ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 2 ਮਾਰਚ ਨੂੰ ਮੈਰੀਟਾਈਮ ਇੰਡੀਆ ਸਮਿਟ-2021 ਦਾ ਉਦਘਾਟਨ ਕਰਨਗੇ

Posted On: 28 FEB 2021 6:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਉਦਘਾਟਨ ਕਰਨਗੇ। 

 

ਮੈਰੀਟਾਈਮ ਇੰਡੀਆ ਸਮਿਟ-2021 ਬਾਰੇ: 

 

2 ਮਾਰਚ ਤੋਂ 4 ਮਾਰਚ 2021 ਤੱਕ ਇੱਕ ਵਰਚੁਅਲ ਪਲੈਟਫਾਰਮ www.maritimeindiasummit.in ‘ਤੇ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰਾਲੇ ਦੁਆਰਾ ਮੈਰੀਟਾਈਮ ਇੰਡੀਆ ਸਮਿਟ-2021 ਦਾ ਆਯੋਜਨ ਕੀਤਾ ਜਾ ਰਿਹਾ ਹੈ। 

 

ਇਹ ਸਮਿਟ ਅਗਲੇ ਦਹਾਕੇ ਦੇ ਲਈ ਭਾਰਤ ਦੇ ਸਮੁੰਦਰੀ ਖੇਤਰ ਵਾਸਤੇ ਇੱਕ ਰੋਡਮੈਪ ਦੀ ਸੰਕਲਪਨਾ ਕਰੇਗਾ ਅਤੇ ਭਾਰਤ ਨੂੰ ਆਲਮੀ ਸਮੁੰਦਰੀ ਖੇਤਰ ਵਿੱਚ ਅੱਗੇ ਵਧਾਉਣ ਲਈ ਕਾਰਜ ਕਰੇਗਾ। ਕਈ ਦੇਸ਼ਾਂ ਦੇ ਉੱਘੇ ਬੁਲਾਰਿਆਂ ਦੇ ਸਮਿਟ ਵਿੱਚ ਹਿੱਸਾ ਲੈਣ ਅਤੇ ਭਾਰਤੀ ਸਮੁੰਦਰੀ ਖੇਤਰ ਵਿੱਚ ਸੰਭਾਵਿਤ ਕਾਰੋਬਾਰੀ ਅਵਸਰਾਂ ਅਤੇ ਨਿਵੇਸ਼ ਦੀ ਤਲਾਸ਼ ਕਰਨ ਦੀ ਸੰਭਾਵਨਾ ਹੈ। ਤਿੰਨ-ਦਿਨਾ ਸਮਿਟ ਦੇ ਲਈ ਡੈਨਮਾਰਕ ਸਾਂਝੇਦਾਰ ਦੇਸ਼ ਹੈ।

*******

 

ਡੀਐੱਸ/ਐੱਸਐੱਚ



(Release ID: 1701711) Visitor Counter : 131