ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਭਰ ਵਿੱਚ ਤਕਰੀਬਨ 2400 ਟੈਸਟਿੰਗ ਲੈਬਾਂ ਦੀ ਬਦੌਲਤ, ਅੱਜ ਭਾਰਤ ਵਿੱਚ ਕੁੱਲ ਟੈਸਟਾਂ ਦੀ ਗਿਣਤੀ 21.15 ਕਰੋੜ ਹੋ ਗਈ ਹੈ


ਭਾਰਤ ਵਿੱਚ ਕੁੱਲ ਟੀਕਾਕਰਨ ਦਾ ਅੰਕੜਾ 1.11 ਕਰੋੜ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ

19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ ਕੋਵਿਡ ਮਹਾਮਾਰੀ ਨਾਲ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ ਹੈ; ਪਿਛਲੇ 24 ਘੰਟਿਆਂ ਦੌਰਾਨ 7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ

Posted On: 22 FEB 2021 1:04PM by PIB Chandigarh

ਕੋਵਿਡ -19 ਨਾਲ ਸੰਬੰਧਿਤ ਕੁੱਲ ਟੈਸਟਾਂ ਦੀ ਗਿਣਤੀ ਵਿੱਚ ਭਾਰਤ ਨੇ ਨਵਾਂ ਰਿਕਾਰਡ ਦਰਜ ਕੀਤਾ ਹੈ। ਇਹ ਗਿਣਤੀ 21.15 ਕਰੋੜ (21,15,51,746) ਟੈਸਟਾਂ ਦੇ ਅੰਕੜੇ   ਨੂੰ ਪਾਰ ਕਰ ਗਈ ਹੈ , ਪਿਛਲੇ 24 ਘੰਟਿਆਂ ਦੌਰਾਨ 6,20,216 ਟੈਸਟ ਕੀਤੇ ਗਏ ਹਨ।

 

ਦੇਸ਼ ਭਰ ਵਿੱਚ ਕੋਵਿਡ ਟੈਸਟਿੰਗ ਦੇ ਢਾਂਚੇ ਦੇ ਵਿਸਥਾਰ ਦੀ ਸੋਚ ਨਾਲ ਕੀਤੇ ਗਏ ਯਤਨਾਂ ਨਾਲ, ਟੈਸਟਿੰਗ ਦੀ ਗਿਣਤੀ ਵਿੱਚ ਸ਼ਲਾਘਾਯੋਗ ਵਾਧਾ ਦੇਖਣ ਨੂੰ ਮਿਲਿਆ ਹੈ।  ਦੇਸ਼ ਵਿੱਚ ਮੌਜੂਦਾ 2393 ਟੈਸਟਿੰਗ ਲੈਬਾਂ ਸੇਵਾਵਾਂ ਦੇ ਰਹੀਆਂ ਹਨ । ਦੇਸ਼ ਵਿੱਚ  1,220 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 1,173 ਨਿੱਜੀ ਪ੍ਰਯੋਗਸ਼ਾਲਾਵਾਂ, ਦੀ ਬਦੌਲਤ ਰੋਜ਼ਾਨਾ ਟੈਸਟਿੰਗ ਸਮਰੱਥਾ ਨੂੰ ਕਾਫ਼ੀ ਹੁਲਾਰਾ ਮਿਲਿਆ ਹੈ।

 

ਭਾਰਤ ਦੀ ਕੁੱਲ ਕੌਮੀ ਪੋਜ਼ੀਟੀਵਿਟੀ ਦਰ  ਇਸ ਸਮੇਂ 5.20 ਫ਼ੀਸਦ ਦਰਸਾਈ ਜਾ ਰਹੀ ਹੈ।

 

ਹਰ ਰੋਜ਼ ਦਸ ਲੱਖ ਦੀ ਆਬਾਦੀ ਦੇ ਮਗਰ ਟੈਸਟਿੰਗ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਅਤੇ ਪ੍ਰਗਤੀਸ਼ੀਲ ਵਾਧਾ ਦਰਜ ਹੋ ਰਿਹਾ   ਹੈ। ਪ੍ਰਤੀ ਮਿਲੀਅਨ ਵਸੌਂ ਦੇ ਮਗਰ ਭਾਰਤ ਵਿੱਚ ਕੋਵਿਡ ਟੈਸਟਾਂ ਦੀ ਗਿਣਤੀ ਅੱਜ 1,53,298.4 'ਤੇ ਪਹੁੰਚ ਗਈ ਹੈ।

 

22 ਫਰਵਰੀ, 2021 ਤੱਕ, ਆਰਜ਼ੀ ਰਿਪੋਰਟ ਅਨੁਸਾਰ  ਅੱਜ ਸਵੇਰੇ 8 ਵਜੇ ਤੱਕ ਕੁੱਲ 1,11,16,845 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 2,33,137 ਸੈਸ਼ਨਾਂ ਰਾਹੀਂ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 63,97,849 ਐਚਸੀਡਬਲਯੂਜ਼ (ਪਹਿਲੀ ਖੁਰਾਕ), 9,67,852 ਐਚਸੀਡਬਲਯੂਜ਼ (ਦੂਜੀ ਖੁਰਾਕ) ਅਤੇ 37,51,153 ਐਫਐਲਡਬਲਯੂਜ਼ (ਪਹਿਲੀ ਖੁਰਾਕ) ਸ਼ਾਮਲ ਹਨ ।

ਕੋਵਿਡ-19 ਟੀਕਾਕਰਨ ਦੀ ਦੂਜੀ ਖ਼ੁਰਾਕ 13 ਫਰਵਰੀ 2021 ਤੋਂ ਅਜਿਹੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ , ਜਿਨ੍ਹਾਂ ਨੂੰ 28 ਦਿਨ ਪਹਿਲਾਂ ਕੋਵਿਡ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਸੀ । ਫਰੰਟ ਲਾਈਨ ਵਰਕਰਾਂ ਲਈ ਟੀਕਾਕਰਨ ਦੀ ਸ਼ੁਰੂਆਤ 2 ਫਰਵਰੀ 2021 ਨੂੰ ਕੀਤੀ ਗਈ ਸੀ ।

 

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਵੈਕਸੀਨ ਲਗਵਾ ਚੁੱਕੇ ਲਾਭਪਾਤਰੀ

ਪਹਿਲੀ ਖੁਰਾਕ

ਦੂਜੀ ਖੁਰਾਕ

ਕੁੱਲ ਖੁਰਾਕਾਂ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

4,846

1,306

6,152

2

ਆਂਧਰ ਪ੍ਰਦੇਸ਼

4,13,678

89,645

5,03,323

3

ਅਰੁਣਾਚਲ ਪ੍ਰਦੇਸ਼

19,702

4,041

23,743

4

ਅਸਾਮ

1,54,754

11,050

1,65,804

5

ਬਿਹਾਰ

5,22,811

39,046

5,61,857

6

ਚੰਡੀਗੜ੍ਹ

12,953

795

13,748

7

ਛੱਤੀਸਗੜ

3,41,251

20,699

3,61,950

8

ਦਾਦਰਾ ਅਤੇ ਨਗਰ ਹਵੇਲੀ

4,939

244

5,183

9

ਦਮਨ ਅਤੇ ਦਿਉ

1,735

213

1,948

10

ਦਿੱਲੀ

2,94,081

17,329

3,11,410

11

ਗੋਆ

15,070

1,113

16,183

12

ਗੁਜਰਾਤ

8,22,193

60,925

8,83,118

13

ਹਰਿਆਣਾ 

2,08,308

23,987

2,32,295

14

ਹਿਮਾਚਲ ਪ੍ਰਦੇਸ਼

95,105

12,092

1,07,197

15

ਜੰਮੂ ਅਤੇ ਕਸ਼ਮੀਰ

2,00,695

6,731

2,07,426

16

ਝਾਰਖੰਡ

2,54,531

11,484

2,66,015

17

ਕਰਨਾਟਕ

5,41,332

1,14,043

6,55,375

18

ਕੇਰਲ

3,99,284

38,829

4,38,113

19

ਲੱਦਾਖ

5,827

600

6,427

20

ਲਕਸ਼ਦੀਪ 

1,809

115

1,924

21

ਮੱਧ ਪ੍ਰਦੇਸ਼

6,40,805

3,778

6,44,583

22

ਮਹਾਰਾਸ਼ਟਰ

8,78,829

47,637

9,26,466

23

ਮਨੀਪੁਰ

40,215

1,711

41,926

24

ਮੇਘਾਲਿਆ

23,877

629

24,506

25

ਮਿਜ਼ੋਰਮ

14,627

2,241

16,868

26

ਨਾਗਾਲੈਂਡ

21,526

3,909

25,435

27

ਓਡੀਸ਼ਾ

4,38,127

94,966

5,33,093

28

ਪੁਡੂਚੇਰੀ

9,251

853

10,104

29

ਪੰਜਾਬ

1,22,527

14,269

1,36,796

30

ਰਾਜਸਥਾਨ

7,82,701

38,358

8,21,059

31

ਸਿੱਕਮ

11,865

700

12,565

32

ਤਾਮਿਲਨਾਡੂ

3,39,686

31,160

3,70,846

33

ਤੇਲੰਗਾਨਾ

2,80,973

87,159

3,68,132

34

ਤ੍ਰਿਪੁਰਾ

82,369

11,587

93,956

35

ਉੱਤਰ ਪ੍ਰਦੇਸ਼

10,66,290

85,752

11,52,042

36

ਉਤਰਾਖੰਡ

1,31,384

7,166

1,38,550

37

ਪੱਛਮੀ ਬੰਗਾਲ

6,39,252

49,912

6,89,164

38

ਫੁਟਕਲ

3,09,794

31,778

3,41,572

 

ਕੁੱਲ

1,01,49,002

9,67,852

1,11,16,854

 

 

ਟੀਕਾਕਰਨ ਮੁਹਿੰਮ ਦੇ 37 ਵੇਂ ਦਿਨ (21 ਫਰਵਰੀ, 2021) ਨੂੰ, ਕੁੱਲ 31,681 ਲਾਭਪਾਤਰੀਆਂ ਨੇ 1,429 ਸੈਸ਼ਨਾਂ ਵਿੱਚ ਟੀਕਾ ਲਗਵਾਇਆ ਹੈ । ਜਿਸ ਵਿਚੋਂ 24,471 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਹੈ ਅਤੇ 7,210 ਐਚ.ਸੀ.ਡਬਲਯੂਜ਼ ਨੂੰ ਟੀਕੇ ਦੀ ਦੂਜੀ ਖੁਰਾਕ ਮਿਲੀ ਹੈ ।

ਕੁੱਲ 1,11,16,854 ਟੀਕਾਕਰਨ ਖੁਰਾਕਾਂ ਵਿਚੋਂ, 1,01,49,002 (ਐਚ ਸੀ ਡਬਲਿਯੂਜ਼ ਅਤੇ ਐਫਐਲਡਬਲਯੂ) ਨੇ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ 9,67,852 ਐਚਸੀਡਬਲਯੂ ਨੂੰ ਟੀਕੇ ਦੀ ਦੂਜੀ ਖੁਰਾਕ ਮਿਲੀ ਹੈ ।.

 

ਵੈਕਸੀਨੇਸ਼ਨ ਦੀਆਂ ਕੁੱਲ ਖੁਰਾਕਾਂ ਵਿੱਚੋਂ 60.17 ਫ਼ੀਸਦ 7 ਰਾਜਾਂ ਵਿੱਚ ਕੇਂਦ੍ਰਿਤ ਹਨ। ਇਕੱਲੇ ਕਰਨਾਟਕ ਵਿੱਚ 11.8 ਫੀਸਦ (1,14,043 ਖੁਰਾਕਾਂ) ਦਿੱਤੀਆਂ ਜਾ ਚੁੱਕਿਆ ਹਨ।

ਹੁਣ ਤੱਕ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1.06 ਕਰੋੜ (1,06,99,410) ਹੋ ਗਈ ਹੈ । ਭਾਰਤ ਦੀ ਰਿਕਵਰੀ ਦੀ ਮੌਜੂਦਾ ਦਰ 97.22 ਫੀਸਦ ਹੋ ਗਈ ਹੈ ।  ਰਿਕਵਰ ਕੀਤੇ ਗਏ ਕੇਸ ਮੌਜੂਦਾ ਪੁਸ਼ਟੀ ਵਾਲੇ ਮਾਮਲਿਆਂ ਤੋਂ 1,05,49,355 (71.3 ਗੁਣਾ) ਵਧ ਦਰਜ ਕੀਤੇ ਜਾ ਰਹੇ ਹਨ।

ਪਿਛਲੇ 24 ਘੰਟਿਆਂ ਦੌਰਾਨ 9,695 ਵਿਅਕਤੀਆਂ ਨੂੰ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ ।

ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 80.86 ਫੀਸਦ ਮਾਮਲੇ 5 ਰਾਜਾਂ ਵਿੱਚ ਦਰਜ ਕੀਤੇ ਗਏ ਹਨ।

ਕੇਰਲ ਨੇ ਇੱਕ ਦਿਨ ਵਿੱਚ ਨਵੇਂ ਰਿਕਵਰ ਕੀਤੇ ਗਏ  ਕੇਸਾਂ  4,345  ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 2,417 ਅਤੇ ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 460 ਦੀ ਰਿਕਵਰੀ ਦਰਜ ਕੀਤੀ ਗਈ ਹੈ।

 

 

ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਅੱਜ 1.50 ਲੱਖ (1,50,055) 'ਤੇ ਪਹੁੰਚ ਗਈ ਹੈ। ਭਾਰਤ ਦੇ ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ  1.36 ਫੀਸਦ ਰਹਿ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ 14,199 ਨਵੇਂ ਕੇਸ ਦਰਜ ਕੀਤੇ ਗਏ ਹਨ।

ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ 24 ਘੰਟਿਆਂ ਵਿੱਚ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਹੈ । ਇਹ ਹਨ- ਉਤਰਾਖੰਡ, ਲੱਦਾਖ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ।

86.3 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 5 ਰਾਜਾਂ ਤੋਂ ਦਰਜ ਹੋ ਰਹੇ ਹਨ।

ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਸਭ ਤੋਂ ਵੱਧ ਕੇਸ 6,971 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਰਲ  ਵਿੱਚ 4,070 ਨਵੇਂ ਕੇਸ ਦਰਜ ਕੀਤੇ ਗਏ ਹਨ । ਜਦੋਂਕਿ ਤਾਮਿਲਨਾਡੂ ਵਿੱਚ 452 ਨਵੇਂ ਕੇਸ ਸਾਹਮਣੇ ਆਏ ਹਨ।

 

19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਹਨ – ਹਰਿਆਣਾ, ਆਂਧਰਾ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਓਡੀਸ਼ਾ, ਗੋਆ, ਚੰਡੀਗੜ੍ਹ, ਅਸਾਮ, ਮਣੀਪੁਰ, ਸਿੱਕਮ, ਲਕਸ਼ਦੀਪ, ਤ੍ਰਿਪੁਰਾ, ਨਾਗਾਲੈਂਡ, ਲੱਦਾਖ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ।

ਪਿਛਲੇ 24 ਘੰਟਿਆਂ ਦੌਰਾਨ 83 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 78.31 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (35) ਮੌਤਾਂ ਰਿਪੋਰਟ ਹੋਈਆਂ ਹਨ । ਕੇਰਲ ਵਿੱਚ 15 ਮੌਤਾਂ ਦੀ ਖਬਰ ਹੈ।

 

                                                                                                                                               

****

ਐਮਵੀ / ਐਸਜੇ



(Release ID: 1700298) Visitor Counter : 200