ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ, ਸਿਰਫ 26 ਦਿਨਾਂ ਬਾਅਦ ਕੋਵਿਡ 19 ਦੇ ਖਿਲਾਫ 70 ਲੱਖ ਟੀਕਾਕਰਨ ਦੇ ਅੰਕੜੇ ਨੂੰ, ਦੁਨੀਆਂ ਭਰ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਹਾਸਿਲ ਕਰਨ ਵਾਲ਼ਾ ਦੇਸ਼ ਬਣ ਗਿਆ ਹੈ
17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ
ਵਿਸ਼ਵ ਪੱਧਰ 'ਤੇ ਦਸ ਲੱਖ ਦੀ ਆਬਾਦੀ ਦੇ ਮਗਰ ਭਾਰਤ ਵਿੱਚ ਐਕਟਿਵ ਮਾਮਲੇ ਸਭ ਤੋਂ ਘੱਟ ਦਰਜ ਕੀਤੇ ਜਾ ਰਹੇ ਹਨ
Posted On:
11 FEB 2021 11:37AM by PIB Chandigarh
ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦੇ ਤਹਿਤ, ਭਾਰਤ,ਕੋਵਿਡ 19 ਦੇ ਖਿਲਾਫ 70 ਲੱਖ ਟੀਕਾਕਰਨ ਦੇ ਅੰਕੜੇ ਨੂੰ, ਦੁਨੀਆਂ ਭਰ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਹਾਸਿਲ ਕਰਨ ਵਾਲ਼ਾ ਦੇਸ਼ ਬਣ ਗਿਆ ਹੈ ।
ਭਾਰਤ ਨੇ ਇਹ ਕਾਰਨਾਮਾ ਸਿਰਫ 26 ਦਿਨਾਂ ਵਿੱਚ ਪੂਰਾ ਕੀਤਾ ਹੈ, ਜਦੋਂ ਕਿ ਅਮਰੀਕਾ ਨੂੰ 27 ਦਿਨ ਅਤੇ ਬਰਤਾਨੀਆ ਨੂੰ ਉਕਤ ਅੰਕੜਿਆਂ ਤਕ ਪਹੁੰਚਣ ਲਈ 48 ਦਿਨ ਲੱਗੇ ਹਨ। ਭਾਰਤ ਵੀ ਕੁਝ ਦਿਨ ਪਹਿਲਾਂ ਹੀ 60 ਲੱਖ ਦੇ ਅੰਕੜੇ ਨੂੰ ਸਭ ਤੋਂ ਤੇਜ਼ ਰਫ਼ਤਾਰ ਨਾਲ ਛੂਹਣ ਵਾਲਾ ਦੇਸ਼ ਬਣ ਗਿਆ ਹੈ ।

11 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, ਲਗਭਗ 70 ਲੱਖ ਤੋਂ ਵੱਧ (70,17,114) ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਵਾ ਲਿਆ ਹੈ।
ਸ. ਨੰ.
|
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ
|
ਲਾਭਪਾਤਰੀਆਂ ਨੇ ਟੀਕਾ ਲਗਵਾਇਆ
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼
|
3,413
|
2
|
ਆਂਧਰ- ਪ੍ਰਦੇਸ਼
|
3,35,268
|
3
|
ਅਰੁਣਾਚਲ ਪ੍ਰਦੇਸ਼
|
13,480
|
4
|
ਅਸਾਮ
|
1,10,977
|
5
|
ਬਿਹਾਰ
|
4,30,307
|
6
|
ਚੰਡੀਗੜ੍ਹ
|
6,903
|
7
|
ਛੱਤੀਸਗੜ੍ਹ
|
2,16,784
|
8
|
ਦਾਦਰਾ ਅਤੇ ਨਗਰ ਹਵੇਲੀ
|
2,326
|
9
|
ਦਮਨ ਅਤੇ ਦਿਉ
|
1,030
|
10
|
ਦਿੱਲੀ
|
1,46,789
|
11
|
ਗੋਆ
|
9,961
|
12
|
ਗੁਜਰਾਤ
|
6,14,530
|
13
|
ਹਰਿਆਣਾ
|
1,83,529
|
14
|
ਹਿਮਾਚਲ ਪ੍ਰਦੇਸ਼
|
66,101
|
15
|
ਜੰਮੂ ਅਤੇ ਕਸ਼ਮੀਰ
|
74,219
|
16
|
ਝਾਰਖੰਡ
|
1,60,492
|
17
|
ਕਰਨਾਟਕ
|
4,64,485
|
18
|
ਕੇਰਲ
|
3,26,246
|
19
|
ਲੱਦਾਖ
|
2,536
|
20
|
ਲਕਸ਼ਦਵੀਪ
|
920
|
21
|
ਮੱਧ ਪ੍ਰਦੇਸ਼
|
4,31,702
|
22
|
ਮਹਾਰਾਸ਼ਟਰ
|
5,73,681
|
23
|
ਮਣੀਪੁਰ
|
13,747
|
24
|
ਮੇਘਾਲਿਆ
|
9,760
|
25
|
ਮਿਜ਼ੋਰਮ
|
11,046
|
26
|
ਨਾਗਾਲੈਂਡ
|
7,167
|
27
|
ਉੜੀਸਾ
|
3,61,623
|
28
|
ਪੁਡੂਚੇਰੀ
|
4,770
|
29
|
ਪੰਜਾਬ
|
91,669
|
30
|
ਰਾਜਸਥਾਨ
|
5,59,990
|
31
|
ਸਿੱਕਮ
|
7,808
|
32
|
ਤਾਮਿਲਨਾਡੂ
|
1,97,392
|
33
|
ਤੇਲੰਗਾਨਾ
|
2,58,122
|
34
|
ਤ੍ਰਿਪੁਰਾ
|
52,908
|
35
|
ਉੱਤਰ ਪ੍ਰਦੇਸ਼
|
6,73,542
|
36
|
ਉਤਰਾਖੰਡ
|
90,483
|
37
|
ਪੱਛਮੀ ਬੰਗਾਲ
|
4,27,042
|
38
|
ਫੁਟਕਲ
|
74,366
|
ਕੁੱਲ
|
70,17,114
|
ਟੀਕਾਕਰਨ ਕਵਰੇਜ ਵਿੱਚ ਸ਼ਾਮਲ ਕੁੱਲ ਲਾਭਪਾਤਰੀਆਂ ਦੀ ਗਿਣਤੀ 70,17,114 ਹੋ ਗਈ ਹੈ । ਜਿਨ੍ਹਾਂ ਵਿੱਚ 57,05,228 ਸਿਹਤ ਸੰਭਾਲ ਕਰਮਚਾਰੀ ਅਤੇ 13,11,886 ਫਰੰਟਲਾਈਨ ਵਰਕਰ ਸ਼ਾਮਲ ਹਨ । ਹੁਣ ਤੱਕ 1,43,056 ਸੈਸ਼ਨ ਆਯੋਜਿਤ ਕੀਤੇ ਗਏ ਹਨ ।
ਦੇਸ਼ ਵਿਆਪੀ ਕਸਰਤ ਦੇ 26 ਵੇਂ ਦਿਨ ((10 ਫਰਵਰੀ 2021) ਨੂੰ ਟੀਕਾਕਰਨ ਮੁਹਿੰਮ ਦੇ ਅੰਤਮ ਅੰਕੜਿਆਂ ਵਿੱਚ 4,05,349 ਲਾਭਪਾਤਰੀ ਸ਼ਾਮਲ ਹਨ, ਜਿਨ੍ਹਾਂ ਵਿੱਚ (ਐਚ.ਸੀ.ਡਬਲਯੂਜ਼ - 94,890 ਅਤੇ ਐਫ.ਐਲ.ਡਬਲਯੂ- 3,10,459) 8,308 ਸੈਸ਼ਨਾਂ ਸ਼ਾਮਲ ਹਨ ।
ਹਰ ਰੋਜ਼ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧੇ ਦਾ ਇਕ ਮਜ਼ਬੂਤ ਰੁਝਾਨ ਦਰਜ ਕੀਤਾ ਜਾ ਰਿਹਾ ਹੈ ।
13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਜਿਸਟਰਡ ਹੈਲਥਕੇਅਰ ਵਰਕਰਾਂ (ਐਚ.ਸੀ.ਡਬਲਯੂ) ਨੂੰ 65 ਫ਼ੀਸਦ ਤੋਂ ਵੱਧ ਟੀਕੇ ਲਗਾਏ ਗਏ ਹਨ। ਬਿਹਾਰ ਵਿੱਚ 79 ਫ਼ੀਸਦ ਤੋਂ ਵੱਧ ਰਜਿਸਟਰਡ ਐਚ.ਸੀ. ਡਬਲਯੂ ਨੂੰ ਟੀਕੇ ਲਗਾਏ ਗਏ ਹਨ।

7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਹੈਲਥਕੇਅਰ ਵਰਕਰਾਂ (ਐਚ.ਸੀ.ਡਬਲਯੂ) ਦੇ 40 ਫ਼ੀਸਦ ਤੋਂ ਘੱਟ ਟੀਕੇ ਲਗਾਏ ਹਨ। ਪੁਡੂਚੇਰੀ ਵਿੱਚ ਸਭ ਤੋਂ ਘੱਟ ਟੀਕਾਕਰਨ 17.5 ਫ਼ੀਸਦ ਦਾ ਪ੍ਰਦਰਸ਼ਨ ਦਰਜ ਕੀਤਾ ਹੈ।

ਕੋਵਿਡ -19 ਵਿਰੁੱਧ ਲੜਾਈ ਸਮੇਤ ਭਾਰਤ, ਦੂਜੇ ਮੋਰਚਿਆਂ 'ਤੇ ਵੀ ਰੋਜ਼ਾਨਾ ਨਵੀਆਂ ਸਫਲਤਾਵਾਂ ਦਰਜ ਕਰ ਰਿਹਾ ਹੈ। 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ। ਇਹ ਰਾਜ- ਤੇਲੰਗਾਨਾ, ਗੁਜਰਾਤ, ਅਸਮ, ਹਰਿਆਣਾ, ਓਡੀਸ਼ਾ, ਉਤਰਾਖੰਡ, ਮੇਘਾਲਿਆ, ਨਾਗਾਲੈਂਡ, ਲਕਸ਼ਦਵੀਪ, ਲੱਦਾਖ (ਕੇਂਦਰ ਸ਼ਾਸਤ ਪ੍ਰਦੇਸ਼), ਸਿੱਕਮ, ਮਣੀਪੁਰ, ਮਿਜ਼ੋਰਮ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਅਤੇ ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ (ਕੇਂਦਰ ਸ਼ਾਸਤ ਪ੍ਰਦੇਸ਼) ਹਨ।
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਪਿਛਲੇ 24 ਘੰਟਿਆਂ ਵਿੱਚ 1,42,562 ‘ਤੇ ਆ ਗਈ ਹੈ। ਮੌਜੂਦਾ ਐਕਟਿਵ ਮਾਮਲੇ, ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.31 ਫੀਸਦ ਰਹਿ ਗਏ ਹਨ। ਭਾਰਤ ਵਿੱਚ ਦਸ ਲੱਖ ਦੀ ਆਬਾਦੀ ਦੇ ਮਗਰ ਐਕਟਿਵ ਮਾਮਲੇ (104) ਵਿਸ਼ਵ ਵਿੱਚ ਸਭ ਤੋਂ ਘੱਟ ਹਨ ।

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 12,923 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ । ਉਸੇ ਅਰਸੇ ਦੌਰਾਨ 11,764 ਨਵੀਆਂ ਰਿਕਵਰੀਆਂ ਰਜਿਸਟਰ ਹੋਈਆਂ ਹਨ।
ਕੌਮੀ ਰਿਕਵਰੀ ਦਰ (97.26 ਫ਼ੀਸਦ ) ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਦਰਜ ਕੀਤੇ ਜਾਣ ਦਾ ਰੁਝਾਨ ਜਾਰੀ ਹੈ।
ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1,05,73,372 ਹੋ ਗਈ ਹੈ । ਐਕਟਿਵ ਕੇਸਾਂ ਅਤੇ ਰਿਕਵਰੀ ਦੇ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਪਾੜਾ 1,04,30,810 ਦੀ ਗਿਣਤੀ 'ਤੇ ਖੜ੍ਹਾ ਹੈ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 83.20 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ। ਕੇਰਲ ਨੇ ਨਵੇਂ ਰਿਕਵਰ ਕੀਤੇ ਗਏ ਕੇਸਾਂ (5,745) ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 2,421 ਅਤੇ ਗੁਜਰਾਤ ਵਿੱਚ 495 ਦਰਜ ਕੀਤੀ ਗਈ ਹੈ।

85.11 ਫ਼ੀਸਦ ਨਵੇਂ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸ 5,980 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਕ੍ਰਮਵਾਰ 3,451 ਅਤੇ 479 ਨਵੇਂ ਕੇਸ ਦਰਜ ਕੀਤੇ ਗਏ ਹਨ ।

ਪਿਛਲੇ 24 ਘੰਟਿਆਂ ਦੌਰਾਨ 108 ਮਾਮਲਿਆਂ ਵਿੱਚ ਮੌਤਾਂ ਦੀ ਰਿਪੋਰਟ ਹੋਈ ਹੈ। ਸੱਤ ਰਾਜ ਇਨ੍ਹਾਂ ਵਿੱਚ 79.63 ਫੀਸਦ ਦਾ ਯੋਗਦਾਨ ਪਾ ਰਹੇ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 30 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 18 ਮੌਤਾਂ ਰਿਪੋਰਟ ਕੀਤੀਆਂ ਜਾ ਰਹੀਆਂ ਹਨ।

****
ਐਮਵੀ / ਐਸਜੇ
ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 11 ਫਰਵਰੀ 2021/1
(Release ID: 1697180)
Visitor Counter : 265
Read this release in:
Tamil
,
Telugu
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Malayalam