ਵਿੱਤ ਮੰਤਰਾਲਾ

ਰਾਸ਼ਟਰੀ ਖੋਜ ਫਾਊਂਡੇਸ਼ਨ ਲਈ 5 ਸਾਲ ਲਈ 50,000 ਕਰੋੜ ਰੁਪਏ ਦਾ ਪ੍ਰਸਤਾਵ


ਭੁਗਤਾਨ ਦੇ ਡਿਜੀਟਲ ਢੰਗਾਂ ਦੇ ਪ੍ਰਚਾਰ ਦੀ ਯੋਜਨਾ ਲਈ 1,500 ਕਰੋੜ ਰੁਪਏ ਦੀ ਤਜਵੀਜ਼

ਸਰਕਾਰ ਅਤੇ ਨੀਤੀ ਨਾਲ ਸਬੰਧਿਤ ਜਾਣਕਾਰੀ ਦਾ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲੀਕਰਨ ਕਰਨ ਲਈ ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ

ਨਿਊ ਸਪੇਸ ਇੰਡੀਆ ਲਿਮਿਟਿਡ ਵੱਲੋਂ ਪੀਐੱਸਐੱਲਵੀ-ਸੀਐੱਸ51 ਰਾਹੀਂ ਬ੍ਰਾਜ਼ੀਲੀਆਈ ਉੱਪਗ੍ਰਹਿ ਅਮਾਜ਼ੋਨੀਆ ਸਮੇਤ ਭਾਰਤੀ ਉੱਪਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ; ਗਗਨਯਾਨ ਮਿਸ਼ਨ ਦਸੰਬਰ 2021 ਵਿੱਚ ਲਾਂਚ ਕੀਤਾ ਜਾਵੇਗਾ

ਡੂੰਘੇ ਸਮੁੰਦਰੀ ਮਿਸ਼ਨ ਦੇ 5 ਸਾਲ ਦੇ ਅਰਸੇ ਲਈ 4,000 ਕਰੋੜ ਰੁਪਏ ਦਾ ਪ੍ਰਸਤਾਵ

Posted On: 01 FEB 2021 1:41PM by PIB Chandigarh

ਦੇਸ਼ ਦੀ ਸਮੁੱਚੀ ਖੋਜ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ, ਕੇਂਦਰੀ ਬਜਟ ਵਿੱਤ ਵਰ੍ਹੇ 2021-22 ਨੇ ਦੇਸ਼ ਵਿੱਚ ਇਨੋਵੇਸ਼ਨ ਅਤੇ ਖ਼ੋਜ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਨਵੀਆਂ ਪਹਿਲਾਂ ਦਾ ਐਲਾਨ ਕੀਤਾ ਹੈ। ਅੱਜ ਸੰਸਦ ਵਿੱਚ ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਡਿਜੀਟਲ ਭੁਗਤਾਨਾਂ, ਪੁਲਾੜ ਖੇਤਰ ਅਤੇ ਡੂੰਘੀਆਂ ਸਮੁੰਦਰੀ ਖੋਜਾਂ ਸਮੇਤ ਕਈ ਪਹਿਲਾਂ ਪ੍ਰਸਤਾਵਿਤ ਕੀਤੀਆਂ। 

 

ਰਾਸ਼ਟਰੀ ਖੋਜ ਫਾਊਂਡੇਸ਼ਨ

ਵਿੱਤ ਮੰਤਰੀ ਨੇ ਰਾਸ਼ਟਰੀ ਖੋਜ ਫਾਊਂਡੇਸ਼ਨ ਲਈ ਪੰਜ ਸਾਲਾਂ ਲਈ 50,000 ਕਰੋੜ ਰੁਪਏ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਕਿਹਾ, “ਇਹ ਦੇਸ਼ ਦੀ ਸਮੁੱਚੀ ਖੋਜ ਪ੍ਰਣਾਲੀ ਨੂੰ ਰਾਸ਼ਟਰੀ-ਤਰਜੀਹ ਵਾਲੇ ਖੇਤਰਾਂ ਦੀ ਪਹਿਚਾਣ ਕਰਕੇ ਉਨ੍ਹਾਂ 'ਤੇ ਮਜ਼ਬੂਤੀ ਨਾਲ ਕੇਂਦ੍ਰਿਤ ਕਰਨ ਨੂੰ ਯਕੀਨੀ ਬਣਾਏਗਾ।”

 

ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨਾ 

 

ਸ਼੍ਰੀਮਤੀ ਸੀਤਾਰਮਣ ਨੇ ਸਦਨ ਨੂੰ ਦੱਸਿਆ ਕਿ ਪਿਛਲੇ ਦਿਨੀਂ ਡਿਜੀਟਲ ਅਦਾਇਗੀਆਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਇਸ ਗਤੀ ਨੂੰ ਅੱਗੇ ਵਧਾਉਣ ਲਈ ਕਦਮ ਚੁੱਕਣ ਦੀ ਲੋੜ ਸੀ। ਇੱਕ ਯੋਜਨਾ ਲਈ 1,500 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਜੋ ਅਦਾਇਗੀ ਦੇ ਡਿਜੀਟਲ ਢੰਗਾਂ ਨੂੰ ਉਤਸ਼ਾਹਿਤ ਕਰਨ ਅਤੇ ਡਿਜੀਟਲ ਲੈਣ-ਦੇਣ ਨੂੰ ਅੱਗੇ ਵਧਾਉਣ ਲਈ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰੇਗੀ। 

Innovation and R&D.jpg

 

ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ (ਐੱਨਟੀਐੱਲਐੱਮ)

 

ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ (ਐੱਨਟੀਐੱਲਐੱਮ) ਨਾਮ ਦੀ ਇੱਕ ਨਵੀਂ ਪਹਿਲ ਦਾ ਪ੍ਰਸਤਾਵ ਕੀਤਾ ਗਿਆ ਹੈ ਜੋ ਇੰਟਰਨੈੱਟ ਅਤੇ ਸ਼ਾਸਨ-ਅਤੇ-ਨੀਤੀ ਸਬੰਧੀ ਗਿਆਨ ਦੀ ਦੌਲਤ ਦਾ ਡਿਜੀਟਲੀਕਰਨ ਕਰੇਗੀ ਅਤੇ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧ ਕਰਵਾਏਗੀ।

 

ਭਾਰਤ ਦਾ ਪੁਲਾੜ ਖੇਤਰ 

 

ਮੰਤਰੀ ਨੇ ਸਦਨ ਨੂੰ ਦੱਸਿਆ ਕਿ ਨਿ ਨਿਊ ਸਪੇਸ ਇੰਡੀਆ ਲਿਮਿਟਿਡ (ਐੱਨਐੱਸਆਈਐੱਲ), ਪੁਲਾੜ ਵਿਭਾਗ ਅਧੀਨ ਇੱਕ ਪੀਐੱਸਯੂ ਹੈ, ਜੋ ਪੀਐੱਸਐੱਲਵੀ-ਸੀਐੱਸ51 ਦੇ ਲਾਂਚ ਨੂੰ ਅੰਜ਼ਾਮ ਦੇਵੇਗਾ, ਜੋ ਬ੍ਰਾਜ਼ੀਲ ਤੋਂ ਐਮਾਜ਼ੋਨਿਆ ਸੈਟੇਲਾਈਟ ਦੇ ਨਾਲ ਕੁਝ ਛੋਟੇ ਭਾਰਤੀ ਸੈਟੇਲਾਈਟ ਨੂੰ ਪੁਲਾੜ ਤੱਕ ਲੈ ਕੇ ਜਾਵੇਗਾ। ਗਗਨਯਾਨ ਮਿਸ਼ਨ ਲਈ ਰੂਸ ਵਿੱਚ, ਚਾਰ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਉਡਾਣ ਦੇ ਪਹਿਲੂਆਂ 'ਤੇ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਨੂੰ ਦਸੰਬਰ 2021 ਵਿੱਚ ਲਾਂਚ ਕੀਤਾ ਜਾਣਾ ਹੈ।

 

ਡੂੰਘਾ ਸਮੁੰਦਰੀ ਮਿਸ਼ਨ

 

ਸਮੁੰਦਰ ਦੇ ਖੇਤਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਸ਼੍ਰੀਮਤੀ ਸੀਤਾਰਮਣ ਨੇ ਪੰਜ ਸਾਲਾਂ ਵਿੱਚ 4,000 ਕਰੋੜ ਰੁਪਏ ਤੋਂ ਵੱਧ ਦੇ ਬਜਟ ਖਰਚੇ ਨਾਲ ਇੱਕ ਡੂੰਘਾ ਸਮੁੰਦਰੀ ਮਿਸ਼ਨ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ। ਇਹ ਮਿਸ਼ਨ ਡੂੰਘੇ ਸਮੁੰਦਰ ਦੇ ਸਰਵੇਖਣ, ਖੋਜ ਅਤੇ ਡੂੰਘੀ ਸਮੁੰਦਰੀ ਜੈਵ-ਵਿਵਿਧਤਾ ਦੀ ਸੰਭਾਲ਼ ਲਈ ਪ੍ਰੋਜੈਕਟਾਂ ਨੂੰ ਸ਼ਾਮਲ ਕਰੇਗਾ। 

 

****

 

ਆਰਐੱਮ/ਕੇਐੱਸ


(Release ID: 1694038) Visitor Counter : 223