ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਚੌਰੀ ਚੌਰਾ’ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ
ਬਜਟ ਵਿੱਚ ਨਵੇਂ ਟੈਕਸਾਂ ਬਾਰੇ ਮਾਹਿਰਾਂ ਦੀਆਂ ਚਿੰਤਾਵਾਂ ਨੂੰ ਝੁਠਲਾਇਆ ਗਿਆ: ਪ੍ਰਧਾਨ ਮੰਤਰੀ
ਪਹਿਲਾਂ ਬਜਟ ਵੋਟ ਬੈਂਕ ਦੇ ਹਿਸਾਬ ਕਿਤਾਬ ਦਾ ਬਹੀ ਖਾਤਾ ਸੀ, ਹੁਣ ਦੇਸ਼ ਦੀ ਪਹੁੰਚ ਬਦਲ ਗਈ ਹੈ: ਪ੍ਰਧਾਨ ਮੰਤਰੀ
ਬਜਟ ਨੇ ਕਿਸਾਨਾਂ ਦੇ ਸਸ਼ਕਤੀਕਰਨ ਲਈ ਕਈ ਕਦਮ ਚੁੱਕੇ ਹਨ: ਪ੍ਰਧਾਨ ਮੰਤਰੀ
ਆਤਮਨਿਰਭਰਤਾ ਲਈ ਤਬਦੀਲੀ ਸਾਰੇ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਹੈ: ਪ੍ਰਧਾਨ ਮੰਤਰੀ
Posted On:
04 FEB 2021 1:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਚੌਰੀ ਚੌਰਾ ਵਿਖੇ ‘ਚੌਰੀ ਚੌਰਾ’ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ। ਅੱਜ ‘ਚੌਰੀ ਚੌਰਾ’ ਘਟਨਾ ਦੇ 100 ਸਾਲ ਹੋ ਗਏ ਹਨ, ਇਹ ਦੇਸ਼ ਦੀ ਅਜ਼ਾਦੀ ਦੀ ਲੜਾਈ ਦਾ ਇੱਕ ਮਹੱਤਵਪੂਰਣ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ ਨੇ ਚੌਰੀ ਚੌਰਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਡਾਕ ਟਿਕਟ ਵੀ ਜਾਰੀ ਕੀਤੀ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਅਨੰਦੀਬੇਨ ਪਟੇਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਾਨਾਥ ਵੀ ਮੌਜੂਦ ਸਨ।
ਬਹਾਦਰ ਸ਼ਹੀਦਾਂ ਨੂੰ ਸਲਾਮ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਚੌਰੀ-ਚੌਰਾ ਵਿਖੇ ਕੀਤੀ ਕੁਰਬਾਨੀ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਕਿਹਾ ਕਿ ਸੌ ਸਾਲ ਪਹਿਲਾਂ ਚੌਰੀ ਚੌਰਾ ਵਿੱਚ ਵਾਪਰੀ ਘਟਨਾ ਸਿਰਫ਼ ਅਗਨੀ ਕਾਂਡ ਹੀ ਨਹੀਂ ਸੀ, ਬਲਕਿ ਚੌਰੀ ਚੌਰਾ ਦਾ ਸੰਦੇਸ਼ ਵਿਆਪਕ ਸੀ।
ਕਿਹੜੇ ਹਾਲਾਤ ਤਹਿਤ ਅਗਨੀ ਕਾਂਡ ਹੋਇਆ, ਕਿਹੜੇ ਕਾਰਨ ਸਨ, ਇਹ ਸਮਾਨ ਰੂਪ ਵਿੱਚ ਓਨੇ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਵਿੱਚ ਚੌਰੀ ਚੌਰਾ ਦੇ ਇਤਿਹਾਸਕ ਸੰਘਰਸ਼ ਨੂੰ ਹੁਣ ਮਹੱਤਵ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਸ਼ੁਰੂ ਕਰਦਿਆਂ ਚੌਰੀ-ਚੌਰਾ ਦੇ ਨਾਲ-ਨਾਲ ਹਰ ਪਿੰਡ ਵਿੱਚ ਸਾਲ ਭਰ ਹੋਣ ਵਾਲੇ ਸਮਾਗਮਾਂ ਵਿੱਚ ਬਹਾਦਰੀ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਇਸ ਤਰ੍ਹਾਂ ਦਾ ਜਸ਼ਨ ਮਨਾਉਣਾ, ਜਦੋਂ ਦੇਸ਼ ਆਪਣੀ ਅਜ਼ਾਦੀ ਦੇ 75ਵੇਂ ਸਾਲ ਵਿੱਚ ਦਾਖਲ ਹੋ ਰਿਹਾ ਹੈ ਤਾਂ ਇਸ ਨੂੰ ਹੋਰ ਢੁਕਵਾਂ ਬਣਾ ਦੇਵੇਗਾ। ਉਨ੍ਹਾਂ ਚੌਰੀ-ਚੌਰਾ ਦੇ ਸ਼ਹੀਦਾਂ ਬਾਰੇ ਵਿਚਾਰ ਵਟਾਂਦਰੇ ਦੀ ਘਾਟ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ਼ਾਇਦ ਸ਼ਹੀਦ ਇਤਿਹਾਸ ਦੇ ਪੰਨਿਆਂ ਵਿੱਚ ਪ੍ਰਮੁੱਖਤਾ ਨਾਲ ਨਹੀਂ ਜਾਣੇ ਗਏ ਹੋਣਗੇ, ਪਰ ਉਨ੍ਹਾਂ ਦਾ ਅਜ਼ਾਦੀ ਲਈ ਲਹੂ ਵਹਾਉਣਾ ਨਿਸ਼ਚਤ ਰੂਪ ਨਾਲ ਦੇਸ਼ ਦੀ ਮਿੱਟੀ ਵਿੱਚ ਮੌਜੂਦ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਰਾਘਵਦਾਸ ਅਤੇ ਮਹਾਮਨਾ ਮਦਨ ਮੋਹਨ ਮਾਲਵੀਆ ਦੇ ਯਤਨਾਂ ਨੂੰ ਯਾਦ ਰੱਖਣ ਜਿਸ ਕਾਰਨ ਲਗਭਗ 150 ਅਜ਼ਾਦੀ ਘੁਲਾਟੀਆਂ ਨੂੰ ਇਸ ਵਿਸ਼ੇਸ਼ ਦਿਨ ਨੂੰ ਫਾਂਸੀ ਤੋਂ ਬਚਾਇਆ ਗਿਆ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਵਿਦਿਆਰਥੀ ਵੀ ਇਸ ਮੁਹਿੰਮ ਵਿੱਚ ਸ਼ਾਮਲ ਹਨ ਜੋ ਕਿ ਅਜ਼ਾਦੀ ਸੰਗਰਾਮ ਦੇ ਅਨੇਕਾਂ ਅਣਕਹੇ ਪਹਿਲੂਆਂ ਪ੍ਰਤੀ ਉਨ੍ਹਾਂ ਦੀ ਜਾਗਰੂਕਤਾ ਵਧਾਏਗਾ।
ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਅਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਨੌਜਵਾਨ ਲੇਖਕਾਂ ਨੂੰ ਅਜ਼ਾਦੀ ਸੰਗਰਾਮ ਦੇ ਅਣਗੌਲੇ ਨਾਇਕਾਂ ਨੂੰ ਪ੍ਰਦਰਸ਼ਿਤ ਕਰਨ ਲਈ ਅਜ਼ਾਦੀ ਘੁਲਾਟੀਆਂ ’ਤੇ ਇੱਕ ਕਿਤਾਬ ਲਿਖਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵਜੋਂ ਸਥਾਨਕ ਕਲਾਵਾਂ ਅਤੇ ਸੱਭਿਆਚਾਰ ਨਾਲ ਜੁੜਨ ਲਈ ਕਰਵਾਏ ਪ੍ਰੋਗਰਾਮਾਂ ਲਈ ਉੱਤਰ ਪ੍ਰਦੇਸ਼ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੂਹਿਕ ਤਾਕਤ ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ, ਭਾਰਤ ਨੂੰ ਵਿਸ਼ਵ ਦੀ ਮਹਾਨ ਸ਼ਕਤੀ ਵੀ ਬਣਾਏਗਾ। ਸਮੂਹਕਤਾ ਦੀ ਇਹ ਸ਼ਕਤੀ ਆਤਮ ਨਿਰਭਰ ਭਾਰਤ ਮੁਹਿੰਮ ਦਾ ਅਧਾਰ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਸ ਸਮੇਂ ਦੌਰਾਨ ਭਾਰਤ ਨੇ 150 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਦੀ ਸਹਾਇਤਾ ਲਈ ਜ਼ਰੂਰੀ ਦਵਾਈਆਂ ਭੇਜੀਆਂ ਹਨ। ਭਾਰਤ ਮਨੁੱਖੀ ਜਾਨਾਂ ਬਚਾਉਣ ਲਈ ਕਈ ਦੇਸ਼ਾਂ ਨੂੰ ਵੈਕਸੀਨ ਦੇ ਰਿਹਾ ਹੈ ਤਾਂ ਜੋ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਮਾਣ ਹੋਵੇ। ਹਾਲੀਆ ਬਜਟ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਨਾਲ ਫੈਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯਤਨਾਂ ਨੂੰ ਬਜਟ ਇੱਕ ਨਵਾਂ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਬਜਟ ਨੇ ਬਹੁਤ ਸਾਰੇ ਮਾਹਰਾਂ ਦੀਆਂ ਚਿੰਤਾਵਾਂ ਨੂੰ ਝੁਠਲਾ ਦਿੱਤਾ ਹੈ ਕਿ ਆਮ ਨਾਗਰਿਕਾਂ ਉੱਤੇ ਨਵੇਂ ਟੈਕਸਾਂ ਦਾ ਬੋਝ ਪਏਗਾ।
ਸਰਕਾਰ ਨੇ ਦੇਸ਼ ਦੇ ਤੇਜ਼ੀ ਨਾਲ ਵਿਕਾਸ ਲਈ ਵਧੇਰੇ ਖਰਚ ਕਰਨ ਦਾ ਫੈਸਲਾ ਕੀਤਾ ਹੈ। ਇਹ ਖਰਚਾ ਬੁਨਿਆਦੀ ਢਾਂਚੇ ਜਿਵੇਂ ਸੜਕਾਂ, ਪੁਲਾਂ, ਰੇਲਵੇ ਲਾਈਨਾਂ, ਨਵੀਆਂ ਰੇਲ ਗੱਡੀਆਂ ਅਤੇ ਬੱਸਾਂ ਅਤੇ ਬਜ਼ਾਰਾਂ ਅਤੇ ਮੰਡੀਆਂ ਨਾਲ ਸੰਪਰਕ ਲਈ ਹੋਵੇਗਾ। ਬਜਟ ਨੇ ਸਾਡੇ ਨੌਜਵਾਨਾਂ ਲਈ ਬਿਹਤਰ ਸਿੱਖਿਆ ਅਤੇ ਬਿਹਤਰ ਅਵਸਰਾਂ ਦਾ ਰਾਹ ਪੱਧਰਾ ਕੀਤਾ ਹੈ। ਇਨ੍ਹਾਂ ਗਤੀਵਿਧੀਆਂ ਨਾਲ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਸ ਤੋਂ ਪਹਿਲਾਂ ਬਜਟ ਦਾ ਅਰਥ ਉਨ੍ਹਾਂ ਯੋਜਨਾਵਾਂ ਦਾ ਐਲਾਨ ਕਰਨਾ ਸੀ ਜੋ ਕਦੇ ਪੂਰੀਆਂ ਨਹੀਂ ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਬਜਟ ਨੂੰ ਵੋਟ ਬੈਂਕ ਦੀ ਗਣਨਾ ਦੇ ਬਹੀ ਖਾਤੇ ਵਿੱਚ ਬਦਲ ਦਿੱਤਾ ਸੀ। ਹੁਣ ਰਾਸ਼ਟਰ ਨੇ ਨਵਾਂ ਪੰਨਾ ਬਦਲ ਦਿੱਤਾ ਹੈ ਅਤੇ ਪਹੁੰਚ ਬਦਲ ਦਿੱਤੀ ਹੈ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਮਹਾਮਾਰੀ ਨੂੰ ਸੰਭਾਲਣ ਦੀ ਵਿਸ਼ਵਵਿਆਪੀ ਪ੍ਰਸ਼ੰਸਾ ਹੋਈ, ਦੇਸ਼ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਡਾਕਟਰੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਹਤ ਖੇਤਰ ਲਈ ਅਲਾਟਮੈਂਟ ਲਈ ਬਜਟ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਐਡਵਾਂਸਡ ਟੈਸਟਿੰਗ ਸਹੂਲਤਾਂ ਜ਼ਿਲ੍ਹਾ ਪੱਧਰ 'ਤੇ ਵਿਕਸਤ ਕੀਤੀਆਂ ਜਾ ਰਹੀਆਂ ਹਨ।
ਕਿਸਾਨਾਂ ਨੂੰ ਕੌਮੀ ਤਰੱਕੀ ਦਾ ਅਧਾਰ ਦੱਸਦੇ ਹੋਏ ਸ਼੍ਰੀ ਮੋਦੀ ਨੇ ਪਿਛਲੇ 6 ਸਾਲਾਂ ਵਿੱਚ ਉਨ੍ਹਾਂ ਦੀ ਭਲਾਈ ਲਈ ਕੀਤੇ ਯਤਨਾਂ ਦੀ ਰੂਪ ਰੇਖਾ ਦਿੱਤੀ। ਮਹਾਮਾਰੀ ਦੀਆਂ ਮੁਸ਼ਕਲਾਂ ਦੇ ਬਾਵਜੂਦ ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਹੈ। ਬਜਟ ਨੇ ਕਿਸਾਨਾਂ ਦੇ ਸਸ਼ਕਤੀਕਰਨ ਲਈ ਕਈ ਕਦਮ ਚੁੱਕੇ ਹਨ। ਇੱਕ ਹਜ਼ਾਰ ਮੰਡੀਆਂ ਨੂੰ ਈ-ਨਾਮ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੁਆਰਾ ਫਸਲਾਂ ਨੂੰ ਸੌਖੇ ਢੰਗ ਨਾਲ ਵੇਚਿਆ ਜਾ ਸਕੇ।
ਗ੍ਰਾਮੀਣ ਬੁਨਿਆਦੀ ਢਾਂਚਾ ਫੰਡ ਨੂੰ ਵਧਾ ਕੇ 40 ਹਜ਼ਾਰ ਕਰੋੜ ਕੀਤਾ ਗਿਆ ਹੈ। ਇਹ ਕਦਮ ਕਿਸਾਨਾਂ ਨੂੰ ਆਤਮਨਿਰਭਰ ਅਤੇ ਖੇਤੀਬਾੜੀ ਲਈ ਕੀਤੀ ਮਿਹਨਤ ਦਾ ਮੁੱਲ ਦੇਵੇਗਾ। ਸਵਾਮੀਤਵ ਸਕੀਮ ਪਿੰਡਾਂ ਦੇ ਲੋਕਾਂ ਨੂੰ ਜ਼ਮੀਨ ਅਤੇ ਰਿਹਾਇਸ਼ੀ ਜਾਇਦਾਦ ਦੀ ਮਾਲਕੀ ਦਾ ਦਸਤਾਵੇਜ਼ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਢੁਕਵੇਂ ਦਸਤਾਵੇਜ਼ਾਂ ਨਾਲ ਜਾਇਦਾਦ ਦੀ ਬਿਹਤਰ ਕੀਮਤ ਮਿਲੇਗੀ ਅਤੇ ਪਰਿਵਾਰਾਂ ਨੂੰ ਬੈਂਕ ਕ੍ਰੈਡਿਟ ਨਾਲ ਵੀ ਸਹਾਇਤਾ ਮਿਲੇਗੀ ਅਤੇ ਜ਼ਮੀਨ ਕਬਜ਼ਾਧਾਰੀਆਂ ਤੋਂ ਸੁਰੱਖਿਅਤ ਰਹੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਕਦਮਾਂ ਨਾਲ ਗੋਰਖਪੁਰ ਨੂੰ ਵੀ ਫਾਇਦਾ ਹੋਵੇਗਾ ਜੋ ਮਿੱਲਾਂ, ਖਰਾਬ ਸੜਕਾਂ ਅਤੇ ਬਿਮਾਰ ਹਸਪਤਾਲਾਂ ਦੇ ਬੰਦ ਹੋਣ ਨਾਲ ਜੂਝ ਰਿਹਾ ਸੀ। ਹੁਣ ਇੱਕ ਸਥਾਨਕ ਖਾਦ ਦੀ ਫੈਕਟਰੀ ਦੁਬਾਰਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਅਤੇ ਨੌਜਵਾਨਾਂ ਨੂੰ ਲਾਭ ਹੋਵੇਗਾ। ਸ਼ਹਿਰ ਨੂੰ ਏਮਜ਼ ਮਿਲ ਰਿਹਾ ਹੈ। ਮੈਡੀਕਲ ਕਾਲਜ ਹਜ਼ਾਰਾਂ ਬੱਚਿਆਂ ਦੀ ਜਾਨ ਬਚਾ ਰਿਹਾ ਹੈ। ਦਿਓਰੀਆ, ਕੁਸ਼ੀਨਗਰ, ਬਸਤੀ ਮਹਾਰਾਜਨਗਰ ਅਤੇ ਸਿਧਾਰਥ ਨਗਰ ਨਵੇਂ ਮੈਡੀਕਲ ਕਾਲਜ ਪ੍ਰਾਪਤ ਕਰ ਰਹੇ ਹਨ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਇਹ ਖੇਤਰ ਸੁਧਾਰੇ ਗਏ ਸੰਪਰਕ ਨੂੰ ਵੇਖ ਰਿਹਾ ਹੈ ਕਿਉਂਕਿ ਚਾਰ ਮਾਰਗੀ, ਛੇ ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਗੋਰਖਪੁਰ ਤੋਂ 8 ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਕੁਸ਼ੀਨਗਰ ਕੌਮਾਂਤਰੀ ਹਵਾਈ ਅੱਡਾ ਆਉਣ ਨਾਲ ਸੈਰ-ਸਪਾਟਾ ਵਧੇਗਾ। ਪ੍ਰਧਾਨ ਮੰਤਰੀ ਨੇ ਕਿਹਾ, ‘ਆਤਮਨਿਰਭਰਤਾ ਲਈ ਇਹ ਤਬਦੀਲੀ ਸਾਰੇ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਹੈ।’
***
ਡੀਐੱਸ/ਏਕੇ
(Release ID: 1695195)
Visitor Counter : 264
Read this release in:
Telugu
,
Kannada
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Malayalam