ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਰਲ, ਮਹਾਰਾਸ਼ਟਰ, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ਵਲੋਂ ਲਗਾਤਾਰ ਕੋਵਿਡ ਦੇ ਨਵੇਂ ਮਾਮਲਿਆਂ ਵਿੱਚ ਵਾਧੇ ਸੰਬੰਧੀ ਰਿਪੋਰਟ ਦਰਜ ਕਰਵਾ ਰਹੇ ਹਨ


ਉੱਚ ਪੱਧਰੀ ਸਮੀਖਿਆ ਬੈਠਕਾਂ ਦੇ ਸਬੰਧ ਵਿੱਚ, ਕੇਂਦਰ ਨੇ ਰਾਜਾਂ ਨੂੰ ਆਪਣੀ ਚੌਕਸ ਨਜ਼ਰ ਬਰਕਰਾਰ ਰੱਖਣ ਲਈ ਕਿਹਾ ਹੈ, ਕੋਵਿਡ ਨਾਲ ਟਾਕਰੇ ਲਈ ਸੁਰੱਖਿਆ ਮਾਨਕਾਂ ਨੂੰ ਬਰਕਰਾਰ ਰੱਖਦੇ ਹੋਏ, ਪ੍ਰਭਾਵਸ਼ਾਲੀ ਢੰਗ ਨਾਲ ਕੰਨਟੇਨਮੈਂਟ ਅਤੇ ਕੋਰੋਨਾ ਪ੍ਰਬੰਧਨ ਬਾਰੇ ਲੋੜੀਂਦੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ

ਬਹੁ-ਅਨੁਸ਼ਾਸਨੀ ਉੱਚ ਪੱਧਰੀ ਸੈਂਟਰਲ ਟੀਮਾਂ, ਅਜਿਹੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਰਵਾਨਾ ਹੋ ਗਈਆਂ ਹਨ, ਜਿਥੇ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ

Posted On: 28 FEB 2021 11:18AM by PIB Chandigarh

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1,64,511 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 1.48 ਫ਼ੀਸਦ ਬਣਦੀ ਹੈ ।

6 ਰਾਜਾਂ - ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ- ਵਿੱਚ ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਹੋਇਆ ਹੈ। ਨਵੇਂ ਕੇਸਾਂ ਵਿਚੋਂ 86.37 ਫੀਸਦ ਮਾਮਲੇ,  ਇਨ੍ਹਾਂ ਛੇ ਰਾਜਾਂ ਨਾਲ ਸੰਬੰਧਤ ਹਨ।

ਪਿਛਲੇ 24 ਘੰਟਿਆਂ ਦੌਰਾਨ 16,752 ਨਵੇਂ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 8,623 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 3,792 ਮਾਮਲਿਆਂ ਨਾਲ ਕੇਰਲ ਦਾ ਨੰਬਰ ਆਉਂਦਾ ਹੈ;  ਜਦੋਂ ਕਿ ਪੰਜਾਬ ਵਿੱਚ 593 ਨਵੇਂ ਮਾਮਲੇ ਸਾਹਮਣੇ ਆਏ ਹਨ।

 

 

 

ਅੱਠ ਰਾਜ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧੇ ਵੱਲ ਦਾ ਰੁਝਾਨ ਦਰਸਾ ਰਹੇ ਹਨ।

 


 

ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਿਹੜੇ ਐਕਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਅਤੇ ਰੋਜ਼ਾਨਾ ਨਵੇਂ ਕੋਵਿਡ ਕੇਸਾਂ ਵਿੱਚ ਨਿਰੰਤਰ ਵਾਧੇ ਨੂੰ ਦਰਸਾਉਂਦੇ ਹਨ। ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਕੱਲ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਹੋਈ ਜਿਸ ਵਿੱਚ ਤੇਲੰਗਾਨਾ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼,   , ਗੁਜਰਾਤ, ਪੰਜਾਬ, ਜੰਮੂ ਕਸ਼ਮੀਰ ਅਤੇ ਪੱਛਮੀ ਬੰਗਾਲ ਸ਼ਾਮਲ ਹਨ, ਜਿਨ੍ਹਾਂ ਦੇ ਪੋਜ਼ੀਟਿਵ  ਕੇਸਾਂ ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ।

ਕੈਬਨਿਟ ਸਕੱਤਰ ਨੇ ਦੁਹਰਾਇਆ ਕਿ ਰਾਜਾਂ ਨੂੰ ਰੋਗ ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ ਨਿਰੰਤਰ ਸਖਤ ਚੌਕਸੀ ਬਣਾਈ ਰੱਖਣ ਦੀ ਲੋੜ ਹੈ ਅਤੇ ਪਿਛਲੇ ਸਾਲ ਦੀ ਸਮੂਹਿਕ ਮਿਹਨਤ ਦੇ ਲਾਭਾਂ ਨੂੰ ਗੁਆਉਣਾ ਨਹੀਂ ਚਾਹੀਦਾ। ਰਾਜਾਂ ਨੂੰ ਆਪਣੀ ਨਿਗਰਾਨੀ ਨਾ ਘਟਾਉਣ , ਕੋਵਿਡ ਉਪਯੁਕਤ ਵਿਵਹਾਰ ਨੂੰ ਲਾਗੂ ਕਰਨ ਅਤੇ ਉਲੰਘਣਾਵਾਂ ਨਾਲ ਦ੍ਰਿੜਤਾ ਨਾਲ ਪੇਸ਼ ਆਉਣ ਦੀ ਸਲਾਹ ਦਿੱਤੀ ਗਈ ਹੈ । ਜੋਰਦਾਰ ਤਰੀਕੇ ਨਾਲ ਰੇਖਾਂਕਿਤ ਕੀਤਾ ਗਿਆ ਕਿ ਉਨ੍ਹਾਂ ਨੂੰ ਸੰਭਾਵਿਕ ਬੇਹੱਦ ਤੇਜ ਵਿਸਥਾਰ ( ਸੁਪਰ ਸਪ੍ਰੇਡਿੰਗ ) ਘਟਨਾਵਾਂ ਦੇ ਸਬੰਧ ’ਚ ਅਸਰਦਾਰ ਨਿਗਰਾਨੀ ਕਾਰਜ ਨੀਤੀਆਂ ਦੀ ਪਾਲਣਾ ਕਰਨ ਦੀ ਲੋੜ ਹੈ । ਪ੍ਰਭਾਵਸ਼ਾਲੀ ਟੈਸਟਿੰਗ, ਵਿਆਪਕ ਟ੍ਰੈਕਿੰਗ , ਪੋਜ਼ੀਟਿਵ ਮਾਮਲਿਆਂ ਦੀ ਤੁਰੰਤ ਅਲੱਗ ਥਲੱਗਤਾ (ਆਇਸੋਲੇਸ਼ਨ) ਅਤੇ ਨੇੜਲੇ ਸੰਪਰਕਾਂ ਨੂੰ ਤੇਜ਼ੀ ਨਾਲ ਵੱਖ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਗਿਆ ਹੈ ।.

.

ਕੇਂਦਰ ਨੇ ਉੱਚ ਪੱਧਰੀ ਬਹੁ-ਅਨੁਸ਼ਾਸਨੀ ਟੀਮਾਂ ਨੂੰ ਕੇਰਲ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਛੱਤੀਸਗੜ, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ ਅਤੇ ਜੰਮੂ-ਕਸ਼ਮੀਰ (ਯੂਟੀ) ਲਈ ਵੀ ਤਾਇਨਾਤ ਕੀਤਾ ਹੈ ਤਾਂ ਜੋ ਵਾਧੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ. ਕੋਵਿਡ -19 ਦੇ ਨਾਲ ਟਾਕਰੇ ਲਈ ਰਾਜਾਂ ਦੇ ਸਿਹਤ ਵਿਭਾਗਾਂ ਨਾਲ ਨਿਯੰਤਰਣ ਦੇ ਢੰਗ- ਤਰੀਕਿਆਂ ਬਾਰੇ ਤਾਲਮੇਲ ਬਰਕਰਾਰ ਕੀਤਾ ਜਾ ਸਕੇ।

ਕੋਵਿਡ ਟੀਕਾਕਰਨ ਦੇ ਫਰੰਟ ' ਤੇ, ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 1,43,01,266 ਵੈਕਸੀਨੇਸ਼ਨ ਦੀਆਂ ਖੁਰਾਕਾਂ 2,92,312 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ 66,69,985 ਐਚ.ਸੀ. ਡਬਲਿਊਜ਼ ਲਈ (ਪਹਿਲੀ ਖੁਰਾਕ), 24,56,191 ਐਚ.ਸੀ. ਡਬਲਿਊਜ਼ ਲਈ (ਦੂਜੀ ਖੁਰਾਕ) ਅਤੇ 51,75,090 ਐਫ.ਐਲ. ਡਬਲਿਊਜ਼ ਲਈ (ਪਹਿਲੀ ਖੁਰਾਕ) ਸ਼ਾਮਲ ਹਨ I

 

ਭਾਰਤ ਕੋਵਿਡ -19 ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ 1 ਮਾਰਚ, 2021 ਨੂੰ ਉਨ੍ਹਾਂ ਲੋਕਾਂ ਲਈ ਕਰ ਰਿਹਾ ਹੈ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਜਿਹੇ ਲੋਕ ਜਿਹੜੇ ਨਿਰਧਾਰਤ ਸਹਿ-ਰੋਗ ਦੀਆਂ ਸਥਿਤੀਆਂ ਨਾਲ ਪ੍ਰਭਾਵਿਤ ਹਨ। . ਕੋਵਿਡ -19 ਟੀਕਾਕਰਨ ਦੀ ਸਮਰੱਥਾ ਵਧਾਉਣ ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅੋਸ਼ਧੀ ਯੋਜਨਾ ਅਧੀਨ ਲਗਭਗ 10,000 ਪ੍ਰਾਈਵੇਟ ਹਸਪਤਾਲ ਅਤੇ ਕੇਂਦਰ ਸਰਕਾਰ ਸਿਹਤ ਯੋਜਨਾ ਅਧੀਨ ਸੇਵਾਵਾਂ ਦੇ ਰਹੇ 600 ਤੋਂ ਵੱਧ ਨਿੱਜੀ ਹਸਪਤਾਲਾਂ ਦੀ ਵਰਤੋਂ ਵੀ ਹੋਰ ਸਰਕਾਰੀ ਹਸਪਤਾਲਾਂ, ਜਿਹੜੇ ਸੂਬਾ ਸਰਕਾਰਾਂ ਦੇ ਅਧੀਨ ਪਹਿਲਾ ਤੋਂ ਹੀ ਟੀਕਾਕਰਨ ਲਈ ਪ੍ਰਮਾਣਿਤ ਕੀਤੇ ਗਏ ਹਨ, ਸਿਹਤ ਬੀਮਾ ਯੋਜਨਾ ਤਹਿਤ ਕੋਵਿਡ -19 ਟੀਕਾਕਰਨ ਕੇਂਦਰਾਂ (ਸੀ.ਵੀ.ਸੀ.) ਵਜੋਂ ਵੀ ਭਾਗ ਲੈ ਸਕਦੇ ਹਨ।

ਸੀਜੀਐਚਐਸ ਨਾਲ ਜੁੜੇ ਹਸਪਤਾਲਾਂ  ਜੋ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੋਵਿਡ - -19 ਟੀਕਾਕਰਨ ਕੇਂਦਰਾਂ ਦੇ ਤੌਰ ਤੇ ਵਰਤੇ ਜਾ ਸਕਦੇ ਹਨ ਦੀ ਸੂਚੀ ਇਥੇ ਵੇਖੀ ਜਾ ਸਕਦੀ ਹੈ:  https://www.mohfw.gov.in/pdf/CGHSEmphospitals.xlsx

ਆਯੁਸ਼ਮਾਨ ਭਾਰਤ-ਪੀ ਐਮਜੇਏਵਾਈ ਹਸਪਤਾਲਾਂ ਦੀ ਸੂਚੀ, ਜਿਹੜੀ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਕੋਵਿਡ -19 ਟੀਕਾਕਰਨ ਕੇਂਦਰਾਂ ਦੇ ਤੌਰ 'ਤੇ ਵਰਤੀ ਜਾ ਸਕਦੀ ਹੈ, ਤੇ ਇਸ ਲਿੰਕ ਰਾਹੀਂ  ਪਹੁੰਚ ਕੀਤੀ ਜਾ ਸਕਦੀ ਹੈ:-

https://www.mohfw.gov.in/pdf/PMJAYPRIVATEHOSPITALSCONSOLIDATED.xlsx

ਹੁਣ ਤੱਕ ਰਿਕਵਰ ਕੀਤੇ ਗਏ ਮਾਮਲਿਆਂ ਦੀ ਕੁੱਲ ਗਿਣਤੀ ਅੱਜ 1.07 ਕਰੋੜ (1,07,75,169) ਹੋ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ 11,718 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ।

ਨਵੇਂ ਰਿਕਵਰ ਕੇਸਾਂ ਵਿਚੋਂ 84.19 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।

ਕੇਰਲ ਨੇ ਇੱਕ ਦਿਨ ਵਿੱਚ 4,650 ਨਵੇਂ ਰਿਕਵਰ ਕੇਸਾਂ ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ ਰਿਕਵਰੀ ਦੀ ਗਿਣਤੀ 3,648 ਅਤੇ ਤਾਮਿਲਨਾਡੂ ਵਿੱਚ 491 ਦਰਜ  ਕੀਤੀ  ਗਈ ਹੈ।

 

 

 

ਪਿਛਲੇ 24 ਘੰਟਿਆਂ ਦੌਰਾਨ 113  ਮੌਤਾਂ ਦੀ ਰਿਪੋਰਟ ਹੈ।

 

ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 84.96 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ  ਸਭ ਤੋਂ ਵੱਧ  (51) ਮੌਤਾਂ ਰਿਪੋਰਟ ਹੋਈਆਂ ਹਨ । ਕੇਰਲ ਵਿੱਚ ਰੋਜ਼ਾਨਾ 18 ਮੌਤਾਂ ਹੋਈਆਂ ਅਤੇ ਪੰਜਾਬ ਵਿੱਚ 11 ਮੌਤਾਂ ਦੀ ਖਬਰ  ਪਿਛਲੇ 24  ਘੰਟਿਆਂ ਦੌਰਾਨ ਮਿਲੀ ਹੈ।

 

 

 

19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ  ਦੀ ਖਬਰ ਨਹੀਂ ਮਿਲੀ ਹੈ। ਇਹ ਹਨ – ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਜੰਮੂ-ਕਸ਼ਮੀਰ (ਯੂਟੀ), ਓਡੀਸ਼ਾ, ਗੋਆ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਅਸਾਮ, ਲਕਸ਼ਦੀਪ, ਮਨੀਪੁਰ, ਸਿੱਕਮ, ਲੱਦਾਖ (ਯੂਟੀ), ਮਿਜ਼ੋਰਮ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਅਤੇ ਅਰੁਣਾਚਲ ਪ੍ਰਦੇਸ਼ ।

 

 

****

ਐਮਵੀ / ਐਸਜੇ


(Release ID: 1701592)