ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟੈਲੀਕਾਮ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ ਡਿਜੀਟਲ ਲੈਣ ਦੇਣ ਨੂੰ ਸੁਰੱਖਿਅਤ , ਭਰੋਸੇਯੋਗ ਤੇ ਵਿਸ਼ਵਾਸਯੋਗ ਬਣਾਉਣ ਲਈ ਇੱਕ ਉੱਚਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਮੰਤਰੀ ਨੇ ਅਧਿਕਾਰੀਆਂ ਨੂੰ ਟੈਲੀਕਾਮ ਗ੍ਰਾਹਕਾਂ ਦੀ ਪਰੇਸ਼ਾਨੀ ਖਤਮ ਕਰਨ ਲਈ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ
ਗ਼ੈਰ ਕਾਨੂੰਨੀ ਵਪਾਰਕ ਸੰਚਾਰ ਅਤੇ ਟੈਲੀਕਾਮ ਸ੍ਰੋਤਾਂ ਦੀ ਦੁਰਵਰਤੋਂ ਰਾਹੀਂ ਕੀਤੇ ਜਾਂਦੇ ਵਿੱਤੀ ਧੋਖਾਧੜੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਐੱਸ ਐੱਮ ਐੱਸ ਅਧਾਰਿਤ ਪ੍ਰਣਾਲੀ ਅਤੇ ਇੱਕ ਵੈੱਬ/ਮੋਬਾਈਲ ਐਪਲੀਕੇਸ਼ਨ ਵਿਕਸਿਤ ਕੀਤੀ ਜਾਵੇਗੀ
ਟੈਲੀਕਾਮ ਸ੍ਰੋਤਾਂ ਦੀ ਸ਼ਮੂਲੀਅਤ ਵਾਲੀਆਂ ਧੋਖਾਧੜੀ ਗਤੀਵਿਧੀਆਂ ਦੀ ਜਾਂਚ ਲਈ ਵੱਖ ਵੱਖ ਭਾਈਵਾਲਾਂ ਨਾਲ ਤਾਲਮੇਲ ਸਥਾਪਿਤ ਕਰਕੇ ਇੱਕ ਨੋਡਲ ਏਜੰਸੀ/ਡਿਜੀਟਲ ਇੰਟੈਲੀਜੈਂਸ ਯੂਨਿਟ (ਡੀ ਆਈ ਯੂ) ਸਥਾਪਿਤ ਕੀਤਾ ਜਾਵੇਗਾ
ਧੋਖਾਧੜੀ ਪ੍ਰਬੰਧਨ ਅਤੇ ਖਪਤਕਾਰ ਸੁਰੱਖਿਆ ਪ੍ਰਣਾਲੀ (ਟੀ ਏ ਐੱਫ ਸੀ ਓ ਪੀ) ਲਈ ਟੈਲੀਕਾਮ ਵਿਸ਼ਲੇਸ਼ਕ ਲਾਈਸੈਂਸ ਸੇਵਾ ਖੇਤਰ ਪੱਧਰ ਤੇ ਕਾਇਮ ਕੀਤੇ ਜਾਣਗੇ ।
Posted On:
15 FEB 2021 5:07PM by PIB Chandigarh
ਕੇਂਦਰੀ ਇਲੈਕਟ੍ਰਾਨਿਕ ਤੇ ਸੂਚਨਾ ਤਕਨਾਲੋਜੀ , ਸੰਚਾਰ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ , ਜਿਸ ਦਾ ਉਦੇਸ਼ ਮੋਬਾਈਲ ਫੋਨਸ ਉੱਪਰ ਗ਼ੈਰ ਕਾਨੂੰਨੀ ਸੁਨੇਹਿਆਂ ਨਾਲ ਖਪਤਕਾਰਾਂ ਦੀ ਪਰੇਸ਼ਾਨੀ ਅਤੇ ਚਿੰਤਾਵਾਂ ਦਾ ਹੱਲ ਲੱਭਣਾ ਹੈ । ਇਸ ਮੀਟਿੰਗ ਦਾ ਉਦੇਸ਼ ਵਾਰ ਵਾਰ ਐੱਸ ਐੱਮ ਐੱਸ ਰਾਹੀਂ ਹੋਣ ਵਾਲੀ ਪਰੇਸ਼ਾਨੀ ਅਤੇ ਧੋਖਾਧੜੀ ਵਾਲੇ ਉਧਾਰ ਲੈਣ ਦੇਣ ਵਾਲੇ ਵਾਅਦਿਆਂ ਅਤੇ ਇਸ ਤੋਂ ਵੀ ਵੱਧ ਕੇ ਡਿਜੀਟਲ ਲੈਣ ਦੇਣ ਨੂੰ ਸੁਰੱਖਿਅਤ ਬਣਾਉਣਾ ਹੈ । ਸਕੱਤਰ (ਟੀ) , ਮੈਂਬਰ (ਟੀ) ਅਤੇ ਡੀ ਡੀ ਜੀ (ਸੇਵਾ ਪਹੁੰਚ) ਨੇ ਪੀ ਇਸ ਮੀਟਿੰਗ ਵਿੱਚ ਸਿ਼ਰਕਤ ਕੀਤੀ ।
ਮੀਟਿੰਗ ਵਿੱਚ ਸੰਚਾਰ ਮੰਤਰੀ ਨੇ ਗ਼ੈਰ ਕਾਨੂੰਨੀ ਟੈਲੀਮਾਰਕੀਟਰਸ ਅਤੇ ਟੈਲੀਕਾਮ ਗ੍ਰਾਹਕਾਂ ਦੀ ਪਰੇਸ਼ਾਨੀ ਵਿੱਚ ਸ਼ਾਮਲ ਵਿਅਕਤੀਆਂ ਖਿ਼ਲਾਫ਼ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ । ਪਰੇਸ਼ਾਨੀ ਕਰਨ ਦੇ ਤਰੀਕੇ ਵਿੱਚ ਗ਼ੈਰ ਕਾਨੂੰਨੀ ਵਪਾਰਕ ਸੁਨੇਹੇ ਜਾਂ ਟੈਲੀਫੋਨ ਕਾਲ ਸ਼ਾਮਲ ਹਨ । ਹੋਰ ਮੰਤਰੀ ਇਹ ਵੀ ਮਹਿਸੂਸ ਕਰਦੇ ਸਨ ਕਿ ਟੈਲੀਕਾਮ ਸ੍ਰੋਤਾਂ ਨੂੰ ਵਿੱਤੀ ਧੋਖਾਧੜੀ ਅਤੇ ਆਮ ਆਦਮੀ ਦੀ ਖੂਨ ਪਸੀਨੇ ਦੀ ਕਮਾਈ ਲਈ ਧੋਖਾ ਦੇਣ ਲਈ ਵਰਤਿਆ ਜਾ ਰਿਹਾ ਹੈ ।ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਜਿਹੀਆਂ ਗਤੀਵਿਧੀਆਂ ਨੂੰ ਫੌਰੀ ਤੌਰ ਤੇ ਰੋਕਣ ਲਈ ਸਖ਼ਤ ਅਤੇ ਠੋਸ ਕਾਰਵਾਈ ਕਰਨ ।
ਅਧਿਕਾਰੀਆਂ ਨੇ ਦੱਸਿਆ ਕਿ ਡੂ ਨਾਟ ਡਿਸਟਰਬ (ਡੀ ਐੱਨ ਡੀ) ਸੇਵਾ ਵਿੱਚ ਪੰਜੀਕ੍ਰਿਤ ਗ੍ਰਾਹਕਾਂ ਨੂੰ ਪੰਜੀਕ੍ਰਿਤ ਟੈਲੀ ਮਾਰਕੀਟਰਸ (ਆਰ ਟੀ ਐੱਮ ਐੱਸ) ਵੱਲੋਂ ਵਪਾਰਕ ਸੰਚਾਰ ਲਗਾਤਾਰ ਪ੍ਰਾਪਤ ਹੁੰਦੇ ਨੇ ਅਤੇ ਹੋਰ ਗ਼ੈਰ ਪੰਜੀਕਰਨ ਟੈਲੀਮਾਰਕੀਟਰਸ (ਯੂ ਟੀ ਐੱਮ ਐੱਸ) ਵੀ ਗ੍ਰਾਹਕਾਂ ਨੂੰ ਵਪਾਰਕ ਸੰਚਾਰ ਭੇਜਦੇ ਹਨ ।
ਸੰਚਾਰ ਮੰਤਰੀ ਨੇ ਡੀ ਓ ਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਟੈਲੀਕਾਮ ਸਰਵਿਸ ਪ੍ਰੋਵਾਈਡਰਸ (ਟੀ ਐੱਸ ਪੀਸ) ਅਤੇ ਟੈਲੀਮਾਰਕੀਟਰਸ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਇਸ ਮੁੱਦੇ ਦੀ ਗੰਭੀਰਤਾ ਤੋਂ ਜਾਣੂ ਕਰਵਾਉਣ ਅਤੇ ਇਸ ਸਬੰਧ ਵਿੱਚ ਨਿਰਧਾਰਤ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ । ਕਿਸੇ ਵੀ ਉਲੰਘਣਾ ਦੀ ਸੂਰਤ ਵਿੱਚ ਟੈਲੀਮਾਰਕੀਟਰਸ ਦੇ ਖਿ਼ਲਾਫ਼ ਲਗਾਤਾਰ ਉਲੰਘਣਾ ਕਰਨ ਦੀ ਸੂਰਤ ਵਿੱਚ ਸ੍ਰੋਤਾਂ ਨੂੰ ਡਿਸਕਨੈਕਟ ਕਰਨ ਸਮੇਤ ਵਿੱਤੀ ਜੁਰਮਾਨਾ ਕਰਨ ਦਾ ਪ੍ਰਸਤਾਵ ਵੀ ਦਿੱਤਾ ਗਿਆ ।
ਇਹ ਫ਼ੈਸਲਾ ਕੀਤਾ ਗਿਆ ਕਿ ਗ਼ੈਰ ਕਾਨੂੰਨੀ ਵਪਾਰਕ ਸੰਚਾਰ (ਯੂ ਸੀ ਸੀ ਸੀ ) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਟੈਲੀਕਾਮ ਸ੍ਰੋਤਾਂ ਦੀ ਦੁਰਵਰਤੋਂ ਰਾਹੀਂ ਕੀਤੀਆਂ ਜਾ ਰਹੀਆਂ ਵਿੱਤੀ ਧੋਖੇਧੜੀਆਂ ਲਈ ਇੱਕ ਵੈੱਬ / ਮੋਬਾਈਲ ਐਪਲੀਕੇਸ਼ਨ ਅਤੇ ਐੱਸ ਐੱਮ ਐੱਸ ਅਧਾਰਿਤ ਵਿਕਸਿਤ ਕੀਤੀ ਜਾਵੇਗੀ , ਜੋ ਇਨ੍ਹਾਂ ਢੰਗ ਤਰੀਕਿਆਂ ਦਾ ਹੱਲ ਕਰੇਗੀ । ਇਹ ਟੈਲੀਕਾਮ ਗ੍ਰਾਹਕਾਂ ਨੂੰ ਯੂ ਸੀ ਸੀ ਸ਼ਮੂਲੀਅਤ ਵਾਲੇ ਮਾਮਲਿਆਂ ਦੇ ਸਬੰਧ ਵਿੱਚ ਆਪਣੀਆਂ ਸਿ਼ਕਾਇਤਾਂ ਦਰਜ ਕਰਾਉਣਯੋਗ ਵੀ ਹੋਵੇਗੀ ।
ਮਾਣਯੋਗ ਮੰਤਰੀ ਨੇ ਜਮਤਾਰਾ ਅਤੇ ਮੇਵਾਤ ਖੇਤਰ ਵਿੱਚ ਵੱਧ ਰਹੀਆਂ ਚਿੰਤਾਵਾਂ ਕਰਕੇ ਟੈਲੀਕਾਮ ਸੰਚਾਲਾਂ ਨੂੰ ਬਲਾਕ ਕਰਨ ਸਮੇਤ ਵਿਸ਼ੇਸ਼ ਰਣਨੀਤੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਟੈਲੀਕਾਮ ਸ੍ਰੋਤਾਂ ਦੀ ਵਰਤੋਂ ਕਰਕੇ ਹੋਣ ਵਾਲੀਆਂ ਧੋਖਾਧੜੀ ਗਤੀਵਿਧੀਆਂ ਤੇ ਕਾਬੂ ਪਾਇਆ ਜਾ ਸਕੇ ।
ਅਧਿਕਾਰੀਆਂ ਨੇ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਯੂ ਸੀ ਸੀ ਅਤੇ ਵਿੱਤੀ ਧੋਖਾਧੜੀ ਨਾਲ ਸਬੰਧਤ ਸਿ਼ਕਾਇਤਾਂ ਵਿੱਚ ਸਮਾਂ ਸਭ ਤੋਂ ਵੱਧ ਮਹੱਤਵਪੂਰਨ ਹੈ ਅਤੇ ਫੌਰੀ ਤੌਰ ਤੇ ਨਿਸ਼ਚਿਤ ਸਮੇਂ ਵਿੱਚ ਮਦਦ ਕਰਕੇ ਅਜਿਹੇ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ । ਇਸੇ ਅਨੁਸਾਰ ਇੱਕ ਨੋਡਲ ਏਜੰਸੀ , ਜਿਸ ਦਾ ਨਾਂ ਡਿਜੀਟਲ ਇੰਟੈਲੀਜੈਂਸ ਯੂਨਿਟ (ਡੀ ਆਈ ਯੂ) ਸਥਾਪਿਤ ਕੀਤਾ ਜਾਵੇਗਾ ਡਾ ਆਈ ਯੂ ਦਾ ਮੁੱਖ ਕੰਮ ਵੱਖ ਵੱਖ ਐੱਲ ਈ ਏਜ਼ , ਵਿੱਤੀ ਸੰਸਥਾਵਾਂ ਅਤੇ ਟੈਲੀਕਾਮ ਸ੍ਰੋਤਾਂ ਦੀ ਸ਼ਮੂਲੀਅਤ ਵਾਲੀ ਕਿਸੇ ਵੀ ਧੋਖਾਧੜੀ ਗਤੀਵਿਧੀ ਦੀ ਜਾਂਚ ਲਈ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਨਾਲ ਤਾਲਮੇਲ ਕਰਨਾ ਹੈ । ਲਾਈਸੈਂਸ ਸੇਵਾ ਖੇਤਰ ਪੱਧਰ ਤੇ ਧੋਖਾਧੜੀ ਪ੍ਰਬੰਧਨ ਅਤੇ ਖਪਤਕਾਰ ਸੁਰੱਖਿਆ (ਟੀ ਏ ਐੱਸ ਸੀ ਓ ਪੀ) ਪ੍ਰਣਾਲੀ ਲਈ ਟੈਲੀਕਾਮ ਵਿਸ਼ਲੇਸ਼ਕ ਕਾਇਮ ਕੀਤੇ ਜਾਣਗੇ ।
ਉੱਪਰ ਦੱਸੀ ਪ੍ਰਣਾਲੀ ਡਿਜੀਟਲ ਵਾਤਾਵਰਨ ਪ੍ਰਣਾਲੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੇਗੀ ਅਤੇ ਮੋਬਾਈਲ ਰਾਹੀਂ ਮੁੱਢਲੇ ਤੌਰ ਤੇ ਵਿੱਤੀ ਡਿਜੀਟਲ ਲੈਣ ਦੇਣ ਨੂੰ ਵਧੇਰੇ ਸੁਰੱਖਿਅਤ ਤੇ ਭਰੋਸੇਯੋਗ ਬਣਾਵੇਗੀ , ਜਿਸ ਦੇ ਸਿੱਟੇ ਵਜੋਂ ਡਿਜੀਟਲ ਇੰਡੀਆ ਨੂੰ ਉਤਸ਼ਾਹ ਮਿਲੇਗਾ ।
ਆਰ ਕੇ ਜੇ / ਐੱਮ
(Release ID: 1698295)
Visitor Counter : 265