ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਹਾਰਾਸ਼ਟਰ , ਕੇਰਲ , ਪੰਜਾਬ , ਮੱਧ ਪ੍ਰਦੇਸ਼ , ਤਾਮਿਲਨਾਡੂ , ਗੁਜਰਾਤ ਅਤੇ ਛੱਤੀਸਗੜ੍ਹ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚ ਤੇਜ਼ੀ ਦੇਖ਼ਣ ਨੂੰ ਮਿਲ ਰਹੀ ਹੈ
ਬਹੁ-ਅਨੁਸ਼ਾਸਨੀ ਉੱਚ ਪੱਧਰੀ ਕੇਂਦਰੀ ਟੀਮਾਂ ਨੂੰ ਅਜਿਹੇ ਸੂਬਿਆਂ ਚ ਭੇਜਿਆ ਗਿਆ ਹੈ, ਜਿੱਥੇ ਮਾਮਲਿਆਂ ਚ ਵਾਧਾ ਦਰਜ ਹੋਇਆ ਹੈ ਭਾਰਤ ਚ ਟੀਕਾਕਰਨ ਦਾ ਕੁੱਲ ਅੰਕੜਾ 1.26 ਕਰੋੜ ਨੂੰ ਪਾਰ ਕਰ ਗਿਆ ਹੈ
Posted On:
25 FEB 2021 12:12PM by PIB Chandigarh
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਅੱਜ 1,51,708 ਹੋ ਗਈ ਹੈ , ਜਿਹੜੀ ਕੁੱਲ ਪਾਜ਼ੀਟਿਵ ਮਾਮਲਿਆਂ ਦਾ 1.37 ਫ਼ੀਸਦ ਹੈ । ਕੁੱਝ ਸੂਬਿਆਂ ਚ ਰੋਜ਼ਾਨਾ ਨਵੇਂ ਮਾਮਲਿਆਂ ਚ ਹੋਈ ਵੱਡੀ ਉਥਲ -ਪੁਥਲ ਇਸ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ । ਮਹਾਰਾਸ਼ਟਰ , ਕੇਰਲ , ਪੰਜਾਬ , ਮੱਧ ਪ੍ਰਦੇਸ਼ , ਤਾਮਿਲਨਾਡੂ , ਗੁਜਰਾਤ ਅਤੇ ਛੱਤੀਸਗੜ੍ਹ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਚ ਵਾਧਾ ਦਰਜ ਹੋਇਆ ਹੈ ।
ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 16,738 ਨਵੇਂ ਮਾਮਲੇ ਦਰਜ ਕੀਤੇ ਗਏ ਹਨ ।
89.57 ਪ੍ਰਤੀਸ਼ਤ ਨਵੇਂ ਮਾਮਲੇ 7 ਸੂਬਿਆਂ ਚੋਂ ਸਾਹਮਣੇ ਆਏ ਹਨ ।
ਮਹਾਰਾਸ਼ਟਰ ਵਿਚ ਸਭ ਤੋਂ ਵੱਧ 8,807 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕੇਰਲ ਵਿੱਚ 4,106 ਜਦਕਿ ਪੰਜਾਬ ਵਿੱਚ 558 ਨਵੇਂ ਮਾਮਲੇ ਦਰਜ ਕੀਤੇ ਗਏ ਹਨ ।
ਕੇਂਦਰ ਨੇ ਉੱਚ ਪੱਧਰੀ ਬਹੁ ਅਨੁਸ਼ਾਸਨੀ ਟੀਮਾਂ ਨੂੰ ਕੇਰਲ , ਮਹਾਰਾਸ਼ਟਰ , ਕਰਨਾਟਕ , ਤਾਮਿਲਨਾਡੂ , ਪੱਛਮੀ ਬੰਗਾਲ , ਛੱਤੀਸਗੜ੍ਹ , ਪੰਜਾਬ , ਮੱਧ ਪ੍ਰਦੇਸ਼ , ਗੁਜਰਾਤ ਅਤੇ ਜੰਮੂ ਕਸ਼ਮੀਰ (ਯੂ ਟੀ) ਲਈ ਤੈਨਾਤ ਕੀਤੀਆਂ ਗਈਆਂ ਨੇ ਤਾਂ ਜੋ ਕੋਰੋਨਾ ਦੇ ਮਾਮਲਿਆਂ ਚ ਦਰਜ ਹੋਏ ਵਾਧੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ । ਇਸ ਉਪਰਾਲੇ ਦਾ ਮੰਤਵ ਕੋਵਿਡ- 19 ਨਾਲ ਟਾਕਰੇ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਨਿਯੰਤਰਨ ਦੇ ਉਪਰਾਲਿਆਂ ਲਈ ਕੇਂਦਰ ਅਤੇ ਸੂਬਿਆਂ ਵਿਚਾਲੇ ਤਾਲਮੇਲ ਕਾਇਮ ਕਰਨਾ ਹੈ ।
ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਾਇਰਸ ਦੇ ਫੈਲਾਅ ਦੀ ਲੜੀ ਨੂੰ ਤੋੜਨ ਲਈ ਢੁੱਕਵੇਂ ਉਪਰਾਲੇ ਫੌਰੀ ਤੌਰ ਤੇ ਕਰਨ ਲਈ ਧਿਆਨ ਕੇਂਦਰਿਤ ਕਰਨ ਸਬੰਧੀ ਲਿਖਿਆ ਹੈ । ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਰ ਟੀ -ਪੀ ਸੀ ਆਰ ਅਤੇ ਰੈਪਿਡ ਐਂਟੀਜ਼ੈਨ ਟੈਸਟਾਂ ਨੂੰ ਵਧਾਉਣ ਲਈ ਉਪਰਾਲੇ ਕੀਤੇ ਜਾਣ । ਪ੍ਰਭਾਵਿਤ ਜ਼ਿਲ੍ਹਿਆਂ ਵੱਲ ਧਿਆਨ ਦਿੰਦੇ ਹੋਏ ਟੈਸਟਿੰਗ ਵਧਾਈ ਜਾਵੇ ਅਤੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਐਂਟੀਜ਼ਨ ਟੈਸਟਾਂ ਦੇ ਸਾਰੇ ਲੱਛਣ ਨੈਗਟਿਵ ਆਉਣ ਤੇ ਆਰ ਟੀ/ਪੀ ਸੀ ਆਰ ਟੈਸਟਾਂ ਨੂੰ ਮੁੜ ਤੋਂ ਕੀਤਾ ਜਾਵੇ । ਪਾਜ਼ੀਟਿਵ ਮਾਮਲਿਆਂ ਨੂੰ ਫ਼ੌਰੀ ਤੌਰ ਤੇ ਏਕਾਂਤਵਾਸ ਚ ਜਾਂ ਹਸਪਤਾਲ ਚ ਭਰਤੀ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਦੇ ਸਾਰੇ ਨੇੜਲੇ ਸੰਪਰਕਾਂ ਦਾ ਪਤਾ ਲਗਾਉਂਦੇ ਹੋਏ ਬਿਨ੍ਹਾਂ ਕਿਸੇ ਦੇਰੀ ਤੋਂ ਉਨ੍ਹਾਂ ਦੇ ਟੈਸਟ ਕੀਤੇ ਜਾਣੇ ਚਾਹੀਦੇ ਹਨ । ਅਜਿਹੇ ਮਾਮਲਿਆਂ ਚ ਸੰਬੰਧਤ ਜ਼ਿਲ੍ਹਾ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਦਿਨੋਂ ਦਿਨ ਬਦਲ ਰਹੀ ਸਥਿਤੀ ਦੀ ਤੁਲਨਾਤਮਕ ਸਮੀਖਿਆ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਵਿਡ ਪ੍ਰਬੰਧਨ ਦੇ ਸੁਚੱਜੇ ਉਪਰਾਲਿਆਂ ਨਾਲ ਹੁਣ ਤੱਕ ਹਾਸਲ ਨਤੀਜੇ ਬਰਕਰਾਰ ਰੱਖੇ ਜਾ ਸਕਣ ।
ਦੂਜੇ ਪਾਸੇ , ਦੇਸ਼ ਵਿਚ ਪੋਜ਼ੀਟਿਵ ਦਰ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । 25 ਫਰਵਰੀ 2021 ਨੂੰ ਸਮੁੱਚੇ ਤੌਰ ਤੇ ਪੋਜ਼ੀਟਿਵ ਦਰ 5.17 ਫ਼ੀਸਦ ਦਰਜ ਕੀਤੀ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਆਰਜੀ ਰਿਪੋਰਟਾਂ ਅਨੁਸਾਰ ਟੀਕਾਕਰਨ ਦਾ ਅੰਕੜਾ 1,26,71,163 ਤੱਕ ਪੁੱਜ ਗਿਆ ਸੀ । ਇਸ ਦੇ ਲਈ 2,64,315 ਸੈਸ਼ਨ ਕਰਵਾਏ ਗਏ ਹਨ । ਇਨ੍ਹਾਂ ਵਿਚੋਂ 65,47,831 ਐੱਚ ਸੀ ਡਬਲਿਊਜ਼ (ਪਹਿਲੀ ਖ਼ੁਰਾਕ) , 16,16,348 ਐੱਚ ਸੀ ਡਬਲਿਊਜ਼ (ਦੂਜੀ ਖ਼ੁਰਾਕ) ਅਤੇ 45,06,984 ਐੱਫ ਐੱਲ ਡਬਲਿਊਜ਼ (ਪਹਿਲੀ ਖ਼ੁਰਾਕ) ਸ਼ਾਮਲ ਹਨ ।
ਕੋਵਿਡ 19 ਟੀਕਾਕਰਣ ਦੀ ਦੂਜੀ ਖੁਰਾਕ 13 ਫਰਵਰੀ, 2021 ਨੂੰ ਉਨ੍ਹਾਂ ਲਾਭਪਾਤਰੀਆਂ ਲਈ ਅਰੰਭ ਹੋਈ ਜਿਨ੍ਹਾਂ ਨੇ ਪਹਿਲੀ ਖੁਰਾਕ ਪ੍ਰਾਪਤ ਹੋਣ ਤੋਂ ਬਾਅਦ 28 ਦਿਨ ਪੂਰੇ ਕੀਤੇ ਹਨ I ਐਫਐਲਡਬਲਯੂਜ਼ ਦੀ ਟੀਕਾਕਰਣ 2 ਫਰਵਰੀ 2021 ਨੂੰ ਸ਼ੁਰੂ ਹੋਈ ਸੀ I
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਵੈਕਸੀਨ ਲਗਵਾ ਚੁੱਕੇ ਲਾਭਪਾਤਰੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ ਖੁਰਾਕਾਂ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
5,644
|
2,118
|
7,762
|
2
|
ਆਂਧਰ ਪ੍ਰਦੇਸ਼
|
4,72,460
|
1,20,443
|
5,92,903
|
3
|
ਅਰੁਣਾਚਲ ਪ੍ਰਦੇਸ਼
|
22,433
|
5,497
|
27,930
|
4
|
ਅਸਾਮ
|
1,79,625
|
15,795
|
1,95,420
|
5
|
ਬਿਹਾਰ
|
5,40,315
|
60,480
|
6,00,795
|
6
|
ਚੰਡੀਗੜ੍ਹ
|
17,256
|
1,306
|
18,562
|
7
|
ਛੱਤੀਸਗੜ
|
3,66,493
|
39,390
|
4,05,883
|
8
|
ਦਾਦਰਾ ਅਤੇ ਨਗਰ ਹਵੇਲੀ
|
5,047
|
266
|
5,313
|
9
|
ਦਮਨ ਅਤੇ ਦਿਉ
|
1,858
|
254
|
2,112
|
10
|
ਦਿੱਲੀ
|
3,48,669
|
29,025
|
3,77,694
|
11
|
ਗੋਆ
|
16,741
|
1,559
|
18,300
|
12
|
ਗੁਜਰਾਤ
|
8,30,565
|
80,118
|
9,10,683
|
13
|
ਹਰਿਆਣਾ
|
2,16,422
|
55,075
|
2,71,497
|
14
|
ਹਿਮਾਚਲ ਪ੍ਰਦੇਸ਼
|
98,881
|
12,818
|
1,11,699
|
15
|
ਜੰਮੂ ਅਤੇ ਕਸ਼ਮੀਰ
|
2,17,910
|
10,285
|
2,28,195
|
16
|
ਝਾਰਖੰਡ
|
2,72,164
|
17,708
|
2,89,872
|
17
|
ਕਰਨਾਟਕ
|
5,86,545
|
1,79,124
|
7,65,669
|
18
|
ਕੇਰਲ
|
4,22,669
|
70,600
|
4,93,269
|
19
|
ਲੱਦਾਖ
|
8,199
|
748
|
8,947
|
20
|
ਲਕਸ਼ਦੀਪ
|
2,344
|
639
|
2,983
|
21
|
ਮੱਧ ਪ੍ਰਦੇਸ਼
|
6,46,766
|
77,584
|
7,24,350
|
22
|
ਮਹਾਰਾਸ਼ਟਰ
|
9,81,359
|
1,05,752
|
10,87,111
|
23
|
ਮਨੀਪੁਰ
|
46,042
|
2,190
|
48,232
|
24
|
ਮੇਘਾਲਿਆ
|
28,248
|
1,200
|
29,448
|
25
|
ਮਿਜ਼ੋਰਮ
|
19,643
|
4,031
|
23,674
|
26
|
ਨਾਗਾਲੈਂਡ
|
27,195
|
5,141
|
32,336
|
27
|
ਓਡੀਸ਼ਾ
|
4,50,361
|
1,34,587
|
5,84,948
|
28
|
ਪੁਡੂਚੇਰੀ
|
9,436
|
1,023
|
10,459
|
29
|
ਪੰਜਾਬ
|
1,39,305
|
27,388
|
1,66,693
|
30
|
ਰਾਜਸਥਾਨ
|
7,83,652
|
1,47,570
|
9,31,222
|
31
|
ਸਿੱਕਮ
|
15,875
|
1,056
|
16,931
|
32
|
ਤਾਮਿਲਨਾਡੂ
|
3,68,678
|
46,149
|
4,14,827
|
33
|
ਤੇਲੰਗਾਨਾ
|
2,83,387
|
1,06,583
|
3,89,970
|
34
|
ਤ੍ਰਿਪੁਰਾ
|
86,336
|
16,416
|
1,02,752
|
35
|
ਉੱਤਰ ਪ੍ਰਦੇਸ਼
|
11,40,754
|
86,021
|
12,26,775
|
36
|
ਉਤਰਾਖੰਡ
|
1,39,169
|
11,833
|
1,51,002
|
37
|
ਪੱਛਮੀ ਬੰਗਾਲ
|
7,87,013
|
99,478
|
8,86,491
|
38
|
ਫੁਟਕਲ
|
4,69,356
|
39,098
|
5,08,454
|
|
ਕੁੱਲ
|
1,10,54,815
|
16,16,348
|
1,26,71,163
|
ਟੀਕਾਕਰਨ ਮੁਹਿੰਮ ਦੇ 40 ਵੇਂ ਦਿਨ (24 ਫਰਵਰੀ, 2021) ਨੂੰ, 5,03,947 ਵੈਕਸੀਨੇਸ਼ਨ ਦੀ ਖੁਰਾਕ ਦਿੱਤੀ ਗਈ ਹੈ । ਜਿਨ੍ਹਾਂ ਵਿਚੋਂ 2,87,032 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 9,959 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਅਤੇ 2,16,915 ਐਚ.ਸੀ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ I
ਕੁੱਲ 1,26,71,163 ਵੈਕਸੀਨ ਖੁਰਾਕਾਂ ਵਿਚੋਂ, 1,10,54,815 (ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਕੁੱਲ 16,16,348 ਐਚ.ਸੀ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਅੱਠ ਰਾਜਾਂ ਵਿੱਚ ਖੁਰਾਕਾਂ ਦੀ ਖਪਤ 56 ਫੀਸਦ ਤੋਂ ਵੱਧ ਦਰਜ ਕੀਤੀ ਗਈ ਹੈ ।
ਉਨ੍ਹਾਂ ਵਿੱਚੋਂ ਹਰੇਕ ਨੇ 6 ਲੱਖ ਤੋਂ ਵੱਧ ਟੀਕਾਕਰਨ ਦੇ ਅੰਕੜੇ ਨੂੰ ਪਾਰ ਕੀਤਾ ਹੈ। ਉੱਤਰ ਪ੍ਰਦੇਸ਼ ਵਿੱਚ ਕੁੱਲ ਖੁਰਾਕਾਂ (12,26,775) ਤਹਿਤ 9.68 ਫ਼ੀਸਦ ਟੀਕੇ ਲਗਾਏ ਜਾ ਚੁੱਕੇ ਹਨ।
ਅੱਠ ਰਾਜਾਂ ਵਿੱਚ ਦੂਜੀ ਵੈਕਸੀਨ ਤਹਿਤ ਲੋੜੀਦੀਆਂ ਖੁਰਾਕਾਂ ਵਿਚੋਂ 61 ਫੀਸਦ ਦੀ ਖਪਤ ਹੋ ਚੁੱਕੀ ਹੈ । ਕਰਨਾਟਕ ਵਿੱਚ ਐਚ.ਸੀ.ਡਬਲਯੂਜ਼ ਨੂੰ ਸਭ ਤੋਂ ਵੱਧ ਦੂਜੀ ਖੁਰਾਕ ਯਾਨੀ 11.08 ਫੀਸਦ (1,79,124) ਦਿੱਤੀ ਗਈ ਹੈ ।
12 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 80 ਫੀਸਦ ਤੋਂ ਵੱਧ ਰਜਿਸਟਰਡ ਐਚ.ਸੀ. ਡਬਲਿਊਜ਼ ਦਾ ਟੀਕਾਕਰਨ ਮੁਕੰਮਲ ਕੀਤਾ ਹੈ । ਇਹ ਹਨ - ਲੱਦਾਖ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਦਾਦਰਾ ਅਤੇ ਨਗਰ ਹਵੇਲੀ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਕੇਰਲ, ਗੁਜਰਾਤ, ਤ੍ਰਿਪੁਰਾ, ਤੇਲੰਗਾਨਾ, ਉਤਰਾਖੰਡ ਅਤੇ ਸਿੱਕਮ ।
10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਐੱਫ.ਐੱਲ.ਡਬਲਯੂਜ਼ ਦੇ 60 ਫੀਸਦ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਇਹ ਹਨ- ਡੀ ਐਂਡ ਐਨ, ਰਾਜਸਥਾਨ, ਲਕਸ਼ਦੀਪ, ਗੁਜਰਾਤ, ਮੱਧ ਪ੍ਰਦੇਸ਼, ਤ੍ਰਿਪੁਰਾ, ਓਡੀਸ਼ਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਛੱਤੀਸਗੜ ।
ਭਾਰਤ ਵਿੱਚ ਕੁੱਲ ਰਿਕਵਰ ਮਾਮਲਿਆਂ ਦੀ ਗਿਣਤੀ ਅੱਜ 1,07,38,501 ਹੋ ਗਈ ਹੈ। ਕੌਮੀ ਰਿਕਵਰੀ ਦਰ ਅੱਜ 97.21 ਫ਼ੀਸਦ ਹੋ ਗਈ ਹੈ । ਕੁੱਲ ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ
ਜਾ ਰਿਹਾ ਹੈ ਅਤੇ ਅੱਜ ਇਹ ਵੱਧ ਕੇ 10,586,793 ਹੋ ਗਿਆ ਹੈ । ਪਿਛਲੇ 24 ਘੰਟਿਆਂ ਦੌਰਾਨ 11,799 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ।
****
ਐਮਵੀ / ਐਸਜੇ
(Release ID: 1700956)
|