ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਟੀਕਾਕਰਨ ਦੇ ਕੁੱਲ ਅੰਕੜੇ ਨੇ 1.34 ਕਰੋੜ ਨੂੰ ਪਾਰ ਕਰ ਲਿਆ ਹੈ
21 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,000 ਤੋਂ ਘੱਟ ਐਕਟਿਵ ਕੇਸ ਹਨ 20 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ
Posted On:
26 FEB 2021 10:40AM by PIB Chandigarh
ਭਾਰਤ ਵਿੱਚ ਟੀਕਾਕਰਨ ਦੇ ਕੁੱਲ ਅੰਕੜੇ ਨੇ 1.34 ਕਰੋੜ ਨੂੰ ਪਾਰ ਕਰ ਲਿਆ ਹੈ ।
ਅੱਜ ਸਵੇਰੇ 7 ਵਜੇ ਤੱਕ ਆਰਜੀ ਰਿਪੋਰਟਾਂ ਅਨੁਸਾਰ ਟੀਕਾਕਰਨ ਦਾ ਅੰਕੜਾ 1,34,72,643 ਤੱਕ ਪੁੱਜ ਗਿਆ ਸੀ । ਇਸ ਦੇ ਲਈ 2,78,915 ਸੈਸ਼ਨ ਕਰਵਾਏ ਗਏ ਹਨ । ਇਨ੍ਹਾਂ ਵਿਚੋਂ 66,21,418 ਐੱਚ ਸੀ ਡਬਲਿਊਜ਼ (ਪਹਿਲੀ ਖ਼ੁਰਾਕ) 20,32,994 ਐੱਚ ਸੀ ਡਬਲਿਊਜ਼ (ਦੂਜੀ ਖ਼ੁਰਾਕ) ਅਤੇ 48,18,231 ਐੱਫ ਐੱਲ ਡਬਲਿਊਜ਼ (ਪਹਿਲੀ ਖ਼ੁਰਾਕ) ਸ਼ਾਮਲ ਹਨ ।
ਕੋਵਿਡ 19 ਟੀਕਾਕਰਨ ਦੀ ਦੂਜੀ ਖੁਰਾਕ 13 ਫਰਵਰੀ,2021 ਨੂੰ ਉਨ੍ਹਾਂ ਲਾਭਪਾਤਰੀਆਂ ਲਈ ਸ਼ੁਰੂ ਹੋਈ ਹੈ, ਜਿਨ੍ਹਾਂ ਦੇ
ਪਹਿਲੀ ਖੁਰਾਕ ਪ੍ਰਾਪਤ ਹੋਣ ਦੇ 28 ਦਿਨ ਪੂਰੇ ਕਰ ਲਏ ਹਨ I ਐਫਐਲ ਡਬਲਿਊਜ਼ ਲਈ ਟੀਕਾਕਰਨ ਦੀ ਮੁਹਿੰਮ 2 ਫਰਵਰੀ 2021 ਨੂੰ ਸ਼ੁਰੂ ਹੋਈ ਸੀ I
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਵੈਕਸੀਨ ਲਗਵਾ ਚੁੱਕੇ ਲਾਭਪਾਤਰੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ ਖੁਰਾਕਾਂ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
6,034
|
2,385
|
8,419
|
2
|
ਆਂਧਰ ਪ੍ਰਦੇਸ਼
|
5,03,858
|
1,30,591
|
6,34,449
|
3
|
ਅਰੁਣਾਚਲ ਪ੍ਰਦੇਸ਼
|
24,193
|
6,331
|
30,524
|
4
|
ਅਸਾਮ
|
1,89,569
|
21,468
|
2,11,037
|
5
|
ਬਿਹਾਰ
|
5,48,175
|
76,211
|
6,24,386
|
6
|
ਚੰਡੀਗੜ੍ਹ
|
18,894
|
1,568
|
20,462
|
7
|
ਛੱਤੀਸਗੜ
|
3,73,644
|
48,347
|
4,21,991
|
8
|
ਦਾਦਰਾ ਅਤੇ ਨਗਰ ਹਵੇਲੀ
|
5,252
|
337
|
5,589
|
9
|
ਦਮਨ ਅਤੇ ਦਿਉ
|
2,151
|
254
|
2,405
|
10
|
ਦਿੱਲੀ
|
3,62,072
|
34,567
|
3,96,639
|
11
|
ਗੋਆ
|
17,875
|
1,918
|
19,793
|
12
|
ਗੁਜਰਾਤ
|
8,32,737
|
1,25,357
|
9,58,094
|
13
|
ਹਰਿਆਣਾ
|
2,20,672
|
68,361
|
2,89,033
|
14
|
ਹਿਮਾਚਲ ਪ੍ਰਦੇਸ਼
|
1,00,723
|
17,041
|
1,17,764
|
15
|
ਜੰਮੂ ਅਤੇ ਕਸ਼ਮੀਰ
|
2,30,494
|
13,391
|
2,43,885
|
16
|
ਝਾਰਖੰਡ
|
2,80,339
|
19,440
|
2,99,779
|
17
|
ਕਰਨਾਟਕ
|
5,96,274
|
1,92,934
|
7,89,208
|
18
|
ਕੇਰਲ
|
4,41,597
|
88,877
|
5,30,474
|
19
|
ਲੱਦਾਖ
|
8,753
|
748
|
9,501
|
20
|
ਲਕਸ਼ਦੀਪ
|
2,353
|
688
|
3,041
|
21
|
ਮੱਧ ਪ੍ਰਦੇਸ਼
|
6,49,377
|
1,31,088
|
7,80,465
|
22
|
ਮਹਾਰਾਸ਼ਟਰ
|
10,10,322
|
1,31,968
|
11,42,290
|
23
|
ਮਨੀਪੁਰ
|
48,938
|
2,239
|
51,177
|
24
|
ਮੇਘਾਲਿਆ
|
28,860
|
1,350
|
30,210
|
25
|
ਮਿਜ਼ੋਰਮ
|
20,955
|
4,876
|
25,831
|
26
|
ਨਾਗਾਲੈਂਡ
|
28,691
|
5,425
|
34,116
|
27
|
ਓਡੀਸ਼ਾ
|
4,58,368
|
1,54,434
|
6,12,802
|
28
|
ਪੁਡੂਚੇਰੀ
|
9,455
|
1,024
|
10,479
|
29
|
ਪੰਜਾਬ
|
1,49,029
|
32,863
|
1,81,892
|
30
|
ਰਾਜਸਥਾਨ
|
7,97,900
|
1,52,486
|
9,50,386
|
31
|
ਸਿੱਕਮ
|
16,630
|
1,228
|
17,858
|
32
|
ਤਾਮਿਲਨਾਡੂ
|
3,78,411
|
50,844
|
4,29,255
|
33
|
ਤੇਲੰਗਾਨਾ
|
2,84,058
|
1,14,020
|
3,98,078
|
34
|
ਤ੍ਰਿਪੁਰਾ
|
88,487
|
19,527
|
1,08,014
|
35
|
ਉੱਤਰ ਪ੍ਰਦੇਸ਼
|
11,67,285
|
2,03,454
|
13,70,739
|
36
|
ਉਤਰਾਖੰਡ
|
1,40,671
|
14,323
|
1,54,994
|
37
|
ਪੱਛਮੀ ਬੰਗਾਲ
|
8,72,999
|
1,20,107
|
9,93,106
|
38
|
ਫੁਟਕਲ
|
5,23,554
|
40,924
|
5,64,478
|
|
ਕੁੱਲ
|
1,14,39,649
|
20,32,994
|
1,34,72,643
|
ਟੀਕਾਕਰਨ ਮੁਹਿੰਮ ਦੇ 41 ਵੇਂ ਦਿਨ (25 ਫਰਵਰੀ, 2021) ਨੂੰ, 8,01,480 ਵੈਕਸੀਨੇਸ਼ਨ ਦੀ ਖੁਰਾਕ ਦਿੱਤੀ ਗਈ ਹੈ । ਜਿਨ੍ਹਾਂ ਵਿਚੋਂ 3,84,834 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 14,600 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਅਤੇ 4,16,646 ਐਚ.ਸੀ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ I
ਕੁੱਲ 1,34,72,643 ਵੈਕਸੀਨ ਖੁਰਾਕਾਂ ਵਿਚੋਂ, 1,14,39,649 (ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਕੁੱਲ 20,32,994 ਐਚ.ਸੀ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਐਚਸੀ ਡਬਲਿਊਜ਼ ਨੂੰ 60 ਫੀਸਦ ਤੋਂ ਵੀ ਘੱਟ ਟੀਕੇ ਲਗਾਏ ਹਨ. ।
ਇਹ ਹਨ- ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਦਿੱਲੀ, ਤੇਲੰਗਾਨਾ, ਲੱਦਾਖ, ਚੰਡੀਗੜ੍ਹ, ਨਾਗਾਲੈਂਡ, ਪੰਜਾਬ ਅਤੇ ਪੁਡੂਚੇਰੀ ।
13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਐਫ.ਐਲ. ਡਬਲਿਊਜ਼ ਨੂੰ 40 ਫੀਸਦ ਤੋਂ ਵੀ ਘੱਟ ਟੀਕੇ ਲਗਾਏ ਹਨ. ।
ਇਹ ਹਨ- ਚੰਡੀਗੜ੍ਹ, ਨਾਗਾਲੈਂਡ, ਤੇਲੰਗਾਨਾ, ਮਿਜੋਰਮ, ਪੰਜਾਬ, ਗੋਆ, ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਮਨੀਪੁਰ, ਅਸਾਮ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਮੇਘਾਲਿਆ ਅਤੇ ਪੁਡੂਚੇਰੀ।
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1,55986 ਲੱਖ ਰਹਿ ਗਈ ਹੈ , ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 1.44 ਫੀਸਦ ਰਹਿ ਗਏ ਹਨ। ਕੁੱਝ ਸੂਬਿਆਂ ਚ ਰੋਜ਼ਾਨਾ ਨਵੇਂ ਮਾਮਲਿਆਂ ਚ ਹੋ ਰਹੀ ਵੱਡੀ ਉਥਲ -ਪੁਥਲ ਇਸ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ ।
ਹਾਲਾਂਕਿ, 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1000 ਤੋਂ ਘੱਟ ਐਕਟਿਵ ਕੇਸ ਹਨ ।
ਇਹ ਹਨ- ਜੰਮੂ ਕਸ਼ਮੀਰ (820), ਆਂਧਰਾ ਪ੍ਰਦੇਸ਼ (611), ਉੜੀਸਾ (609), ਗੋਆ (531), ਉਤਰਾਖੰਡ (491), ਬਿਹਾਰ (478), ਝਾਰਖੰਡ (467), ਚੰਡੀਗੜ੍ਹ (279), ਹਿਮਾਚਲ ਪ੍ਰਦੇਸ਼ (244), ਪੁਡੂਚੇਰੀ (196), ਲਕਸ਼ਦੀਪ (86), ਲੱਦਾਖ (56), ਸਿੱਕਮ (43), ਮਨੀਪੁਰ (40), ਤ੍ਰਿਪੁਰਾ (32), ਮਿਜੋਰਮ (27), ਮੇਘਾਲਿਆ (20), ਨਾਗਾਲੈਂਡ (13), ਦਮਨ ਅਤੇ ਦਿਉ ਅਤੇ ਦਾਦਰਾ ਅਤੇ ਨਗਰ ਹਵੇਲੀ (5) , ਅਰੁਣਾਚਲ ਪ੍ਰਦੇਸ਼ (3) ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ (2) ।
20 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ ।
ਇਹ ਹਨ - ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਝਾਰਖੰਡ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਅਸਾਮ, ਲੱਦਾਖ, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ, ਮਨੀਪੁਰ, ਮੇਘਾਲਿਆ, ਸਿੱਕਮ, ਦਮਨ ਅਤੇ ਦਿਉ ਅਤੇ ਦਾਦਰਾ ਅਤੇ ਨਗਰ ਹਵੇਲੀ ਉਤਰਾਖੰਡ, ਅਰੁਣਾਚਲ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ।
ਹੇਠਾਂ ਦਿੱਤੀ ਗਈ ਸਾਰਣੀ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਦਰਜ ਤਬਦੀਲੀ ਨੂੰ ਦਰਸਾਉਂਦੀ ਹੈ। ਮਹਾਰਾਸ਼ਟਰ ਵਿੱਚ 4,902 ਕੇਸਾਂ ਦੇ ਵਾਧੇ ਨਾਲ ਸਭ ਤੋਂ ਵੱਧ ਪੋਜ਼ੀਟਿਵ ਤਬਦੀਲੀਆਂ ਨਜ਼ਰ ਆਈਆਂ ਜਦੋਂਕਿ ਕੇਰਲ ਵਿੱਚ 989 ਮਾਮਲਿਆਂ ਦੀ ਕਮੀ ਨਾਲ ਸਭ ਤੋਂ ਵੱਧ ਨੈਗੇਟਿਵ ਤਬਦੀਲੀ ਦਰਜ ਕੀਤੀ ਗਈ ਹੈ।
ਭਾਰਤ ਵਿੱਚ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1,07,50,680 ਹੋ ਗਈ ਹੈ । ਰਿਕਵਰੀ ਦਰ ਅੱਜ 97.17 ਫ਼ੀਸਦ ਹੋ ਗਈ ਹੈ ।
ਕੁੱਲ ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਅੱਜ ਇਹ ਵੱਧ ਕੇ 10,594,694 ਹੋ ਗਿਆ ਹੈ ।
ਪਿਛਲੇ 24 ਘੰਟਿਆਂ ਦੌਰਾਨ 12,179 ਵਿਅਕਤੀਆਂ ਨੂੰ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 85.34 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਕੇਰਲ ਨੇ ਇੱਕ ਦਿਨ ਵਿੱਚ ਨਵੇਂ ਰਿਕਵਰ ਕੀਤੇ ਗਏ ਕੇਸਾਂ 4,652 (ਲਗਭਗ ਫ਼ੀਸਦ) ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 3,744 ਅਤੇ ਤਾਮਿਲਨਾਡੂ ਵਿੱਚ 947 ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 16,577 ਨਵੇਂ ਮਾਮਲੇ ਦਰਜ ਕੀਤੇ ਗਏ ਹਨ ।
86.18 ਫ਼ੀਸਦ ਨਵੇਂ ਮਾਮਲੇ 6 ਸੂਬਿਆਂ ਚੋਂ ਸਾਹਮਣੇ ਆਏ ਹਨ ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 8,702 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕੇਰਲ ਵਿੱਚ 3,677 ਜਦਕਿ ਪੰਜਾਬ ਵਿੱਚ 563 ਨਵੇਂ ਮਾਮਲੇ ਦਰਜ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ 120 ਮਾਮਲਿਆਂ ਵਿੱਚ ਮੌਤਾਂ ਦੀ ਰਿਪੋਰਟ ਹੋਈ ਹੈ।
6 ਰਾਜ ਇਨ੍ਹਾਂ ਵਿੱਚ 85.83 ਫੀਸਦ ਦਾ ਯੋਗਦਾਨ ਪਾ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 56 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 14 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ ਅਤੇ ਪੰਜਾਬ ਵਿੱਚ 13 ਮੌਤਾਂ ਹੋਈਆਂ ਹਨ।
****
ਐਮਵੀ / ਐਸਜੇ
(Release ID: 1701135)
|