ਬਿਜਲੀ ਮੰਤਰਾਲਾ

ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਦੀ ਹਾਜ਼ਰੀ ਵਿੱਚ ‘ਗੋ ਇਲੈਕਟ੍ਰਿਕ’ ਅਭਿਆਨ ਦੀ ਸ਼ੁਰੂਆਤ ਕੀਤੀ

Posted On: 19 FEB 2021 3:49PM by PIB Chandigarh

ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗਾਂ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ, ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ), ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰ ਕੇ ਸਿੰਘ ਦੀ ਮੌਜੂਦਗੀ ਵਿੱਚ ਭਾਰਤ ਵਿੱਚ ਈ-ਗਤੀਸ਼ੀਲਤਾ ਅਤੇ ਈਵੀ ਚਾਰਜਿੰਗ ਦੇ ਬੁਨਿਆਦੀ ਢਾਂਚੇ ਦੇ ਨਾਲ ਨਾਲ, ਇਲੈਕਟ੍ਰਿਕ ਕੁੱਕਿੰਗ ਦੇ ਲਾਭਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ “ਗੋ ਇਲੈਕਟ੍ਰਿਕ” ਮੁਹਿੰਮ ਲਾਂਚ ਕੀਤੀ। 

 

 ਸ੍ਰੀ ਗਡਕਰੀ ਨੇ ਦੇਸ਼ ਵਿਆਪੀ ਅਭਿਆਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਜੈਵਿਕ ਈਂਧਣਾਂ ਦਾ ਇਕ ਮਹੱਤਵਪੂਰਣ ਵਿਕਲਪ ਇਲੈਕਟ੍ਰਿਕ ਈਂਧਣ ਹੈ ਜਿਸ ਦਾ ਆਯਾਤ ਬਿੱਲ 8 ਲੱਖ ਕਰੋੜ ਰੁਪਏ ਹੈ। ਜਦਕਿ ਰਵਾਇਤੀ ਈਂਧਣਾਂ ਦੀ ਤੁਲਨਾ ਵਿੱਚ ਬਿਜਲੀ ਦੇ ਈਂਧਣ ਦੀ ਕੀਮਤ ਘੱਟ ਹੁੰਦੀ ਹੈ, ਨਿਕਾਸ ਘੱਟ ਹੁੰਦਾ ਹੈ ਅਤੇ ਇਹ ਸਵਦੇਸ਼ੀ ਵੀ ਹੁੰਦਾ ਹੈ। ਉਨ੍ਹਾਂ ਬਿਜਲੀ ਮੰਤਰੀ ਸ੍ਰੀ ਆਰ ਕੇ ਸਿੰਘ ਨੂੰ ਅਪੀਲ ਕੀਤੀ ਕਿ ਉਹ ਥਰਮਲ ਪਾਵਰ ਪਲਾਂਟਾਂ ਤੋਂ ਨਿਕਲਣ ਵਾਲੇ ਕਾਰਬਨ ਡਾਈਆਕਸਾਈਡ ਦਾ ਮੁੱਲ ਵਾਧਾ ਕੀਤੇ ਜਾਣ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਭਾਰਤ ਵਿੱਚ ਇਲੈਕਟ੍ਰਿਕ ਕੁੱਕਿੰਗ ਦੇ ਅਵਸਰਾਂ ਅਤੇ ਸੰਭਾਵਨਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪਬਲਿਕ ਟ੍ਰਾਂਸਪੋਰਟ ਦਾ ਬਿਜਲੀਕਰਨ ਸਿਰਫ ਆਰਥਿਕ ਹੀ ਨਹੀਂ ਬਲਕਿ ਵਾਤਾਵਰਣ ਪੱਖੀ ਵੀ ਹੈ। ਊਰਜਾ ਅਤੇ ਬਿਜਲੀ ਸੈਕਟਰ ਲਈ ਖੇਤੀ ਵਿਭਿੰਨਤਾ ਬਾਰੇ ਗੱਲ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਬਿਜਲੀ ਮੰਤਰਾਲੇ ਨੂੰ ਖੇਤੀਬਾੜੀ ਰਹਿੰਦ-ਖੂੰਹਦ ਅਤੇ ਬਾਇਓਮਾਸ ਤੋਂ ਗ੍ਰੀਨ ਬਿਜਲੀ ਦੇ ਉਤਪਾਦਨ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਜਿਸ ਨਾਲ ਦੇਸ਼ ਭਰ ਦੇ ਕਿਸਾਨਾਂ ਨੂੰ ਲਾਭ ਵੀ ਹੋਵੇਗਾ।

 

 ਉਨ੍ਹਾਂ ਇਹ ਵੀ ਕਿਹਾ ਕਿ ‘ਗੋ ਇਲੈਕਟ੍ਰਿਕ’ ਮੁਹਿੰਮ ਇੱਕ ਮਹੱਤਵਪੂਰਣ ਪਹਿਲ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਸਾਡੇ ਦੇਸ਼ ਦੀ ਦਰਾਮਦ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰੇਗੀ ਜੋ ਸਵੱਛ ਅਤੇ ਸੁਨਹਿਰੇ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ। ਇਸ ਮੁਹਿੰਮ ਦਾ ਉਦੇਸ਼ ਪੈਨ-ਇੰਡੀਆ ਪੱਧਰ 'ਤੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਨਾਲ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਦੇ ਵਿਸ਼ਵਾਸ ਵਿੱਚ ਵਾਧਾ ਹੋਵੇਗਾ।

 

 ਬਿਜਲੀ ਅਤੇ ਐੱਨਆਰਈ ਮੰਤਰੀ ਸ਼੍ਰੀ ਆਰ ਕੇ  ਸਿੰਘ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਇਹ ਮੁਹਿੰਮ ਊਰਜਾ ਤਬਦੀਲੀ ਦੇ ਮੁੱਖ ਉਦੇਸ਼ ਨੂੰ ਪੂਰਾ ਕਰਨ ਵਿੱਚ ਇੱਕ ਲੰਮਾ ਪੈਂਡਾ ਤੈਅ ਕਰੇਗੀ, ਜਿਸ ਨਾਲ ਘੱਟ ਕਾਰਬਨ ਅਰਥਵਿਵਸਥਾ ਦੇ ਰਸਤੇ ‘ਤੇ ਅੱਗੇ ਵਧਿਆ ਜਾਏਗਾ, ਜਿਸ ਨਾਲ ਸਾਡੇ ਦੇਸ਼ ਅਤੇ ਗ੍ਰਹਿ ਨੂੰ ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇਗਾ। ਇਹ ਊਰਜਾ ਲੋੜਾਂ ਲਈ ਸਾਡੇ ਦੇਸ਼ ਦੀ ਦੂਜੇ ਦੇਸ਼ਾਂ 'ਤੇ ਨਿਰਭਰਤਾ ਘਟਾਉਣ ਵਿੱਚ ਵੀ ਸਹਾਇਤਾ ਕਰੇਗਾ। ਇਸ ਮੌਕੇ ਮੰਤਰੀ ਸ੍ਰੀ ਆਰ ਕੇ ਸਿੰਘ ਨੇ ਸਵੱਛ ਅਤੇ ਸੁਰੱਖਿਅਤ ਇਲੈਕਟ੍ਰਿਕ ਕੁੱਕਿੰਗ ਦੀ ਵਰਤੋਂ 'ਤੇ ਵੀ ਜ਼ੋਰ ਦਿੱਤਾ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਲੈਕਟ੍ਰਿਕ ਕੁੱਕਿੰਗ ਨੂੰ ਅਪਨਾਉਣ ਜੋ ਕਿ ਸੁਰੱਖਿਅਤ ਹੈ ਅਤੇ ਊਰਜਾ ਦਕਸ਼ ਹੋਣ ਕਰ ਕੇ ਘੱਟ ਹੀਟ ਬਰਬਾਦ ਹੋਣ ਦੇ ਕਾਰਨ ਖਪਤਕਾਰਾਂ ਨੂੰ ਲਾਭ ਪਹੁੰਚਾ ਸਕਦੀ ਹੈ।

 

 ਅਭਿਆਨ ਦੀ ਲਾਂਚ ਮੌਕੇ ਈ-ਮੋਬੀਲਿਟੀ ਈਕੋ-ਸਿਸਟਮ ਦੇ ਵਿਕਾਸ ਨੂੰ ਦਰਸਾਉਂਦੇ ਹੋਏ “ਗੋ ਇਲੈਕਟ੍ਰਿਕ” ਲੋਗੋ ਤੋਂ ਪਰਦਾ ਵੀ ਹਟਾਇਆ ਗਿਆ। ਲਾਂਚ ਦੇ ਦੌਰਾਨ ਖਪਤਕਾਰਾਂ ਵਿੱਚ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਆਡੀਓ ਵਿਜ਼ੁਅਲ ਕਰੀਏਟਿਵਜ਼ ਨੂੰ ਵੀ ਪ੍ਰਦਰਸ਼ਤ ਕੀਤਾ ਗਿਆ। ਇਸ ਮੌਕੇ ਇੰਡਸਟਰੀ ਦੇ ਖਿਡਾਰੀਆਂ ਦੁਆਰਾ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਈ-ਬੱਸਾਂ, ਈ-ਕਾਰਾਂ, 3 ਪਹੀਆ ਵਾਹਨਾਂ ਅਤੇ 2 ਪਹੀਆ ਵਾਹਨਾਂ ਸਮੇਤ ਵਿਭਿੰਨ ਇਲੈਕਟ੍ਰਿਕ ਵਾਹਨ ਪ੍ਰਦਰਸ਼ਿਤ ਕੀਤੇ ਗਏ, ਅਤੇ ਇਸ ਤੋਂ ਇਲਾਵਾ ਫਾਸਟ ਚਾਰਜਰਜ਼ ਅਤੇ ਸਲੋ ਚਾਰਜਰਜ਼ ਵਰਗੇ ਉਪਲਬਧ ਚਾਰਜਿੰਗ ਵਿਕਲਪ ਵੀ ਪ੍ਰਦਰਸ਼ਿਤ ਕੀਤੇ ਗਏ। 

 

 ਇਸ ਸਮਾਰੋਹ ਵਿੱਚ ਰਾਜ ਸਰਕਾਰਾਂ, ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਮੂਲ ਉਪਕਰਣ ਨਿਰਮਾਤਾ (ਓਈਐੱਮਐੱਸ) ਅਤੇ ਹੋਰਨਾਂ ਸੈਕਟਰਾਂ ਦੇ ਉਦਯੋਗ ਦੇ ਹੋਰ ਭਾਗੀਦਾਰ ਸ਼ਾਮਲ ਹੋਏ। ਦਿਨ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ “ਭਾਰਤ ਵਿੱਚ ਈ-ਗਤੀਸ਼ੀਲਤਾ ਬੁਨਿਆਦੀ ਢਾਂਚੇ ਦਾ ਪੱਧਰ ਵਧਾਉਣ ਅਤੇ ਈ-ਗਤੀਸ਼ੀਲਤਾ ਵਿੱਚ ਵਿਭਿੰਨ ਹਿੱਸੇਦਾਰਾਂ ਦੀ ਭੂਮਿਕਾ” ਬਾਰੇ ਪੈਨਲ ਵਿਚਾਰ ਵਟਾਂਦਰੇ ਕਰਵਾਏ ਗਏ। ਪੈਨਲ ਵਿਚਾਰ ਵਟਾਂਦਰੇ ਵਿੱਚ ਉਦਯੋਗ ਦੇ ਨਾਲ ਨਾਲ ਨੀਤੀ ਮਾਹਿਰ ਐੱਨਟੀਪੀਸੀ, ਈਈਐੱਸਐੱਲ, ਨੀਤੀ ਆਯੋਗ, ਆਦਿ ਦੇ ਪੈਨਲਿਸਟ ਸ਼ਾਮਲ ਹੋਏ।

 

 ਊਰਜਾ ਦਕਸ਼ਤਾ ਬਿਊਰੋ (ਬੀਈਈ) ਨੂੰ ਬਿਜਲੀ ਮੰਤਰਾਲੇ ਦੀ ਅਗਵਾਈ ਹੇਠ ਪਬਲਿਕ ਚਾਰਜਿੰਗ, ਈ-ਗਤੀਸ਼ੀਲਤਾ ਅਤੇ ਇਸ ਦੀ ਵਾਤਾਵਰਣ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਜਾਗਰੂਕਤਾ ਅਭਿਆਨ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਰਾਸ਼ਟਰੀ ਅਤੇ ਰਾਜ ਪੱਧਰ 'ਤੇ ‘ਗੋ ਇਲੈਕਟ੍ਰਿਕ’ ਅਭਿਆਨ ਨੂੰ ਲਾਗੂ ਕਰਨ ਲਈ, ਬੀਈਈ ਦੁਆਰਾ ਰਾਜ ਨਿਰਧਾਰਿਤ ਏਜੰਸੀਆਂ (ਐੱਸਡੀਏਜ਼) ਨੂੰ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ। ਇੱਕ ਕੇਂਦਰੀ ਨੋਡਲ ਏਜੰਸੀ ਵਜੋਂ, ਬੀਈਈ ਰਾਜਾਂ ਦੀਆਂ ਮਨੋਨੀਤ ਏਜੰਸੀਆਂ ਅਤੇ ਹੋਰ ਸਹਿਭਾਗੀਆਂ ਨੂੰ ਜਾਣਕਾਰੀ ਦੀ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਸਮੱਗਰੀ ਅਤੇ ਵੇਰਵੇ ਪ੍ਰਦਾਨ ਕਰੇਗਾ।

 

                 ***********

 

 ਆਰਕੇਜੇ/ਐੱਮ

 


(Release ID: 1699538) Visitor Counter : 314