ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 10 ਫਰਵਰੀ ਨੂੰ ਵਿਸ਼ਵ ਨਿਰੰਤਰ ਵਿਕਾਸ ਸਿਖਰ ਸੰਮੇਲਨ -2021 ਦਾ ਉਦਘਾਟਨ ਕਰਨਗੇ

Posted On: 08 FEB 2021 5:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 10 ਫਰਵਰੀ ਨੂੰ ਸ਼ਾਮ ਸਾਢੇ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਸ਼ਵ ਨਿਰੰਤਰ ਵਿਕਾਸ ਸਿਖਰ ਸੰਮੇਲਨ -2021 ਦਾ ਉਦਘਾਟਨ ਕਰਨਗੇ। ਇਸ ਸ਼ਿਖਰ ਸੰਮੇਲਨ ਦਾ ਵਿਸ਼ਾ ਹੈ ‘ਸਾਡੇ ਆਮ ਭਵਿੱਖ ਨੂੰ ਪੁਨਰਪਰਿਭਾਸ਼ਿਤ ਕਰਨਾ: ਸਾਰਿਆਂ ਲਈ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ' ਗੁਯਾਨਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਇਰਫਾਨ ਅਲੀ (Dr Mohamed Irfaan Ali,)ਨਿਊ ਪਾਪੁਆ ਗਿਨੀ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਜੇਮਸ ਮਾਰਪੇ (James Marape); ਮਾਲਦੀਵ ਗਣਰਾਜ ਵਿੱਚ ਪੀਪੁਲਸ ਮਜਲਿਸ ਦੇ ਸਪੀਕਰ, ਸ਼੍ਰੀ ਮੁਹੰਮਦ ਨਸ਼ੀਦ ਸੰਯੁਕਤ ਰਾਸ਼ਟਰ ਦੀ ਡਿਪਟੀ ਸੈਕਟਰੀ ਜਨਰਲ, ਸ਼੍ਰੀਮਤੀ ਅਮੀਨਾ ਜੇ. ਮੁਹੰਮਦ ਅਤੇ ਭਾਰਤ ਸਰਕਾਰ ਵਿੱਚ ਕੇਂਦਰੀ ਵਾਤਾਵਰਣ ,  ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ,  ਸ਼੍ਰੀ ਪ੍ਰਕਾਸ਼ ਜਾਵਡੇਕਰ ਇਸ ਮੌਕੇ ‘ਤੇ ਮੌਜੂਦ ਰਹਿਣਗੇ ।

ਸੰਮਲੇਨ ਦੇ ਬਾਰੇ ਵਿੱਚ

ਊਰਜਾ ਅਤੇ ਸੰਸਾਧਨ ਸੰਸਥਾਨ-ਦ ਐਨਰਜੀ ਐਂਡ ਰਿਸੋਰਸੇਜ ਇੰਸਟੀਟਿਊਟ (ਟੇਰੀ) ਦੇ ਪ੍ਰਮੁੱਖ ਪ੍ਰੋਗਰਾਮ ਵਿਸ਼ਵ ਨਿਰੰਤਰ ਵਿਕਾਸ ਸਿਖਰ ਸੰਮੇਲਨ ਦਾ 20ਵਾਂ ਸੰਸਕਰਨ 10 ਤੋਂ 12 ਫਰਵਰੀ, 2021 ਤੱਕ ਔਨਲਾਈਨ ਆਯੋਜਿਤ ਕੀਤਾ ਜਾਵੇਗਾ। ਇਸ ਸੰਮੇਲਨ ਵਿੱਚ ਕਈ ਦੇਸ਼ਾਂ ਦੀਆਂ ਸਰਕਾਰਾਂਬਿਜਨੈਸ ਲੀਡਰਸਅਕਾਦਮਿਕਵਿਗਿਆਨਿਕ, ਯੁਵਾ ਅਤੇ ਸਮਾਜਿਕ ਸੰਗਠਨ ਜਲਵਾਯੁ ਪਰਿਵਰਤਨ ਦੇ ਖਿਲਾਫ ਲੜਾਈ ਵਿੱਚ ਇਕੱਠੇ ਖੜ੍ਹੇ ਹੋਣਗੇ। ਭਾਰਤ ਦੇ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ,  ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਅਤੇ ਪ੍ਰਿਥਵੀ ਵਿਗਿਆਨ ਮੰਤਰਾਲਾ ਇਸ ਸਿਖਰ ਸੰਮੇਲਨ ਦੇ ਪ੍ਰਮੁੱਖ ਭਾਗੀਦਾਰ ਹਨ। ਇਸ ਸੰਮੇਲਨ  ਦੌਰਾਨ ਚਰਚਾ ਕੀਤੇ ਜਾਣ ਵਾਲੇ ਪ੍ਰਮੁੱਖ ਵਿਸ਼ਿਆਂ ਵਿੱਚ ਊਰਜਾ ਅਤੇ ਉਦਯੋਗ ਪਰਿਵਰਤਨ,  ਅਨੁਕੂਲਤਾ ਅਤੇ ਲਚਕੀਲਾਪਣ,  ਕੁਦਰਤ ਅਧਾਰਿਤ ਸਮਾਧਾਨ,  ਜਲਵਾਯੂ ਵਿੱਤ,  ਸਰਕੂਲਰ ਅਰਥਵਿਵਸਥਾਸਵੱਛ ਮਹਾਸਾਗਰ ਅਤੇ ਹਵਾ ਪ੍ਰਦੂਸ਼ਣ ਸ਼ਾਮਿਲ ਹਨ।

 

****

ਡੀਐੱਸ/ਐੱਸਐੱਚ


(Release ID: 1696487) Visitor Counter : 161