ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਜਸਟਿਨ ਟਰੂਡੋ ਨੇ ਟੈਲੀਫੋਨ ਕੀਤਾ

Posted On: 10 FEB 2021 11:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਜਸਟਿਨ ਟਰੂਡੋ ਨੇ ਟੈਲੀਫੋਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਦੁਆਰਾ ਕੋਵਿਡ-19 ਟੀਕਿਆਂ ਦੀ ਸਪਲਾਈ ਸਬੰਧੀ ਕੈਨੇਡਾ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਕਿ ਭਾਰਤ ਕੈਨੇਡਾ ਦੇ ਟੀਕਾਕਰਣ ਯਤਨਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰੇਗਾ ਜਿਵੇਂ ਕ‌ਿ ਉਸ ਨੇ ਕਈ ਹੋਰ ਦੇਸ਼ਾਂ ਲਈ ਕੀਤੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜੇਕਰ ਦੁਨੀਆ ਕੋਵਿਡ-19 ਦੇ ਖਿਲਾਫ਼ ਜੰਗ ਨੂੰ ਜਿੱਤਣ ਵਿੱਚ ਕਾਮਯਾਬ ਰਹੀ ਤਾਂ ਉਸ ਵਿੱਚ ਭਾਰਤ ਦੀ ਜਬਰਦਸਤ ਫਾਰਮਾਸਿਊਟੀਕਲ ਸਮਰੱਥਾ ਅਤੇ ਇਸ ਸਮਰੱਥਾ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਮਹੱਤਵਪੂਰਣ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਉਨ੍ਹਾਂ ਦੀ ਇਸ ਭਾਵਨਾ ਲਈ ਧੰਨਵਾਦ ਕੀਤਾ ।

ਦੋਹਾਂ ਨੇਤਾਵਾਂ ਨੇ ਕਈ ਮਹੱਤਵਪੂਰਣ ਭੂ-ਰਾਜਨੀਤਕ ਮੁੱਦਿਆਂ ਤੇ ਭਾਰਤ ਅਤੇ ਕੈਨੇਡਾ ਦੇ ਸਮਾਨ ਰੁਖ ਨੂੰ ਵੀ ਦੁਹਰਾਇਆ । ਉਨ੍ਹਾਂ ਨੇ ਜਲਵਾਯੂ ਪਰਿਵਰਤਨ ਅਤੇ ਵਿਸ਼ਵ ਮਹਾਮਾਰੀ ਦੇ ਆਰਥਿਕ ਪ੍ਰਭਾਵ ਵਰਗੀਆਂ ਸੰਸਾਰਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਗਹਿਰੇ ਸਹਿਯੋਗ ਨੂੰ ਜਾਰੀ ਰੱਖਣ ਤੇ ਵੀ ਸਹਿਮਤੀ ਜਤਾਈ ।

ਦੋਹਾਂ ਨੇਤਾਵਾਂ ਨੇ ਇਸ ਸਾਲ ਦੇ ਅੰਤ ਵਿੱਚ ਕਈ ਮਹੱਤਵਪੂਰਣ ਅੰਤਰਰਾਸ਼ਟਰੀ ਮੰਚਾਂ ਤੇ ਇੱਕ-ਦੂਜੇ ਨਾਲ ਮਿਲਣ ਅਤੇ ਆਪਸੀ ਹਿੱਤ ਦੇ ਸਾਰੇ ਮੁੱਦਿਆਂ ਤੇ ਚਰਚਾ ਜਾਰੀ ਰੱਖਣ ਲਈ ਉਤ‍ਸੁਕਤਾ ਜਤਾਈ।

 

 

*****

ਡੀਐੱਸ/ਏਕੇਜੇ

 


(Release ID: 1697123) Visitor Counter : 59