ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਜਟ ਪੋਸਟ-ਕੋਵਿਡ ਭਾਰਤ ਦੇ ਵਿਜ਼ਨ ਦੇ ਅਨੁਕੂਲ ਹੈ

Posted On: 02 FEB 2021 10:58AM by PIB Chandigarh

ਕੇਂਦਰੀ ਬਜਟ 'ਤੇ ਮੀਡੀਆ ਨਾਲ ਇੰਟਰਵਿਊ ਦੀ ਇੱਕ ਲੜੀ ਵਿੱਚ ਉੱਤਰ ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ; ਪਰਸੋਨਲ, ਜਨਤਕ ਸਿ਼ਕਾਇਤਾਂ ਤੇ ਪੈਨਸ਼ਨਾਂ; ਪ੍ਰਮਾਣੂ ਊਰਜਾ ਵਿਭਾਗ ਅਤੇ  ਪੁਲਾੜ ਵਿਭਾਗ ਵਿੱਚ ਰਾਜ ਮੰਤਰੀ , ਡਾ.ਜਿਤੇਂਦਰ ਸਿੰਘ ਨੇ ਕੇਂਦਰੀ ਬਜਟ ਨੂੰ ਪੋਸਟ ਕੋਵਿਡ ਭਾਰਤ ਦੇ ਵਿਜ਼ਨ ਦੇ ਅਨੁਕੂਲ ਦੱਸਿਆ। ਉਨ੍ਹਾਂ ਕਿਹਾ, ਹਾਲਾਂਕਿ ਇਹ ਇੱਕ ਆਰਥਿਕ ਦਸਤਾਵੇਜ਼ ਹੈ, ਪਰ ਅੱਜ ਪੇਸ਼ ਕੀਤੇ ਗਏ ਬਜਟ ਦੀ ਭਾਵਨਾ ਅਰਥਸ਼ਾਸਤਰ ਦੇ ਖੇਤਰਾਂ ਤੋਂ ਪਰੇ, ਮੋਦੀ ਦੀ ਅਗਵਾਈ ਵਾਲੇ ਭਾਰਤ ਦਾ ਰੋਡ ਮੈਪ ਹੈ, ਜੋ ਵਿਸ਼ਵ ਰਾਸ਼ਟਰਾਂ ਦੇ ਭਾਈਚਾਰੇ ਵਿੱਚ ਮੋਹਰੀ ਮੈਂਬਰ ਬਣ ਕੇ ਉਭਰਨ ਵਾਲਾ ਹੈ।

ਵਿਰੋਧੀ ਧਿਰ ਵਲੋਂ ਕੀਤੇ ਜਾ ਰਹੇ ਪ੍ਰਚਾਰ ਬਾਰੇ ਡਾ.ਜਿਤੇਂਦਰ ਸਿੰਘ ਨੇ ਕਿਹਾ, ਪੇਸ਼ ਕੀਤੇ ਗਏ ਬਜਟ ਨੇ ਸਾਰੇ ਆਲੋਚਕਾਂ ਨੂੰ ਚੁੱਪ ਕਰਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਸਿਰਫ ਨਿਖੇਧੀ ਦੀ ਖਾਤਰ ਆਲੋਚਨਾ ਕਰਨ ਲਈ ਛੱਡ ਦਿੱਤਾ ਹੈ। ਉਨ੍ਹਾਂ ਕਿਹਾ, ਆਮ ਆਦਮੀ ਉੱਤੇ ਵਧੇਰੇ ਬੋਝ ਜਾਂ ਦੇਣਦਾਰੀ ਪਾਉਣ ਦੀ ਬਜਾਏ, ਜਿਵੇਂ ਕਿ ਕਈ ਟਿੱਪਣੀਆਂ ਕਰਨ ਵਾਲਿਆਂ ਦੁਆਰਾ ਅਨੁਮਾਨ ਲਗਾਇਆ ਜਾ ਰਿਹਾ ਹੈ, ਬਜਟ 2021-22 ਅਸਲ ਵਿੱਚ ਕੋਵਿਡ ਮਹਾਮਾਰੀ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਰਾਸ਼ਟਰ ਲਈ ਰਾਹਤ ਵਜੋਂ ਆਇਆ ਹੈ।

http://static.pib.gov.in/WriteReadData/userfiles/image/image001HVYN.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਜਟ ਵਿੱਚ ਕੀਤੀਆਂ ਪਹਿਲਕਦਮੀਆਂ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਵੀ ਪਾਲਣ ਕਰਨ ਦੀ ਦਿਸ਼ਾ ਵੱਲ ਤਿਆਰ ਕਰਨਗੀਆਂ। ਉਦਾਹਰਣ ਦੇ ਲਈ, ਸਿਹਤ ਖੇਤਰ ਨੂੰ ਉੱਚ ਤਰਜੀਹ ਨਾ ਸਿਰਫ ਬੇਮਿਸਾਲ ਹੈ, ਬਲਕਿ ਇੱਕ ਸਰਕਾਰ ਦੁਆਰਾ ਅਗਵਾਈ ਕੀਤੇ ਜਾ ਰਹੇ ਰਾਸ਼ਟਰ ਦੀਆਂ ਕੋਰੋਨਾ ਵੈਕਸੀਨ ਵਰਗੀਆਂ ਮਹਾਨ ਪਹਿਲਕਦਮੀਆਂ ਜਿਸ ਨਾਲ ਸਰੀਰਕ ਤੰਦਰੁਸਤੀ, ਬਚਾਅ ਸੰਬੰਧੀ ਸਿਹਤ ਸੰਭਾਲ ਅਤੇ ਤੰਦਰੁਸਤੀ ਦੇ ਟੀਚੇ ਅਮਲ ਵਿੱਚ ਆਉਂਦੇ ਹਨ, ਵਿੱਚ ਹਿੱਸਾ ਪਾ ਕੇ ਭਾਰਤ ਨੂੰ ਪੈਰਾਂ ਤੇ ਖੜ੍ਹਨ ਅਤੇ ਦੂਸਰਿਆਂ ਦੀ ਅਗਵਾਈ ਦਾ ਆਤਮ ਵਿਸ਼ਵਾਸ ਪ੍ਰਾਪਤ ਹੋਵੇਗਾ। 

ਬਜਟ ਦੇ ਕੁਝ ਘੱਟ ਜਾਣੇ ਪਛਾਣੇ ਪਹਿਲੂਆਂ ਦਾ ਜ਼ਿਕਰ ਕਰਦਿਆਂ ਡਾ.ਜਿਤੇਂਦਰ ਸਿੰਘ ਨੇ ਕਿਹਾ, ਇਹ ਸਮਾਜ ਦੇ ਹਰ ਵਰਗ ਲਈ ਖੁਸ਼ਹਾਲੀ ਲੈ ਕੇ ਆਇਆ ਹੈ। ਇੱਕ ਪਾਸੇ, ਨੌਜਵਾਨਾਂ ਲਈ, ਸਟਾਰਟ-ਅਪਸ ਲਈ ਟੈਕਸ ਦੀ ਛੁੱਟ ਇੱਕ ਸਾਲ ਵਧਾ ਦਿੱਤੀ ਗਈ ਹੈ, ਦੂਜੇ ਪਾਸੇ ਬਜ਼ੁਰਗ ਨਾਗਰਿਕਾਂ ਲਈ, ਆਮਦਨ ਟੈਕਸ ਰਿਟਰਨ ਭਰਨ ਨੂੰ 75 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਛੋਟ ਦਿੱਤੀ ਗਈ ਹੈ। 

ਜੰਮੂ-ਕਸ਼ਮੀਰ ਲਈ ਇੱਕ ਗੈਸ ਪਾਈਪ ਲਾਈਨ ਅਤੇ ਲੱਦਾਖ ਲਈ ਯੂਨੀਵਰਸਿਟੀ ਦਾ ਜ਼ਿਕਰ ਕਰਦਿਆਂ, ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਭਾਰਤ ਦੇ ਸਭ ਤੋਂ ਨਵੇਂ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਪ੍ਰਤੀ ਚਿੰਤਾ ਦਾ ਸੰਕੇਤ ਹੈ। ਉਨ੍ਹਾਂ ਨੇ ਉੱਤਰ-ਪੂਰਬ ਅਤੇ ਪੱਛਮੀ ਬੰਗਾਲ ਵਿੱਚ ਅਸਾਮ ਦੇ ਚਾਹ ਬਾਗ਼ਾਂ ਦੇ ਕਰਮਚਾਰੀਆਂ ਲਈ ਦਿੱਤੀ ਰਾਹਤ ਬਾਰੇ ਵੀ ਦੱਸਿਆ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ "ਆਤਮ ਨਿਰਭਰ ਭਾਰਤ" ਦੇ ਸੱਦੇ 'ਤੇ ਚੱਲਦੇ ਹੋਏ, ਜਿਤੇਂਦਰ ਸਿੰਘ ਨੇ ਇਸ ਸਾਲ ਦਸੰਬਰ ਵਿੱਚ 'ਗਗਨਯਾਨ' ਦੇ ਇਸਰੋ ਲਾਂਚ ਦੇ ਸੰਦਰਭ ਦੀ ਸ਼ਲਾਘਾ ਕੀਤੀ।

<> <> <> <> <> <<

ਐਸ ਐਨ ਸੀ



(Release ID: 1694411) Visitor Counter : 121