰ ਉਠਾ ਸਕਦੇ ਹਨ । ਇਸ ਐਪ ਵਿੱਚ ਅਨੇਕ ਯੂਜਰ ਅਨੁਕੂਲ ਵਿਸ਼ੇਸ਼ਤਾਵਾਂ ਹਨ ਜਿਵੇਂ- ਆਸਾਨ ਡਰਾਪ ਡਾਉਨ ਮੈਨਿਊ, ਸੰਕੇਤ ਭਾਸ਼ਾ ਦੇ ਵੇਰਵੇ ਦੇ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਫੋਟੋ ਦੇ ਨਾਲ ਸ਼ਿਕਾਇਤ ਅਪਲੋਡ ਕਰਨ ਦੇ ਕਾਰਜ ਦਿਖਾਉਂਦੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀਡਿਓ । ਇਹ ਐਪ ਦਿਵਿਆਂਗਜਨਾਂ ਲਈ ਵੀ ਅਨੁਕੂਲ ਹੈ। ਇਸ ਵਿੱਚ ਫਾਂਟ ਸਾਇਜ ਦੇ ਸਮਾਯੋਜਨ, ਕਲਰ ਕੰਟਰਾਸਟ ਵਿਕਲਪ, ਟੈਕਸਟ ਤੋਂ ਸਪੀਚ ਅਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਏਕੀਕ੍ਰਿਤ ਏਕਰੀਨ ਰੀਡਰ ਜਿਹੀਆਂ ਵਿਸ਼ੇਸ਼ਤਾਵਾਂ ਹਨ । ਇਹ 10 ਖੇਤਰੀ ਭਾਸ਼ਾਵਾਂ - ਹਿੰਦੀ, ਅੰਗ੍ਰੇਜੀ, ਮਰਾਠੀ, ਤਮਿਲ, ਉੜਿਆ, ਕੰਨੜ, ਤੇਲੁਗੁ, ਗੁਜਰਾਤੀ, ਪੰਜਾਬੀ ਅਤੇ ਮਲਯਾਲਮ ਵਿੱਚ ਹੈ। ਐਪ ਵਿੱਚ ਸਹਿਜ ਤਰੀਕੇ ਨਾਲ ਫੋਟੋ ਅਪਲੋਡ ਕਰਨ ਦਾ ਪ੍ਰਾਵਧਾਨ, ਪਰਿਸਰ ਦੇ ਜੀਓ ਟੈਗਿੰਗ ਦੇ ਨਾਲ ਹੈ ਜਿੱਥੇ ਸੁਗਮਤਾ ਦੀ ਜ਼ਰੂਰਤ ਹੁੰਦੀ ਹੈ। ਐਪ ਵਿੱਚ ਰਜਿਸਟ੍ਰੇਸ਼ਨ, ਨਿਯਮਿਤ ਸਟੇਟਸ ਅਪਡੇਟ, ਸਮੱਸਿਆ ਸਮਾਧਾਨ ਦਾ ਸਮਾਂ ਅਤੇ ਸ਼ਿਕਾਇਤ ਬੰਦ ਕਰਨ ਬਾਰੇ ਵਿੱਚ ਯੂਜਰਸ ਨੂੰ ਸੂਚਨਾ ਦੇਣ ਦਾ ਪ੍ਰਾਵਧਾਨ ਹੈ।
ਡੀਈਪੀਡਬਲਿਊਡੀ ਵਿੱਚ “ਐਕਸੇਸ-ਦ ਫੋਟੋ ਡਾਇਜੈਸਟ” ਨਾਮਕ ਪੁਸਤਿਕਾ ਤਿਆਰ ਕੀਤੀ ਹੈ। ਇਸ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਫੋਟੋਆਂ ਦਾ ਸੰਗ੍ਰਿਹ ਹੈ। ਇਸ ਪੁਸਤਕ ਦਾ ਉਦੇਸ਼ ਸੁਗਮਤਾ ਦੀਆਂ 10 ਵਿਸ਼ੇਸ਼ਤਾਵਾਂ ਅਤੇ ਸਮਝਣ ਲਾਇਕ ਚੰਗੇ-ਭੈੜੇ ਵਿਹਾਰਾਂ ਦੇ ਪ੍ਰਤੀ ਸੰਵੇਦੀ ਬਣਾਉਣ ਦਾ ਦਿਸ਼ਾ-ਨਿਰਦੇਸ਼ ਹੈ। ਇਸ ਪੁਸਤਿਕਾ ਦਾ ਇਲੈਕਟ੍ਰੌਨਿਕ ਸੰਸਕਰਣ ਐਪ ’ਤੇ ਅਤੇ ਵਿਭਾਗ ਦੀ ਵੈਬਸਾਈਟ ’ਤੇ ਉਪਲੱਬਧ ਹੋਵੇਗਾ ।
*****
ਐੱਨਬੀ/ਐੱਸਕੇ/ਜੇਕੇ/ਐੱਮਓਐੱਸਜੇਐੱਡਈ/01.03.2021
(Release ID: 1701819)
Visitor Counter : 208