ਪ੍ਰਧਾਨ ਮੰਤਰੀ ਦਫਤਰ

ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦਾ ਮੂਲ-ਪਾਠ

Posted On: 08 FEB 2021 8:33PM by PIB Chandigarh

ਮਾਣਯੋਗ ਸਭਾਪਤੀ ਜੀ,

ਪੂਰਾ ਵਿਸ਼ਵ ਅਨੇਕ ਚੁਣੌਤੀਆਂ ਨਾਲ ਜੂਝ ਰਿਹਾ ਹੈ। ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਮਾਨਵ ਜਾਤੀ ਨੂੰ ਅਜਿਹੇ ਕਠਿਨ ਦੌਰ ਤੋਂ ਗੁਜਰਨਾ ਪਵੇਗਾ। ਅਜਿਹੀਆਂ ਚੁਣੌਤੀਆਂ ਦੇ ਵਿੱਚ ਇਸ ਦਹਾਕੇ ਦੇ ਸ਼ੁਰੂ ਵਿੱਚ ਹੀ ਸਾਡੇ ਮਾਣਯੋਗ ਰਾਸ਼ਟਰਪਤੀ ਜੀ ਨੇ ਜੋ ਸੰਯੁਕਤ ਸਦਨ ਵਿੱਚ ਆਪਣਾ ਉਦਬੋਧਨ ਦਿੱਤਾ, ਉਹ ਆਪਣੇ ਆਪ ਵਿੱਚ ਇਸ ਚੁਣੌਤੀਆਂ ਭਰੇ ਵਿਸ਼ਵ ਵਿੱਚ ਇੱਕ ਨਵੀਂ ਆਸ਼ਾ ਜਗਾਉਣ ਵਾਲਾ, ਨਵੀਂ ਉਮੰਗ ਪੈਦਾ ਕਰਨ ਵਾਲਾ ਅਤੇ ਨਵਾਂ ਆਤਮਵਿਸ਼ਵਾਸ ਪੈਦਾ ਕਰਨ ਵਾਲਾ ਰਾਸ਼ਟਰਪਤੀ ਜੀ ਦਾ ਉਦਬੋਧਨ ਰਿਹਾ, ਆਤਮਨਿਰਭਰ ਭਾਰਤ ਦੀ ਰਾਹ ਦਿਖਾਉਣ ਵਾਲਾ ਅਤੇ ਇਸ ਦਹਾਕੇ ਦੇ ਲਈ ਇੱਕ ਮਾਰਗ ਪ੍ਰਸ਼ਸਤ ਕਰਨ ਵਾਲਾ ਰਾਸ਼ਟਰਪਤੀ ਜੀ ਦਾ ਉਦਬੋਧਨ ਰਿਹਾ।

 ਮਾਣਯੋਗ ਸਭਾਪਤੀ ਜੀ,

ਮੈਂ ਰਾਸ਼ਟਰਪਤੀ ਜੀ ਦਾ ਤਹਿ ਦਿਲ ਤੋਂ ਆਭਾਰ ਵਿਅਕਤ ਕਰਨ ਦੇ ਲਈ ਅੱਜ ਤੁਹਾਡੇ ਸਭ ਦੇ ਵਿੱਚ ਖੜ੍ਹਾ ਹਾਂ। ਰਾਜ ਸਭਾ ਵਿੱਚ ਕਰੀਬ 13-14 ਘੰਟੇ ਤੱਕ 50 ਤੋਂ ਅਧਿਕ ਮਾਣਯੋਗ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ, ਅਨੇਕ ਪਹਿਲੂਆਂ ‘ਤੇ ਵਿਚਾਰ ਰੱਖੇ। ਅਤੇ ਇਸ ਲਈ ਮੈਂ ਸਾਰੇ ਮਾਣਯੋਗ ਮੈਂਬਰਾਂ ਦਾ ਹਿਰਦੇਪੂਰਵਕ ਆਭਾਰ ਵੀ ਵਿਅਕਤ ਕਰਦਾ ਹਾਂ ਇਸ ਚਰਚਾ ਨੂੰ ਸਮ੍ਰਿੱਧ ਬਣਾਉਣ ਦੇ ਲਈ। ਚੰਗਾ ਹੁੰਦਾ ਕਿ ਰਾਸ਼ਟਰਪਤੀ ਜੀ ਦਾ ਭਾਸ਼ਣ ਸੁਣਨ ਦੇ ਲਈ ਵੀ ਸਾਰੇ ਹੁੰਦੇ ਤਾਂ ਲੋਕਤੰਤਰ ਦੀ ਗਰਿਮਾ ਹੋਰ ਵਧ ਜਾਂਦੀ ਅਤੇ ਸਾਨੂੰ ਸਭ ਨੂੰ ਕਦੇ ਗਿਲਾ-ਸ਼ਿਕਵਾ ਨਾ ਰਹਿੰਦਾ ਕਿ ਅਸੀਂ ਰਾਸ਼ਟਰਪਤੀ ਜੀ ਦਾ ਭਾਸ਼ਣ ਸੁਣਿਆ ਨਹੀਂ ਸੀ। ਲੇਕਿਨ ਰਾਸ਼ਟਰਪਤੀ ਜੀ ਦੇ ਭਾਸ਼ਣ ਦੀ ਤਾਕਤ ਇਤਨੀ ਸੀ ਕਿ ਨਾ ਸੁਣਨ ਦੇ ਬਾਵਜੂਦ ਵੀ ਬਹੁਤ ਕੁਝ ਬੋਲ ਪਾਏ। ਇਹ ਆਪਣੇ-ਆਪ ਵਿੱਚ ਉਸ ਭਾਸ਼ਣ ਦੀ ਤਾਕਤ ਸੀ, ਉਨ੍ਹਾਂ ਵਿਚਾਰਾਂ ਦੀ ਤਾਕਤ ਸੀ, ਉਨ੍ਹਾਂ ਆਦਰਸ਼ਾਂ ਦੀ ਤਾਕਤ ਸੀ ਕਿ ਜਿਸ ਦੇ ਕਾਰਨ ਨਾ ਸੁਣਨ ਦੇ ਬਾਅਦ ਵੀ ਗੱਲ ਪਹੁੰਚ ਗਈ। ਅਤੇ ਇਸ ਲਈ ਮੈਂ ਸਮਝਦਾ ਹਾਂ ਇਸ ਭਾਸ਼ਣ ਦਾ ਮੁੱਲ ਕਈ ਗੁਣਾ ਹੋ ਜਾਂਦਾ ਹੈ।

ਮਾਣਯੋਗ ਸਭਾਪਤੀ ਜੀ,

ਜਿਵੇਂ ਮੈਂ ਕਿਹਾ, ਅਨੇਕ ਚੁਣੌਤੀਆਂ ਦੇ ਵਿੱਚ ਰਾਸ਼ਟਰਪਤੀ ਜੀ ਦਾ ਇਸ ਦਹਾਕੇ ਦਾ ਪ੍ਰਥਮ ਭਾਸ਼ਣ ਹੋਇਆ। ਲੇਕਿਨ ਇਹ ਵੀ ਸਹੀ ਹੈ ਕਿ ਜਦੋਂ ਅਸੀਂ ਪੂਰੇ ਵਿਸ਼ਵ ਪਟਲ ਦੀ ਤਰਫ ਦੇਖਦੇ ਹਾਂ, ਭਾਰਤ ਦੇ ਯੁਵਾ ਮਨ ਨੂੰ ਦੇਖਦੇ ਹਾਂ ਤਾਂ ਅਜਿਹਾ ਲਗਦਾ ਹੈ ਕਿ ਅੱਜ ਭਾਰਤ ਸੱਚੇ ਅਰਥ ਵਿੱਚ ਇੱਕ ਅਵਸਰਾਂ ਦੀ ਭੂਮੀ ਹੈ। ਅਨੇਕ ਅਵਸਰ ਸਾਡਾ ਇੰਤਜਾਰ ਕਰ ਰਹੇ ਹਨ। ਅਤੇ ਇਸ ਲਈ ਜੋ ਦੇਸ਼ ਯੁਵਾ ਹੋਵੇ, ਜੋ ਦੇਸ਼ ਉਤਸਾਹ ਨਾਲ ਭਰਿਆ ਹੋਇਆ ਹੋਵੇ, ਜੋ ਦੇਸ਼ ਅਨੇਕ ਸੁਪਨਿਆਂ ਨੂੰ ਲੈ ਕੇ ਸੰਕਲਪ ਦੇ ਨਾਲ ਸਿੱਧੀ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਹੋਵੇ, ਉਹ ਦੇਸ਼ ਇਨ੍ਹਾਂ ਅਵਸਰਾਂ ਨੂੰ ਕਦੇ ਜਾਣ ਨਹੀਂ ਦੇ ਸਕਦਾ। ਸਾਡੇ ਸਭ ਦੇ ਲਈ ਇਹ ਵੀ ਇੱਕ ਅਵਸਰ ਹੈ ਕਿ ਅਸੀਂ ਆਜਾਦੀ ਦੇ 75 ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਇਹ ਆਪਣੇ-ਆਪ ਵਿੱਚ ਇੱਕ ਪ੍ਰੇਰਕ ਅਵਸਰ ਹੈ। ਅਸੀਂ ਜਿੱਥੇ ਵੀ ਹਾਂ, ਜਿਸ ਰੂਪ ਵਿੱਚ ਹਾਂ, ਮਾਂ ਭਾਰਤੀ ਦੀ ਸੰਤਾਨ ਦੇ ਰੂਪ ਵਿੱਚ ਇਸ ਆਜਾਦੀ ਦੇ 75ਵੇਂ ਪਰਵ ਨੂੰ ਸਾਨੂੰ ਪ੍ਰੇਰਣਾ ਦਾ ਪਰਵ ਬਣਾਉਣਾ ਚਾਹੀਦਾ ਹੈ। ਦੇਸ਼ ਨੂੰ ਆਉਣ ਵਾਲੇ ਵਰ੍ਹਿਆਂ ਦੇ ਲਈ ਤਿਆਰ ਕਰਨ ਦੇ ਲਈ ਕੁਝ ਨਾ ਕੁਝ ਕਰ ਗੁਜਰਨ ਦਾ ਹੋਣਾ ਚਾਹੀਦਾ ਹੈ ਅਤੇ 2047 ਵਿੱਚ ਦੇਸ਼ ਜਦ ਆਜਾਦੀ ਦੀ ਸ਼ਤਾਬਦੀ ਮਨਾਏ ਤਾਂ ਅਸੀਂ ਦੇਸ਼ ਨੂੰ ਕਿੱਥੇ ਤੱਕ ਲੈ ਜਾਵਾਂਗੇ, ਇਨ੍ਹਾਂ ਸੁਪਨਿਆਂ ਨੂੰ ਬਾਰ-ਬਾਰ ਸਾਨੂੰ ਦੇਖਦੇ

ਰਹਿਣਾ ਚਾਹੀਦਾ ਹੈ। ਅੱਜ ਪੂਰੇ ਵਿਸ਼ਵ ਦੀ ਨਜ਼ਰ ਭਾਰਤ ‘ਤੇ ਹੈ, ਭਾਰਤ ਤੋਂ ਉਮੀਦਾਂ ਵੀ ਹਨ ਅਤੇ ਲੋਕਾਂ ਵਿੱਚ ਇੱਕ ਵਿਸ਼ਵਾਸ ਵੀ ਹੈ ਕਿ ਅਗਰ ਭਾਰਤ ਇਹ ਕਰ ਦੇਵੇਗਾ, ਦੁਨੀਆ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਉੱਥੋਂ ਹੀ ਹੋ ਜਾਵੇਗਾ, ਇਹ ਵਿਸ਼ਵਾਸ ਅੱਜ ਦੁਨੀਆ ਵਿੱਚ ਭਾਰਤ ਦੇ ਲਈ ਵਧਿਆ ਹੈ।

 ਮਾਣਯੋਗ ਸਭਾਪਤੀ ਜੀ,

ਜਦ ਮੈਂ ਅਵਸਰਾਂ ਦੀ ਚਰਚਾ ਕਰ ਰਿਹਾ ਹਾਂ, ਤਦ ਮਹਾਕਵੀ ਮੈਥਿਲੀਸ਼ਰਣ ਗੁਪਤ ਜੀ ਦੀ ਕਵਿਤਾ ਨੂੰ ਮੈਂ ਉਦਘੋਸ਼ਿਤ ਕਰਨਾ ਚਾਹਾਂਗਾ। ਗੁਪਤ ਜੀ ਨੇ ਕਿਹਾ ਸੀ-

ਅਵਸਰ ਤੇਰੇ ਲਿਏ ਖੜਾ ਹੈ, ਫਿਰ ਭੀ ਤੂ ਚੁਪਚਾਪ ਪੜਾ ਹੈ।

ਤੇਰਾ ਕਰਮ ਖੇਤਰ ਬੜਾ ਹੈ ਪਲ-ਪਲ ਹੈ ਅਨਮੋਲ, ਅਰੇ ਭਾਰਤ ਉਠ, ਆਂਖੇ ਖੋਲ।।

ਇਹ ਮੈਥਿਲੀਸ਼ਰਣ ਗੁਪਤ ਜੀ ਨੇ ਲਿਖਿਆ ਹੈ। ਲੇਕਿਨ ਮੈਂ ਸੋਚ ਰਿਹਾ ਸੀ ਇਸ ਕਾਲਖੰਡ ਵਿੱਚ, 21ਵੀਂ ਸਦੀ ਦੇ ਸ਼ੁਰੂ ਵਿੱਚ ਅਗਰ ਉਨ੍ਹਾਂ ਨੂੰ ਲਿਖਣਾ ਹੁੰਦਾ ਤਾਂ ਕੀ ਲਿਖਦੇ- ਮੈਂ ਕਲਪਨਾ ਕਰਦਾ ਸੀ ਕਿ ਉਹ ਲਿਖਦੇ-

ਅਵਸਰ ਤੇਰੇ ਲਿਏ ਖੜਾ ਹੈ, ਆਤਮਵਿਸ਼ਵਾਸ ਸੇ ਭਰਾ ਪੜਾ ਹੈ।

ਹਰ ਬਾਧਾ, ਹਰ ਬੰਦਿਸ਼ ਕੋ ਤੋੜ, ਅਰੇ ਭਾਰਤ, ਆਤਮਨਿਰਭਰਤਾ ਕੇ ਪਥ ਪਰ ਦੌੜ।

 

ਮਾਣਯੋਗ ਸਭਾਪਤੀ ਜੀ,

ਕੋਰੋਨਾ ਦੌਰਾਨ ਕਿਸ ਪ੍ਰਕਾਰ ਦੀਆਂ ਆਲਮੀ ਪਰਿਸਥਿਤੀਆਂ ਬਣੀਆਂ, ਕੋਈ ਕਿਸੇ ਦੀ ਮਦਦ ਕਰ ਸਕੇ ਇਹ ਅਸੰਭਵ ਹੋ ਗਿਆ। ਇੱਕ ਦੇਸ਼ ਦੂਸਰੇ ਦੇਸ਼ ਨੂੰ ਮਦਦ ਨਾ ਕਰ ਸਕੇ। ਇੱਕ ਰਾਜ ਦੂਸਰੇ ਰਾਜ ਨੂੰ ਮਦਦ ਨਾ ਕਰ ਸਕੇ, ਇੱਥੋਂ ਤੱਕ ਕਿ ਪਰਿਵਾਰ ਦਾ ਇੱਕ ਮੈਂਬਰ ਦੂਸਰੇ ਪਰਿਵਾਰ ਦੇ ਮੈਂਬਰ ਦੀ ਮਦਦ ਨਾ ਕਰ ਸਕੇ; ਅਜਿਹਾ ਮਾਹੌਲ ਕੋਰੋਨਾ ਦੇ ਕਾਰਨ ਪੈਦਾ ਹੋਇਆ। ਭਾਰਤ ਦੇ ਲਈ ਤਾਂ ਦੁਨੀਆ ਨੇ ਬਹੁਤ ਸ਼ੰਕਾਵਾਂ ਜਤਾਈਆਂ ਸਨ। ਵਿਸ਼ਵ ਬਹੁਤ ਚਿੰਤਿਤ ਸੀ ਕਿ ਅਗਰ ਕੋਰੋਨਾ ਦੀ ਇਸ ਮਹਾਮਾਰੀ ਵਿੱਚ ਅਗਰ ਭਾਰਤ ਆਪਣੇ-ਆਪ ਨੂੰ ਸੰਭਾਲ ਨਹੀਂ ਪਾਇਆ ਤਾਂ ਨਾ ਸਿਰਫ ਭਾਰਤ, ਲੇਕਿਨ ਪੂਰੀ ਮਾਨਵ ਜਾਤੀ ਦੇ ਲਈ ਇਤਨਾ ਵੱਡਾ ਸੰਕਟ ਆ ਜਾਵੇਗਾ ਇਹ ਸ਼ੰਕਾਵਾਂ ਸਭ ਨੇ ਜਤਾਈਆਂ। ਕੋਰੋੜਾਂ ਲੋਕ ਫਸ ਜਾਣਗੇ, ਲੱਖਾਂ ਲੋਕ ਮਰ ਜਾਣਗੇ। ਸਾਡੇ ਇੱਥੇ ਵੀ ਡਰਾਉਣ ਦੇ ਲਈ ਭਰਪੂਰ ਗੱਲਾਂ ਵੀ ਹੋਈਆਂ। ਅਤੇ ਇਹ ਕਿਉਂ ਹੋਇਆ ਇਹ ਸਾਡਾ ਸਵਾਲ ਨਹੀਂ ਹੈ, ਕਿਉਂਕਿ ਇੱਕ unknown enemy ਕੀ ਕਰ ਸਕਦਾ ਹੈ, ਕਿਸੇ ਨੂੰ ਅੰਦਾਜਾ ਨਹੀਂ ਸੀ। ਹਰੇਕ ਨੇ ਆਪਣੇ-ਆਪਣੇ ਤਰੀਕੇ ਨਾਲ ਆਕਲਨ ਕੀਤਾ ਸੀ। ਲੇਕਿਨ ਭਾਰਤ ਨੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਕਰਨ ਦੇ ਲਈ ਇੱਕ  unknown enemy ਨਾਲ ਅਤੇ ਜਿਸ ਦੀ ਕੋਈ ਪੂਰਵ ਪਰੰਪਰਾ ਨਹੀਂ ਸੀ ਕਿ ਅਜਿਹੀ ਚੀਜ਼ ਨੂੰ ਇਸ ਤਰ੍ਹਾਂ ਡੀਲ ਕੀਤਾ ਜਾ ਸਕਦਾ ਹੈ, ਇਸ ਦੇ ਲਈ ਇਹ ਪ੍ਰੋਟੋਕਾਲ ਹੋ ਸਕਦਾ ਹੈ, ਕੁਝ ਪਤਾ ਨਹੀਂ ਸੀ।

ਇੱਕ ਨਵੇਂ ਤਰੀਕੇ ਨਾਲ, ਨਵੀਂ ਸੋਚ ਦੇ ਨਾਲ ਹਰ ਕਿਸੇ ਨੇ ਚਲਣਾ ਸੀ। ਹੋ ਸਕਦਾ ਹੈ ਕੁਝ ਵਿਦਵਾਨ, ਸਮਰੱਥਾਵਾਨ ਲੋਕਾਂ ਦੇ ਕੁਝ ਹੋਰ ਵਿਚਾਰ ਹੋ ਸਕਦਾ ਹੈ ਲੇਕਿਨ ਸੀ ਕਿ unknown enemy ਸੀ। ਅਤੇ ਅਸੀਂ ਰਸਤੇ ਵੀ ਖੋਜਣੇ ਸੀ। ਰਸਤੇ ਬਣਾਉਣੇ ਵੀ ਸੀ ਅਤੇ ਲੋਕਾਂ ਨੂੰ ਬਚਾਉਣਾ ਵੀ ਸੀ। ਉਸ ਸਮੇਂ ਜੋ ਵੀ ਈਸ਼ਵਰ ਨੇ ਬੁੱਧੀ, ਸ਼ਕਤੀ, ਸਮਰੱਥਾ ਦਿੱਤੀ ਇਸ ਦੇਸ਼ ਨੇ ਉਸ ਨੂੰ ਕਰਦੇ ਹੋਏ ਦੇਸ਼ ਨੂੰ ਬਚਾਉਣ ਵਿੱਚ ਭਰਪੂਰ ਕੰਮ ਕੀਤਾ। ਅਤੇ ਹੁਣ ਦੁਨੀਆ ਇਸ ਗੱਲ ਦਾ ਗੌਰਵ ਕਰਦੀ ਹੈ ਕਿ ਵਾਕਿਆ ਹੀ ਭਾਰਤ ਨੇ ਦੁਨੀਆ ਦੀ ਮਾਨਵਜਾਤੀ ਨੂੰ ਬਚਾਉਣ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਈ ਹੈ। ਇਹ ਲੜਾਈ ਜਿੱਤਣ ਦਾ ਯਸ਼ ਕਿਸੇ ਸਰਕਾਰ ਨੂੰ ਨਹੀਂ ਜਾਂਦਾ ਹੈ, ਨਾ ਕਿਸੇ ਵਿਅਕਤੀ ਨੂੰ ਜਾਂਦਾ ਹੈ, ਲੇਕਿਨ ਹਿੰਦੁਸਤਾਨ ਨੂੰ ਤਾਂ ਜਾਂਦਾ ਹੈ। ਗੌਰਵ ਕਰਨ ਵਿੱਚ ਕੀ ਜਾਂਦਾ ਹੈ? ਵਿਸ਼ਵ ਦੇ ਸਾਹਮਣੇ ਆਤਮਵਿਸ਼ਵਾਸ ਦੇ ਨਾਲ ਬੋਲਣ ਵਿੱਚ ਕੀ ਜਾਂਦਾ ਹੈ? ਇਸ ਦੇਸ਼ ਨੇ ਕੀਤਾ ਹੈ। ਗ਼ਰੀਬ ਤੋਂ ਗ਼ਰੀਬ ਵਿਅਕਤੀ ਨੇ ਇਸ ਗੱਲ ਨੂੰ ਕੀਤਾ ਹੈ। ਉਸ ਸਮੇਂ ਸੋਸ਼ਲ ਮੀਡੀਆ ਵਿੱਚ ਦੇਖਿਆ ਹੋਵੇਗਾ ਫੁੱਟਪਾਥ ‘ਤੇ ਇੱਕ ਛੋਟੀ ਝੋਂਪੜੀ ਲਗਾ ਕੇ ਬੈਠੀ ਹੋਈ ਬੁੱਢੀ ਮਾਂ, ਉਹ ਵੀ ਘਰ ਦੇ ਬਾਹਰ, ਝੋਂਪੜੀ ਦੇ ਬਾਹਰ ਦੀਵਾ ਜਲਾ ਕਰਕੇ ਭਾਰਤ ਦੇ ਸ਼ੁਭ ਦੇ ਲਈ ਕਾਮਨਾ ਕਰਦੀ ਸੀ, ਅਸੀਂ ਉਸ ਦਾ ਮਜਾਕ ਉਡਾ ਰਹੇ ਹਾਂ? ਉਸ ਦੀਆਂ ਭਾਵਨਾਵਾਂ ਦਾ ਮਖੌਲ ਉਡਾ ਰਹੇ ਹਾਂ? ਸਮਾਂ ਹੈ, ਜਿਸ ਨੇ ਕਦੇ ਸਕੂਲ ਦਾ ਦਰਵਾਜਾ ਨਹੀਂ ਦੇਖਿਆ ਸੀ ਉਸ ਦੇ ਮਨ ਵਿੱਚ ਵੀ ਦੇਸ਼ ਦੇ ਲਈ ਜੋ ਵੀ ਦੇਸ਼ ਦੇ ਲਈ ਦੀਵਾ ਜਗਾ ਕੇ ਆਪਣੇ ਦੇਸ਼ ਦੀ ਸੇਵਾ ਕਰ ਸਕਦਾ ਹੈ ਉਸ ਨੇ ਕੀਤਾ, ਇਸ ਭਾਵ ਨਾਲ ਕੀਤਾ ਸੀ। ਅਤੇ ਉਸ ਨੇ ਦੇਸ਼ ਵਿੱਚ ਇੱਕ ਸਮੂਹਿਕ ਸ਼ਕਤੀ ਦਾ ਜਾਗਰਣ ਕੀਤਾ ਸੀ। ਆਪਣੀ ਸ਼ਕਤੀ ਦੀ, ਸਮਰੱਥਾ ਦਾ ਪਰਿਚੈ ਕਰਵਾਇਆ ਸੀ। ਲੇਕਿਨ ਉਸ ਦਾ ਵੀ ਮਜਾਕ ਉਡਾਉਣ ਵਿੱਚ ਮਜਾ ਆ ਰਿਹਾ ਹੈ। ਵਿਰੋਧ ਕਰਨ ਦੇ ਲਈ ਕਿਤਨੇ ਮੁੱਦੇ ਹਨ ਜੀ ਅਤੇ ਕਰਨਾ ਵੀ ਚਾਹੀਦਾ ਹੈ। ਲੇਕਿਨ ਅਜਿਹੀਆਂ ਗੱਲਾਂ ਵਿੱਚ ਨਾ ਉਲਝੋ ਜੋ ਦੇਸ਼ ਦੇ ਮਨੋਬਲ ਨੂੰ ਤੋੜਦੀਆਂ ਹਨ, ਜੋ ਦੇਸ਼ ਦੀ ਸਮਰੱਥਾ ਨੂੰ ਨੀਚਾ ਆਂਕਦੀਆਂ ਹਨ, ਉਸ ਨਾਲ ਕਦੇ ਲਾਭ ਨਹੀਂ ਹੁੰਦਾ।

ਸਾਡੇ ਕੋਰੋਨਾ ਵਾਇਰਸ, ਸਾਡੇ front line workers, ਤੁਸੀਂ ਕਲਪਨਾ ਕਰ ਸਕਦੇ ਹੋ ਜੀ ਜਦ ਚਾਰੋ ਤਰਫ ਡਰ ਹੈ ਕਿ ਕਿਸੇ ਤੋਂ ਕੋਰੋਨਾ ਹੋ ਜਾਵੇਗਾ ਤਾਂ ਅਜਿਹੇ ਸਮੇਂ ਡਿਊਟੀ ਕਰਨਾ, ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਣਾ ਇਹ ਛੋਟੀ ਚੀਜ਼ ਨਹੀਂ ਹੈ, ਇਸ ‘ਤੇ ਮਾਣ ਕਰਨਾ ਚਾਹੀਦਾ ਹੈ, ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਸਭ ਦੇ ਲਈ ਯਤਨਾਂ ਦਾ ਪਰਿਣਾਮ ਹੈ ਇਹ ਕਿ ਦੇਸ਼ ਨੇ ਅੱਜ ਉਹ ਕਰਕੇ ਦਿਖਾਇਆ। ਅਸੀਂ ਜਰਾ ਭੂਤਕਾਲ ਦੀ ਤਰਫ ਦੇਖੀਏ, ਇਹ ਆਲੋਚਨਾ ਦੇ ਲਈ ਨਹੀਂ ਹੈ, ਉਨ੍ਹਾਂ ਸਥਿਤੀਆਂ ਨੂੰ ਅਸੀਂ ਸਹਿਣ ਕੀਤਾ ਹੈ। ਕਦੇ ਚੇਚਕ ਦੀ ਗੱਲ ਹੁੰਦੀ ਸੀ, ਕਿਤਨਾ ਡਰ ਵਧ ਜਾਂਦਾ ਸੀ। ਪੋਲਿਓ ਕਿਤਨਾ ਡਰਾਵਨਾ ਲਗਦਾ ਸੀ, ਉਸ ਦੀ ਵੈਕਸੀਨ ਪਾਉਣ ਦੇ ਲਈ ਕੀ-ਕੀ ਮਿਹਨਤ ਕਰਨੀ ਪੈਂਦੀ ਸੀ, ਕਿਤਨੀਆਂ ਤਕਲੀਫਾਂ ਚੁੱਕਣੀਆਂ ਪੈਂਦੀਆਂ ਸਨ। ਮਿਲੇਗਾ, ਕਦੋਂ ਮਿਲੇਗਾ, ਕਿਤਨਾ ਮਿਲੇਗਾ, ਕਿਵੇਂ ਮਿਲੇਗਾ, ਕਿਵੇਂ ਲਗਾਈਏ, ਇਹ ਦਿਨ ਅਸੀਂ ਬਿਤਾਏ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦਿਨਾਂ ਨੂੰ ਜੇਕਰ ਯਾਦ ਕਰੀਏ ਤਾਂ ਪਤਾ ਚਲੇਗਾ ਕਿ ਅੱਜ ਜਿਨ੍ਹਾਂ ਨੂੰ Third World Countries ਵਿੱਚ ਗਿਣਿਆ ਜਾਂਦਾ ਹੈ ਉਹ ਦੇਸ਼ ਮਾਨਵ ਜਾਤੀ ਦੇ ਕਲਿਆਣ ਦੇ ਲਈ ਵੈਕਸੀਨ ਲੈ ਕੇ ਆ ਜਾਣ। ਇਤਨੇ ਘੱਟ ਸਮੇਂ ਵਿੱਚ ਮਿਸ਼ਨ ਮੋਡ ਵਿੱਚ ਸਾਡੇ ਵਿਗਿਆਨੀ ਵੀ ਜੁਟੇ ਰਹੇ ਹਨ, ਇਹ ਮਾਨਵ ਜਾਤੀ ਦੇ ਇਤਿਹਾਸ ਵਿੱਚ ਭਾਰਤ ਦੇ ਯੋਗਦਾਨ ਦੀ ਇੱਕ ਗੌਰਵਪੂਰਨ ਗਾਥਾ ਹੈ। ਇਸ ਦਾ ਅਸੀਂ ਗੌਰਵ ਕਰੀਏ ਅਤੇ ਉਸੇ ਵਿੱਚੋਂ ਨਵੇਂ ਆਤਮਵਿਸ਼ਵਾਸ ਦੀ ਪ੍ਰੇਰਣਾ ਵੀ ਜਗਦੀ ਹੈ। ਸਾਡੇ ਉਸ ਨਵੇਂ ਆਤਮਵਿਸ਼ਵਾਸ ਦੀ ਪ੍ਰੇਰਣਾ ਨੂੰ ਜਗਾਉਣ ਦੇ ਅਜਿਹੇ ਯਤਨਾਂ ਨੂੰ ਅੱਜ ਦੇਸ਼ ਗਰਵ ਕਰ ਸਕਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਇਸੇ ਮੇਰੇ ਦੇਸ਼ ਵਿੱਚ ਚਲ ਰਿਹਾ ਹੈ। ਵਿਸ਼ਵ ਵਿੱਚ ਤੀਬਰ ਗਤੀ ਨਾਲ ਟੀਕਾਕਰਣ ਅੱਜ ਕਿਤੇ ਹੋ ਰਿਹਾ ਹੈ ਤਾਂ ਇਸੇ ਸਾਡੀ ਸਭ ਦੀ ਮਾਂ ਭਾਰਤ ਦੀ ਗੋਦ ਵਿੱਚ ਹੋ ਰਿਹਾ ਹੈ। ਅਤੇ ਭਾਰਤ ਦਾ ਇਹ ਸਮਰੱਥ ਕਿਥੇ ਨਹੀਂ ਪਹੁੰਚਿਆ ਹੈ।

ਅੱਜ ਕੋਰੋਨਾ ਨੇ ਭਾਰਤ ਨੂੰ ਦੁਨੀਆ ਦੇ ਨਾਲ ਰਿਸ਼ਤਿਆਂ ਵਿੱਚ ਇੱਕ ਨਵੀਂ ਤਾਕਤ ਦਿੱਤੀ ਹੈ। ਜਦ ਸ਼ੁਰੂਆਤ ਵਿੱਚ ਕਿਹੜੀ ਦਵਾਈ ਕੰਮ ਕਰੇਗੀ, ਵੈਕਸੀਨ ਨਹੀਂ ਸੀ ਤਾਂ ਸਾਰੇ ਵਿਸ਼ਵ ਦਾ ਧਿਆਨ ਭਾਰਤ ਦੀਆਂ ਦਵਾਈਆਂ ‘ਤੇ ਗਿਆ। ਵਿਸ਼ਵ ਵਿੱਚ ਫਾਰਮੇਸੀ ਦੇ ਹਬ ਦੇ ਰੂਪ ਵਿੱਚ ਭਾਰਤ ਉਭਰ ਕੇ ਆਇਆ। 150 ਦੇਸ਼ਾਂ ਵਿੱਚ ਦਵਾਈ ਪਹੁੰਚਾਉਣ ਦਾ ਕੰਮ ਉਸ ਸੰਕਟਕਾਲ ਵਿੱਚ ਵੀ ਇਸ ਦੇਸ਼ ਨੇ ਕੀਤਾ ਹੈ। ਮਾਨਵ ਜਾਤੀ ਦੀ ਰੱਖਿਆ ਦੇ ਲਈ ਅਸੀਂ ਪਿੱਛੇ ਨਹੀਂ ਹਟੇ। ਇਤਨਾ ਹੀ ਨਹੀਂ, ਇਸ ਸਮੇਂ ਵੈਕਸੀਨ ਦੇ ਸਬੰਧ ਵਿੱਚ ਵੀ ਵਿਸ਼ਵ ਬੜੇ ਮਾਣ ਦੇ ਨਾਲ ਕਹਿੰਦਾ ਹੈ ਕਿ ਸਾਡੇ ਕੋਲ ਭਾਰਤ ਦੀ ਵੈਕਸੀਨ ਆ ਗਈ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਦੁਨੀਆ ਦੇ ਵੱਡੇ-ਵੱਡੇ ਹਸਪਤਾਲ ਵਿੱਚ ਵੀ ਵੱਡੇ-ਵੱਡੇ ਲੋਕ ਵੀ ਜਦ ਅਪਰੇਸ਼ਨ ਕਰਵਾਉਣ ਜਾਂਦੇ ਹਨ ਕੋਈ ਵੱਡਾ major operation, ਅਤੇ ਅਪਰੇਸ਼ਨ ਥਿਏਟਰਾਂ ਵਿੱਚ ਜਾਣ ਦੇ ਬਾਅਦ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀਆਂ ਅੱਖਾਂ ਲੱਭਦੀਆਂ ਕਿ ਕੋਈ ਹਿੰਦੁਸਤਾਨੀ ਡਾਕਟਰ ਹੈ ਕਿ ਨਹੀਂ ਹੈ। ਅਤੇ ਜਿਵੇਂ ਹੀ ਟੀਮ ਦੇ ਅੰਦਰ ਇੱਕ-ਅੱਧਾ ਵੀ ਹਿੰਦੁਸਤਾਨੀ ਡਾਕਟਰ ਦਿਖਦਾ ਹੈ, ਉਸ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਹੁਣ ਅਪਰੇਸ਼ਨ ਠੀਕ ਹੋਵੇਗਾ। ਇਹੀ ਦੇਸ਼ ਨੇ ਕਮਾਇਆ ਹੈ। ਇਸ ਦਾ ਸਾਨੂੰ ਮਾਣ ਹੋਣਾ ਚਾਹੀਦਾ ਹੈ। ਅਤੇ ਇਸ ਲਈ ਇਸੇ ਮਾਣ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ।

ਇਸ ਕੋਰੋਨਾ ਵਿੱਚ ਜਿਵੇਂ ਗਲੋਬਲ ਸਬੰਧਾਂ ਵਿੱਚ ਭਾਰਤ ਨੇ ਆਪਣੀ ਇੱਕ ਵਿਸ਼ਿਸ਼ਟ ਪਹਿਚਾਣ ਬਣਾਈ ਹੈ, ਆਪਣਾ ਸਥਾਨ ਬਣਾਇਆ ਹੈ, ਉਵੇਂ ਵੀ ਭਾਰਤ ਨੇ ਸਾਡੇ federal structure ਨੂੰ ਇਸ ਕੋਰੋਨਾ ਦੇ ਕਾਲਖੰਡ ਵਿੱਚ ਸਾਡੀ ਅੰਤਰਭੂਤ ਤਾਕਤ ਕੀ ਹੈ, ਸੰਕਟ ਦੇ ਸਮੇਂ ਅਸੀਂ ਕਿਵੇਂ ਮਿਲਕੇ ਕੰਮ ਕਰ ਸਕਦੇ ਹਾਂ, ਇੱਕ ਵੀ ਦਿਸ਼ਾ ਵਿੱਚ ਸਭ ਸ਼ਕਤੀਆਂ ਲਗਾ ਕੇ ਅਸੀਂ ਕਿਵੇਂ ਯਤਨ ਕਰ ਸਕਦੇ ਹਾਂ; ਇਹ ਕੇਂਦਰ ਅਤੇ ਰਾਜ ਨੇ ਮਿਲ ਕੇ ਕਰ ਦਿਖਾਇਆ ਹੈ। ਮੈਂ ਰਾਜਾਂ ਨੂੰ ਵੀ, ਕਿਉਂਕਿ ਸਦਨ ਵਿੱਚ ਰਾਜਾਂ ਦੀ ਆਪਣੀ ਫਲੇਵਰ ਹੁੰਦੀ ਹੈ ਅਤੇ ਇਸ ਲਈ ਇਸ ਸਦਨ ਵਿੱਚ ਤਾਂ ਮੈਂ ਵਿਸ਼ੇਸ਼ ਰੂਪ ਨਾਲ ਰਾਜਾਂ ਦਾ ਵੀ ਅਭਿਨੰਦਨ ਕਰਦਾ ਹਾਂ ਅਤੇ cooperative Federalism ਨੂੰ ਤਾਕਤ ਦੇਣ ਦਾ ਕੰਮ, ਇਸ ਕੋਰੋਨਾ ਦੇ ਸੰਕਟ ਨੂੰ ਅਵਸਰ ਵਿੱਚ ਬਦਲਣ ਦਾ ਕੰਮ ਅਸੀਂ ਸਭ ਨੇ ਕੀਤਾ ਹੈ। ਇਸ ਲਈ ਸਭ ਕੋਈ ਅਭਿਨੰਦਨ ਦੇ ਅਧਿਕਾਰੀ ਹਨ। ਇੱਥੇ ਲੋਕਤੰਤਰ ਨੂੰ ਲੈ ਕੇ ਬਹੁਤ ਉਪਦੇਸ਼ ਦਿੱਤੇ ਗਏ ਹਨ। ਬਹੁਤ ਕੁਝ ਕਿਹਾ ਗਿਆ ਹੈ । ਲੇਕਿਨ ਮੈਂ ਨਹੀਂ ਮੰਨਦਾ ਹਾਂ ਜੋ ਗੱਲਾਂ ਦੱਸੀਆਂ ਗਈਆਂ ਹਨ, ਦੇਸ਼ ਨੂੰ ਕੋਈ ਵੀ ਨਾਗਰਿਕ ਇਸ ‘ਤੇ ਭਰੋਸਾ ਕਰੇਗਾ। ਭਾਰਤ ਦਾ ਲੋਕਤੰਤਰ ਅਜਿਹਾ ਨਹੀਂ ਹੈ ਕਿ ਜਿਸ ਦੀ ਖੱਲ ਅਸੀਂ ਇਸ ਤਰ੍ਹਾਂ ਉਧੇੜ ਸਕਦੇ ਹਾਂ। ਅਜਿਹੀ ਗਲਤੀ ਅਸੀਂ ਨਾ ਕਰੀਏ ਅਤੇ ਮੈਂ ਸ਼੍ਰੀਮਾਨ ਦੇਰੇਕ ਜੀ ਦੀ ਗੱਲ ਸੁਣ ਰਿਹਾ ਸੀ, ਵਧੀਆ-ਵਧੀਆ ਸ਼ਬਦਾਂ ਦਾ ਪ੍ਰਯੋਗ ਹੋ ਰਿਹਾ ਸੀ।  freedom of speech, intimidation, hounding, ਜਦ ਸ਼ਬਦ ਸੁਣ ਰਿਹਾ ਸੀ ਤਾਂ ਲਗ ਰਿਹਾ ਕਿ ਇਹ ਬੰਗਾਲ ਦੀ ਗੱਲ ਦੱਸ ਰਹੇ ਹਨ ਕਿ ਦੇਸ਼ ਦੀ ਗੱਲ ਦਸ ਰਹੇ ਹਨ? ਸੁਭਾਵਿਕ ਹੈ ਚੌਬੀਸੌ ਘੰਟੇ ਉਹੀ ਦੇਖਦੇ ਹਨ, ਉਹੀ ਸੁਣਦੇ ਹਨ ਤਾਂ ਉਹੀ ਗੱਲ ਸ਼ਾਇਦ ਗਲਤੀ ਨਾਲ ਇੱਥੇ ਦੱਸ ਦਿੱਤੀ ਹੋਵੇਗੀ। ਕਾਂਗਰਸ ਦੇ ਸਾਡੇ ਬਾਜਵਾ ਸਾਹਬ ਵੀ ਬਹੁਤ ਚੰਗਾ ਦੱਸ ਰਹੇ ਸਨ ਇਸ ਬਾਰ ਅਤੇ ਇਤਨਾ ਲੰਬਾ ਖਿੱਚ ਕੇ ਦੱਸ ਰਹੇ ਸਨ ਕਿ ਮੈਨੂੰ ਲਗ ਰਿਹਾ ਸੀ ਬੱਸ ਹੁਣ ਥੋੜੀ ਦੇਰ ਵਿੱਚ ਇਹ ਐਮਰਜੈਂਸੀ ਤੱਕ ਪਹੁੰਚ ਜਾਣਗੇ। ਮੈਨੂੰ ਲੱਗ ਰਿਹਾ ਸੀ ਥੋੜੀ ਦੇਰ ਵਿੱਚ, ਇੱਕ ਕਦਮ ਬਾਕੀ ਹੈ, ਉਹ 84 ਤੱਕ ਪਹੁੰਚ ਜਾਣਗੇ, ਲੇਕਿਨ ਉਹ ਉੱਥੇ ਨਹੀਂ ਗਏ। ਖੈਰ, ਕਾਂਗਰਸ ਦੇਸ਼ ਨੂੰ ਬਹੁਤ ਨਿਰਾਸ਼ ਕਰਦੀ ਹੈ, ਤੁਹਾਨੂੰ ਵੀ ਨਿਰਾਸ਼ ਕਰ ਦਿੱਤਾ।

ਮਾਣਯੋਗ ਸਭਾਪਤੀ ਜੀ,

ਮੈਂ ਇੱਕ ਕੋਟ ਇਸ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਅਤੇ ਖਾਸ ਕਰਕੇ ਲੋਕਤੰਤਰ ‘ਤੇ ਜੋ ਸ਼ੱਕ ਉਠਾਉਂਦੇ ਹਨ, ਭਾਰਤ ਦੀ ਮੂਲਭੂਤ ਸ਼ਕਤੀ ‘ਤੇ ਜੋ ਸ਼ੱਕ ਉਠਾਉਂਦੇ ਹਨ, ਉਨ੍ਹਾਂ ਨੂੰ ਤਾਂ ਮੈਂ ਵਿਸ਼ੇਸ਼ ਆਗ੍ਰਹ ਨਾਲ ਕਹਾਂਗਾ ਕਿ ਇਸ ਨੂੰ ਸਮਝਣ ਦਾ ਯਤਨ ਕਰਨ। “ਸਾਡਾ ਲੋਕਤੰਤਰ ਕਿਸੇ ਵੀ ਮਾਇਨੇ ਵਿੱਚ western institution ਨਹੀਂ ਹੈ। ਇਹ ਇੱਕ human institution ਹੈ। ਭਾਰਤ ਦਾ ਇਤਿਹਾਸ ਲੋਕਤਾਂਤ੍ਰਿਕ ਸੰਸਥਾਨਾਂ ਦੇ ਉਦਾਹਰਣਾਂ ਨਾਲ ਭਰਿਆ ਪਿਆ ਹੈ। ਪ੍ਰਾਚੀਨ ਭਾਰਤ ਵਿੱਚ 81 ਗਣਤੰਤਰਾਂ ਦਾ ਵਰਣਨ ਸਾਨੂੰ ਮਿਲਦਾ ਹੈ। ਅੱਜ ਦੇਸ਼ਵਾਸੀਆਂ ਨੂੰ ਭਾਰਤ ਦੇ ਰਾਸ਼ਟਰਵਾਦ ‘ਤੇ ਚੌਰਤਫਾ ਹੋ ਰਹੇ ਹਮਲੇ ਤੋਂ ਆਗਾਹ ਕਰਨਾ ਜ਼ਰੂਰੀ ਹੈ। ਭਾਰਤ ਦਾ ਰਾਸ਼ਟਰਵਾਦ ਨਾ ਤਾਂ ਸੰਕੀਰਣ ਹੈ, ਨਾ ਸੁਆਰਥੀ ਹੈ ਅਤੇ ਨਾ ਹੀ ਆਕ੍ਰਮਕ ਹੈ। ਇਹ “ ਸਤਯਮ ਸ਼ਿਵਮ ਸੁੰਦਰਮ ” ਦੇ ਮੁੱਲਾਂ ਤੋਂ ਪ੍ਰੇਰਿਤ ਹੈ। ”

ਮਾਣਯੋਗ ਸਭਾਪਤੀ ਜੀ,

ਇਹ ਕੋਟੇਸ਼ਨ ਆਜਾਦ ਹਿੰਦ ਫੌਜ ਦੀ ਪ੍ਰਥਮ ਸਰਕਾਰ ਦੇ ਪ੍ਰਥਮ ਪ੍ਰਧਾਨ ਮੰਤਰੀ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਹੈ। ਅਤੇ ਸੰਯੋਗ ਹੈ ਕਿ 125ਵੀਂ ਜਯੰਤੀ ਅੱਜ ਅਸੀਂ ਮਨਾ ਰਹੇ ਹਾਂ। ਲੇਕਿਨ ਦੁਰਭਾਗ ਇਸ ਗੱਲ ਦਾ ਹੈ ਕਿ ਜਾਣੇ-ਅਣਜਾਣੇ ਵਿੱਚ ਅਸੀਂ ਨੇਤਾਜੀ ਦੀ ਇਸ ਭਾਵਨਾ ਨੂੰ, ਨੇਤਾਜੀ ਦੇ ਇਨ੍ਹਾਂ ਵਿਚਾਰਾਂ ਨੂੰ, ਨੇਤਾਜੀ ਦੇ ਇਨ੍ਹਾਂ ਆਦਰਸ਼ਾਂ  ਨੂੰ ਭੁਲਾ ਦਿੱਤਾ ਹੈ। ਅਤੇ ਉਸ ਦਾ ਪਰਿਣਾਮ ਹੈ ਕਿ ਅੱਜ ਅਸੀਂ ਹੀ ਆਪਣੇ-ਆਪ ਨੂੰ ਕੋਸਣ ਲਗ ਗਏ ਹਾਂ। ਮੈਂ ਤਾਂ ਕਦੇ-ਕਦੇ ਹੈਰਾਨ ਹੋ ਜਾਂਦਾ ਹਾਂ ਦੁਨੀਆ ਜੋ ਕੋਈ ਸਾਨੂੰ ਸ਼ਬਦ ਪਕੜਾ ਦਿੰਦੀ ਹੈ, ਅਸੀਂ ਉਸ ਨੂੰ ਪਕੜ ਕੇ ਚਲ ਪੈਂਦੇ ਹਾਂ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ, ਸੁਣਦੇ ਹੋਏ ਸਾਨੂੰ ਵੀ ਚੰਗਾ ਲਗਦਾ ਹੈ, ਹਾਂ ਯਾਰ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਲੇਕਿਨ ਅਸੀਂ ਆਪਣੀ ਯੁਵਾ ਪੀੜ੍ਹੀ ਨੂੰ ਇਹ ਸਿਖਾਇਆ ਨਹੀਂ ਕਿ ਭਾਰਤ, ਇਹ mother of democracy ਹੈ। ਇਹ ਲੋਕਤੰਤਰ ਦੀ ਜਨਨੀ ਹੈ। ਅਸੀਂ ਸਿਰਫ ਵੱਡਾ ਲੋਕਤੰਤਰ ਹਾਂ ਅਜਿਹਾ ਨਹੀਂ ਹੈ, ਇਹ ਦੇਸ਼ ਲੋਕਤੰਤਰ ਦੀ ਜਨਨੀ ਹੈ। ਇਹ ਗੱਲ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਖਾਉਣੀ ਹੋਵੇਗੀ ਅਤੇ ਸਾਨੂੰ ਮਾਣ ਨਾਲ ਇਹ ਗੱਲ ਨੂੰ ਬੋਲਣਾ ਹੋਵੇਗਾ ਕਿਉਂਕਿ ਸਾਡੇ ਪੂਰਵਜਾਂ ਨੇ ਵਿਰਾਸਤ ਸਾਨੂੰ ਦਿੱਤੀ ਹੈ। ਭਾਰਤ ਦੀ ਸ਼ਾਸਨ ਵਿਵਸਥਾ democratic ਹੈ, ਸਿਰਫ ਇਸੇ ਵਜ੍ਹਾ ਨਾਲ ਅਸੀਂ ਲੋਕਤੰਤਰ ਦੇਸ਼ ਨਹੀਂ ਹਾਂ। ਭਾਰਤ ਦਾ ਸੱਭਿਆਚਾਰ, ਭਾਰਤ ਦੇ ਸੰਸਕਾਰ, ਭਾਰਤ ਦੀ ਪਰੰਪਰਾ, ਭਾਰਤ ਦਾ ਮਨ ਲੋਕਤਾਂਤ੍ਰਿਕ ਹੈ ਅਤੇ ਇਸ ਲਈ ਸਾਡੀ ਵਿਵਸਥਾ ਲੋਕਤਾਂਤ੍ਰਿਕ ਹੈ।  ਇਹ ਹੈ, ਇਸ ਲਈ ਇਹ ਹੈ, ਅਜਿਹਾ ਨਹੀਂ ਹੈ। ਮੂਲਤ:  ਅਸੀਂ ਲੋਕਤਾਂਤ੍ਰਿਕ ਹਾਂ ਇਸ ਲਈ ਹਾਂ। ਅਤੇ ਇਹ ਕਸੌਟੀ ਵੀ ਹੋ ਚੁਕੀ ਹੈ ਦੇਸ਼ ਦੀ।

ਆਪਾਤਕਾਲ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰੋ, ਨਿਆਂਪਾਲਿਕਾ ਦਾ ਹਾਲ ਕੀ ਸੀ, ਮੀਡੀਆ ਦਾ ਕੀ ਹਾਲ ਸੀ, ਸ਼ਾਸਨ ਦਾ ਕੀ ਹਾਲ ਸੀ। ਸਭ ਕੁਝ ਜੇਲ੍ਹਖਾਨੇ ਵਿੱਚ ਪਰਿਵਰਤਿਤ ਹੋ ਚੁੱਕਿਆ ਸੀ ਲੇਕਿਨ ਇਸ ਦੇਸ਼ ਦਾ ਸੰਸਕਾਰੀ, ਦੇਸ਼ ਦਾ ਜਨਮਨ, ਜੋ ਲੋਕਤੰਤਰ ਦੇ ਰੰਗਾਂ ਨਾਲ ਰੰਗਿਆ ਹੋਇਆ ਸੀ ਉਸ ਨੂੰ ਕੋਈ ਹਿਲਾ ਨਹੀਂ ਪਾਇਆ ਸੀ। ਮੌਕਾ ਮਿਲਦੇ ਹੀ ਉਸ ਨੇ ਲੋਕਤੰਤਰ ਨੂੰ ਪ੍ਰਭਾਵਿਤ ਕਰ ਦਿੱਤਾ। ਇਹ ਲੋਕਾਂ ਦੀ ਤਾਕਤ, ਇਹ ਸਾਡੇ ਸੰਸਕਾਰਾਂ ਦੀ ਤਾਕਤ ਹੈ, ਇਹ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਦੀ ਤਾਕਤ ਹੈ ਮੁੱਦਾ ਇਹ ਨਹੀਂ ਹੈ ਕਿ ਕਿਹੜੀ ਸਰਕਾਰ, ਕਿਹੜੀ ਸਰਕਾਰ ਨੇ ਬਣਾਈ ਉਸ ਦੀ ਚਰਚਾ ਨਹੀਂ ਕਰ ਰਿਹਾ ਮੈਂ, ਅਤੇ ਨਾ ਹੀ ਮੈਂ ਅਜਿਹੀਆਂ ਚੀਜ਼ਾਂ ਵਿੱਚ ਸਮਾਂ ਲਗਾਉਣ ਦੇ ਲਈ ਇੱਥੇ ਤੁਸੀਂ ਮੈਨੂੰ ਬਿਠਾਇਆ ਹੈ। ਅਸੀਂ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਦੀ ਰੱਖਿਆ ਕਰਦੇ ਹੋਏ ਅੱਗੇ ਵਧਣਾ ਹੈ।

ਆਤਮਨਿਰਭਰ ਭਾਰਤ ਦੇ ਸਬੰਧ ਵਿੱਚ ਵੀ ਚਰਚਾ ਹੋਈ। ਮੈਂ ਸਾਡੇ ਸਾਥੀ ਧਰਮੇਂਦਰ ਪ੍ਰਧਾਨ ਜੀ ਦੇ ਬਹੁਤ ਹੀ ਅਭਿਯਾਸਪੂਰਨ ਅਤੇ ਆਤਮਨਿਰਭਰ ਭਾਰਤ ਦੀ ਸਾਡੀ ਦਿਸ਼ਾ ਕੀ ਹੈ ਉਸ ਦਾ ਵਿਖਿਆਤ, ਵਿਸਤ੍ਰਿਤ ਰੂਪ ਨਾਲ ਉਨ੍ਹਾਂ ਨੇ ਬਿਆਨ ਕੀਤਾ ਹੈ। ਲੇਕਿਨ ਇੱਕ ਗੱਲ ਸਹੀ ਹੈ ਕਿ ਆਰਥਿਕ ਖੇਤਰ ਵਿੱਚ ਵੀ ਅੱਜ ਭਾਰਤ ਦੀ ਜੋ ਇੱਕ ਪਹੁੰਚ ਬਣ ਰਹੀ ਹੈ। ਕੋਰੋਨਾ ਕਾਲ ਵਿੱਚ ਦੁਨੀਆ ਦੇ ਲੋਕ ਨਿਵੇਸ਼ ਦੇ ਲਈ ਤਰਸ ਰਹੇ ਹਨ। ਸਾਰੀਆਂ ਗੱਲਾਂ ਬਾਹਰ ਆ ਗਈਆਂ ਹਨ। ਲੇਕਿਨ ਭਾਰਤ ਹੈ ਜਿੱਥੇ ਰਿਕਾਰਡ ਨਿਵੇਸ਼ ਹੋ ਰਿਹਾ ਹੈ। ਸਾਰੇ ਤੱਥ ਦੱਸ ਰਹੇ ਹਨ ਕਿ ਅਨੇਕ ਦੇਸ਼ਾਂ ਦੀ ਆਰਥਿਕ ਸਥਿਤੀ ਡਾਂਵਾਡੋਲ ਹੈ। ਜਦੋਂਕਿ ਦੁਨੀਆ ਭਾਰਤ ਵਿੱਚ ਡਬਲ ਡਿਜੀਟਲ ਗ੍ਰੋਥ ਦਾ ਅਨੁਮਾਨ ਲਗਾ ਰਹੀ ਹੈ। ਇੱਕ ਤਰਫ ਨਿਰਾਸ਼ਾ ਦਾ ਮਾਹੌਲ ਹੈ, ਤਾਂ ਹਿੰਦੁਸਤਾਨ ਵਿੱਚ ਆਸ਼ਾ ਦੀ ਕਿਰਣ ਨਜ਼ਰ ਆ ਰਹੀ ਹੈ, ਇਹ ਦੁਨੀਆ ਦੀ ਤਰਫ ਤੋਂ ਆਵਾਜ ਉਠ ਰਹੀ ਹੈ।

ਅੱਜ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ‘ਤੇ ਹੈ। ਅੱਜ ਭਾਰਤ ਵਿੱਚ ਅੰਨ ਉਤਪਾਦਨ ਰਿਕਾਰਡ ਪੱਧਰ ‘ਤੇ ਹੈ। ਭਾਰਤ ਅੱਜ ਦੁਨੀਆ ਵਿੱਚ ਦੂਸਰਾ ਵੱਡਾ ਦੇਸ਼ ਹੈ ਜਿੱਥੇ ਇੰਟਰਨੈੱਟ ਯੂਜ਼ਰ ਹਨ। ਭਾਰਤ ਵਿੱਚ ਅੱਜ ਹਰ ਮਹੀਨੇ 4 ਲੱਖ ਕਰੋੜ ਰੁਪਏ ਦਾ ਲੈਣ ਦੇਣ ਡਿਜੀਟਲ ਹੋ ਰਿਹਾ ਹੈ, ਯੂਪੀਆਈ ਦੇ ਮਾਧਿਅਮ ਨਾਲ ਹੋ ਰਿਹਾ ਹੈ। ਯਾਦ ਕਰੋ, ਇਸੇ ਸਦਨ ਦੇ ਭਾਸ਼ਣ ਵਿੱਚ ਸੁਣ ਰਿਹਾ ਸੀ...? ਹਰ ਮਹੀਨੇ 4 ਲੱਖ ਕਰੋੜ ਰੁਪਏ ਭਾਰਤ ਮੋਬਾਈਲ ਫੋਨ ਦੇ ਨਿਰਮਾਤਾ ਦੇ ਰੂਪ ਵਿੱਚ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਬਣਿਆ ਹੈ। ਭਾਰਤ ਵਿੱਚ ਰਿਕਾਰਡ ਸੰਖਿਆ ਵਿੱਚ ਸਟਾਰਟਅੱਪਸ, ਯੂਨੀਕਾਰਨ ਅਤੇ ਜਿਸ ਦੀ ਵਿਸ਼ਵ ਵਿੱਚ ਜੈ-ਜੈਕਾਰ ਹੋਣ ਲਗੀ ਹੈ। ਇਸੇ ਧਰਤੀ ‘ਤੇ ਸਾਡੀ ਯੁਵਾ ਪੀੜ੍ਹੀ ਕਰ ਰਹੀ ਹੈ। ।Renewal Energy ਦੇ ਖੇਤਰ ਵਿੱਚ ਵਿਸ਼ਵ ਦੇ ਪਹਿਲੇ ਪੰਜ ਦੇਸ਼ਾਂ ਵਿੱਚ ਅਸੀਂ ਆਪਣੀ ਜਗ੍ਹਾ ਬਣਾ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਉੱਪਰ ਹੀ ਚੜ੍ਹ ਕੇ ਜਾਣ ਵਾਲੇ ਹਾਂ। ਜਲ ਹੋਵੇ, ਥਲ ਹੋਵੇ, ਨਭ ਹੋਵੇ, ਪੁਲਾੜ ਹੋਵੇ... ਭਾਰਤ ਹਰ ਖੇਤਰ ਵਿੱਚ ਆਪਣੀ ਰੱਖਿਆ ਦੇ ਲਈ, ਆਪਣੇ ਸਮਰੱਥ ਦੇ ਨਾਲ ਖੜ੍ਹਾ ਹੈ। ਸਰਜੀਕਲ ਸਟ੍ਰਾਈਕ ਹੋਵੇ ਜਾਂ air ਸਟ੍ਰਾਈਕ ਭਾਰਤ ਦੀ capability ਨੂੰ ਦੁਨੀਆ ਨੇ ਦੇਖਿਆ ਹੈ।

ਮਾਣਯੋਗ ਸਭਾਪਤੀ ਜੀ,

2014 ਵਿੱਚ ਪਹਿਲੀ ਬਾਰ ਜਦ ਮੈਂ ਇਸ ਸਦਨ ਵਿੱਚ ਆਇਆ ਸੀ, ਇਸ ਪਰਿਸਰ ਵਿੱਚ ਆਇਆ ਸੀ ਅਤੇ ਜਦ ਮੈਨੂੰ ਨੇਤਾ ਦੇ ਰੂਪ ਵਿੱਚ ਚੁਣਿਆ ਗਿਆ ਸੀ ਤਾਂ ਮੇਰੇ ਪਹਿਲੇ ਭਾਸ਼ਣ ਵਿੱਚ ਮੈਂ ਕਿਹਾ ਸੀ ਕਿ ਮੇਰੀ ਸਰਕਾਰ ਗ਼ਰੀਬਾਂ ਨੂੰ ਸਮਰਪਿਤ ਹੈ। ਮੈਂ ਅੱਜ ਦੁਬਾਰਾ ਆਉਣ ਦੇ ਬਾਅਦ ਵੀ ਇਹੀ ਗੱਲ ਦੁਹਰਾ ਰਿਹਾ ਹਾਂ। ਅਤੇ ਅਸੀਂ ਨਾ ਸਾਡੀ direction ਬਦਲੀ ਹੈ ਨਾ ਅਸੀਂ dilute ਕੀਤਾ ਹੈ ਨਾ divert ਕੀਤਾ ਹੈ ਉਸੇ ਮਿਜਾਜ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਇਸ ਦੇਸ਼ ਵਿੱਚ ਅੱਗੇ ਵਧਣ ਦੇ ਲਈ ਸਾਨੂੰ ਗ਼ਰੀਬੀ ਤੋਂ ਮੁਕਤ ਹੋਣਾ ਹੀ ਹੋਵੇਗਾ। ਸਾਨੂੰ ਯਤਨਾਂ ਨੂੰ ਜੋੜਦੇ ਹੀ ਜਾਣਾ ਹੋਵੇਗਾ। ਪਹਿਲਾਂ ਦੇ ਯਤਨ ਹੋਏ ਹੋਣਗੇ ਤਾਂ ਉਸ ਵਿੱਚ ਹੋਰ ਜੋੜਨਾ ਹੀ ਪਵੇਗਾ ਅਸੀਂ ਰੁੱਕ ਨਹੀਂ ਸਕਦੇ। ਜਿਤਨਾ ਕਰ ਲਿਆ ਬਹੁਤ ਹੈ... ਨਹੀਂ ਰੁੱਕ ਸਕਦੇ, ਸਾਨੂੰ ਹੋਰ ਕਰਨਾ ਹੀ ਹੋਵੇਗਾ।

ਅੱਜ ਮੈਨੂੰ ਖੁਸ਼ੀ ਹੈ ਕਿ ਜੋ ਮੂਲਭੂਤ ਜ਼ਰੂਰਤ ਹੈ ease of living ਦੇ ਲਈ ਹੈ ਅਤੇ ਜਿਸ ਵਿੱਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਇੱਕ ਬਾਰ ਗ਼ਰੀਬ ਦੇ ਮਨ ਵਿੱਚ ਆਤਮਵਿਸ਼ਵਾਸ ਭਰ ਗਿਆ ਤਾਂ ਗ਼ਰੀਬ ਖੁਦ ਗ਼ਰੀਬੀ ਦੀ ਚੁਣੌਤੀ ਨੂੰ ਤਾਕਤ ਦੇਣ ਦੇ ਨਾਲ ਖੜ੍ਹਾ ਹੋ ਜਾਵੇਗਾ, ਗ਼ਰੀਬ ਕਿਸੇ ਦੀ ਮਦਦ ਦਾ ਮੋਹਤਾਜ ਨਹੀਂ ਰਹੇਗਾ। ਇਹ ਮੇਰਾ ਅਨੁਭਵ ਹੈ। ਮੈਨੂੰ ਖੁਸ਼ੀ ਹੈ 10 ਕਰੋੜ ਤੋਂ ਜ਼ਿਆਦਾ ਸ਼ੌਚਾਲਯ ਬਣੇ ਹਨ, 41 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਖਾਤੇ ਖੁੱਲ੍ਹ ਗਏ ਹਨ। 2 ਕਰੋੜ ਤੋਂ ਅਧਿਕ ਗ਼ਰੀਬਾਂ ਦੇ ਘਰ ਬਣੇ ਹਨ। 8 ਕਰੋੜ ਤੋਂ ਅਧਿਕ ਮੁਫ਼ਤ ਗੈਸ ਦੇ ਕਨੈਕਸ਼ਨ ਦਿੱਤੇ ਗਏ ਹਨ। ਪੰਜ ਲੱਖ ਰੁਪਏ ਤੱਕ ਮੁਫ਼ਤ ਇਲਾਜ ਗ਼ਰੀਬ ਦੀ ਜਿੰਦਗੀ ਵਿੱਚ ਬਹੁਤ ਵੱਡੀ ਤਾਕਤ ਬਣ ਕੇ ਆਇਆ ਹੈ। ਅਜਿਹੀਆਂ ਅਨੇਕ ਯੋਜਨਾਵਾਂ ਜੋ ਗ਼ਰੀਬਾਂ ਦੇ ਜੀਵਨ ਵਿੱਚ ਬਦਲਾਅ ਲਿਆ ਰਹੀਆਂ ਹਨ। ਨਵਾਂ ਵਿਸ਼ਵਾਸ ਪੈਦਾ ਕਰ ਰਹੀਆਂ ਹਨ।

ਮਾਣਯੋਗ ਸਭਾਪਤੀ ਜੀ,

ਚੁਣੌਤੀਆਂ ਹਨ, ਅਗਰ ਚੁਣੌਤੀਆਂ ਨਾ ਹੁੰਦੀਆਂ ਅਜਿਹਾ ਕਿਤੇ ਕੁਝ ਨਜ਼ਰ ਨਹੀਂ ਆਵੇਗਾ, ਦੁਨੀਆ ਸਮ੍ਰਿੱਧ ਤੋਂ ਵੀ ਸਮ੍ਰਿੱਧ ਦੇਸ਼ ਹੋਵੇ ਉਸ ਵਿੱਚ ਵੀ ਚੁਣੌਤੀਆਂ ਹੁੰਦੀਆਂ ਹਨ, ਉਸ ਦੀਆਂ ਚੁਣੌਤੀਆਂ ਅਲੱਗ ਪ੍ਰਕਾਰ ਦੀਆਂ ਹੁੰਦੀਆਂ ਹਨ, ਸਾਡੀਆਂ ਅਲੱਗ ਪ੍ਰਕਾਰ ਦੀਆਂ ਹਨ। ਲੇਕਿਨ ਤੈਅ ਅਸੀਂ ਇਹ ਕਰਨਾ ਹੈ ਕਿ ਅਸੀਂ ਸਮੱਸਿਆ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਜਾਂ ਅਸੀਂ ਸਮਾਧਾਨ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਬਸ ਇਹ ਪਤਲੀ ਜਿਹੀ ਰੇਖਾ ਹੈ ਅਗਰ ਅਸੀਂ ਸਮੱਸਿਆ ਦਾ ਹਿੱਸਾ ਬਣੇ ਤਾਂ ਰਾਜਨੀਤੀ ਤਾਂ ਚਲ ਜਾਵੇਗੀ ਲੇਕਿਨ ਅਗਰ ਅਸੀਂ ਸਮਾਧਾਨ ਦਾ ਮਾਧਿਅਮ ਬਣਦੇ ਹਾਂ ਤਾਂ ਰਾਸ਼ਟਰਨੀਤੀ ਨੂੰ ਚਾਰ ਚੰਦ ਲਗ ਜਾਂਦੇ ਹਨ। ਸਾਡੀ ਜ਼ਿੰਮੇਵਾਰੀ ਹੈ ਸਾਡੀ ਵਰਤਮਾਨ ਦੀ ਪੀੜ੍ਹੀ ਦੇ ਲਈ ਵੀ ਸੋਚਣਾ ਹੈ, ਅਸੀਂ ਭਾਵੀ ਪੀੜ੍ਹੀ ਦੇ ਲਈ ਵੀ ਸੋਚਣਾ ਹੈ। ਸਮੱਸਿਆਵਾਂ ਹਨ ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਕੱਠੇ ਮਿਲਕੇ ਕੰਮ ਕਰਾਂਗੇ, ਆਤਮਵਿਸ਼ਵਾਸ ਨਾਲ ਕੰਮ ਕਰਾਂਗੇ ਤਾਂ ਅਸੀਂ ਸਥਿਤੀਆਂ ਨਾਲ ਵੀ ਬਦਲਾਂਗੇ ਅਤੇ ਅਸੀਂ ਇਛੁਤ ਪਰਿਣਾਮ ਵੀ ਪ੍ਰਾਪਤ ਕਰ ਸਕਾਂਗੇ... ਇਹ ਮੇਰਾ ਪੱਕਾ ਵਿਸ਼ਵਾਸ ਹੈ।

ਮਾਣਯੋਗ ਸਭਾਪਤੀ ਜੀ,

ਸਦਨ ਵਿੱਚ ਕਿਸਾਨ ਅੰਦੋਲਨ ਦੀ ਭਰਪੂਰ ਚਰਚਾ ਹੋਈ ਹੈ, ਜ਼ਿਆਦਾ ਤੋਂ ਜ਼ਿਆਦਾ ਸਮੇਂ ਜੋ ਗੱਲਾਂ ਦੱਸੀਆਂ ਗਈਆਂ ਉਹ ਅੰਦੋਲਨ ਦੇ ਸਬੰਧ ਵਿੱਚ ਦੱਸੀਆਂ ਗਈਆਂ। ਕਿਸ ਗੱਲ ਨੂੰ ਲੈ ਕੇ ਅੰਦੋਲਨ ਹੈ ਉਸ ਗੱਲ ‘ਤੇ ਸਾਰੇ ਮੌਨ ਰਹੇ। ਅੰਦੋਲਨ ਕੈਸਾ ਹੈ, ਅੰਦੋਲਨ ਦੇ ਨਾਲ ਕੀ ਹੋ ਰਿਹਾ ਹੈ। ਇਹ ਸਾਰੀਆਂ ਗੱਲਾਂ ਬਹੁਤ ਦੱਸੀਆਂ ਗਈਆਂ ਉਸ ਦਾ ਵੀ ਮਹੱਤਵ ਹੈ ਲੇਕਿਨ ਜੋ ਮੂਲਭੂਤ ਗੱਲ ਹੈ... ਚੰਗਾ ਹੁੰਦਾ ਕਿ ਉਸ ਦੀ ਵਿਸਤਾਰ ਨਾਲ ਚਰਚਾ ਹੁੰਦੀ। ਜਿਵੇਂ ਸਾਡੇ ਮਾਣਯੋਗ ਖੇਤੀਬਾੜੀ ਮੰਤਰੀ ਜੀ ਨੇ ਬਹੁਤ ਹੀ ਚੰਗੇ ਢੰਗ ਨਾਲ ਸਵਾਲ ਜੋ ਪੁੱਛੇ ਹਨ ਉਨ੍ਹਾਂ ਸਵਾਲਾਂ ਦੇ ਜਵਾਬ ਤਾਂ ਨਹੀਂ ਮਿਲਣਗੇ ਮੈਨੂੰ ਪਤਾ ਹੈ ਲੇਕਿਨ ਉਨ੍ਹਾਂ ਨੇ ਬਹੁਤ ਹੀ  ਚੰਗੇ ਢੰਗ ਨਾਲ ਇਸ ਵਿਸ਼ੇ ਦੀ ਚਰਚਾ ਕੀਤੀ ਹੈ। ਮੈਂ ਮਾਣਯੋਗ ਦੇਵਗੌੜਾ ਜੀ ਦਾ ਬਹੁਤ ਆਭਾਰੀ ਹਾਂ ਉਨ੍ਹਾਂ ਨੂੰ ਇਸ ਪੂਰੀ ਚਰਚਾ ਨੂੰ ਇੱਕ ਗਾਂਭੀਰਯ ਦਿੱਤਾ ਅਤੇ ਉਨ੍ਹਾਂ ਨੇ ਸਰਕਾਰ ਦੇ ਜੋ ਚੰਗੇ ਯਤਨ ਹਨ ਉਸ ਦੀ ਸਰਾਹਨਾ ਵੀ ਕੀਤੀ ਹੈ ਕਿਉਂਕਿ ਉਹ ਕਿਸਾਨਾਂ ਦੇ ਲਈ ਸਮਰਪਿਤ ਰਹੇ ਹਨ ਜੀਵਨ ਭਰ ਅਤੇ ਉਨ੍ਹਾਂ ਨੇ ਸਰਕਾਰ ਦੇ ਯਤਨਾਂ ਦੇ ਨਾਲ ਸਰਾਹਨਾ ਵੀ ਕੀਤੀ ਅਤੇ ਉਨ੍ਹਾਂ ਨੇ ਚੰਗੇ ਸੁਝਾਵ ਵੀ ਦਿੱਤੇ। ਮੈਂ ਮਾਣਯੋਗ ਦੇਵਗੋੜਾ ਜੀ ਦਾ ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ।

ਮਾਣਯੋਗ ਸਭਾਪਤੀ ਜੀ,

ਖੇਤੀ ਦੀ ਮੂਲਭੂਤ ਸਮੱਸਿਆ ਕੀ ਹੈ? ਉਸ ਦੀਆਂ ਜੜ੍ਹਾਂ ਕਿੱਥੇ ਹਨ? ਮੈਂ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਜੀ ਨੇ ਜੋ ਵਿਸਤਾਰ ਨਾਲ ਜੋ ਦੱਸਿਆ ਸੀ ਉਸੇ ਦਾ ਜਿਕਰ ਕਰਨਾ ਚਾਹੁੰਦਾ ਹਾਂ... ਬਹੁਤ ਲੋਕ ਹਨ ਜੋ ਚੌਧਰੀ ਚਰਣ ਸਿੰਘ ਹੀ ਦੀ ਵਿਰਾਸਤ ਸੰਭਾਲਣ ਦਾ ਮਾਣ ਕਰਦੇ ਹਨ ਉਹ ਜ਼ਰੂਰ ਇਸ ਗੱਲ ਨੂੰ ਸਮਝਣ ਦਾ ਸ਼ਾਇਦ ਯਤਨ ਕਰਨਗੇ। ਉਹ ਅਕਸਰ 1971 ਜੋ ਐਗਰੀਕਲਚਰ ਨਾਲ ਸੈਂਸਸ ਹੋਇਆ ਸੀ ਉਸ ਦਾ ਜਿਕਰ ਉਨ੍ਹਾਂ ਦੀ ਭਾਸ਼ਾ ਵਿੱਚ ਜ਼ਰੂਰ ਆਉਂਦਾ ਸੀ। ਚੌਧਰੀ ਚਰਣ ਸਿੰਘ ਜੀ ਨੇ ਕੀ ਕਿਹਾ ਸੀ... ਉਨ੍ਹਾਂ ਦਾ Quote ਹੈ ਕਿਸਾਨਾਂ ਦਾ ਸੈਂਸਸ ਲਿਆ ਗਿਆ ਤਾਂ 33 ਪ੍ਰਤੀਸ਼ਤ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਕੋਲ ਜ਼ਮੀਨ 2 ਬਿੱਘੇ ਤੋਂ ਘੱਟ ਹੈ, 2 ਬਿੱਘੇ ਨਹੀਂ ਹੈ, 2 ਬਿੱਘੇ ਤੱਕ ਹੈ, 2 ਬਿੱਘੇ ਤੋਂ ਘੱਟ ਹੈ। 18 ਫੀਸਦੀ ਜੋ ਕਿਸਾਨ ਕਹਿਲਾਉਂਦੇ ਹਨ ਉਨ੍ਹਾਂ ਦੇ ਕੋਲ 2 ਬਿੱਘੇ ਤੋਂ 4 ਬਿੱਘੇ ਜ਼ਮੀਨ ਹੈ ਯਾਨੀ ਅੱਧਾ ਹੈਕਟੇਅਰ ਤੋਂ ਇੱਕ ਹੈਕਟੇਅਰ... ਇਹ 51 ਫੀਸਦੀ ਕਿਸਾਨ ਹੈ ਇਹ ਚਾਹੇ ਕਿਤਨੀ ਮਿਹਨਤ ਕਰਨ... ਆਪਣੀ ਥੋੜੀ ਜਿਹੀ ਜ਼ਮੀਨ ‘ਤੇ ਇਨ੍ਹਾਂ ਦੀ ਗੁਜਰ ਇਮਾਨਦਾਰੀ ਨਾਲ ਹੋ ਹੀ ਨਹੀਂ ਸਕਦੀ। ਇਹ ਚੌਧਰੀ ਚਰਣ ਸਿੰਘ ਜੀ ਦਾ quote ਹੈ। ਛੋਟੇ ਕਿਸਾਨਾਂ ਦੀ ਤਰਸਯੋਗ ਸਥਿਤੀ ਚੌਧਰੀ ਚਰਣ ਸਿੰਘ ਜੀ ਦੇ ਲਈ ਹਮੇਸ਼ਾ ਬਹੁਤ ਹੀ ਪੀੜ੍ਹਾ ਦਿੰਦੀ ਸੀ।

ਉਹ ਹਮੇਸ਼ਾ ਉਸ ਦੀ ਚਿੰਤਾ ਕਰਦੇ ਸਨ। ਹੁਣ ਅਸੀਂ ਅੱਗੇ ਦੇਖਾਂਗੇ... ਅਜਿਹਾ ਕਿਸਾਨ ਜਿਸ ਦੇ ਕੋਲ ਇੱਕ ਹੈਕਟੇਅਰ ਨਾਲ ਵੀ ਘੱਟ ਜ਼ਮੀਨ ਹੁੰਦੀ ਹੈ। 1971 ਵਿੱਚ ਉਹ 51 ਪ੍ਰਤੀਸ਼ਤ ਸਨ ਅੱਜ 68 ਪ੍ਰਤੀਸ਼ਤ ਹੋ ਚੁੱਕੇ ਹਨ। ਯਾਨੀ ਦੇਸ਼ ਵਿੱਚ ਅਜਿਹੇ ਕਿਸਾਨਾਂ ਦੀ ਸੰਖਿਆ ਵਧ ਰਹੀ ਹੈ ਜਿਨ੍ਹਾਂ ਦੇ ਕੋਲ ਬਹੁਤ ਥੋੜੀ ਜਿਹੀ ਜ਼ਮੀਨ ਹੈ ਅੱਜ ਲਘੂ ਅਤੇ ਸੀਮਾਂਤ ਕਿਸਾਨਾਂ ਨੂੰ ਮਿਲਾਉ ਤਾਂ 86 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਕਿਸਾਨ ਦੇ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਅਤੇ ਅਜਿਹੇ ਕਿਸਾਨਾਂ ਦੀ ਸੰਖਿਆ 12 ਕਰੋੜ ਹੈ। ਕੀ ਇਨ੍ਹਾਂ 12 ਕਰੋੜ ਕਿਸਾਨਾਂ ਦੇ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ, ਕੀ ਦੇਸ਼ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਕੀ ਅਸੀਂ ਕਦੇ ਸਾਡੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਇਨ੍ਹਾਂ 12 ਕਰੋੜ ਕਿਸਾਨਾਂ ਨੂੰ ਰੱਖਣਾ ਪਵੇਗਾ ਕਿ ਨਹੀਂ ਰੱਖਣਾ ਪਵੇਗਾ। ਇਹ ਸਵਾਲ ਦਾ ਜਵਾਬ ਚੌਧਰੀ ਚਰਣ ਸਿੰਘ ਜੀ ਸਾਡੇ ਲਈ ਛੱਡ ਕੇ ਗਏ ਹਨ... ਸਾਨੂੰ ਜਵਾਬ ਨੂੰ ਲੱਭਣਾ ਹੋਵੇਗਾ ਅਸੀਂ ਚੌਧਰੀ ਚਰਣ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਦੇਣ ਦੇ ਲਈ ਵੀ ਇਸ ਕੰਮ ਦੇ ਲਈ ਜਿਸ ਨੂੰ ਜੋ ਸੁੱਝੇ... ਜਿਸ ਨੂੰ ਜੋ ਮੌਕਾ ਮਿਲੇ ਸਭ ਨੂੰ ਕਰਨਾ ਹੋਵੇਗਾ ਤਦ ਜਾ ਕੇ ਅਸੀਂ ਕੰਮ ਕਰ ਸਕਦੇ ਹਾਂ।

ਹੁਣ ਪਹਿਲੇ ਦੀਆਂ ਸਰਕਾਰਾਂ ਦੀ ਸੋਚ ਵਿੱਚ ਛੋਟਾ ਕਿਸਾਨ ਸੀ ਕੀ? ਅਗਰ ਇੱਕ ਬਾਰ ਅਸੀਂ ਸੋਚਾਂਗੇ ਤਾਂ ਧਿਆਨ ਆਵੇਗਾ ਮੈਂ ਆਲੋਚਨਾ ਦੇ ਲਈ ਨਹੀਂ ਕਹਿ ਰਿਹਾ ਹਾਂ ਲੇਕਿਨ ਸਾਨੂੰ ਸਚਮੁਚ ਵਿੱਚ... ਸਾਨੂੰ ਸਭ ਨੂੰ ਸੋਚਣ ਦੀ ਜ਼ਰੂਰਤ ਹੈ। ਜਦ ਅਸੀਂ ਚੁਣਾਵ ਆਉਂਦੇ ਹੀ ਇੱਕ ਪ੍ਰੋਗਰਾਮ ਕਰਦੇ ਹਾਂ ਕਰਜਮਾਫੀ ਉਹ ਕਿਸਾਨ ਦਾ ਪ੍ਰੋਗਰਾਮ ਹੈ... ਵੋਟ ਦਾ ਪ੍ਰੋਗਰਾਮ ਹੈ ਉਹ ਤਾਂ ਹਿੰਦੁਸਤਾਨ ਹਰ ਕੋਈ ਭਲੀ-ਭਾਂਤੀ ਜਾਣਦਾ ਹੈ। ਲੇਕਿਨ ਜਦ ਕਰਜਮਾਫੀ ਕਰਦੇ ਹਾਂ... ਜਦ ਛੋਟਾ ਕਿਸਾਨ ਉਸ ਨਾਲ ਵੰਚਿਤ ਰਹਿੰਦਾ ਹੈ। ਉਸ ਦੇ ਨਸੀਬ ਵਿੱਚ ਕੁਝ ਨਹੀਂ ਆਉਂਦਾ ਹੈ। ਕਿਉਂਕਿ ਕਰਜਮਾਫੀ... ਜੋ ਬੈਂਕ ਤੋਂ ਲੋਨ ਲੈਂਦਾ ਹੈ ਉਸ ਦੇ ਲਈ ਹੁੰਦਾ ਹੈ... ਛੋਟਾ ਕਿਸਾਨ ਦਾ ਬੇਚਾਰੇ ਦਾ ਬੈਂਕ ਵਿੱਚ ਖਾਤਾ ਨਹੀਂ... ਉਹ ਕਿੱਥੇ ਲੋਨ ਲੈਣ ਜਾਵੇਗਾ। ਅਸੀਂ ਛੋਟੇ ਕਿਸਾਨ ਦੇ ਲਈ ਨਹੀਂ ਕੀਤਾ ਹੈ... ਭਲੇ ਹੀ ਅਸੀਂ ਰਾਜਨੀਤੀ ਕਰ ਲਈ ਹੋਵੇ। ਇੱਕ ਦੋ ਏਕੜ ਜ਼ਮੀਨ ਵਾਲੇ ਕਿਸਾਨ ਜਿਸ ਦੇ ਕੋਲ ਬੈਂਕ ਦਾ ਖਾਤਾ ਵੀ ਨਹੀਂ ਹੈ ਨਾ ਉਹ ਕਰਜ਼ ਲੈਂਦਾ ਹੈ ਨਾ ਕਰਜਮਾਫੀ ਦਾ ਫਾਇਦਾ ਉਸ ਨੂੰ ਮਿਲਦਾ ਹੈ। ਉਸੇ ਪ੍ਰਕਾਰ ਨਾਲ ਪਹਿਲਾਂ ਦੀ ਫਸਲ ਬੀਮਾ ਯੋਜਨਾ ਕੀ ਸੀ... ਇੱਕ ਪ੍ਰਕਾਰ ਨਾਲ ਉਹ ਬੀਮਾ ਜੋ ਬੈਂਕ ਗਰੰਟੀ ਦੇ ਰੂਪ ਵਿੱਚ ਕੰਮ ਕਰਦਾ ਸੀ। ਅਤੇ ਉਹ ਵੀ ਛੋਟੇ ਕਿਸਾਨ ਦੇ ਲਈ ਤਾਂ ਨਸੀਬ ਵੀ ਨਹੀਂ ਹੁੰਦਾ ਸੀ। ਉਹ ਵੀ ਉਨ੍ਹਾਂ ਕਿਸਾਨਾਂ ਦੇ ਲਈ ਹੁੰਦਾ ਸੀ ਜੋ ਬੈਂਕ ਤੋਂ ਲੋਨ ਹੁੰਦਾ ਸੀ ਉਸ ਦਾ ਇੰਸ਼ੋਰੈਂਸ ਹੁੰਦਾ ਸੀ ਬੈਂਕ ਵਾਲਿਆਂ ਨੂੰ ਵੀ ਵਿਸ਼ਵਾਸ ਹੋ ਜਾਂਦਾ ਸੀ, ਕੰਮ ਚਲ ਜਾਂਦਾ ਸੀ।

ਅੱਜ 2 ਹੈਕਟੇਅਰ ਤੋਂ ਘੱਟ ਕਿੰਨੇ ਕਿਸਾਨ ਹੋਣਗੇ ਜੋ ਬੈਂਕ ਤੋਂ ਲੋਨ ਲੈਣਗੇ... ਸਿੰਚਾਈ ਦੀ ਸੁਵਿਧਾ ਵੀ ਛੋਟੇ ਕਿਸਾਨ ਦੇ ਨਸੀਬ ਵਿੱਚ ਨਹੀਂ ਹੈ, ਵੱਡੇ ਕਿਸਾਨ ਤਾਂ ਵੱਡਾ-ਵੱਡਾ ਪੰਪ ਲਗਾ ਦਿੰਦੇ ਸਨ, ਟਿਊਬਵੈੱਲ ਕਰ ਦਿੰਦੇ ਸਨ, ਬਿਜਲੀ ਵੀ ਲੈ ਲੈਂਦੇ ਸਨ, ਅਤੇ ਬਿਜਲੀ ਮੁਫ਼ਤ ਮਿਲ ਜਾਂਦੀ ਸੀ, ਉਨ੍ਹਾਂ ਦਾ ਕੰਮ ਚਲ ਜਾਂਦਾ ਸੀ। ਛੋਟੇ ਕਿਸਾਨ ਦੇ ਲਈ ਤਾਂ ਸਿੰਚਾਈ ਦੇ ਲਈ ਵੀ ਦਿੱਕਤ ਸੀ। ਉਹ ਤਾਂ ਟਿਊਬਵੈੱਲ ਲਗਾ ਹੀ ਨਹੀਂ ਸਕਦਾ ਸੀ ਕਦੇ-ਕਦੇ ਤਾਂ ਉਸ ਨੂੰ ਵੱਡੇ ਕਿਸਾਨ ਤੋਂ ਪਾਣੀ ਖਰੀਦਨਾ ਪੈਂਦਾ ਸੀ ਅਤੇ ਜੋ ਦਾਮ ਮੰਗੇ ਉਹ ਦੇਣਾ ਪੈਂਦਾ ਸੀ। ਯੂਰੀਆ... ਵੱਡੇ ਕਿਸਾਨ ਨੂੰ ਯੂਰੀਆ ਪ੍ਰਾਪਤ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਸੀ। ਛੋਟੇ ਕਿਸਾਨ ਨੂੰ ਰਾਤ-ਰਾਤ ਲਾਈਨ ਵਿੱਚ ਖੜਾ ਰਹਿਣਾ ਪੈਂਦਾ ਸੀ। ਉਸ ਵਿੱਚ ਡੰਡੇ ਚਲਦੇ ਸਨ ਅਤੇ ਕਦੇ-ਕਦੇ ਤਾਂ ਬੇਚਾਰਾ ਯੂਰੀਆ ਦੇ ਬਿਨਾ ਘਰ ਵਾਪਸ ਚਲਾ ਜਾਂਦਾ ਸੀ। ਅਸੀਂ ਛੋਟੇ ਕਿਸਾਨਾਂ ਦਾ ਹਾਲ ਜਾਣਦੇ ਹਾਂ... 2014 ਦੇ ਬਾਅਦ ਅਸੀਂ ਕੁਝ ਪਰਿਵਰਤਨ ਕੀਤੇ, ਅਸੀਂ ਫਸਲ ਬੀਮਾ ਯੋਜਨਾ ਦਾ ਦਾਇਰਾ ਵਧਾ ਦਿੱਤਾ ਤਾਂਕਿ ਕਿਸਾਨ... ਛੋਟਾ ਕਿਸਾਨ ਵੀ ਉਸ ਦਾ ਫਾਇਦਾ ਲੈ ਸਕੇ ਅਤੇ ਬਹੁਤ ਮਾਮੂਲੀ ਰਕਮ ਨਾਲ ਇਹ ਕੰਮ ਸ਼ੁਰੂ ਕੀਤਾ ਅਤੇ ਪਿਛਲੇ 4-5 ਸਾਲ ਵਿੱਚ ਫਸਲ ਬੀਮਾ ਯੋਜਨਾ ਦੇ ਤਹਿਤ 90 ਹਜ਼ਾਰ ਕਰੋੜ ਰੁਪਏ ਉਸ ਦੇ ਕਲੇਮ ਕਿਸਾਨਾਂ ਨੂੰ ਮਿਲੇ ਹਨ। ਕਰਜਮਾਫੀ ਨਾਲ ਵੀ ਆਂਕੜਾ ਵੱਡਾ ਹੋ ਜਾਂਦਾ ਹੈ ਜੀ। 

ਫਿਰ ਕਿਸਾਨ ਕ੍ਰੈਡਿਟ ਕਾਰਡ ਦੇਖੋ। ਕਾਰਡ ਸਾਡੇ ਇੱਥੇ ਕਿਸਾਨ ਕ੍ਰੈਡਿਟ ਕਾਰਡ ਹੋਏ ਲੇਕਿਨ ਬੜੇ ਕਿਸਾਨਾਂ ਤੱਕ ਗਏ ਅਤੇ ਉਹ ਬੈਂਕ ਨਾਲ ਬਹੁਤ ਹੀ ਘੱਟ ਵਿਆਜ ‘ਤੇ ਕੁਝ ਰਾਜਾਂ ਵਿੱਚ ਤਾਂ ਜੀਰੋ ਪਰਸੈਂਟ ਵਿਆਜ ‘ਤੇ ਉਨ੍ਹਾਂ ਨੂੰ ਮਿਲ ਜਾਂਦੇ ਸਨ ਪੈਸੇ ਅਤੇ ਉਨ੍ਹਾਂ ਦਾ ਕੋਈ ਕੋਈ ਧੰਦਾ ਵਪਾਰ ਹੁੰਦਾ ਸੀ ਪੈਸਾ ਉੱਥੇ ਵੀ ਲਗ ਜਾਂਦੇ ਸਨ। ਛੋਟੇ ਕਿਸਾਨ ਦੇ ਨਸੀਬ ਵਿੱਚ ਇਹ ਨਹੀਂ ਸੀ ਅਸੀਂ ਤੈਅ ਕੀਤਾ ਹਿੰਦੁਸਤਾਨ ਦੇ ਹਰ ਕਿਸਾਨ ਨੂੰ ਕ੍ਰੈਡਿਟ ਕਾਰਡ ਦੇਵਾਂਗੇ ਇੰਨਾ ਹੀ ਨਹੀਂ ਅਸੀਂ ਉਨ੍ਹਾਂ ਦਾ ਦਾਇਰਾ fisherman ਤੱਕ ਵੀ ਵਧਾ ਦਿੱਤਾ ਤਾਂਕਿ ਉਹ ਵੀ ਇਸ ਦਾ ਫਾਇਦਾ ਉਠਾ ਸਕਣ। ਅਤੇ ਪੌਣੇ ਦੋ ਕਰੋੜ ਤੋਂ ਜ਼ਿਆਦਾ ਕਿਸਾਨਾਂ ਤੱਕ ਇਹ ਕਿਸਾਨ ਕ੍ਰੈਡਿਟ ਕਾਰਡ ਦਾ ਫਾਇਦਾ ਪਹੁੰਚ ਚੁੱਕਿਆ ਹੈ ਅਤੇ ਬਾਕੀ ਵੀ ਰਾਜਾਂ ਨੂੰ ਤਾਕੀਦ ਕਰ ਰਹੇ ਹਾਂ ਕਿ ਲਗਾਤਾਰ ਉਸ ਨੂੰ ਅੱਗੇ ਵਧਾਉਣ ਤਾਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਇਸ ਦਾ ਲਾਭ ਲੈ ਸਕਣ। ਅਤੇ ਰਾਜਾਂ ਦੀ ਮਦਦ ਜਿੰਨੀ ਜ਼ਿਆਦਾ ਮਿਲੇਗੀ ਉੰਨਾ ਜ਼ਿਆਦਾ ਹੀ ਕੰਮ ਹੋ ਜਾਵੇਗਾ। ਉਸੇ ਪ੍ਰਕਾਰ ਨਾਲ ਅਸੀਂ ਇੱਕ ਯੋਜਨਾ ਲੈ ਆਏ... ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਦੇ ਮਾਧਿਅਮ ਨਾਲ ਰਕਮ ਸਿੱਧੀ ਕਿਸਾਨ ਦੇ ਖਾਤੇ ਵਿੱਚ ਜਾਂਦੀ ਹੈ। ਅਤੇ ਇਹ ਗਰੀਬ ਕਿਸਾਨ ਦੇ ਕੋਲ ਜਿਸ ਦੇ ਕੋਲ ਕਦੇ ਇਸ ਪ੍ਰਕਾਰ ਦੀ ਮਦਦ ਨਹੀਂ ਪਹੁੰਚੀ ਹੈ। ਦਸ ਕਰੋੜ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਇਸ ਦਾ ਲਾਭ ਮਿਲ ਚੁੱਕਿਆ ਹੈ।

 

ਅਗਰ ਬੰਗਾਲ ਵਿੱਚ ਰਾਜਨੀਤੀ ਆੜੇ ਨਾ ਆਉਂਦੀ ਤਾਂ ਬੰਗਾਲ ਦੇ ਕਿਸਾਨ ਵੀ ਅਗਰ ਜੁੜ ਗਏ ਹੁੰਦੇ ਤਾਂ ਇਹ ਆਂਕੜਾ ਉਸ ਤੋਂ ਵੀ ਜ਼ਿਆਦਾ ਹੁੰਦਾ ਅਤੇ ਹੁਣ ਤੱਕ 1 ਲੱਖ 15 ਹਜ਼ਾਰ ਕਰੋੜ ਰੁਪਏ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਗਿਆ ਹੁੰਦਾ। ਇਹ ਗਰੀਬ ਛੋਟੇ ਕਿਸਾਨ ਹਨ ਉਨ੍ਹਾਂ ਦੇ ਕੋਲ ਗਿਆ। ਸਾਡੀਆਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਬਿੰਦੁ soil health card ਅਸੀਂ 100 ਪ੍ਰਤੀਸ਼ਤ soil health card ਦੀ ਗੱਲ ਕਹੀ ਤਾਂਕਿ ਸਾਡੇ ਛੋਟੇ ਕਿਸਾਨ ਨੂੰ ਉਸ ਦੀ ਜ਼ਮੀਨ ਕਿਹੋ ਜੀ ਹੈ, ਕਿਹੜੀ ਉਪਜ ਦੇ ਲਈ ਹੈ। ਅਸੀਂ 100 ਪ੍ਰਤੀਸ਼ਤ soil health cardਦੇ ਲਈ ਕੰਮ ਕੀਤਾ ਉਸੇ ਪ੍ਰਕਾਰ ਨਾਲ ਅਸੀਂ ਯੂਰੀਆ ਦਾ neem coated urea 100 ਪ੍ਰਤੀਸ਼ਤ ਦਿੱਤਾ। 100 ਪ੍ਰਤੀਸ਼ਤ ਦੇ ਪਿੱਛੇ ਇਰਾਦਾ ਸਾਡਾ ਇਹੀ ਸੀ ਕਿ ਗਰੀਬ ਤੋਂ ਗਰੀਬ ਕਿਸਾਨ ਤੱਕ ਵੀ ਯੂਰੀਆ ਪਹੁੰਚਣ ਵਿੱਚ ਰੁਕਾਵਟ ਨਾ ਹੋਵੇ ਯੂਰੀਆ divert ਹੁੰਦਾ ਬੰਦ ਹੋਵੇ ਅਤੇ ਉਸ ਵਿੱਚ ਅਸੀਂ ਸਮਝਦੇ ਹੋਏ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ ਪਹਿਲੀ ਬਾਰ ਪੈਂਸ਼ਨ ਦੀ ਸੁਵਿਧਾ ਦੀ ਯੋਜਨਾ ਲੈ ਕੇ ਆਈਏ ਅਤੇ ਮੈਂ ਦੇਖ ਰਿਹਾ ਹਾਂ ਕਿ ਹੌਲੀ-ਹੌਲੀ ਸਾਡੇ ਛੋਟੇ ਕਿਸਾਨ ਵੀ ਆ ਰਹੇ ਹਨ।

ਉਸੇ ਪ੍ਰਕਾਰ ਨਾਲ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ... ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਇਹ ਸਿਰਫ ਇੱਕ ਰੋਡ ਨਹੀਂ ਹੈ ਇਹ ਕਿਸਾਨਾਂ ਦੀ ਪਿੰਡ ਦੀ ਜ਼ਿੰਦਗੀ ਨੂੰ ਬਦਲਣ ਦਾ ਇੱਕ ਬਹੁਤ ਵੱਡਾ ਯਸ਼ ਰੇਖਾ ਹੁੰਦੀ ਹੈ। ਅਤੇ ਅਸੀਂ ਉਸ ‘ਤੇ ਵੀ ਜੋਰ ਦਿੱਤਾ ਪਹਿਲੀ ਬਾਰ ਅਸੀਂ ਕਿਸਾਨ ਰੇਲ ਦੀ ਕਲਪਨਾ ਦੀ ਛੋਟਾ ਕਿਸਾਨ ਦਾ ਮਾਲ ਵਿਕਦਾ ਨਹੀਂ ਸੀ ਅੱਜ ਕਿਸਾਨ ਰੇਲ ਦੇ ਕਾਰਨ ਪਿੰਡ ਦਾ ਕਿਸਾਨ ਰੇਲਵੇ ਦੇ ਮਾਧਿਅਮ ਤੋਂ ਮੁੰਬਈ ਦੇ ਬਜ਼ਾਰ ਵਿੱਚ ਆਪਣਾ ਮਾਲ ਵੇਚਣ ਲੱਗਿਆ, ਫਲ ਅਤੇ ਸਬਜ਼ੀ ਵੇਚਣ ਲੱਗਿਆ ਹੈ। ਉਸ ਦਾ ਲਾਭ ਹੋ ਰਿਹਾ ਹੈ। ਛੋਟੇ ਕਿਸਾਨ ਦਾ ਫਾਇਦਾ ਹੋ ਰਿਹਾ ਹੈ। ਕਿਸਾਨ ਉੜਾਨ ਯੋਜਨਾ... ਕਿਸਾਨ ਉੜਾਨ ਯੋਜਨਾ ਦੇ ਦੁਆਰਾ ਹਵਾਈ ਜਹਾਜ ਨਾਲ ਜਿਵੇਂ ਸਾਡੇ north east ਇੰਨੀਆਂ ਵਧੀਆ-ਵਧੀਆ ਚੀਜ਼ਾਂ ਲੇਕਿਨ ਟ੍ਰਾਂਸਪੋਰਟੇਸ਼ਨ ਸਿਸਟਮ ਦੇ ਅਭਾਵ ਵਿੱਚ ਉੱਥੇ ਦਾ ਕਿਸਾਨ ਸਾਡਾ benefit ਨਹੀਂ ਲੈ ਪਾਉਂਦਾ ਸੀ। ਅੱਜ ਉਸ ਨੂੰ ਕਿਸਾਨ ਉੜਾਨ ਯੋਜਨਾ ਦਾ ਲਾਭ ਮਿਲ ਰਿਹਾ ਹੈ। ਛੋਟੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਨਾਲ ਹਰ ਕੋਈ ਪਰਿਚਿਤ ਹੈ... ਸਮੇਂ-ਸਮੇਂ ‘ਤੇ ਉਨ੍ਹਾਂ ਦੇ ਸਸ਼ਕਤੀਕਰਨ ਦੀ ਮੰਗ ਵੀ ਉਠੀ ਹੈ।

ਸਾਡੇ ਮਾਣਯੋਗ ਸ਼ਰਦ ਪਵਾਰ ਜੀ ਅਤੇ ਕਾਂਗਰਸ ਦੇ ਵੀ ਹਰ ਕਿਸੇ ਨੇ... ਹਰ ਸਰਕਾਰ ਨੇ ਖੇਤੀਬਾੜੀ ਸੁਧਾਰਾਂ ਦੀ ਵਕਾਲਤ ਕੀਤੀ ਹੈ। ਕੋਈ ਪਿੱਛੇ ਨਹੀਂ ਹੈ ਕਿਉਂਕਿ ਹਰ ਇੱਕ ਨੂੰ ਲਗਦਾ ਹੈ ਕਿ ਕਰ ਪਾਈਏ ਨਾ ਪਾਈਏ ਇਹ ਅਲੱਗ ਗੱਲ ਹੈ। ਲੇਕਿਨ ਇਹ ਹੋਣਾ ਚਾਹੀਦਾ ਹੈ, ਇਹ ਗੱਲ ਹਰ ਇੱਕ ਦੀ ਨਿਕਲੀ ਹੋਈ ਹੈ ਅਤੇ ਇਹ ਅੱਜ ਨਹੀਂ ਜਦ ਵੀ ਜੋ ਜਿੱਥੇ ਸਨ ਸਭ ਦੀ ਹੋਈ ਹੈ। ਅਤੇ ਸ਼ਰਦ ਪਵਾਰ ਜੀ ਨੇ ਤਾਂ ਇੱਕ ਬਿਆਨ ਵੀ ਦਿੱਤਾ ਕਿ ਮੈਂ ਸੁਧਾਰਾਂ ਦੇ ਪੱਖ ਵਿੱਚ ਹਾਂ ਠੀਕ ਹੈ ਪੱਧਤੀ ਦੇ ਸਬੰਧ ਵਿੱਚ ਉਨ੍ਹਾਂ ਦੇ ਮਨ ਵਿੱਚ ਸਵਾਲ ਹੈ ਲੇਕਿਨ ਸੁਧਾਰਾਂ ਦਾ ਵਿਰੋਧ ਨਹੀਂ ਕੀਤਾ ਹੈ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਅਸੀਂ ਇਸ ਵਿਸ਼ੇ ਵਿੱਚ ਸਾਡੇ ਸਾਥੀ ਸ਼੍ਰੀਮਾਨ ਸਿੰਧਿਆ ਜੀ ਨੇ ਬਹੁਤ ਹੀ ਚੰਗੇ ਢੰਗ ਨਾਲ ਕਈ ਪਹਿਲੂਆਂ ‘ਤੇ ਇਸ ਕਾਨੂੰਨ ਨੂੰ ਲੈ ਕੇ ਇੱਥੇ... ਇਹ ਸਾਰੀਆਂ ਗੱਲਾਂ ਪਿਛਲੇ ਦੋ ਦਹਾਕੇ ਤੋਂ ਲਗਾਤਾਰ ਚਲ ਰਹੀਆਂ ਹੈ ਅਜਿਹਾ ਨਹੀਂ ਹੈ ਕਿ ਕੋਈ ਸਾਡੇ ਆਉਣ ਦੇ ਬਾਅਦ ਹੀ ਚਲੀ। ਹਰੇਕ ਨੇ ਕਿਹਾ ਹੈ ਅਤੇ ਹਰ ਇੱਕ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਹੋ ਜਾਵੇਗਾ। ਹੁਣ ਸਮੇਂ ਆ ਗਿਆ ਹੈ ਇਹ ਠੀਕ ਹੈ ਕਿ ਕੋਈ ਕੌਮਾ ਫੁਲਸਟੌਪ ਅਲੱਗ ਹੋ ਸਕਦੇ ਲੇਕਿਨ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਹੈ ਕਿ ਭਈ ਸਾਡੇ ਸਮੇਂ ਦੀ ਬਹੁਤ ਹੀ ਵਧੀਆ ਸੀ, ਮੈਂ ਵੀ ਦਾਅਵਾ ਨਹੀਂ ਕਰ ਸਕਦਾ ਹਾਂ ਕਿ ਸਾਡੀ ਸਮੇਂ ਦੀ ਸੋਚ ਹੀ ਬਹੁਤ ਵਧੀਆ ਹੈ ਦਸ ਸਾਲ ਦੇ ਬਾਅਦ ਕੋਈ ਸੋਚ ਆ ਹੀ ਨਹੀਂ ਸਕਦੀ। ਅਜਿਹਾ ਨਹੀਂ ਹੁੰਦਾ ਹੈ ਇਹ ਸਮਾਜ ਜੀਵਨ ਪਰਿਵਰਤਨਸ਼ੀਲ ਹੁੰਦਾ ਹੈ।

ਅਸੀਂ ਕੁਝ ਗੱਲਾਂ ਦੇ ਵੱਲ ਵੀ ਧਿਆਨ ਦਈਏ ਹੁਣ ਦੇਖੋ... ਦੁੱਧ ਉਤਪਾਦਨ... ਕਿਨ੍ਹਾਂ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਨਹੀਂ ਹੈ। ਨਾ ਪਸ਼ੂਪਾਲਕ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਹੈ ਨਾ ਦੁੱਧ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਹੈ ਲੇਕਿਨ ਮਜਾ ਦੇਖੋ... ਦੁੱਧ ਦੇ ਖੇਤਰ ਵਿੱਚ ਜਾਂ ਤਾਂ ਪ੍ਰਾਈਵੇਟ ਜਾਂ ਕੋ-ਆਪਰੇਟਿਵ ਦੋਵਾਂ ਨੇ ਇੱਕ ਅਜਿਹੀ ਮਿਲ ਕੇ ਮਜਬੂਤ ਚੇਨ ਬਣਾਈ ਹੈ ਦੋਵੇ ਮਿਲ ਕੇ ਇਸ ਕੰਮ ਨੂੰ ਕਰ ਰਹੇ ਹਾਂ। ਅਤੇ ਇੱਕ ਬਿਹਤਰੀਨ ਸਪਲਾਈ ਚੇਨ ਸਾਡੇ ਦੇਸ਼ ਵਿੱਚ ਬਣੀ ਹੈ। ਇਸ ਨੂੰ ਅਸੀਂ ਹੋਰ ਜੋ ਚੰਗਾ ਹੈ ਉਸ ਨੂੰ ਅਸੀਂ.... ਅਤੇ ਇਹ ਮੇਰੇ ਕਾਲ ਵਿੱਚ ਨਹੀਂ ਬਣਿਆ ਹੈ। ਤੁਸੀਂ ਇਸ ‘ਤੇ ਗਰਵ ਕਰ ਸਕਦੇ ਹੋ ਮੇਰੇ ਕੰਮ ਤੋਂ ਪਹਿਲੇ ਬਣਿਆ ਹੋਇਆ ਹੈ। ਸਾਨੂੰ ਗਰਵ ਕਰਨਾ ਚਾਹੀਦਾ ਹੈ। ਫਲ ਸਬਜ਼ੀ ਨਾਲ ਜੁੜੇ ਵਪਾਰ ਵਿੱਚ ਜ਼ਿਆਦਾਤਰ ਬਜ਼ਾਰਾਂ ਨੂੰ ਸਿੱਧਾ ਸੰਪਰਕ ਰਹਿੰਦਾ ਹੈ ਬਜ਼ਾਰਾਂ ਵਿੱਚ ਦਖਲ ਹਟ ਗਈ ਹੈ, ਇਸ ਦਾ ਲਾਭ ਮਿਲ ਰਿਹਾ ਹੈ। ਕੀ ਡੇਅਰੀ ਵਾਲੇ ਸਫਲ ਸਬਜ਼ੀ ਖਰੀਦਣ ਵਾਲੇ ਉੱਦਮੀ, ਪਸ਼ੂਪਾਲਕਾਂ ਜਾਂ ਕਿਸਾਨ ਦੀ ਜ਼ਮੀਨ ‘ਤੇ ਕਬਜ਼ਾ ਹੋ ਜਾਂਦਾ ਹੈ ਉਨ੍ਹਾਂ ਦੇ ਪਸ਼ੂਆਂ ‘ਤੇ ਕਬਜ਼ਾ ਹੋ ਜਾਂਦਾ ਹੈ, ਨਹੀਂ ਹੁੰਦਾ ਹੈ। ਦੁੱਧ ਵਿਕਦਾ ਹੈ, ਪਸ਼ੂ ਨਹੀਂ ਵਿਕਦਾ ਹੈ ਜੀ, ਸਾਡੇ ਦੇਸ਼ ਵਿੱਚ ਡੇਅਰੀ ਉਦਯੋਗ ਦਾ ਯੋਗਦਾਨ ਹੈ, ਖੇਤੀਬਾੜੀ ਅਰਥਵਿਵਸਥਾ ਦੇ ਕੁੱਲ੍ਹ ਮੁੱਲ ਵਿੱਚ 28 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ। ਯਾਨੀ ਇੰਨਾ ਵੱਡਾ ਅਸੀਂ ਐਗ੍ਰੀਕਲਚਰ ਦੀਆਂ ਚਰਚਾਵਾਂ ਕਰਦੇ ਹਾਂ, ਇਸ ਪਹਿਲੂ ਨੂੰ ਅਸੀਂ ਭੁੱਲ ਜਾਂਦੇ ਹਾਂ। 28 ਪ੍ਰਤੀਸ਼ਤ contribution ਹੈ। ਅਤੇ ਕਰੀਬ-ਕਰੀਬ ਅੱਠ ਲੱਖ ਕਰੋੜਾਂ ਰੁਪਇਆਂ ਦਾ ਕਾਰੋਬਾਰ ਹੈ। ਜਿੰਨੇ ਰੁਪਏ ਦਾ ਦੁੱਧ ਹੁੰਦਾ ਹੈ ਉਸ ਦਾ ਮੁੱਲ ਅਨਾਜ ਅਤੇ ਦਾਲ ਦੋਵੇਂ ਮਿਲਾ ਦਈਏ ਤਾਂ ਉਸ ਦਾ ਜ਼ਿਆਦਾ ਹੈ। ਅਸੀਂ ਕਦੇ ਇਸ subject ‘ਤੇ ਦੇਖਦੇ ਹੀ ਨਹੀਂ ਹਾਂ। ਪਸ਼ੂਪਾਲਕਾਂ ਨੂੰ ਪੂਰੀ ਆਜ਼ਾਦੀ, ਅਨਾਜ ਅਤੇ ਦਾਲ ਪੈਦਾ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ... ਜਿਵੇਂ ਪਸ਼ੂਪਾਲਕ ਨੂੰ ਆਜ਼ਾਦੀ ਮਿਲੀ ਹੈ, ਇਨ੍ਹਾਂ ਨੂੰ ਆਜਾਦੀ ਕਿਉਂ ਮਿਲਣੀ ਚਾਹੀਦੀ ਹੈ? ਹੁਣ ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਲੱਭਾਂਗੇ ਤਾਂ ਅਸੀਂ ਸਹੀ ਰਸਤੇ ‘ਤੇ ਚਲਾਂਗੇ।

 ਮਾਣਯੋਗ ਸਭਾਪਤੀ ਜੀ,

ਇਹ ਗੱਲ ਸਹੀ ਹੈ ਜਿਹੋ ਜਿਹਾ ਸਾਡਾ ਲੋਕਾਂ ਦਾ ਸੁਭਾਅ ਰਿਹਾ ਹੈ ਘਰ ਵਿੱਚ ਵੀ ਥੋੜਾ ਜਿਹਾ ਵੀ ਪਰਿਵਰਤਨ ਕਰਨਾ ਹੋਵੇ ਤਾਂ ਘਰ ਵਿੱਚ ਵੀ ਇੱਕ ਤਣਾਵ ਹੋ ਜਾਂਦਾ ਹੈ। ਚੇਅਰ ਇੱਥੇ ਕਿਉਂ ਰੱਖੀ, ਟੇਬਲ ਇੱਥੇ ਕਿਉਂ ਰੱਖਿਆ... ਘਰ ਵਿੱਚ ਵੀ ਹੁੰਦਾ ਹੈ। ਇੰਨਾ ਵੱਡਾ ਦੇਸ਼ ਹੈ ਅਤੇ ਜਿਸ ਪ੍ਰਕਾਰ ਦੀ ਪਰੰਪਰਾਵਾਂ ਨਾਲ ਅਸੀਂ ਪਲੇ-ਵਧੇ ਹਾਂ ਤਾਂ ਇਹ ਇੱਕ ਮੈਂ ਸੁਭਾਵਿਕ ਮੰਨਦਾ ਹਾਂ ਕਿ ਜਦ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਥੋੜਾ ਬਹੁਤ ਰਹਿੰਦਾ ਹੀ ਹੈ ਸਾਡੇ ਇੱਥੇ ਅਸਮੰਜਸ ਦੀ ਸਥਿਤੀ ਵੀ ਰਹਿੰਦੀ ਹੈ। ਲੇਕਿਨ ਜ਼ਰਾ ਉਹ ਦਿਨ ਯਾਦ ਕਰੋ ਜਦ ਹਰਿਤ ਕ੍ਰਾਂਤੀ ਦੀਆਂ ਗੱਲਾਂ ਹੁੰਦੀਆਂ ਸਨ। ਹਰਿਤ ਕ੍ਰਾਂਤੀ ਦੇ ਸਮੇਂ ਜੋ ਖੇਤੀਬਾੜੀ ਸੁਧਾਰ ਹੋਏ ਤਦ ਵੀ ਜੋ ਅਕਾਂਖਿਆਵਾਂ ਹੋਈਆਂ, ਜੋ ਅੰਦੋਲਨ ਹੋਏ, ਇਹ well documented ਹਨ, ਅਤੇ ਇਹ ਦੇਖਣ ਜਿਹਾ ਹੈ। ਖੇਤੀਬਾੜੀ ਸੁਧਾਰ ਦੇ ਲਈ ਸਖਤ ਫੈਸਲੇ ਲੈਣ ਦੇ ਉਸ ਦੌਰ ਵਿੱਚ ਸ਼ਾਸਤਰੀ ਜੀ ਦਾ ਹਾਲ ਇਹ ਸੀ ਕਿ ਆਪਣੇ ਸਾਥੀਆਂ ਵਿੱਚੋਂ ਕੋਈ ਖੇਤੀਬਾੜੀ ਮੰਤਰੀ ਬਣਨ ਤੱਕ ਨੂੰ ਤਿਆਰ ਨਹੀਂ ਹੁੰਦਾ ਸੀ। ਕਿਉਂਕਿ ਲਗਦਾ ਸੀ ਕਿ ਅਜਿਹਾ ਹੈ ਕਿ ਹੱਥ ਜਲ ਜਾਣਗੇ ਅਤੇ ਕਿਸਾਨ ਨਾਰਾਜ ਹੋ ਜਾਣਗੇ ਤਾਂ ਬਿਲਕੁਲ ਰਾਜਨੀਤੀ ਸਮਾਪਤ ਹੋ ਜਾਵੇਗੀ।

ਇਹ ਸ਼ਾਸਤਰੀ ਜੀ ਦੇ ਸਮੇਂ ਦੀਆਂ ਘਟਨਾਵਾਂ ਹਨ, ਅਤੇ ਅੰਤ ਵਿੱਚ ਸ਼ਾਸਤਰੀ ਜੀ ਨੂੰ, ਸ਼੍ਰੀ ਸੁਬ੍ਰਮਣਯਮ ਜੀ ਨੂੰ ਖੇਤੀਬਾੜੀ ਮੰਤਰੀ ਬਣਾਉਣਾ ਪੈਂਦਾ ਸੀ ਅਤੇ ਉਨ੍ਹਾਂ ਨੇ ਰਿਫਾਰਮਸ ਦੀਆਂ ਗੱਲਾਂ ਕੀਤੀਆਂ, ਯੋਜਨਾ ਆਯੋਗ ਨੇ ਵੀ ਉਸ ਦਾ ਵਿਰੋਧ ਕੀਤਾ ਸੀ, ਮਜਾ ਦੇਖੋ.... ਯੋਜਨਾ ਆਯੋਗ ਨੇ ਵੀ ਵਿਰੋਧ ਕੀਤਾ ਸੀ, ਵਿੱਤ ਮੰਤਰਾਲੇ ਸਹਿਤ ਪੂਰੀ ਕੈਬਿਨਟ ਦੇ ਅੰਦਰ ਵੀ ਵਿਰੋਧ ਦਾ ਸਵਰ ਉਠਿਆ ਸੀ। ਲੇਕਿਨ ਦੇਸ਼ ਦੀ ਭਲਾਈ ਦੇ ਲਈ ਸ਼ਾਸਤਰੀ ਜੀ ਅੱਗੇ ਵਧੇ ਅਤੇ ਲੇਫਟਪਾਰਟੀ ਜੋ ਅੱਜ ਭਾਸ਼ਾ ਬੋਲਦੇ ਹਨ। ਉਹੀ ਉਸ ਸਮੇਂ ਬੋਲਦੇ ਸਨ। ਉਹ ਇਹੀ ਕਹਿੰਦੇ ਸਨ ਕਿ ਅਮੇਰਿਕਾ ਦੇ ਇਸ਼ਾਰੇ ‘ਤੇ ਸ਼ਾਸਤਰੀ ਜੀ ਇਹ ਕਰ ਰਹੇ ਹਨ। ਅਮੇਰਿਕਾ ਦੇ ਇਸ਼ਾਰੇ ‘ਤੇ ਕਾਂਗਰਸ ਇਹ ਕਰ ਰਹੀ ਹੈ। ਸਾਰਾ ਦਿਨ.... ਅੱਜ ਮੇਰੇ ਖਾਤੇ ਵਿੱਚ ਜਮਾ ਹੈ ਨਾ ਉਹ ਪਹਿਲੇ ਤੁਹਾਡੇ ਬੈਂਕ ਅਕਾਉਂਟ ਵਿੱਚ ਸੀ। ਸਭ ਕੁਝ ਅਮੇਰਿਕਾ ਦਾ ਏਜੰਟ ਕਹਿ ਦਿੱਤਾ ਜਾਂਦਾ ਸੀ ਸਾਡੇ ਕਾਂਗਰਸ ਦੇ ਨੇਤਾਵਾਂ ਨੂੰ। ਇਹ ਸਭ ਕੁਝ ਲੇਫਟ ‘ਤੇ  ਜੋ ਅੱਜ ਭਾਸ਼ਾ ਬੋਲਦੇ ਹਨ ਉਹ ਉਸ ਸਮੇਂ ਵੀ ਉਨ੍ਹਾਂ ਨੇ ਇਹੀ ਭਾਸ਼ਾ ਬੋਲੀ ਸੀ। ਖੇਤੀਬਾੜੀ ਸੁਧਾਰਾਂ ਨੂੰ ਛੋਟੇ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਦੱਸਿਆ ਗਿਆ ਸੀ। ਦੇਸ਼ਭਰ ਵਿੱਚ ਹਜ਼ਾਰਾਂ ਪ੍ਰਦਰਸ਼ਨ ਆਯੋਜਿਤ ਹੋਏ ਸਨ। ਵੱਡਾ ਮੂਵਮੈਂਟ ਚੱਲਿਆ ਸੀ। ਇਸੇ ਮਾਹੌਲ ਵਿੱਚ ਵੀ ਲਾਲਬਹਾਦੁਰ ਸ਼ਾਸਤਰੀ ਜੀ ਅਤੇ ਉਸ ਦੇ ਬਾਅਦ ਦੀ ਸਰਕਾਰ ਜੋ ਕਰਦੀ ਰਹੀ ਉਸ ਦਾ ਪਰਿਣਾਮ ਹੈ ਕਿ ਜੋ ਅਸੀਂ ਕਦੇ PL-480 ਮੰਗਵਾ ਕੇ ਖਾਂਦੇ ਸੀ ਅੱਜ ਦੇਸ਼ ਆਪਣੇ ਕਿਸਾਨ ਨੇ ਆਪਣੀ ਮਿੱਟੀ ਤੋਂ ਪੈਦਾ ਕੀਤੀਆਂ ਚੀਜ਼ਾਂ ਖਾਂਦੇ ਹਨ। ਰਿਕਾਰਡ ਉਤਪਾਦਨ ਦੇ ਬਾਵਜੂਦ ਵੀ ਸਾਡੇ ਖੇਤੀਬਾੜੀ ਖੇਤਰ ਵਿੱਚ ਸਮੱਸਿਆਵਾਂ ਹਨ ਕੋਈ ਇਹ ਤਾਂ ਮਨਾ ਨਹੀਂ ਕਰ ਸਕਦਾ ਸਮੱਸਿਆਵਾਂ ਨਹੀਂ ਹਨ ਲੇਕਿਨ ਸਮੱਸਿਆਵਾਂ ਦਾ ਸਮਾਧਾਨ ਸਾਨੂੰ ਸਭ ਮਿਲ ਕੇ ਕਰਨਾ ਹੋਵੇਗਾ। ਅਤੇ ਮੈਂ ਮੰਨਦਾ ਹਾਂ ਕਿ ਹੁਣ ਸਮਾਂ ਜ਼ਿਆਦਾ ਇੰਤਜਾਰ ਨਹੀਂ ਕਰੇਗਾ।

ਸਾਡੇ ਰਾਮਗੋਪਾਲ ਜੀ ਨੇ ਬਹੁਤ ਹੀ ਚੰਗੀ ਗੱਲ ਕਹੀ... ਉਨ੍ਹਾਂ ਨੇ ਕਿਹਾ ਕਿ ਕੋਰੋਨਾ ਲੌਕਡਾਊਨ ਵਿੱਚ ਵੀ ਸਾਡੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਹੈ। ਸਰਕਾਰ ਨੇ ਵੀ ਬੀਜ, ਖਾਦ, ਸਾਰੀਆਂ ਚੀਜ਼ਾਂ ਕੋਰੋਨਾ ਕਾਲ ਵਿੱਚ ਵੀ ਪਹੁੰਚਾਉਣ ਵਿੱਚ ਕੋਈ ਕਮੀ ਨਹੀਂ ਹੋਣ ਦਿੱਤੀ, ਕੋਈ ਸੰਕਟ ਨਹੀਂ ਆਉਣ ਦਿੱਤਾ ਅਤੇ ਉਸ ਦਾ ਸਮੂਹਿਕ ਪਰਿਣਾਮ ਮਿਲਿਆ ਕਿ ਦੇਸ਼ ਦੇ ਕੋਲ ਇਹ ਭੰਡਾਰ ਭਰਿਆ ਰਿਹਾ। ਉਪਜ ਦੀ ਰਿਕਾਰਡ ਖਰੀਦੀ ਵੀ ਇਸ ਕੋਰੋਨਾ ਕਾਲ ਵਿੱਚ ਹੀ ਹੋਈ। ਤਾਂ ਮੈਂ ਸਮਝਦਾ ਹਾਂ ਕਿ ਅਸੀਂ ਨਵੇਂ-ਨਵੇਂ ਉਪਾਅ ਖੋਜ ਕਰ ਕੇ ਅੱਗੇ ਵਧਣਾ ਹੋਵੇਗਾ ਅਤੇ ਜਿਵੇਂ ਮੈਂ ਕਿਹਾ ਕਿ ਕੋਈ ਵੀ, ਕਈ ਕਾਨੂੰਨ ਹਨ ਹਰ ਕਾਨੂੰਨ ਵਿੱਚ ਦੋ ਸਾਲ ਬਾਅਦ ਪੰਜ ਸਾਲ ਦੇ ਬਾਅਦ, ਦੋ ਮਹੀਨੇ, ਤਿੰਨ ਮਹੀਨੇ ਦੇ ਬਾਅਦ ਸੁਧਾਰ ਕਰਦੇ ਹੀ ਕਰਦੇ ਹਾਂ। ਅਸੀਂ ਕੋਈ ਸਟੇਟਿਕ ਅਵਸਥਾ ਵਿੱਚ ਜਿਉਣ ਵਾਲੇ ਥੋੜੇ ਹੀ ਹਾਂ ਜੀ.... ਜਦ ਚੰਗੇ ਸੁਝਾਵ ਆਉਂਦੇ ਹਨ ਤਾਂ ਚੰਗੇ ਸੁਧਾਰ ਵੀ ਆਉਂਦੇ ਹਨ। ਅਤੇ ਸਰਕਾਰ ਵੀ ਚੰਗੇ ਸੁਝਾਵਾਂ ਨੂੰ ਅਤੇ ਸਿਰਫ ਸਾਡੀ ਨਹੀਂ ਹਰ ਸਰਕਾਰ ਨੇ ਚੰਗੇ ਸੁਝਾਵਾਂ ਨੂੰ ਸਵੀਕਾਰਿਆ ਹੈ ਇਹੀ ਤਾਂ ਲੋਕਤਾਂਤਿਰਕ ਪਰੰਪਰਾ ਹੈ। ਅਤੇ ਇਸ ਲਈ ਚੰਗਾ ਕਰਨ ਦੇ ਲਈ ਚੰਗੇ ਸੁਝਾਵਾਂ ਦੇ ਨਾਲ ਚੰਗੇ ਸੁਝਾਵਾਂ ਦੀ ਤਿਆਰੀ ਦੇ ਨਾਲ ਅਸੀਂ ਸਭ ਨੂੰ ਅੱਗੇ ਵਧਣਾ ਚਾਹੀਦਾ ਹੈ।

ਮੈਂ ਤੁਹਾਨੂੰ ਸਭ ਨੂੰ ਨਿਯੰਤਰਣ ਦਿੰਦਾ ਹਾਂ। ਆਓ ਅਸੀਂ ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ, ਖੇਤੀਬਾੜੀ ਖੇਤਰ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ, ਅੰਦੋਲਨਕਾਰੀਆਂ ਨੂੰ ਸਮਝਾਉਂਦੇ ਹੋਏ ਅਸੀਂ ਆਪਣੇ ਦੇਸ਼ ਨੂੰ ਅੱਗੇ ਲੈ ਜਾਣਾ ਹੋਵੇਗਾ। ਹੋ ਸਕਦਾ ਹੈ ਕਿ ਸ਼ਾਇਦ ਅੱਜ ਨਹੀਂ ਤਾਂ ਕੱਲ੍ਹ ਜੋ ਵੀ ਇੱਥੇ ਹੋਵੇਗਾ ਕਿਸੇ ਨਾ ਕਿਸੇ ਨੂੰ ਇਹ ਕੰਮ ਕਰਨਾ ਹੀ ਪਵੇਗਾ। ਅੱਜ ਮੈਂ ਕੀਤਾ ਹੈ ਗਾਲ੍ਹਾਂ ਮੇਰੇ ਖਾਤੇ ਵਿੱਚ ਜਾਣ ਦਿਓ.... ਲੇਕਿਨ ਇਹ ਚੰਗਾ ਕਰਨ ਵਿੱਚ ਅੱਜ ਜੁੜ ਜਾਓ। ਬੁਰਾ ਹੋਵੇ ਮੇਰੇ ਖਾਤੇ ਵਿੱਚ, ਚੰਗਾ ਹੋਵੇ ਤੁਹਾਡੇ ਖਾਤੇ ਵਿੱਚ,... ਆਓ ਮਿਲ ਕੇ ਚੱਲੀਏ। ਅਤੇ ਮੈਂ ਲਗਾਤਾਰ ਸਾਡੇ ਖੇਤੀਬਾੜੀ ਮੰਤਰੀ ਜੀ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਾਂ। ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਅਤੇ ਹੁਣ ਤੱਕ ਕੋਈ ਤਣਾਵ ਪੈਦਾ ਨਹੀਂ ਹੋਇਆ ਹੈ। ਇੱਕ ਦੂਸਰੇ ਦੀ ਗੱਲ ਨੂੰ ਸਮਝਣ ਅਤੇ ਸਮਝਾਉਣ ਦਾ ਯਤਨ ਚਲ ਰਿਹਾ ਹੈ। ਅਤੇ ਅਸੀਂ ਲਗਾਤਾਰ ਅੰਦੋਲਨ ਨਾਲ ਜੁੜੇ ਲੋਕਾਂ ਤੋਂ ਪ੍ਰਾਰਥਨਾ ਕਰਦੇ ਹਾਂ ਕਿ ਅੰਦੋਲਨ ਕਰਨਾ ਤੁਹਾਡਾ ਹੱਕ ਹੈ। ਲੇਕਿਨ ਇਸ ਪ੍ਰਕਾਰ ਨਾਲ ਬਜ਼ੁਰਗ ਲੋਕ ਉੱਥੇ ਬੈਠੇ ਇਹ ਠੀਕ ਨਹੀਂ। ਤੁਸੀਂ ਉਨ੍ਹਾਂ ਸਾਰਿਆਂ ਨੂੰ ਲੈ ਜਾਓ। ਤੁਸੀਂ ਅੰਦੋਲਨ ਨੂੰ ਖਤਮ ਕਰੋ ਅੱਗੇ ਵਧਣ ਦੇ ਲਈ ਮਿਲ ਬੈਠ ਕੇ ਚਰਚਾ ਕਰਾਂਗੇ ਰਾਸਤੇ ਖੁੱਲੇ ਹਨ। ਇਹ ਸਭ ਅਸੀਂ ਕਿਹਾ ਹੈ ਮੈਂ ਅੱਜ ਵੀ ਇਹ ਸਦਨ ਦੇ ਮਾਧਿਅਮ ਨਾਲ ਵੀ ਨਿਮੰਤਰਣ ਦਿੰਦਾ ਹਾਂ।

ਮਾਣਯੋਗ ਸਭਾਪਤੀ ਜੀ,

ਇਹ ਗੱਲ ਨਿਸ਼ਚਿਤ ਹੈ ਕਿ ਸਾਡੀ ਖੇਤੀ ਨੂੰ ਖੁਸ਼ਹਾਲ ਬਣਾਉਣ ਦੇ ਲਈ ਫੈਸਲੇ ਲੈਣ ਦਾ ਇਹ ਸਮਾਂ ਹੈ ਇਸ ਸਮੇਂ ਨੂੰ ਅਸੀਂ ਗਵਾਉਣਾ ਨਹੀਂ ਹੈ। ਸਾਨੂੰ ਅੱਗੇ ਵਧਣਾ ਚਾਹੀਦਾ ਹੈ.... ਦੇਸ਼ ਨੂੰ ਪਿੱਛੇ ਨਹੀਂ ਲੈ ਜਾਣਾ ਚਾਹੀਦਾ। ਪੱਖ ਹੋਵੇ ਵਿਪੱਖ ਹੋਵੇ, ਅੰਦੋਲਨਰਤ ਸਾਥੀ ਹੋਣ, ਇਨ੍ਹਾਂ ਸੁਧਾਰਾਂ ਨੂੰ ਸਾਨੂੰ ਮੌਕਾ ਦੇਣਾ ਚਾਹੀਦਾ ਹੈ। ਅਤੇ ਇੱਕ ਬਾਰ ਦੇਖਣਾ ਚਾਹੀਦਾ ਹੈ ਕਿ ਇਸ ਪਰਿਵਰਤਨ ਨਾਲ ਸਾਨੂੰ ਲਾਭ ਹੁੰਦਾ ਹੈ ਕਿ ਨਹੀਂ ਹੁੰਦਾ ਹੈ। ਕੋਈ ਕਮੀ ਹੋਵੇ ਤਾਂ ਉਸ ਨੂੰ ਠੀਕ ਕਰਾਂਗੇ, ਅਤੇ ਕਿਤੇ ਢਿਲਾਈ ਹੋਵੇ ਤਾਂ ਉਸ ਨੂੰ ਕਸਾਂਗੇ। ਅਜਿਹਾ ਤਾਂ ਹੈ ਨਹੀਂ ਕਿ ਸਭ ਦਰਵਾਜੇ ਬੰਦ ਕਰ ਦਿੱਤੇ ਬੱਸ..... ਇਸ ਲਈ ਮੈਂ ਕਹਿੰਦਾ ਹਾਂ.... ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੰਡੀਆਂ ਅਧਿਕ ਆਧੁਨਿਕ ਬਣਨ, ਅਧਿਕ ਪ੍ਰਤੀਸਪਰਧੀ ਹੋਵੇਗੀ, ਇਸ ਬਾਰ ਬਜਟ ਵਿੱਚ ਵੀ ਅਸੀਂ ਉਸ ਦੇ ਲਈ ਪ੍ਰਾਵਧਾਨ ਕੀਤਾ ਹੈ। ਇੰਨਾ ਹੀ ਨਹੀਂ ਐੱਮਐੱਸਪੀ ਹੈ, ਐੱਮਐੱਸਪੀ ਸੀ, ਐੱਮਐੱਸਪੀ ਰਹੇਗਾ। ਇਹ ਸਦਨ ਦੀ ਪਵਿੱਤਰਤਾ ਸਮਝੀਏ ਅਸੀਂ.... ਜਿਨ੍ਹਾਂ 80 ਕਰੋੜ ਤੋਂ ਅਧਿਕ ਲੋਕਾਂ ਨੂੰ ਸਸਤੇ ਵਿੱਚ ਰਾਸ਼ਨ ਦਿੱਤਾ ਜਾਂਦਾ ਹੈ।

ਉਹ ਵੀ continue ਰਹੀਏ। ਇਸ ਲਈ ਮਿਹਰਬਾਨੀ ਕਰਕੇ ਭ੍ਰਮ ਫੈਲਾਉਣ ਦੇ ਕੰਮ ਵਿੱਚ ਅਸੀਂ ਨਾ ਜੁੜੀਏ। ਕਿਉਂਕਿ ਸਾਨੂੰ ਦੇਸ਼ ਨੇ ਇੱਕ ਵਿਸ਼ਿਸ਼ਟ ਜ਼ਿੰਮੇਵਾਰੀ ਦਿੱਤੀ ਹੈ। ਕਿਸਾਨਾਂ ਦੀ ਆਮਦਨ ਵਧਾਉਣ ਦੇ ਜੋ ਦੂਸਰੇ ਉਪਾਅ ਹਨ ਉਨ੍ਹਾਂ ‘ਤੇ ਵੀ ਸਾਨੂੰ ਜੋਰ ਦੇਣ ਦੀ ਜ਼ਰੂਰਤ ਹੈ। ਆਬਾਦੀ ਵਧ ਰਹੀ ਹੈ ਪਰਿਵਾਰ ਦੇ ਅੰਦਰ, ਮੈਂਬਰਾਂ ਦੀ ਸੰਖਿਆ ਵਧ ਰਹੀ ਹੈ। ਜ਼ਮੀਨ ਦੇ ਟੁਕੜੇ ਹੁੰਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਕੁਝ ਨਾ ਕੁਝ ਅਜਿਹਾ ਕਰਨਾ ਹੀ ਹੋਵੇਗਾ ਤਾਂਕਿ ਕਿਸਾਨਾ ‘ਤੇ ਬੋਝ ਘੱਟ ਹੋਵੇ, ਅਤੇ ਸਾਡੇ ਕਿਸਾਨ ਦੇ ਪਰਿਵਾਰ ਦੇ ਲੋਕ ਵੀ ਰੋਜ਼ੀ-ਰੋਟੀ ਕਮਾਉਣ ਦੇ ਲਈ, ਉਨ੍ਹਾਂ ਦੇ ਲਈ ਅਸੀਂ ਹੋਰ ਅਵਸਰ ਉਪਲਬਧ ਕਰਾ ਸਕੀਏ। ਇਨ੍ਹਾਂ ਦੀਆਂ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਸਾਨੂੰ ਕੰਮ ਕਰਨਾ ਹੋਵੇਗਾ ਅਤੇ ਮੈਂ ਮੰਨਦਾ ਹਾਂ ਕਿ ਅਸੀਂ ਅਗਰ ਦੇਰ ਕਰ ਦੇਵਾਂਗੇ। ਅਸੀਂ ਅਗਰ ਆਪਣੇ ਹੀ ਰਾਜਨੀਤਕ ਸਮੀਕਰਣਾਂ ਵਿੱਚ ਫਸੇ ਰਹਾਂਗੇ ਤਾਂ ਅਸੀਂ ਕਿਸਾਨਾਂ ਨੂੰ ਅੰਧਕਾਰ ਦੀ ਤਰਫ ਧਕੇਲ ਦੇਵਾਂਗੇ। ਕਿਰਪਾ ਕਰਕੇ ਸਾਨੂੰ ਉੱਜਵਲ ਕਿਸਾਨਾਂ ਦੇ ਉੱਜਵਲ ਭਵਿੱਖ ਦੇ ਲਈ ਇਸ ਤੋਂ ਬਚਣਾ ਚਾਹੀਦਾ ਹੈ। ਮੈਂ ਸਭ ਨੂੰ ਪ੍ਰਾਰਥਨਾ ਕਰਦਾ ਹਾਂ। ਸਾਨੂੰ ਇਸ ਗੱਲ ਦੀ ਚਿੰਤਾ ਕਰਨੀ ਹੋਵੇਗੀ।

ਮਾਣਯੋਗ ਸਭਾਪਤੀ ਜੀ,

ਡੇਅਰੀ ਅਤੇ ਪਸ਼ੂਪਾਲਨ ਸਾਡੇ ਖੇਤੀਬਾੜੀ ਖੇਤਰ ਦੇ ਨਾਲ ਹੁਲਾਰਾ ਦੇਣ ਦੀ ਜ਼ਰੂਰਤ ਹੈ ਤਾਂਕਿ ਸਾਡਾ ਕਿਸਾਨ ਪਰਿਪਕਵ ਹੋਵੇ ਇਸੇ ਪ੍ਰਕਾਰ ਇਸੇ ਅਸੀਂ foot and mouth disease ਦੇ ਲਈ ਇੱਕ ਬਹੁਤ ਵੱਡਾ ਅਭਿਯਾਨ ਚਲਾਇਆ ਜੋ ਪਸ਼ੂਪਾਲਕ, ਕਿਸਾਨ ਨੂੰ ਜੋ ਕਿਸਾਨੀ ਨਾਲ ਜੋੜਿਆ ਹੋਇਆ ਰਹਿੰਦਾ ਹੈ ਉਸ ਨੂੰ ਵੀ ਲਾਭ ਹੋਵੇਗਾ। ਅਸੀਂ fisheries ਨੂੰ ਵੀ ਇੱਕ ਅਲੱਗ ਜੋਰ ਦਿੱਤਾ, ਅਲੱਗ Ministries ਬਣਾਈਆਂ ਅਤੇ 20 ਹਜ਼ਾਰ ਕਰੋੜ ਰੁਪਏ ਮਤਸਯ ਸੰਪਦਾ ਯੋਜਨਾ ਦੇ ਲਈ ਲਗਾਇਆ ਹੈ। ਤਾਂਕਿ ਇਹ ਪੂਰੇ ਖੇਤਰ ਨੂੰ ਇੱਕ ਨਵਾਂ ਜ਼ੋਰ ਮਿਲੇ। sweet revolution ਵਿੱਚ ਬਹੁਤ ਸੰਭਾਵਨਾ ਹੈ ਅਤੇ ਇਸ ਲਈ ਭਾਰਤ ਨੇ ਉਸ ਦੇ ਲਈ ਬਹੁਤ ਜ਼ਮੀਨ ਦੀ ਜ਼ਰੂਰਤ ਨਹੀਂ ਹੈ ਆਪਣੇ ਹੀ ਖੇਤ ਦੇ ਕੋਨੇ ਵਿੱਚ ਉਹ ਕਰ ਦਿੰਦੀ ਤਾਂ ਵੀ ਸਾਲ ਵਿੱਚ 40-50 ਹਜ਼ਾਰ, ਲੱਖ ਰੁਪਏ, ਦੋ ਲੱਖ ਰੁਪਏ ਕਮਾ ਲਏਗਾ ਉਹ। ਅਤੇ ਇਸ ਲਈ ਅਸੀਂ sweet ਸ਼ਹਿਦ ਦੇ ਲਈ ਹਨੀ ਦੇ ਲਈ, ਉਸੇ ਪ੍ਰਕਾਰ ਨਾਲ bee wax ਦੁਨੀਆ ਵਿੱਚ bee wax ਦੀ ਮੰਗ ਹੈ। ਭਾਰਤ bee wax export ਕਰ ਸਕਦਾ ਹੈ।

 ਅਸੀਂ ਉਸ ਦੇ ਲਈ ਮਾਹੌਲ ਬਣਾਇਆ ਅਤੇ ਕਿਸਾਨ ਦੇ ਖੇਤ ਵਿੱਚ ਹੀ ਛੋਟੀ ਕਿਸਾਨ ਹੋਵੇਗਾ ਤਾਂ ਉਹ ਇਕ ਨਵੀਂ ਕਮਾਈ ਕਰ ਸਕਦਾ ਹੈ, ਅਸੀਂ ਉਸ ਨੂੰ ਜੋੜਨਾ ਹੋਵੇਗਾ। ਅਤੇ ਮਧੂਮੱਖੀ ਪਾਲਨ ਦੇ ਲਈ ਸੈਂਕੜੋਂ ਏਕੜ ਜ਼ਮੀਨ ਦੀ ਜ਼ਰੂਰਤ ਨਹੀਂ ਹੈ। ਉਹ ਆਰਾਮ ਨਾਲ ਆਪਣੇ ਇੱਥੇ ਕਰ ਸਕਦਾ ਹੈ। ਸੋਲਰ ਪੰਪ... ਸੋਲਰ ਅਸੀਂ ਕਹਿੰਦੇ ਹਾਂ ਅੰਨਦਾਤਾ ਊਰਜਾਦਾਤਾ ਬਣਨ ਉਸ ਦੇ ਖੇਤ ਵਿੱਚ ਹੀ ਸੋਲਰ ਸਿਸਟਮ ਨਾਲ ਊਰਜਾ ਪੈਦਾ ਕੇ, ਸੋਲਰ ਪੰਪ ਚਲਾਓ ਆਪਣੀ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰੇ। ਉਸ ਦੇ ਖਰਚ ਨੂੰ, ਬੋਝ ਨੂੰ ਘੱਟ ਕਰੇ। ਅਤੇ ਫਸਲ ਇੱਕ ਲੈਂਦਾ ਹੈ ਤਾਂ ਦੋ ਲਵੇ, ਦੋ ਲੈਂਦਾ ਹਾਂ ਤਿੰਨ ਲਵੇ । ਥੋੜਾ ਪੈਟਰਨ ਵਿੱਚ ਬਦਲ ਕਰਨਾ ਹੈ ਤਾਂ ਬਦਲ ਕਰ ਸਕੇ। ਇਸ ਦਿਸ਼ਾ ਵਿੱਚ ਅਸੀਂ ਜਾ ਸਕਦੇ ਹਾਂ। ਅਤੇ ਇੱਕ ਗੱਲ ਹੈ, ਭਾਰਤ ਦੀ ਤਾਕਤ ਅਜਿਹੀਆਂ ਸਮੱਸਿਆਵਾਂ ਦੇ ਸਮਾਧਾਨ ਕਰਨ ਦੀ ਅਤੇ ਨਵੇਂ ਰਾਸਤੇ ਖੋਜਣ ਦੀ ਰਹੀ ਹੈ, ਅੱਗੇ ਵੀ ਖੁਲ੍ਹਣਗੇ। ਲੇਕਿਨ ਕੁਝ ਲੋਕ ਹਨ ਜੋ ਭਾਰਤ ਅਸਥਿਰ ਰਹੇ, ਅਸ਼ਾਂਤ ਰਹੇ, ਇਸ ਦੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਜਾਣਨਾ ਹੋਵੇਗਾ।

ਅਸੀਂ ਇਹ ਨਾ ਭੁੱਲੀਏ ਕਿ ਪੰਜਾਬ ਦੇ ਨਾਲ ਕੀ ਹੋਇਆ। ਜਦੋਂ ਬੰਟਵਾਰਾ ਹੋਇਆ, ਸਭ ਤੋਂ ਜ਼ਿਆਦਾ ਭੁਗਤਨਾ ਪਇਆ ਪੰਜਾਬ ਨੂੰ। ਜਦੋਂ 84 ਦੇ ਦੰਗੇ ਹੋਏ, ਸਭ ਤੋਂ ਜ਼ਿਆਦਾ ਹੰਜੂ ਬਹੇ ਪੰਜਾਬ ਦੇ, ਸਭ ਤੋਂ ਜ਼ਿਆਦਾ ਦਰਦਨਾਕ ਘਟਨਾਵਾਂ ਦਾ ਸ਼ਿਕਾਰ ਹੋਣਾ ਪਿਆ ਪੰਜਾਬ ਨੂੰ। ਜੋ ਜੰਮੂ-ਕਸ਼ਮੀਰ ਵਿੱਚ ਹੋਇਆ, ਨਿਰਦੋਸ਼ਾਂ ਦੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜੋ ਨਾਰਥ-ਈਸਟ ਵਿੱਚ ਹੁੰਦਾ ਰਿਹਾ, ਆਏ ਦਿਨ ਬਮ-ਬੰਦੂਕ ਅਤੇ ਗੋਲੀਆਂ ਦਾ ਕਾਰੋਬਾਰ ਚਲਦਾ ਰਿਹਾ। ਇਹ ਸਾਰੀਆਂ ਚੀਜ਼ਾਂ ਨੇ ਦੇਸ਼ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬਹੁਤ ਨੁਕਸਾਨ ਕੀਤਾ ਹੈ। ਇਸ ਦੇ ਪਿੱਛੇ ਕੌਣ ਤੱਕਦੇ ਹਨ, ਹਰ ਸਮੇਂ, ਹਰ ਸਰਕਾਰਾਂ ਨੇ ਇਸ ਨੂੰ ਦੇਖਿਆ ਹੈ, ਜਾਣਿਆ ਹੈ, ਪਰਖਿਆ ਹੈ। ਅਤੇ ਇਸ ਲਈ ਉਨ੍ਹਾਂ ਨੇ ਉਸ ਜਜਬੇ ਨਾਲ ਇਨ੍ਹਾਂ ਸਾਰੀਆਂ ਸਮੱਸਿਆਂ ਦੇ ਸਮਾਧਾਨ ਦੇ ਲਈ ਅਸੀਂ ਤੇਜ਼ੀ ਨਾਲ ਅੱਗੇ ਵਧੇ ਹਾਂ ਅਤੇ ਅਸੀਂ ਇਹ ਨਾ ਭੁੱਲੀਏ ਕਿ ਕੁਝ ਲੋਕ, ਸਾਡੇ ਖਾਸ ਕਰਕੇ ਪੰਜਾਬ ਦੇ, ਖਾਸ ਕਰੇ ਸਿੱਖ ਭਾਈਆਂ ਦੇ ਦਿਮਾਹ ਵਿੱਚ ਗਲਤ ਚੀਜ਼ਾਂ ਭਰਨ ਵਿੱਚ ਲੱਗੇ ਹਾਂ। ਇਹ ਦੇਸ਼ ਹਰ ਸਿੱਖ ਦੇ ਲਈ ਮਾਣ ਕਰਦਾ ਹੈ। ਦੇਸ਼ ਦੇ ਲਈ ਕੀ ਕੁਝ ਨਹੀਂ ਕੀਤਾ ਹੈ ਇਨ੍ਹਾਂ ਨੇ। ਉਨ੍ਹਾਂ ਦਾ ਜਿੰਨਾ ਆਦਰ ਕਰੀਏ, ਓਨਾ ਘੱਟ ਹੈ। ਗੁਰੂਆਂ ਦੀ ਮਹਾਨ ਪਰੰਪਰਾਵਾਂ ਵਿੱਚ... ਮੇਰਾ ਭਾਗ ਰਿਹਾ ਹੈ ਪੰਜਾਬ ਦੀ ਰੋਟੀ ਖਾਣ ਦਾ ਅਵਸਰ ਮਿਲਿਆ ਹੈ ਮੈਨੂੰ। ਜੀਵਨ ਦੇ ਮਹੱਤਵਪੂਰਨ ਵਰ੍ਹੇ ਮੈਂ ਪੰਜਾਬ ਵਿੱਚ ਬਿਤਾਏ ਹਨ, ਇਸ ਲਈ ਮੈਨੂੰ ਪਤਾ ਹੈ। ਅਤੇ ਇਸ ਲਈ ਜੋ ਭਾਸ਼ਾ ਕੁਝ ਲੋਕ ਉਨ੍ਹਾਂ ਦੇ ਲਈ ਬੋਲਦੇ ਹਨ, ਉਨ੍ਹਾਂ ਨੂੰ ਗੁੰਮਰਾਹ ਕਰਨ ਦਾ ਜੋ ਲੋਕ ਯਤਨ ਕਰਦੇ ਹਨ, ਇਸ ਨਾਲ ਕਦੇ ਦੇਸ਼ ਦਾ ਭਲਾ ਨਹੀਂ ਹੋਵੇਗਾ। ਅਤੇ ਇਸ ਲਈ ਸਾਨੂੰ ਇਸ ਦਿਸ਼ਾ ਵਿੱਚ ਚਿੰਤਾ ਕਰਨ ਦੀ ਜ਼ਰੂਰਤ ਹੈ।

ਮਾਣਯੋਗ ਸਭਾਪਤੀ ਮਹੋਦਯ,

ਅਸੀਂ ਲੋਕ ਕੁਝ ਸ਼ਬਦਾਂ ਨਾਲ ਬਹੁਤ ਪਰਿਚਿਤ ਹਾਂ- ਸ਼੍ਰਮਜੀਵੀ, ਬੁਧੀਜੀਵੀ, ਇਹ ਸਾਰੇ ਸ਼ਬਦਾਂ ਨਾਲ ਪਰਿਚਿਤ ਹਾਂ। ਲੇਕਿਨ ਮੈਂ ਦੇਖ ਰਿਹਾ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਵਿੱਚ ਇੱਕ ਨਵੀਂ ਜਮਾਤ ਪੈਦਾ ਹੋਈ ਹੈ, ਇੱਕ ਨਵੀਂ ਬਿਰਾਦਰੀ ਸਾਹਮਣੇ ਆਈ ਹੈ ਅਤੇ ਉਹ ਹਨ ਅੰਦੋਲਨਜੀਵੀ। ਇਹ ਜਮਾਤ ਤੁਸੀਂ ਦੇਖੋਗੇ- ਵਕੀਲਾਂ ਦਾ ਅੰਦੋਲਨ ਹੈ, ਉਹ ਉੱਥੇ ਨਜ਼ਰ ਆਉਣਗੇ; ਸਟੂਡੈਂਟ ਦਾ ਅੰਦੋਲਨ ਹੈ, ਉਹ ਉੱਥੇ ਨਜ਼ਰ ਆਉਣਗੇ; ਮਜਦੂਰਾਂ ਦਾ ਅੰਦੋਲਨ ਹੈ, ਉਹ ਉੱਥੇ ਨਜ਼ਰ ਆਉਣਗੇ; ਕਦੇ ਪਰਦੇ ਦੇ ਪਿੱਛੇ ਕਦੇ ਪਰਦੇ ਦੇ ਅੱਗੇ। ਇੱਕ ਪੂਰੀ ਟੋਲੀ ਹੈ ਇਹ ਜੋ ਅੰਦੋਲਨਜੀਵੀ ਹੈ। ਉਹ ਅੰਦੋਲਨ ਦੇ ਬਿਨਾ ਜੀ ਨਹੀਂ ਸਕਦੇ ਹਨ ਅਤੇ ਅੰਦੋਲਨ ਵਿੱਚੋਂ ਜਿਉਣ ਦੇ ਲਈ ਰਸਤੇ ਖੋਜਦੇ ਰਹਿੰਦੇ ਹਨ। ਸਾਨੂੰ ਅਜਿਹੇ ਲੋਕਾਂ ਨੂੰ ਪਹਿਚਾਣਨਾ ਹੋਵੇਗਾ, ਜੋ ਸਾਰੀਆਂ ਜਗ੍ਹਾਂ ‘ਤੇ ਪਹੁੰਚ ਕੇ ਹੋਰ ਵੱਡਾ ideological stand ਦੇ ਦਿੰਦੇ ਹਨ, ਗੁੰਮਰਾਹ ਕਰ ਦਿੰਦੇ ਹਨ, ਨਵੇਂ-ਨਵੇਂ ਤਰੀਕੇ ਦੱਸ ਦਿੰਦੇ ਹਨ।

ਦੇਸ਼ ਅੰਦੋਲਨਜੀਵੀ ਲੋਕਾਂ ਤੋਂ ਬਚੇ, ਇਸ ਦੇ ਲਈ ਸਾਨੂੰ ਸਭ ਨੂੰ.... ਅਤੇ ਇਹ ਉਨ੍ਹਾਂ ਦੀ ਤਾਕਤ ਹੈ.... ਉਨ੍ਹਾਂ ਦਾ ਕੀ ਹੈ, ਖੁਦ ਖੜ੍ਹੀਆਂ ਨਹੀਂ ਕਰ ਸਕਦੇ ਚੀਜ਼ਾਂ, ਕਿਸੇ ਦੀ ਚਲ ਰਹੀ ਹੈ ਤਾਂ ਜਾ ਕੇ ਬੈਠ ਜਾਂਦੇ ਹਨ। ਉਹ ਆਪਣਾ.... ਜਿੰਨੇ ਦਿਨ ਚਲੇ, ਚਲ ਜਾਂਦਾ ਹੈ ਉਨ੍ਹਾਂ ਦਾ। ਅਜਿਹੇ ਲੋਕਾਂ ਨੂੰ ਪਹਿਚਾਣਨ ਦੀ ਬਹੁਤ ਜ਼ਰੂਰਤ ਹੈ। ਇਹ ਸਾਰੇ ਅੰਦੋਲਨਜੀਵੀ ਪਰਜੀਵੀ ਹੁੰਦੇ ਹਨ। ਅਤੇ ਇੱਥੇ ਸਭ ਲੋਕਾਂ ਨੂੰ ਮੇਰੀਆਂ ਗੱਲਾਂ ਤੋਂ ਆਨੰਦ ਇਸ ਲਈ ਹੋਵੇਗਾ ਕਿ ਤੁਸੀਂ ਜਿੱਥੇ-ਜਿੱਥੇ ਸਰਕਾਰਾਂ ਚਲਾਉਂਦੇ ਹੋਵੋਗੇ, ਤੁਹਾਨੂੰ ਵੀ ਅਜਿਹੇ ਪਰਜੀਵੀ ਅੰਦੋਲਨਜੀਵੀਆਂ ਦਾ ਅਨੁਭਵ ਹੁੰਦਾ ਹੋਵੇਗਾ। ਅਤੇ ਇਸ ਲਈ, ਉਸੇ ਪ੍ਰਕਾਰ ਨਾਲ ਇੱਕ ਨਵੀਂ ਚੀਜ਼ ਮੈਂ ਚੀਜ਼ ਦੇਖ ਰਿਹਾ ਹਾਂ। ਦੇਸ਼ ਪ੍ਰਗਤੀ ਕਰ ਰਿਹਾ ਹੈ, ਅਸੀਂ FDI  ਦੀ ਗੱਲ ਕਰ ਰਹੇ ਹਾਂ, Foreign Direct Investment. ਲੇਕਿਨ ਮੈਂ ਦੇਖ ਰਿਹਾ ਹਾਂ ਇਨ੍ਹਾਂ ਦਿਨਾਂ ਇੱਕ ਨਵਾਂ ਐੱਫਡੀਆਈ ਮੈਦਾਨ ਵਿੱਚ ਆਇਆ ਹੈ। ਇਸ ਨਵੇਂ ਐੱਫਡੀਆਈ ਤੋਂ ਦੇਸ਼ ਨੂੰ ਬਚਾਉਣਾ ਹੈ। ਐੱਫਡੀਆਈ ਚਾਹੀਦੀ ਹੈ, Foreign Direct Investment. ਲੇਕਿਨ ਇਹ ਜੋ ਨਵਾਂ ਐੱਫਡੀਆਈ ਨਜ਼ਰ ਵਿੱਚ ਆ ਰਿਹਾ ਹੈ, ਇਸ ਨਵੇਂ ਐੱਫਡੀਆਈ ਤੋਂ ਜ਼ਰੂਰ ਬਚਨਾ ਹੋਵੇਗਾ ਅਤੇ ਇਹ ਨਵਾਂ ਐੱਫਡੀਆਈ ਹੈ Foreign Destructive Ideology, ਅਤੇ ਇਸ ਲਈ ਇਸ ਐੱਫਡੀਆਈ ਨਾਲ ਦੇਸ਼ ਨੂੰ ਬਚਾਉਣ ਦੇ ਲਈ ਸਾਨੂੰ ਹੋਰ ਗਾਗਰੂਕ ਰਹਿਣ ਦੀ ਜ਼ਰੂਰਤ ਹੈ।

ਮਾਣਯੋਗ ਸਭਾਪਤੀ ਜੀ,

ਸਾਡੇ ਦੇਸ਼ ਦੇ ਵਿਕਾਸ ਦੇ ਲਈ ਗ੍ਰਾਮੀਣ ਅਰਥਵਿਵਸਥਾ- ਇਸ ਦਾ ਆਪਣਾ ਇੱਕ ਮੁੱਲ ਹੈ। ਗ੍ਰਾਮੀਣ ਅਰਥਵਿਵਸਥਾ ਸਾਡੇ ਆਤਮਨਿਰਭਰ ਭਾਰਤ ਦਾ ਇੱਕ ਅਹਿਮ ਸਤੰਭ ਹੈ। ਆਤਮਨਿਰਭਰ ਭਾਰਤ, ਇਹ ਕਿਸੇ ਸਰਕਾਰ ਦਾ ਪ੍ਰੋਗਰਾਮ ਨਹੀਂ ਹੋ ਸਕਦਾ ਹੈ ਅਤੇ ਹੋਣਾ ਵੀ ਨਹੀ ਚਾਹੀਦਾ ਹੈ। ਇਹ 130 ਕਰੋੜ ਦੇਸ਼ਵਾਸੀਆਂ ਦਾ ਸੰਕਲਪ ਹੋਣਾ ਚਾਹੀਦਾ। ਸਾਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕੋਈ ਦੁਵਿਧਾ ਨਹੀਂ ਹੋਣੀ ਚਾਹੀਦੀ। ਅਤੇ ਮਹਾਤਮਾ ਗਾਂਧੀ ਜਿਹੇ ਮਹਾਂਪੁਰਸ਼ਾਂ ਨੇ ਸਾਨੂੰ ਇਹੀ ਰਾਸਤਾ ਦਿਖਾਇਆ ਸੀ। ਅਗਰ ਅਸੀਂ ਉੱਥੇ ਤੋਂ ਥੋੜਾ ਹਟ ਗਏ ਹਾਂ ਤਾਂ ਵਾਪਸ ਉਸ ਪਟਰੀ ‘ਤੇ ਆਉਣ ਦੀ ਜ਼ਰੂਰਤ ਹੈ ਅਤੇ ਆਤਮਨਿਰਭਰ ਭਾਰਤ ਦੇ ਰਸਤੇ ‘ਤੇ ਸਾਨੂੰ ਵਧਣਾ ਹੀ ਹੋਵੇਗਾ। ਪਿੰਡ ਅਤੇ ਸ਼ਹਿਰ ਦੀ ਖਾਈ ਨੂੰ ਅਗਰ ਪੂਰਨਾ ਹੈ ਤਾਂ ਉਸ ਲਈ ਵੀ ਸਾਨੂੰ ਆਤਮਨਿਰਭਰ ਭਾਰਤ ਦੇ ਵੱਲ ਵਧਣਾ ਹੀ ਹੋਵੇਗਾ। ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਉਨ੍ਹਾਂ ਗੱਲਾਂ ਨੂੰ ਲੈ ਕੇ ਜਦ ਅੱਗੇ ਵਧ ਰਹੇ ਹਾਂ ਤਾਂ ਸਾਡੇ ਦੇਸ਼ ਦੇ ਸਧਾਰਣ ਮਾਨਵੀ ਦਾ ਵਿਸ਼ਵਾਸ ਵਧੇ। ਜਿਵੇਂ ਹੁਣ ਪ੍ਰਸ਼ਨੋੱਤਰ ਕਾਲ ਦੇ ਅੰਦਰ ਜਲ-ਜੀਵਨ ਮਿਸ਼ਨ ਦੀ ਚਰਚਾ ਹੋ ਰਹੀ ਸੀ- ਇੰਨੇ ਘੱਟ ਸਮੇਂ ਵਿੱਚ ਤਿੰਨ ਕਰੋੜ ਪਰਿਵਾਰਾਂ ਤੱਕ ਘਰ ਵਿੱਚ ਪੀਣ ਵਾਲੇ ਪਾਣੀ ਪਹੁੰਚਾਉਣ ਦਾ, ਨਲ ਕਨੈਕਸ਼ਨ ਦੇਣ ਦਾ ਕੰਮ ਹੋ ਚੁੱਕਿਆ ਹੈ। ਆਤਮਨਿਰਭਰਤਾ ਤਦੇ ਸੰਭਵ ਹੈ ਜਦ ਅਰਥਵਿਵਸਥਾ ਵਿੱਚ ਸਾਰਿਆਂ ਦੀ ਭਾਗੀਦਾਰੀ ਹੋਵੇ। ਸਾਡੀ ਸੋਨਲ ਭੈਣ ਨੇ ਆਪਣੇ ਭਾਸ਼ਣ ਵਿੱਚ ਭੈਣਾਂ-ਬੇਟੀਆਂ ਦੀ ਭਾਗੀਦਾਰੀ ‘ਤੇ ਫੋਕਸ ਕਰਨ ਦੀ ਉਨ੍ਹਾਂ ਨੇ ਵਿਸਤਾਰ ਨਾਲ ਚਰਚਾ ਕੀਤੀ।

ਕੋਰੋਨਾ ਕਾਲ ਵਿੱਚ ਚਾਹੇ ਰਾਸ਼ਨ ਹੋਵੇ, ਆਰਥਕ ਮਦਦ ਹੋਵੇ ਜਾਂ ਮੁਫ਼ਤ ਗੈਸ ਸਲੰਡਰ- ਸਰਕਾਰ ਨੇ ਹਰ ਤਰ੍ਹਾਂ ਨਾਲ ਇੱਕ ਪ੍ਰਕਾਰ ਨਾਲ ਸਾਡੀਆਂ ਮਾਤਾਵਾਂ-ਭੈਣਾਂ ਨੂੰ ਅਸੁਵਿਧਾ ਨਾ ਹੋਵੇ, ਇਸ ਦੀ ਪੂਰੀ ਚਿੰਤਾ ਕਰਨ ਦਾ ਯਤਨ ਕੀਤਾ ਹੈ ਅਤੇ ਉਨ੍ਹਾਂ ਨੇ ਇੱਕ ਸ਼ਕਤੀ ਬਣ ਕੇ ਇਨ੍ਹਾਂ ਚੀਜ਼ਾਂ ਨੂੰ ਸੰਭਾਲਣ ਵਿੱਚ ਮਦਦ ਵੀ ਕੀਤੀ ਹੈ। ਜਿਸ ਤਰ੍ਹਾਂ ਇਸ ਮੁਸ਼ਕਿਲ ਪਰਿਸਥਿਤੀ ਵਿੱਚ ਸਾਡੇ ਦੇਸ਼ ਦੀ ਨਾਰੀ ਸ਼ਕਤੀ ਨੇ ਬਹੁਤ ਧੀਰਜ ਦੇ ਨਾਲ ਪਰਿਵਾਰ ਨੂੰ ਸੰਭਾਲਿਆ, ਪਰਿਸਥਿਤੀਆਂ ਨੂੰ ਸੰਭਾਲਿਆ ਹੈ; ਕੋਰੋਨਾ ਦੀ ਇਸ ਲੜਾਈ ਵਿੱਚ ਹਰ ਪਰਿਵਾਰ ਦੀ ਮਾਤ੍ਰ ਸ਼ਕਤੀ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਅਤੇ ਉਨ੍ਹਾਂ ਦਾ ਮੈਂ ਜਿੰਨਾ ਧੰਨਵਾਦ ਕਰਾਂ, ਓਨਾ ਘੱਟ ਹੈ। ਭੈਣਾਂ-ਬੇਟੀਆਂ ਦਾ ਹੌਸਲਾ ਅਤੇ ਮੈਂ ਸਮਝਦਾ ਹਾਂ ਆਤਮਨਿਰਭਰ ਭਾਰਤ ਵਿੱਚ ਅਹਿਮ ਭੂਮਿਕਾ ਸਾਡੀਆਂ ਮਾਤਾਵਾਂ-ਭੈਣਾਂ ਨਿਭਾਉਣਗੀਆਂ, ਇਹ ਮੈਨੂੰ ਪੂਰਾ ਵਿਸ਼ਵਾਸ ਹੈ। ਅੱਜ ਯੁੱਧ ਖੇਤਰ ਵਿੱਚ ਵੀ ਸਾਡੀਆਂ ਬੇਟੀਆਂ ਦੀ ਭਾਗੀਦਾਰੀ ਵਧ ਰਹੀ ਹੈ। ਨਵੇਂ-ਨਵੇਂ ਜੋ ਲੇਬਰ ਕੋਰਟ ਬਣਾਏ ਹਨ, ਉਸ ਵਿੱਚ ਵੀ ਬੇਟੀਆਂ ਦੇ ਲਈ ਹਰ ਸੈਕਟਰ ਵਿੱਚ ਕੰਮ ਕਰਨ ਦੇ ਲਈ ਬਰਾਬਰ ਵੇਤਨ ਦਾ ਹੱਕ ਦਿੱਤਾ ਗਿਆ ਹੈ। ਮੁੱਦਰਾ ਯੋਜਨਾ ਨਾਲ 70 ਪ੍ਰਤੀਸ਼ਤ ਜੋ ਲੋਨ ਲਿਆ ਗਿਆ ਹੈ, ਉਹ ਸਾਡੀਆਂ ਭੈਣਾਂ ਦੇ ਦੁਆਰਾ ਲਿਆ ਗਿਆ ਹੈ ਯਾਨੀ ਇੱਕ ਪ੍ਰਕਾਰ ਨਾਲ ਇਹ ਐਡੀਸ਼ਨ ਹੈ। ਕਰੀਬ 7 ਕਰੋੜ ਮਹਿਲਾਵਾਂ ਦੀ ਸਹਿਭਾਗਿਤਾ ਨਾਲ 60 ਲੱਖ ਤੋਂ ਜ਼ਿਆਦਾ self helpgroup  ਅੱਜ ਆਤਮਨਿਰਭਰ ਭਾਰਤ ਦੇ ਯਤਨਾਂ ਨੂੰ ਇੱਕ ਨਵੀਂ ਤਾਕਤ ਦੇ ਰਹੇ ਹਨ।

ਭਾਰਤ ਦੀ ਯੁਵਾ ਸ਼ਕਤੀ ‘ਤੇ ਅਸੀਂ ਜਿੰਨਾ ਜੋਰ ਲਗਾਵਾਂਗੇ, ਅਸੀਂ ਜਿੰਨੇ ਅਵਸਰ ਉਨ੍ਹਾਂ ਨੂੰ ਦੇਵਾਂਗੇ, ਮੈਂ ਸਮਝਦਾ ਹਾਂ ਕਿ ਉਹ ਸਾਡੇ ਦੇਸ਼ ਦੇ ਲਈ, ਭਵਿੱਖ ਦੇ ਲਈ, ਉੱਜਵਲ ਭਵਿੱਖ ਦੇ ਲਈ ਇੱਕ ਮਜਬੂਤ ਨੀਂਹ ਬਣਨਗੇ। ਜੋ ਰਾਸ਼ਟਰੀ ਐਜੂਕੇਸ਼ਨ ਪੌਲਿਸੀ ਆਈ ਹੈ, ਉਸ ਰਾਸ਼ਟਰੀ ਐਜੂਕੇਸ਼ਨ ਪੌਲਿਸੀ ਵਿੱਚ ਵੀ ਸਾਡੀ ਯੁਵਾ ਪੀੜ੍ਹੀ ਦੇ ਲਈ ਨਵੇਂ ਅਵਸਰ ਦੇਣ ਦਾ ਯਤਨ ਹੋਇਆ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਇੱਕ ਲੰਬਾ ਸਮਾਂ ਲਗਾਇਆ ਐਜੂਕੇਸ਼ਨ ਪੌਲਿਸੀ ‘ਤੇ ਚਰਚਾ ਵਿੱਚ, ਲੇਕਿਨ ਉਸ ਦੀ ਪ੍ਰਵਾਨਗੀ ਜਿਸ ਪ੍ਰਕਾਰ ਨਾਲ ਦੇਸ਼ ਵਿੱਚ ਹੋਈ ਹੈ, ਇੱਕ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਨਵੀਂ ਐਜੂਕੇਸ਼ਨ ਪੌਲਿਸੀ, ਨਵੀਂ ਰਾਸ਼ਟਰੀ ਸਿੱਖਿਆ ਨੀਤੀ ਸਾਡੇ ਦੇਸ਼ ਦੇ ਇੱਕ ਨਵੇਂ ਤਰੀਕੇ ਨਾਲ ਪੜ੍ਹਨ ਦਾ ਇੱਕ ਨਵੇਂ ਤਰੀਕੇ ਦੇ ਵਿਚਾਰ ਦਾ ਆਗਮਨ ਹੈ।

ਸਾਡਾ  MSME ਸੈਕਟਰ- ਰੋਜਗਾਰ ਦੇ ਸਭ ਤੋਂ ਜ਼ਿਆਦਾ ਅਵਸਰ MSME ਨੂੰ ਮਿਲ ਰਹੇ ਹਨ। ਅਤੇ ਜਦ ਕੋਰੋਨਾ ਕਾਲ ਵਿੱਚ ਜੋ stimulus ਦੀ ਗੱਲ ਹੋਈ, ਉਸ ਵਿੱਚ ਵੀ MSMEs ‘ਤੇ ਪੂਰਾ ਧਿਆਨ ਦਿੱਤਾ ਗਿਆ ਅਤੇ ਉਸੇ ਦਾ ਪਰਿਣਾਮ ਹੈ ਕਿ ਆਰਥਕ ਰਿਕਵਰੀ ਵਿੱਚ ਅੱਜ ਸਾਡੇ MSMEs ਬਹੁਤ ਵੱਡੀ ਭੂਮਿਕਾ ਨਿਭਾ ਰਹੇ ਹਨ ਅਤੇ ਅਸੀਂ ਇਸ ਨੂੰ ਅੱਗੇ ਵਧਾ ਰਹੇ ਹਾਂ।

ਅਸੀਂ ਲੋਕ ਪ੍ਰਰੰਭ ਤੋਂ ‘ਸਬ ਕਾ ਸਾਥ- ਸਬ ਕਾ ਵਿਕਾਸ- ਸਬ ਕਾ ਵਿਸ਼ਵਾਸ’ ਦਾ ਮੰਤਰ ਲੈ ਕੇ ਚਲ ਰਹੇ ਹਾਂ। ਅਤੇ ਉਸ ਦਾ ਪਰਿਣਾਮ ਹੈ ਕਿ ਨੌਰਥ-ਈਸਟ ਹੋਵੇ ਜਾਂ ਨਕਸਲ ਪ੍ਰਭਾਵਿਤ ਖੇਤਰ, ਹੌਲੀ-ਹੌਲੀ ਉੱਥੇ ਸਾਡੀ ਸਮੱਸਿਆਵਾਂ ਘੱਟ ਹੁੰਦੀਆਂ ਜਾ ਰਹੀਆਂ ਹਨ ਅਤੇ ਸਮੱਸਿਆਵਾਂ ਘੱਟ ਹੋਣ ਦੇ ਕਾਰਨ ਸੁਖ ਅਤੇ ਸ਼ਾਂਤੀ ਦਾ ਅਵਸਰ ਪੈਦਾ ਹੋਣ ਦੇ ਕਾਰਨ ਵਿਕਾਸ ਦੀ ਮੁੱਖ ਧਾਰਾ ਵਿੱਚ ਇਹ ਸਾਡੇ ਸਭ ਸਾਥੀਆਂ ਨੂੰ ਆਉਣ ਦਾ ਅਵਸਰ ਮਿਲ ਰਿਹਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਵਿੱਚ Eastern India ਬਹੁਤ ਵੱਡੀ ਭੂਮਿਕਾ ਨਿਭਾਵੇਗਾ, ਇਹ ਮੈਂ ਸਾਫ ਦੇਖ ਰਿਹਾ ਹਾਂ। ਅਤੇ ਉਸ ਨੂੰ ਅਸੀਂ ਪੂਰੀ ਮਜਬੂਤੀ ਨਾਲ ਲਿਆਵਾਂਗੇ।

ਮੈਂ ਮਾਣਯੋਗ ਗੁਲਾਮ ਨਬੀ ਜੀ ਨੂੰ ਸੁਣ ਰਿਹਾ ਸੀ। ਉਂਜ ਵੀ ਬਹੁਤ ਮ੍ਰਿਦੁਲਤਾ, ਸੌਭਾਗਯਤਾ ਅਤੇ ਕਦੇ ਵੀ ਕਟੁ ਸ਼ਬਦ ਦਾ ਉਪਯੋਗ ਨਾ ਕਰਨਾ, ਇਹ ਗੁਲਾਮ ਨਬੀ ਜੀ ਦੀ ਵਿਸ਼ੇਸ਼ਤਾ ਰਹੀ ਹੈ। ਅਤੇ ਮੈਂ ਮੰਨਦਾ ਹਾਂ ਕਿ ਅਸੀਂ ਸਾਰੇ ਜੋ ਸਾਂਸਦਗਣ ਹਨ, ਉਨ੍ਹਾਂ ਨੂੰ ਉਨ੍ਹਾਂ ਤੋਂ ਇਹ ਸਿੱਖਣ ਜਿਹੀ ਚੀਜ਼ ਹੈ ਅਤੇ ਇਹ ਮੈਂ ਉਨ੍ਹਾਂ ਦਾ ਆਦਰ ਵੀ ਕਰਦਾ ਹਾਂ। ਅਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿੱਚ ਜੋ ਚੋਣਾਂ ਹੋਈਆਂ, ਉਸ ਦੀ ਤਾਰੀਫ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੇ ਦਿਲ ਵਿੱਚ ਜੰਮੂ-ਕਸ਼ਮੀਰ ਵਿਸ਼ੇਸ਼ ਹੈ ਅਤੇ ਸੁਭਾਵਿਕ ਵੀ ਹੈ, ਉਨ੍ਹਾਂ ਦੇ ਦਿਲ ਵਿੱਚ ਇਹ ਹੋਣਾ ਪੂਰੇ ਹਿੰਦੁਸਤਾਨ ਦੇ ਦਿਲ ਵਿੱਚ ਜੰਮੂ-ਕਸ਼ਮੀਰ ਉਸੇ ਭਾਵ ਨਾਲ ਭਰਿਆ ਪਿਆ ਹੈ।  

ਜੰਮੂ-ਕਸ਼ਮੀਰ ਆਤਮਨਿਰਭਰ ਬਣੇਗਾ, ਉਸ ਦਿਸ਼ਾ ਵਿੱਚ ਸਾਡਾ-ਉੱਥੇ ਪੰਚਾਇਤ ਦੇ ਚੁਣਾਵ ਹੋਏ, ਬੀਡੀਸੀ ਦੇ ਚੁਣਾਵ ਹੋਏ, ਡੀਡੀਸੀ ਦੇ ਚੁਣਾਵ ਹੋਏ, ਅਤੇ ਉਨ੍ਹਾਂ ਸਭ ਦੀ ਸਰਾਹਨਾ ਗੁਲਾਮ ਨਬੀ ਜੀ ਨੇ ਕੀਤੀ ਹੈ। ਇਸ ਪ੍ਰਸ਼ੰਸਾ ਦੇ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ। ਲੇਕਿਨ ਮੈਨੂੰ ਡਰ ਲਗਦਾ ਹੈ, ਤੁਸੀਂ ਪ੍ਰਸ਼ੰਸਾ ਕੀਤੀ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਪਾਰਟੀ ਵਾਲੇ ਇਸ ਨੂੰ ਉਚਿਤ spirit ਵਿੱਚ ਲੈਣਗੇ, ਗਲਤੀ ਨਾਲ ਜੀ-23 ਦੀ ਰਾਇ ਮੰਨ ਕੇ ਕਿਤੇ ਉਲਟਾ ਨਾ ਕਰ ਦੇਣ।

 ਮਾਣਯੋਗ ਸਭਾਪਤੀ ਮਹੋਦਯ,

ਕੋਰੋਨਾ ਦੇ ਚੁਣੌਤੀਪੂਰਨ ਦੌਰ ਵਿੱਚ ਸੀਮਾ ‘ਤੇ ਵੀ ਚੁਣੌਤੀ ਦੇਣ ਦੀ ਕੋਸ਼ਿਸ਼ ਹੋਈ। ਸਾਡੇ ਵੀਰ ਜਵਾਨਾਂ ਦੇ ਹੌਸਲੇ ਅਤੇ ਕੁਸ਼ਲਤਾ ਨੇ ਸਟੀਕ ਜਵਾਬ ਦਿੱਤਾ ਹੈ। ਹਰ ਹਿੰਦੁਸਤਾਨੀ ਨੂੰ ਇਸ ਗੱਲ ‘ਤੇ ਮਾਣ ਹੈ। ਮੁਸ਼ਕਿਲ ਪਰਿਸਥਿਤੀਆਂ ਵਿੱਚ ਵੀ ਸਾਡੇ ਜਵਾਨ ਡਟ ਕੇ ਖੜ੍ਹੇ ਰਹੇ ਹਨ। ਤਮਾਮ ਸਾਥੀਆਂ ਨੇ ਵੀ ਸਾਡੇ ਜਵਾਨਾਂ ਦੇ ਸ਼ੌਰਯ ਦੀ ਸਰਾਹਨਾ ਕੀਤੀ ਹੈ, ਮੈਂ ਉਨ੍ਹਾਂ ਦਾ ਆਭਾਰੀ ਹਾਂ। ਐੱਲਏਸੀ ‘ਤੇ ਜੋ ਸਥਿਤੀ ਬਣੀ ਹੈ ਉਸ ‘ਤੇ ਭਾਰਤ ਦਾ ਰੁਖ ਬਹੁਤ ਸਪਸ਼ਟ ਹੈ ਅਤੇ ਦੇਸ਼ ਇਸ ਨੂੰ ਭਲੀਭਾਂਤੀ ਦੇਖ ਵੀ ਰਿਹਾ ਹੈ ਅਤੇ ਮਾਣ ਵੀ ਕਰ ਰਿਹਾ ਹੈ। Border Infrastructure ਅਤੇ Border Security ਨੂੰ ਲੈ ਕੇ ਸਾਡੀ ਪ੍ਰਤੀਬੱਧਤਾ ਵਿੱਚ ਕਿਸੇ ਪ੍ਰਕਾਰ ਦੀ ਢਿੱਲ ਆਉਣ ਦਾ ਸਵਾਲ ਹੀ ਨਹੀਂ ਹੁੰਦਾ ਹੈ, ਗੁੰਜਾਇਸ਼ ਹੀ ਨਹੀਂ ਹੈ, ਅਤੇ ਜੋ ਲੋਕ ਸਾਡਾ ਲਾਲਨ-ਪਾਲਨ ਅਤੇ ਸਾਡੇ ਵਿਚਾਰਾਂ ਨੂੰ, ਸਾਡੇ ਉਦੇਸ਼ ਨੂੰ ਦੇਖਦੇ ਹਨ ਉਹ ਕਦੇ ਵੀ ਇਸ ਵਿਸ਼ੇ ਵਿੱਚ ਸਾਨੂੰ ਸਵਾਲ ਹੀ ਨਹੀਂ ਕਰਨਗੇ, ਉਨ੍ਹਾਂ ਨੂੰ ਪਤਾ ਹੈ ਅਸੀਂ ਇਸ ਦੇ ਲਈ ਡਟੇ ਹੋਏ ਰਹਿਣ ਵਾਲੇ ਲੋਕ ਹਾਂ। ਅਤੇ ਇਸ ਲਈ ਅਸੀਂ ਇਨ੍ਹਾਂ ਵਿਸ਼ਿਆਂ ਵਿੱਚ ਕਿਤੇ ਵੀ ਪਿੱਛੇ ਨਹੀਂ ਹਾਂ।

ਮਾਣਯੋਗ ਸਭਾਪਤੀ ਜੀ,

ਇਸ ਸਦਨ ਦੀ ਉੱਤਮ ਚਰਚਾ ਦੇ ਲਈ ਮੈਂ ਸਭ ਦਾ ਧੰਨਵਾਦ ਕਰਦੇ ਹੋਏ ਆਖਰ ਵਿੱਚ ਇੱਕ ਮੰਤਰ ਦਾ ਉੱਲੇਖ ਕਰਦੇ ਹੋਏ ਆਪਣੀ ਵਾਣੀ ਨੂੰ ਵਿਰਾਮ ਦੇਵਾਂਗਾ। ਸਾਡੇ ਇੱਥੇ ਵੇਦਾਂ ਵਿੱਚ ਇੱਕ ਮਹਾਨ ਵਿਚਾਰ ਪ੍ਰਾਪਤ ਹੁੰਦਾ ਹੈ। ਉਹ ਸਾਡੇ ਸਭ ਦੇ ਲਈ, 36 ਕਰੋੜ ਦੇਸ਼ਵਾਸੀਆਂ ਦੇ ਲਈ ਇਹ ਮੰਤਰ ਆਪਣੇ-ਆਪ ਵਿੱਚ ਬਹੁਤ ਵੱਡੀ ਪ੍ਰੇਰਣਾ ਹੈ। ਵੇਦਾਂ ਦਾ ਇਹ ਮੰਤਰ ਕਹਿੰਦਾ ਹੈ-

“ ਅਯੁਤੋ ਅਹਂ ਅਯੁਤੋ ਮੇ ਆਤਮਾ ਅਯੁਤਂ ਮੇ, ਅਯੁਤਂ ਚਕਸ਼ੁ, ਅਯੁਤਂ ਸ਼੍ਰੋਤ੍ਰਮ।”

ਯਾਨੀ ਮੈਂ ਇੱਕ ਨਹੀਂ ਹਾਂ, ਮੈਂ ਇਕੱਲਾ ਨਹੀਂ ਹਾਂ, ਮੈਂ ਆਪਣੇ ਨਾਲ ਕਰੋੜਾਂ ਮਾਨਵਾਂ ਨੂੰ ਦੇਖਦਾ ਹਾਂ, ਅਨੁਭਵ ਕਰਦਾ ਹਾਂ। ਇਸ ਲਈ ਮੇਰੀ ਆਤਮਕ ਸ਼ਕਤੀ ਕਰੋੜਾਂ ਦੀ ਹੈ। ਮੇਰੇ ਨਾਲ ਕਰੋੜਾਂ ਦੀ ਦ੍ਰਿਸ਼ਟੀ ਹੈ, ਮੇਰੇ ਨਾਲ ਕਰੋੜਾਂ ਦੀ ਸ਼੍ਰਵਣ ਸ਼ਕਤੀ, ਕਰਮ ਸ਼ਕਤੀ ਵੀ ਹੈ।

ਮਾਣਯੋਗ ਸਭਾਪਤੀ ਜੀ,

ਵੇਦਾਂ ਦੀ ਇਸੇ ਭਾਵਨਾ ਨਾਲ, ਇਸੇ ਚੇਤਨਾ ਨਾਲ 130 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਵਾਲਾ ਭਾਰਤ ਸਭ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ ਹੈ। ਅੱਜ 130 ਕਰੋੜ ਦੇਸ਼ਵਾਸੀਆਂ ਦੇ ਸੁਪਨੇ ਅੱਜ ਹਿੰਦੁਸਤਾਨ ਦੇ ਸੁਪਨੇ ਹਨ। ਅੱਜ 130 ਕਰੋੜ ਦੇਸ਼ਵਾਸੀਆਂ ਦੀ ਅਕਾਂਖਿਆਵਾਂ ਇਸ ਦੇਸ਼ ਦੀਆਂ ਅਕਾਂਖਿਆਵਾਂ ਹਨ। ਅੱਜ 130 ਕਰੋੜ ਦੇਸ਼ਵਾਸੀਆਂ ਦਾ ਭਵਿੱਖ ਭਾਰਤ ਦੇ ਉੱਜਵਲ ਭਵਿੱਖ ਦੀ ਗਰੰਟੀ ਹੈ। ਅਤੇ ਇਸ ਲਈ ਅੱਜ ਜਦ ਦੇਸ਼ ਨੀਤੀਆਂ ਬਣਾ ਰਿਹਾ ਹੈ, ਯਤਨ ਕਰ ਰਿਹਾ ਹੈ, ਤਾਂ ਉਹ ਕੇਵਲ ਤਤਕਾਲੀਨ ਹਾਨੀ ਲਾਭ ਦੇ ਲਈ ਨਹੀਂ ਲੇਕਿਨ ਇੱਕ ਲੰਬੇ ਦੂਰਗਾਮੀ ਅਤੇ 2047 ਵਿੱਚ ਦੇਸ਼ ਜਦ ਆਜਾਦੀ ਦਾ ਸ਼ਤਕ ਮਨਾਵੇਗਾ, ਤਦ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਸੁਪਨਿਆਂ ਨੂੰ ਲੈ ਕੇ ਇਹ ਨੀਂਹ ਰੱਖੀ ਜਾ ਰਹੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਕੰਮ ਨੂੰ ਅਸੀਂ ਪੂਰਾ ਕਰਨ ਵਿੱਚ ਜ਼ਰੂਰ ਸਫਲ ਹੋਵਾਂਗੇ।

ਮੈਂ ਫਿਰ ਇੱਕ ਬਾਰ ਮਾਣਯੋਗ ਰਾਸ਼ਟਰਪਤੀ ਜੀ ਦੇ ਉਦਬੋਧਨ ਦੇ ਲਈ ਮੈਂ ਉਨ੍ਹਾਂ ਦਾ ਆਦਰਪੂਰਬਕ ਧੰਨਵਾਦ ਕਰਦੇ ਹੋਏ, ਉਨ੍ਹਾਂ ਦਾ ਅਭਿਨੰਦਨ ਕਰਦੇ ਹੋਏ ਸਦਨ ਵਿੱਚ ਵੀ ਜਿਸ ਤਰ੍ਹਾਂ ਚਰਚਾ ਹੋਈ ਅਤੇ ਮੈਂ ਸਚ ਦੱਸਦਾ ਹਾਂ, ਚਰਚਾ ਦਾ ਪੱਧਰ ਵੀ ਚੰਗਾ ਸੀ, ਵਾਤਾਵਰਣ ਵੀ ਚੰਗਾ ਸੀ। ਇਹ ਠੀਕ ਹੈ ਕਿ ਕਿਸ ਨੂੰ ਕਿੰਨੇ ਲਾਭ ਹੁੰਦੇ ਹਨ, ਮੇਰੇ ‘ਤੇ ਵੀ ਕਿਤਨਾ ਹਮਲਾ ਹੋਇਆ, ਹਰ ਪ੍ਰਕਾਰ ਨਾਲ ਜੋ ਵੀ ਕਿਹਾ ਜਾ ਸਕਦਾ ਹੈ ਕਿਹਾ, ਲੇਕਿਨ ਮੈਨੂੰ ਬਹੁਤ ਆਨੰਦ ਹੋਇਆ ਕਿ ਮੈਂ ਘੱਟ ਤੋਂ ਘੱਟ ਤੁਹਾਡੇ ਕੰਮ ਤਾਂ ਆਇਆ। ਦੇਖੋ ਤੁਹਾਡੇ ਮਨ ਵਿੱਚ ਇੱਕ ਤਾਂ ਕੋਰੋਨਾ ਦੇ ਕਾਰਨ ਜ਼ਿਆਦਾ ਆਉਣਾ-ਜਾਣਾ ਹੁੰਦਾ ਨਹੀਂ ਹੁੰਦਾ, ਫਸੇ ਰਹਿੰਦੇ ਹੋਣਗੇ, ਅਤੇ ਘਰ ਵਿੱਚ ਵੀ ਖਿਚ-ਪਿਚ ਚਲਦੀ ਹੋਵੇਗੀ। ਹੁਣ ਇੰਨਾ ਗੁੱਸਾ ਇੱਥੇ ਕੱਢ ਦਿੱਤਾ ਤਾਂ ਤੁਹਾਡਾ ਮਨ ਕਿਤਨਾ ਹਲਕਾ ਹੋ ਗਿਆ। ਤੁਸੀਂ ਘਰ ਦੇ ਅੰਦਰ ਕਿੰਨੀ ਖੁਸ਼ੀ ਚੈਨ ਨਾਲ ਸਮਾਂ ਬਿਤਾਉਂਦੇ ਹੋਵੋਗੇ। ਤਾਂ ਇਹ ਆਨੰਦ ਜੋ ਤੁਹਾਨੂੰ ਮਿਲਿਆ ਹੈ, ਇਸ ਦੇ ਲਈ ਮੈਂ ਕੰਮ ਆਇਆ, ਇਹ ਵੀ ਮੈਂ ਆਪਣਾ ਸੁਭਾਗ ਮੰਨਦਾ ਹਾਂ, ਅਤੇ ਮੈਂ ਚਾਵਾਂਗਾ ਇਹ ਆਨੰਦ ਲਗਾਤਾਰ ਲੈਂਦੇ ਰਹੋ। ਚਰਚਾ ਕਰਦੇ ਰਹੋ, ਲਗਾਤਾਰ ਚਰਚਾ ਕਰਦੇ ਰਹੋ। ਸਦਨ ਨੂੰ ਜੀਵੰਤ ਬਣਾ ਕੇ ਰੱਖੋ, ਮੋਦੀ ਹੈ, ਮੌਕਾ ਲਵੋ।

 ਬਹੁਤ-ਬਹੁਤ ਧੰਨਵਾਦ

******

ਡੀਐੱਸ/ਬੀਐੱਮ/ਐੱਨਐੱਸ/ਐੱਮਐੱਸ

 



(Release ID: 1698666) Visitor Counter : 220