ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ਵਰਧਨ ਨੇ ਤੀਜੇ ਇੰਡੀਆ ਟੂਰਿਜ਼ਮ ਮਾਰਟ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ


“ਸਾਡੇ ਵਿਸਤਰਿਤ ਤੇ ਜੀਵੰਤ ਸਿਹਤ ਸੰਭਾਲ ਉਦਯੋਗ ਵਿੱਚ ਹੋਈ ਤਰੱਕੀ ਨੇ ਮੁਲਕ ਨੂੰ ਵਿਸ਼ਵ ਵਿੱਚ ਵਧੀਆ ਮੁਲਕਾਂ ਦੇ ਕਾਬਲੇਯੋਗ ਬਣਾਇਆ ਹੈ ।“

“ਭਾਰਤ ਫਾਰਮਾਸੂਟੀਕਲਸ ਦੇ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ ਅਤੇ ਇਹ ਵਿਸ਼ਵ ਭਰ ਵਿੱਚ ਵਰਤੇ ਜਾਂਦੇ ਟੀਕਿਆਂ ਦਾ ਵੱਡਾ ਹਿੱਸਾ ਸਪਲਾਈ ਕਰਦਾ ਹੈ ।“

Posted On: 18 FEB 2021 1:52PM by PIB Chandigarh

ਡਾਕਟਰ ਹਰਸ਼ਵਰਧਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਫੈਡਰੇਸ਼ਨ ਆਫ਼ ਐਸੋਸੀਏਸ਼ਨ ਇਨ ਇੰਡੀਆ ਟੂਰਿਜ਼ਮ ਐਂਡ ਹੌਸਪੀਟੈਲਿਟੀ (ਐੱਫ ਏ ਆਈ ਟੀ ਐੱਚ) ਦੁਆਰਾ ਆਯੋਜਿਤ ਤੀਜੇ ਇੰਡੀਆ ਟੂਰਿਜ਼ਮ ਮਾਰਟ ਦੇ ਉਦਘਾਟਨੀ ਸਮਾਗਮ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ ।

ਐੱਫ ਏ ਆਈ ਟੀ ਐੱਚ ਵੱਲੋਂ ਆਯੋਜਿਤ ਸਮਾਗਮ ਲਈ ਵਧਾਈ ਦਿੰਦਿਆਂ ਡਾਕਟਰ ਹਰਸ਼ਵਰਧਨ ਨੇ 60 ਮੁਲਕਾਂ ਦੇ 250 ਤੋਂ ਵਧੇਰੇ ਡੈਲੀਗੇਟਾਂ ਵੱਲੋਂ ਵਰਚੁਅਲੀ ਇਸ ਸਮਾਗਮ ਵਿੱਚ ਸਿ਼ਰਕਤ ਕਰਨ ਲਈ ਪ੍ਰਸ਼ੰਸਾ ਪ੍ਰਗਟ ਕੀਤੀ ਹੈ । ਉਨ੍ਹਾਂ ਨੇ ਹੋਰ ਵੀ ਕਿਹਾ ਕਿ , “ਇਹ ਤੀਜਾ ਇੰਡੀਆ ਟੂਰਿਜ਼ਮ ਮਾਰਟ ਹੋਰ ਵੀ ਮਹੱਤਵਪੂਰਨ ਹੈ , ਕਿਉਂਕਿ ਇਹ ਇੱਕ ਅਜਿਹੇ ਸਮੇਂ ਆਯੋਜਿਤ ਕੀਤਾ ਗਿਆ ਹੈ , ਜਦੋਂ ਵਿਸ਼ਵ ਮਹਾਮਾਰੀ ਦੇ ਕਾਲੇ ਬੱਦਲਾਂ ਵਿੱਚੋਂ ਉੱਭਰ ਰਿਹਾ ਹੈ ਅਤੇ ਸਾਰੇ ਮੁਲਕ ਸਿਹਤ ਤੇ ਸੁਰੱਖਿਆ ਸਾਵਧਾਨੀਆਂ ਸਮੇਤ ਯਾਤਰਾ ਖੋਲ੍ਹਣ ਬਾਰੇ ਸੋਚ ਵਿਚਾਰ ਕਰ ਰਹੇ ਹਨ ।“

ਕੋਵਿਡ 19 ਮਹਾਮਾਰੀ ਨੂੰ ਕਾਬੂ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਡਾਕਟਰ ਵਰਧਨ ਨੇ ਕਿਹਾ , “ਭਾਰਤ ਨੇ ਕੋਵਿਡ 19 ਖਿ਼ਲਾਫ਼ ਵਿਸ਼ਵ ਦਾ ਸਭ ਤੋਂ ਵੱਡਾ ਕੋਵਿਡ 19 ਟੀਕਾਕਰਨ ਸ਼ੁਰੂ ਕੀਤਾ ਹੈ । ਅਸੀਂ 8.5 ਮਿਲੀਅਨ ਤੋਂ ਵਧੇਰੇ ਲੋਕਾਂ ਦਾ ਟੀਕਾਕਰਨ ਹੀ ਨਹੀਂ ਕੀਤਾ ਬਲਕਿ ਹੋਰ ਮੁਲਕਾਂ ਵੱਲੋਂ ਮੰਗੀ ਗਈ ਮਦਦ ਲਈ ਮਿਲੀਅਨਸ ਖੁ਼ਰਾਕਾਂ ਵੀ ਭੇਜੀਆਂ ਹਨ ।“ ਭਾਰਤ ਦੀਆਂ ਸਿਹਤ ਸੰਭਾਲ ਸਹੂਲਤਾਂ ਦੀ ਉੱਨਤੀ ਜਿਸ ਨੇ ਭਾਰਤ ਵਿੱਚ ਮੈਡੀਕਲ ਟੂਰਿਜ਼ਮ  ਨੂੰ ਇੱਕ ਉਚਾਈ ਦਿੱਤੀ ਹੈ , ਬਾਰੇ ਬੋਲਦਿਆਂ ਮੰਤਰੀ ਨੇ ਇਹ ਨੋਟ ਕੀਤਾ ਕਿ , “ਭਾਰਤ ਹਮੇਸ਼ਾ ਹੀ ਇੱਕ ਹਰਮਨਪਿਆਰੀ ਸੈਲਾਨੀ ਮੰਜਿ਼ਲ ਰਿਹਾ ਹੈ , ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਮੈਡੀਕਲ ਟੂਰਿਜ਼ਮ ਲਈ ਇੱਕ ਅਗਵਾਈਯੋਗ ਮੰਜਿ਼ਲ ਵਜੋਂ ਵੀ ਉੱਭਰਿਆ ਹੈ । ਸਾਡੇ ਵਿਸਤ੍ਰਿਤ ਤੇ ਜੀਵੰਤ ਸਿਹਤ ਸੰਭਾਲ ਉਦਯੋਗ ਵਿੱਚ ਹੋਈ ਤਰੱਕੀ ਨੇ ਇਸ ਨੂੰ ਵਿਸ਼ਵ ਵਿੱਚ ਵਧੀਆ ਮੁਲਕਾਂ ਦੇ ਮੁਕਾਬਲੇਯੋਗ ਬਣਾਇਆ ਹੈ । ਸਾਡਾ ਸਿੱਖਿਅਕ ਪ੍ਰਣਾਲੀ , ਜਿਸ ਨੇ ਵਿਸ਼ਵ ਪੱਧਰ ਦੇ ਡਾਕਟਰਸ , ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਪੈਦਾ ਕੀਤਾ ਹੈ , ਉਸ ਦੀ ਵਿਸ਼ਵ ਭਰ ਵਿੱਚ ਚੰਗੀ ਪਛਾਣ ਹੈ । ਅਕਸਰ ਵਿਸ਼ਵ ਦੀ ਫਾਰਮੈਸੀ ਕਹਾਉਣ ਵਾਲਾ ਸਾਡਾ ਮੁਲਕ ਫਾਰਮਾਸੂਟੀਕਲ ਦੇ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ ਅਤੇ ਵਿਸ਼ਵ ਭਰ ਵਿੱਚ ਟੀਕਿਆਂ ਦਾ ਇੱਕ ਵੱਡਾ ਹਿੱਸਾ ਸਪਲਾਈ ਕਰਦਾ ਹੈ । ਇਨ੍ਹਾਂ ਸਾਰੀਆਂ ਸਮਰੱਥਾਵਾਂ ਤੇ ਮਜ਼ਬੂਤੀਆਂ ਨੇ , ਜਿੱਥੋਂ ਤੱਕ ਮੈਡੀਕਲ ਟੂਰਿਜ਼ਮ ਦਾ ਸਬੰਧ ਹੈ , ਭਾਰਤ ਨੂੰ ਇੱਕ ਮਹੱਤਵਪੂਰਨ ਜਗ੍ਹਾ ਵਜੋਂ ਉੱਭਰਨ ਲਈ ਯੋਗਦਾਨ ਪਾਇਆ ਹੈ ।“ ਉਨ੍ਹਾਂ ਹੋਰ ਕਿਹਾ ਕਿ , “ਇਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਅਸੀਂ ਪਹਿਲਾਂ ਹੀ ਮੈਡੀਕਲ ਵੀਜ਼ੇ ਸ਼ੁਰੂ ਕੀਤੇ ਹਨ ਅਤੇ ਜਲਦੀ ਹੀ ਈ ਟੂਰਿਸਟ ਵੀਜ਼ਾ ਵੀ ਸੂਚੀਬੱਧ ਅੰਤਰਰਾਸ਼ਟਰੀ ਉਡਾਣਾਂ ਲਈ ਫਿਰ ਤੋਂ ਸ਼ੁਰੂ ਕਰਨ ਲਈ ਯੋਜਨਾ ਬਣਾ ਰਹੇ ਹਾਂ ।“

ਡਾਕਟਰ ਹਰਸ਼ਵਰਧਨ ਨੇ ਦਰਸ਼ਕਾਂ ਨੂੰ ਯਕੀਨ ਦੁਆਇਆ ਕਿ ਉਨ੍ਹਾਂ ਦਾ ਮੰਤਰਾਲਾ ਸੈਰ ਸਪਾਟਾ ਮੰਤਰਾਲੇ ਵੱਲੋਂ ਅੰਤਰਰਾਸ਼ਟਰੀ ਟੂਰਿਜ਼ਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਸਮਰਥਨ ਲਈ ਵਚਨਬੱਧ ਹੈ ।

ਕੇਂਦਰੀ ਮੰਤਰੀ ਨੇ ਆਪਣੇ ਭਾਸ਼ਣ ਨੂੰ ਇੱਕ ਵਾਰ ਫੇਰ ਐੱਫ ਏ ਆਈ ਟੀ ਐੱਚ ਦੁਆਰਾ ਸਮਾਗਮ ਆਯੋਜਿਤ ਕਰਨ ਲਈ ਧੰਨਵਾਦ ਕਰਦਿਆਂ ਖਤਮ ਕੀਤਾ ਅਤੇ ਸਮਾਗਮ ਵਿੱਚ ਸਿ਼ਰਕਤ ਕਰਨ ਵਾਲੇ ਸਾਰੇ ਡੈਲੀਗੇਟਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਪੇਸ਼ ਕੀਤੀਆਂ ।

ਐੱਮ ਵੀ ਐੱਸ ਜੇ ਐੱਚ ਐੱਫ ਡਬਲਿਊ / ਐੱਚ ਐੱਫ ਐੱਮ ਐੱਫ ਏ ਆਈ ਟੀ ਐੱਚ ਵੀ ਸੀ / 18 ਫਰਵਰੀ 2021 / 2



(Release ID: 1699114) Visitor Counter : 183