ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਰਲ, ਮਹਾਰਾਸ਼ਟਰ, ਪੰਜਾਬ, ਛੱਤੀਸਗੜ੍ਹ ਅਤੇ ਮੱਧ ਪ੍ਦੇਸ਼ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਵਿੱਚ ਤੇਜ਼ੀ ਦਾ ਰੁਝਾਨ ਦਰਸਾ ਰਹੇ ਹਨ
ਕੋਵਿਡ 19 ਦੇ ਵਿਰੁੱਧ 1.07 ਕਰੋੜ ਤੋਂ ਵੱਧ ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਪਿਛਲੇ 24 ਘੰਟਿਆਂ ਵਿੱਚ 18 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ 19 ਨਾਲ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ ਹੈ
Posted On:
20 FEB 2021 12:27PM by PIB Chandigarh
ਭਾਰਤ ਦੇ ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 1.30 ਫੀਸਦ ਰਹਿ ਗਏ ਹਨ। ਭਾਰਤ ਦੇ ਕੁੱਲ ਐਕਟਿਵ ਮਾਮਲੇ, ਅੱਜ 1,43,127 ਲੱਖ 'ਤੇ ਆ ਗਏ ਹਨ। ਕੁਝ ਰਾਜ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਇੱਕ ਉਭਾਰ ਦਰਸਾ ਰਹੇ ਹਨ । ਕੇਰਲ, ਮਹਾਰਾਸ਼ਟਰ, ਪੰਜਾਬ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਰੋਜ਼ਾਨਾ ਮਾਮਲਿਆਂ ਵਿੱਚ ਵਾਧਾ ਦਰਜ ਹੋਇਆ ਹੈ।
ਕੇਰਲ, ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਨਿਰੰਤਰ ਵੱਡੀ ਗਿਣਤੀ 'ਚ ਯੋਗਦਾਨ ਜਾਰੀ ਰੱਖ ਰਿਹਾ ਹੈ।
ਪਿਛਲੇ 7 ਦਿਨਾਂ ਦੌਰਾਨ, ਛੱਤੀਸਗੜ੍ਹ ਵਿੱਚ ਵੀ ਰੋਜ਼ਾਨਾ ਨਵੇਂ ਪੋਜ਼ੀਟਿਵ ਮਾਮਲਿਆਂ ਵਿੱਚ ਵਾਧਾ ਦਰਜ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ, ਰੋਜ਼ਾਨਾ ਪੁਸ਼ਟੀ ਵਾਲੇ 259 ਨਵੇਂ ਮਾਮਲੇ ਸਾਹਮਣੇ ਆਏ ਹਨ।
ਪਿਛਲੇ ਹਫ਼ਤੇ ਦੌਰਾਨ, ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ, ਜੋ ਅੱਜ ਦੇਸ਼ ਵਿੱਚ ਦਰਜ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 6,112 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ।
ਮਹਾਰਾਸ਼ਟਰ ਦੀ ਤਰ੍ਹਾਂ ਹੀ, ਪੰਜਾਬ ਨੇ ਵੀ ਪਿਛਲੇ 7 ਦਿਨਾਂ ਦੌਰਾਨ, ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ 383 ਰੋਜ਼ਾਨਾ ਨਵੇਂ ਮਾਮਲਿਆਂ ਦਾ ਅਚਾਨਕ ਵਾਧਾ ਦਰਜ ਹੋਇਆ ਹੈ।
13 ਫਰਵਰੀ 2021 ਤੋਂ, ਮੱਧ ਪ੍ਰਦੇਸ਼ ਵਿਚ ਵੀ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਵਧ ਰਹੀ ਹੈ. ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਰੋਜ਼ਾਨਾ 297 ਨਵੇਂ ਕੇਸ ਦਰਜ ਕੀਤੇ ਗਏ ਹਨ।
ਕੋਵਿਡ ਜ਼ਾਬਤੇ ਦੀ ਪਾਲਣਾ ਦੀ ਮਹੱਤਤਾ ਉੱਤੇ ਜ਼ੋਰ ਦੇ ਕੇ ਕੋਰੋਨਾ ਵਿਸ਼ਾਣੂ ਦੇ ਸੰਚਾਰ ਨੂੰ ਰੋਕਣ ਅਤੇ ਬਿਮਾਰੀ ਦੇ ਫੈਲਾਅ ਨੂੰ ਕਾਬੂ ਹੇਠ ਰੱਖਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਹਾਲਾਂਕਿ, ਸਿਹਤ ਖੇਤਰ ਦੀਆਂ ਬੁਨਿਆਦੀ ਢਾਂਚੇ ਸੰਬੰਧੀ ਸਹੂਲਤਾਂ ਚ ਨਿਰੰਤਰ ਵਿਸਥਾਰ ਅਤੇ ਟੈਸਟ-ਟਰੈਕ-ਟ੍ਰੀਟ ਢੰਗ ਦੀ ਪਾਲਣਾ ਕਰਦੇ ਹੋਏ, ਦੇਸ਼ ਵਿੱਚ 21 ਕਰੋੜ (21,02,61,480) ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਤੇਰਾਂ ਦਿਨਾਂ ਦੌਰਾਨ ਸਮੁੱਚੀ ਕੌਮੀ ਪੋਜ਼ੀਟੀਵਿਟੀ ਦਰ 'ਚ ਲਗਾਤਾਰ ਗਿਰਾਵਟ ਨਜ਼ਰ ਆ ਰਹੀ ਹੈ। ਇਹ ਦਰ ਇਸ ਵੇਲੇ 5.22 ਫੀਸਦ 'ਤੇ ਖੜ੍ਹੀ ਹੈ।
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਕੁੱਲ 1,07,15,204 ਲਾਭਪਾਤਰੀਆਂ ਨੂੰ ਵੈਕਸਿਨ ਦੇ ਟੀਕੇ 2,22,313 ਸੈਸ਼ਨਾਂ ਰਾਹੀਂ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 63,28,479 ਐਚਸੀਡਬਲਯੂਜ਼ (ਪਹਿਲੀ ਖੁਰਾਕ), 8,47,161 ਐਚਸੀਡਬਲਯੂਜ਼ (ਦੂਜੀ ਖੁਰਾਕ) ਅਤੇ 35,39,564 ਐਫਐਲਡਬਲਯੂਜ਼ (ਪਹਿਲੀ ਖੁਰਾਕ) ਸ਼ਾਮਲ ਹਨ ।
ਕੋਵਿਡ-19 ਵੈਕਸੀਨੇਸ਼ਨ ਦੀ ਦੂਜੀ ਖ਼ੁਰਾਕ 13 ਫਰਵਰੀ 2021 ਤੋਂ ਅਜਿਹੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ , ਜਿਨ੍ਹਾਂ ਨੂੰ 28 ਦਿਨ ਪਹਿਲਾਂ ਕੋਵਿਡ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਸੀ । ਫਰੰਟ ਲਾਈਨ ਵਰਕਰਾਂ ਲਈ ਟੀਕਾਕਰਨ ਦੀ ਸ਼ੁਰੂਆਤ 2 ਫਰਵਰੀ 2021 ਨੂੰ ਕੀਤੀ ਗਈ ਸੀ ।
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਵੈਕਸੀਨ ਲਗਵਾ ਚੁੱਕੇ ਲਾਭਪਾਤਰੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ ਖੁਰਾਕਾਂ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
4,453
|
895
|
5,348
|
2
|
ਆਂਧਰ ਪ੍ਰਦੇਸ਼
|
3,98,108
|
71,707
|
4,69,815
|
3
|
ਅਰੁਣਾਚਲ ਪ੍ਰਦੇਸ਼
|
19,608
|
3,951
|
23,559
|
4
|
ਅਸਾਮ
|
1,47,368
|
10,164
|
1,57,532
|
5
|
ਬਿਹਾਰ
|
5,15,363
|
35,070
|
5,50,433
|
6
|
ਚੰਡੀਗੜ੍ਹ
|
12,100
|
547
|
12,647
|
7
|
ਛੱਤੀਸਗੜ
|
3,30,446
|
16,104
|
3,46,550
|
8
|
ਦਾਦਰਾ ਅਤੇ ਨਗਰ ਹਵੇਲੀ
|
4,801
|
169
|
4,970
|
9
|
ਦਮਨ ਅਤੇ ਦਿਉ
|
1,672
|
153
|
1,825
|
10
|
ਦਿੱਲੀ
|
2,72,322
|
12,978
|
2,85,300
|
11
|
ਗੋਆ
|
14,386
|
634
|
15,020
|
12
|
ਗੁਜਰਾਤ
|
8,19,060
|
37,597
|
8,56,657
|
13
|
ਹਰਿਆਣਾ
|
2,05,616
|
21,093
|
2,26,709
|
14
|
ਹਿਮਾਚਲ ਪ੍ਰਦੇਸ਼
|
92,702
|
71,322
|
1,64,024
|
15
|
ਜੰਮੂ ਅਤੇ ਕਸ਼ਮੀਰ
|
1,89,840
|
5,282
|
1,95,122
|
16
|
ਝਾਰਖੰਡ
|
2,46,213
|
10,522
|
2,56,735
|
17
|
ਕਰਨਾਟਕ
|
5,29,968
|
99,452
|
6,29,420
|
18
|
ਕੇਰਲ
|
3,92,993
|
32,060
|
4,25,053
|
19
|
ਲੱਦਾਖ
|
5,005
|
358
|
5,363
|
20
|
ਲਕਸ਼ਦੀਪ
|
1,809
|
115
|
1,924
|
21
|
ਮੱਧ ਪ੍ਰਦੇਸ਼
|
6,26,391
|
0
|
6,26,391
|
22
|
ਮਹਾਰਾਸ਼ਟਰ
|
8,31,921
|
28,465
|
8,60,386
|
23
|
ਮਨੀਪੁਰ
|
38,585
|
1,434
|
40,019
|
24
|
ਮੇਘਾਲਿਆ
|
22,285
|
616
|
22,901
|
25
|
ਮਿਜ਼ੋਰਮ
|
14,428
|
2,206
|
16,634
|
26
|
ਨਾਗਾਲੈਂਡ
|
20,603
|
3,419
|
24,022
|
27
|
ਓਡੀਸ਼ਾ
|
4,33,584
|
68,129
|
5,01,713
|
28
|
ਪੁਡੂਚੇਰੀ
|
8,481
|
645
|
9,126
|
29
|
ਪੰਜਾਬ
|
1,20,015
|
9,455
|
1,29,470
|
30
|
ਰਾਜਸਥਾਨ
|
7,80,665
|
19,054
|
7,99,719
|
31
|
ਸਿੱਕਮ
|
11,102
|
698
|
11,800
|
32
|
ਤਾਮਿਲਨਾਡੂ
|
3,24,537
|
25,746
|
3,50,283
|
33
|
ਤੇਲੰਗਾਨਾ
|
2,80,277
|
86,051
|
3,66,328
|
34
|
ਤ੍ਰਿਪੁਰਾ
|
81,042
|
11,134
|
92,176
|
35
|
ਉੱਤਰ ਪ੍ਰਦੇਸ਼
|
10,66,290
|
85,752
|
11,52,042
|
36
|
ਉਤਰਾਖੰਡ
|
1,29,221
|
6,231
|
1,35,452
|
37
|
ਪੱਛਮੀ ਬੰਗਾਲ
|
6,09,987
|
40,989
|
6,50,976
|
38
|
ਫੁਟਕਲ
|
2,64,796
|
26,964
|
2,91,760
|
|
ਕੁੱਲ
|
98,68,043
|
8,47,161
|
1,07,15,204
|
ਟੀਕਾਕਰਨ ਮੁਹਿੰਮ ਦੇ 35 ਵੇਂ ਦਿਨ (20 ਫਰਵਰੀ, 2021) ਨੂੰ, ਕੁੱਲ 5,27,197 ਲਾਭਪਾਤਰੀਆਂ ਨੇ 10,851 ਸੈਸ਼ਨਾਂ ਵਿੱਚ ਟੀਕਾ ਲਗਾਇਆ ਹੈ । ਜਿਸ ਵਿਚੋਂ 2,90,935 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਹੈ ਅਤੇ 2,36,262 ਐਚ.ਸੀ.ਡਬਲਯੂਜ਼ ਨੂੰ ਟੀਕੇ ਦੀ ਦੂਜੀ ਖੁਰਾਕ ਮਿਲੀ ਹੈ ।
9 ਰਾਜਾਂ ਵਲੋਂ ਹਰੇਕ ਵਿੱਚ ਲਾਭਪਾਤਰੀਆਂ ਲਈ 5 ਲੱਖ ਤੋਂ ਵੱਧ ਵੈਕਸੀਨੇਸ਼ਨ ਡੋਜਾਂ ਦੇ ਅੰਕੜੇ ਨੂੰ ਪਾਰ ਕੀਤਾ ਜਾ ਚੁੱਕਾ ਹੈ । ਇਹ ਹਨ- ਉੱਤਰ ਪ੍ਰਦੇਸ਼ (11,52,042), ਮਹਾਰਾਸ਼ਟਰ (8,60,386), ਗੁਜਰਾਤ (8,56,657), ਰਾਜਸਥਾਨ (7,99,719), ਪੱਛਮੀ ਬੰਗਾਲ (6,50,976), ਕਰਨਾਟਕ (6,29,420), ਮੱਧ ਪ੍ਰਦੇਸ਼ (6 , 26,391), ਬਿਹਾਰ (5,50,433) ਅਤੇ ਓਡੀਸ਼ਾ (5,01,713) ।.
ਹੁਣ ਤੱਕ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1.06 ਕਰੋੜ (1,06,67,741) ਹੋ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ 10,307 ਵਿਅਕਤੀਆਂ ਨੂੰ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ । ਭਾਰਤ ਦੀ ਰਿਕਵਰੀ ਦੀ ਮੌਜੂਦਾ ਦਰ 97.27 ਫੀਸਦ ਹੋ ਗਈ ਹੈ, ਜੋ ਵਿਸ਼ਵ ਵਿੱਚ ਸਭ ਤੋਂ ਉੱਚੀ ਰਿਕਵਰੀ ਦੀ ਦਰ ਹੈ ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 80.51 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਕੇਰਲ ਨੇ ਇੱਕ ਦਿਨ ਵਿੱਚ ਨਵੇਂ ਰਿਕਵਰ ਕੀਤੇ ਗਏ ਕੇਸਾਂ 4,854 ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 2,159 ਅਤੇ ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 467 ਦਰਜ ਕੀਤੀ ਗਈ ਹੈ।
86.69 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਸਭ ਤੋਂ ਵੱਧ ਕੇਸ 6,112 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਰਲ ਅਤੇ ਤਾਮਿਲਨਾਡੂ ਵਿੱਚ ਕ੍ਰਮਵਾਰ 4,505 ਅਤੇ 448 ਨਵੇਂ ਕੇਸ ਦਰਜ ਕੀਤੇ ਗਏ ਹਨ । ਸਿਰਫ ਦੋ ਰਾਜ- ਮਹਾਰਾਸ਼ਟਰ ਅਤੇ ਕੇਰਲ ਦਾ ਕੁੱਲ ਐਕਟਿਵ ਮਾਮਲਿਆਂ ਵਿੱਚ ਹਿੱਸਾ 75.87 ਫ਼ੀਸਦ ਦਾ ਬਣਦਾ ਹੈ।
15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਹਨ - ਤੇਲੰਗਾਨਾ, ਹਰਿਆਣਾ, ਜੰਮੂ-ਕਸ਼ਮੀਰ (ਯੂਟੀ), ਝਾਰਖੰਡ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ, ਅਸਾਮ, ਚੰਡੀਗੜ੍ਹ, ਲਕਸ਼ਦਵੀਪ, ਮਨੀਪੁਰ, ਮੇਘਾਲਿਆ, ਲੱਦਾਖ (ਯੂਟੀ), ਮਿਜ਼ੋਰਮ, ਸਿੱਕਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ ।
ਪਿਛਲੇ 24 ਘੰਟਿਆਂ ਦੌਰਾਨ 101 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 78.22 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 44 ਮੌਤਾਂ ਰਿਪੋਰਟ ਹੋਈਆਂ ਹਨ । ਕੇਰਲ ਵਿੱਚ ਰੋਜ਼ਾਨਾ 15 ਮੌਤਾਂ ਹੋਈਆਂ ਹਨ । ਪੰਜਾਬ ਵਿੱਚ 8 ਹੋਰ ਮੌਤਾਂ ਦੀ ਖਬਰ ਮਿਲੀ ਹੈ।
****
ਐਮਵੀ / ਐਸਜੇ
(Release ID: 1699712)
|