ਪ੍ਰਧਾਨ ਮੰਤਰੀ ਦਫਤਰ

ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ



ਕੇਂਦਰ ਤੇ ਰਾਜਾਂ ਦੇ ਦਰਮਿਆਨ ਸਹਿਯੋਗ ਬਹੁਤ ਅਹਿਮ: ਪ੍ਰਧਾਨ ਮੰਤਰੀ



ਰਾਜਾਂ ਨੂੰ ਪੀਐੱਲਆਈ ਸਕੀਮ ਦਾ ਪੂਰਾ ਲਾਭ ਲੈਣ ਤੇ ਵੱਧ ਤੋਂ ਵੱਧ ਨਿਵੇਸ਼ ਖਿੱਚਣ ਦੀ ਕੀਤੀ ਬੇਨਤੀ

Posted On: 20 FEB 2021 11:57AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਮੀਟਿੰਗ ਮੌਕੇ ਸ਼ੁਰੂਆਤੀ ਟਿੱਪਣੀਆਂ ਕੀਤੀਆਂ।

 

ਇਸ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਪ੍ਰਗਤੀ ਦਾ ਅਧਾਰ ਸਹਿਕਾਰੀ ਸੰਘਵਾਦ ਹੈ ਅਤੇ ਅੱਜ ਦੀ ਬੈਠਕ ਚ ਇਸ ਨੂੰ ਹੋਰ ਸਾਰਥਕ ਬਣਾਉਣ ਅਤੇ ਪ੍ਰਤੀਯੋਗੀ ਸਹਿਕਾਰੀ ਸੰਘਵਾਦ ਵੱਲ ਅੱਗੇ ਵਧਣ ਬਾਰੇ ਵਿਚਾਰਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਸਫ਼ਲ ਹੋਇਆ ਸੀ, ਜਦੋਂ ਕੋਰੋਨਾ ਮਹਾਮਾਰੀ ਦੌਰਾਨ ਸਾਰੇ ਰਾਜਾਂ ਤੇ ਕੇਂਦਰ ਸਰਕਾਰ ਨੇ ਮਿਲ ਕੇ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਲਈ ਏਜੰਡੇ ਦੇ ਨੁਕਤਿਆਂ ਦੀ ਚੋਣ ਦੇਸ਼ ਦੀਆਂ ਉੱਚਤਮ ਤਰਜੀਹਾਂ ਨੂੰ ਧਿਆਨ ਚ ਰੱਖ ਕੇ ਕੀਤੀ ਗਈ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਗ਼ਰੀਬ ਨੂੰ ਇੱਕ ਪੱਕੀ ਛੱਤ ਮੁਹੱਈਆ ਕਰਵਾਉਣ ਦੀ ਮੁਹਿੰਮ ਵੀ ਹੁਣ ਚਲ ਰਹੀ ਹੈ। ਸਾਲ 2014 ਤੋਂ ਲੈ ਕੇ ਹੁਣ ਤੱਕ ਸ਼ਹਿਰਾਂ ਤੇ ਪਿੰਡਾਂ ਵਿੱਚ 2 ਕਰੋੜ 40 ਲੱਖ ਤੋਂ ਵੱਧ ਮਕਾਨਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ 3.5 ਲੱਖ ਤੋਂ ਵੱਧ ਘਰਾਂ ਨੂੰ ਜਲ ਜੀਵਨ ਮਿਸ਼ਨਦੀ ਸ਼ੁਰੂਆਤ ਦੇ 18 ਮਹੀਨਿਆਂ ਅੰਦਰ ਪਾਈਪ ਰਾਹੀਂ ਪੀਣ ਵਾਲੇ ਪਾਣਾ ਦੀ ਸਪਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ ਲਈ ਭਾਰਤ ਨੈੱਟ ਸਕੀਮਇੱਕ ਵੱਡੀ ਤਬਦੀਲੀ ਲਈ ਇੱਕ ਮਾਧਿਅਮ ਬਣ ਰਹੀ ਹੈ। ਜਦੋਂ ਕੇਂਦਰ ਅਤੇ ਰਾਜ ਸਰਕਾਰਾਂ ਅਜਿਹੀਆਂ ਸਾਰੀਆਂ ਯੋਜਨਾਵਾਂ ਵਿੱਚ ਮਿਲ ਕੇ ਕੰਮ ਕਰਦੀਆਂ ਹਨ, ਤਾਂ ਕੰਮ ਦੀ ਰਫ਼ਤਾਰ ਵੀ ਵਧਦੀ ਹੈ ਤੇ ਫ਼ਾਇਦੇ ਵੀ ਆਖ਼ਰੀ ਵਿਅਕਤੀ ਤੱਕ ਪੁੱਜਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਬਾਰੇ ਹਾਂਪੱਖੀ ਹੁੰਗਾਰਾ ਮਿਲਿਆ ਹੈ, ਜਿਸ ਤੋਂ ਦੇਸ਼ ਦਾ ਰੌਂਅ ਜ਼ਾਹਿਰ ਹੋਇਆ ਹੈ। ਦੇਸ਼ ਨੇ ਹੁਣ ਨੇ ਆਪਣਾ ਮਨ ਬਣਾ ਲਿਆ ਹੈ ਤੇ ਉਹ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦਾ ਹੈ ਤੇ ਸਮਾਂ ਅਜਾਈਂ ਨਹੀਂ ਗੁਆਉਣਾ ਚਾਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦਾ ਨਿਜੀ ਖੇਤਰ ਦੇਸ਼ ਦੀ ਇਸ ਵਿਕਾਸ ਯਾਤਰਾ ਵਿੱਚ ਵਧੇਰੇ ਉਤਸ਼ਾਹ ਨਾਲ ਅੱਗੇ ਆ ਰਿਹਾ ਹੈ। ਇੱਕ ਸਰਕਾਰ ਵਜੋਂ, ਸਾਨੂੰ ਇਸ ਉਤਸ਼ਾਹ, ਨਿਜੀ ਖੇਤਰ ਦੀ ਊਰਜਾ ਨੂੰ ਮਾਣ ਦੇਣਾ ਹੋਵੇਗਾ ਅਤੇ ਆਤਮਨਿਰਭਰ ਭਾਰਤਮੁਹਿੰਮ ਵਿੱਚ ਉਸ ਨੂੰ ਵਧੇਰੇ ਮੌਕੇ ਦੇਣੇ ਹੋਣਗੇ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤਮੁਹਿੰਮ ਇੱਕ ਅਜਿਹਾ ਭਾਰਤ ਵਿਕਸਤ ਕਰਨ ਦਾ ਰਾਹ ਹੈ, ਜੋ ਨਾ ਕੇਵਲ ਆਪਣੀਆਂ ਜ਼ਰੂਰਤਾਂ ਲਈ ਉਤਪਾਦਨ ਕਰੇ, ਬਲਕਿ ਇਸ ਉਤਪਾਦਨ ਦੀ ਪਰਖ ਸਮੁੱਚਾ ਵਿਸ਼ਵ ਵੀ ਕਰੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁਵਾ ਭਾਰਤ ਦੀਆਂ ਇੱਛਾਵਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਭਾਰਤ ਦਾ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰਨਾ ਹੋਵੇਗਾ। ਨਵਾਚਾਰ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਅਤੇ ਸਿੱਖਿਆ ਤੇ ਹੁਨਰਾਂ ਲਈ ਬਿਹਤਰ ਮੌਕੇ ਮੁਹੱਈਆ ਕਰਵਾਉਣ ਵਾਸਤੇ ਵਧੇਰੇ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਾਡੇ ਵਪਾਰ, ਐੱਮਐੱਸਐੱਮਈਜ਼ ਤੇ ਸਟਾਰਟਅੱਪਸ ਨੂੰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੈਂਕੜੇ ਜ਼ਿਲ੍ਹਿਆਂ ਚ ਉਨ੍ਹਾਂ ਦੀ ਵਿਸ਼ੇਸ਼ਤਾ ਤੇ ਮੁਹਾਰਤ ਅਨੁਸਾਰ ਉਨ੍ਹਾਂ ਦੇ ਉਤਪਾਦਾਂ ਦੀ ਚੋਣ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਇਸ ਨਾਲ ਰਾਜਾਂ ਵਿਚਾਲੇ ਸਿਹਤਮੰਦ ਮੁਕਾਬਲਾ ਵੀ ਵਧਿਆ ਹੈ। ਉਨ੍ਹਾਂ ਇਸ ਨੂੰ ਬਲਾਕਕ੍ਰਮ ਅਨੁਸਾਰ ਲੈਣ, ਰਾਜਾਂ ਦੇ ਸਰੋਤਾਂ ਦੀ ਪੂਰੀ ਵਰਤੋਂ ਕਰਨ ਤੇ ਰਾਜਾਂ ਤੋਂ ਬਰਾਮਦਾਂ ਵਧਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕੇਂਦਰ ਅਤੇ ਰਾਜਾਂ ਵਿਚਾਲੇ ਬਿਹਤਰ ਤਾਲਮੇਲ ਤੇ ਨੀਤੀਗਤ ਢਾਂਚੇ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਨਿਰਮਾਣ ਵਿੱਚ ਵਾਧਾ ਕਰਨ ਹਿਤ ਇੱਕ ਸ਼ਾਨਦਾਰ ਮੌਕਾ ਮੁਹੱਈਆ ਕਰਵਾਉਂਦਿਆਂ ਵਿਭਿੰਨ ਖੇਤਰਾਂ ਲਈ ਪੀਐੱਲਆਈ (PLI) ਸਕੀਮਾਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਰਾਜਾਂ ਨੂੰ ਇਸ ਯੋਜਨਾ ਦਾ ਪੂਰਾ ਲਾਭ ਲੈਣ ਅਤੇ ਖ਼ੁਦ ਵੱਧ ਤੋਂ ਵੱਧ ਨਿਵੇਸ਼ ਖਿੱਚਣ ਅਤੇ ਘਟਾਈਆਂ ਗਈਆਂ ਕਾਰਪੋਰੇਟ ਟੈਕਸ ਦਰਾਂ ਦੇ ਲਾਭ ਲੈਣ ਦੀ ਵੀ ਬੇਨਤੀ ਕੀਤੀ।

 

ਇਸ ਬਜਟ ਵਿੱਚ ਬੁਨਿਆਦੀ ਢਾਂਚੇ ਲਈ ਰੱਖੇ ਗਏ ਫ਼ੰਡਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਬਹੁਤ ਸਾਰੇ ਪੱਧਰਾਂ ਉੱਤੇ ਦੇਸ਼ ਦੀ ਅਰਥਵਿਵਸਥਾ ਨੂੰ ਅਗਾਂਹ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਰਾਜਾਂ ਨੂੰ ਆਤਮਨਿਰਭਰ ਬਣਾਉਣ ਤੇ ਆਪੋਆਪਣੇ ਬਜਟ ਵਿੱਚ ਵਿਕਾਸ ਨੂੰ ਰਫ਼ਤਾਰ ਦੇਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ 15ਵੇਂ ਵਿੱਤ ਕਮਿਸ਼ਨ ਵਿੱਚ ਸਥਾਨਕ ਸਰਕਾਰਾਂ ਦੇ ਆਰਥਿਕ ਵਸੀਲਿਆਂ ਵਿੱਚ ਵੱਡਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਦੀ ਵਰਤੋਂ ਦੇ ਨਾਲਨਾਲ ਸਥਾਨਕ ਸ਼ਾਸਨ ਸੁਧਾਰਾਂ ਵਿੱਚ ਜਨਤਕ ਸ਼ਮੂਲੀਅਤ ਵੀ ਬਹੁਤ ਅਹਿਮ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖ਼ੁਰਾਕੀ ਤੇਲਾਂ ਦੀ ਦਰਾਮਦ ਉੱਤੇ ਲਗਭਗ 65,000 ਕਰੋੜ ਰੁਪਏ ਖ਼ਰਚ ਕੀਤੇ ਜਾਂਦੇ ਹਨ, ਜੋ ਸਾਡੇ ਕਿਸਾਨਾਂ ਨੂੰ ਜਾਣੇ ਚਾਹੀਦੇ ਹਨ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਅਜਿਹੇ ਖੇਤੀ ਉਤਪਾਦ ਹਨ, ਜੋ ਨਾ ਸਿਰਫ਼ ਦੇਸ਼ ਲਈ ਪੈਦਾ ਕੀਤੇ ਜਾਂਦੇ ਹਨ, ਸਗੋਂ ਉਨ੍ਹਾਂ ਨੂੰ ਪੂਰੀ ਦੁਨੀਆ ਲਈ ਵੀ ਸਪਲਾਈ ਕੀਤਾ ਜਾ ਸਕਦਾ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਸਾਰੇ ਰਾਜ ਆਪਣੀ ਖੇਤੀਜਲਵਾਯੂ ਖੇਤਰੀ ਯੋਜਨਾਬੰਦੀ ਰਣਨੀਤੀ ਉਲੀਕਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਖੇਤੀਬਾੜੀ ਤੋਂ ਲੈ ਕੇ ਪਸ਼ੂਪਾਲਣ ਤੇ ਮੱਛੀਪਾਲਣ ਲਈ ਇੱਕ ਮੁਕੰਮਲ ਪਹੁੰਚ ਅਪਣਾਈ ਗਈ ਹੈ। ਨਤੀਜੇ ਵਜੋਂ ਕੋਰੋਨਾ ਕਾਲ ਦੌਰਾਨ ਦੇਸ਼ ਦੀਆਂ ਖੇਤੀ ਬਰਾਮਦਾਂ ਵਰਨਣਯੋਗ ਹੱਦ ਤੱਕ ਵਧ ਗਈਆਂ ਹਨ।

 

ਪ੍ਰਧਾਨ ਮੰਤਰੀ ਨੇ ਖੇਤੀ ਉਤਪਾਦਾਂ ਦੇ ਅਜਾਈਂ ਤਰੀਕੇ ਖ਼ਰਾਬ ਹੋਣਾ ਘਟਾਉਣ ਲਈ ਉਨ੍ਹਾਂ ਦੇ ਭੰਡਾਰਣ ਤੇ ਪ੍ਰੋਸੈੱਸਿੰਗ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਮੁਨਾਫ਼ੇ ਵਧਾਉਣ ਲਈ ਕੱਚੇ ਭੋਜਨਾਂ ਦੀ ਥਾਂ ਪ੍ਰੋਸੈੱਸ ਕੀਤੇ ਭੋਜਨਾਂ ਨੂੰ ਬਰਾਮਦ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਜ਼ਰੂਰੀ ਆਰਥਿਕ ਵਸੀਲੇ, ਬਿਹਤਰ ਬੁਨਿਆਦੀ ਢਾਂਚਾ ਤੇ ਆਧੁਨਿਕ ਟੈਕਨੋਲੋਜੀ ਲੈਣ ਲਈ ਸੁਧਾਰ ਬਹੁਤ ਅਹਿਮ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੀਆ ਸੁਧਾਰ OSP ਵਿਨਿਯਮਾਂ ਉੱਤੇ ਕੀਤਾ ਗਿਆ ਸੀ, ਜੋ ਨੌਜਵਾਨਾਂ ਨੂੰ ਕਿਸੇ ਵੀ ਥਾਂ ਤੋਂ ਕੰਮ ਕਰਨ ਦੀ ਲਚਕਤਾ ਦਿੰਦਾ ਹੈ ਅਤੇ ਸਾਡੇ ਟੈੱਕ ਖੇਤਰ ਨੂੰ ਇਸ ਤੋਂ ਬਹੁਤ ਜ਼ਿਆਦਾ ਲਾਭ ਪੁੱਜਾ ਹੈ। ਜ਼ਿਆਦਾਤਰ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਜਿਓਸਪੇਸ਼ੀਅਲ ਡਾਟਾਨੂੰ ਉਦਾਰ ਬਣਾਇਆ ਗਿਆ ਸੀ। ਇਸ ਨਾਲ ਸਾਡੇ ਸਟਾਰਟਅੱਪਸ ਤੇ ਟੈੱਕ ਖੇਤਰ ਨੂੰ ਮਦਦ ਮਿਲੇਗੀ ਅਤੇ ਆਮ ਆਦਮੀ ਦੀ ਰਹਿਣੀਬਹਿਣੀ ਵਿੱਚ ਸੁਧਾਰ ਵੀ ਆਵੇਗਾ।

 

***

 

ਡੀਐੱਸ/ਏਕੇ


(Release ID: 1699622) Visitor Counter : 278