ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਪ੍ਰਬੁੱਧ ਭਾਰਤ’ ਦੀ 125ਵੀਂ ਵਰ੍ਹੇਗੰਢ ਦੇ ਸਮਾਰੋਹ ਨੂੰ ਸੰਬੋਧਨ ਕੀਤਾ


ਇਸ ਰਸਾਲੇ ਦੀ ਸ਼ੁਰੂਆਤ ਸੁਆਮੀ ਵਿਵੇਕਾਨੰਦ ਨੇ ਕੀਤੀ ਸੀ

ਭਾਰਤ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਲਈ ਸੁਆਮੀ ਵਿਵੇਕਾਨੰਦ ਦਾ ਅਨੁਸਰਣ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਮਹਾਮਾਰੀ ਦੌਰਾਨ ਅਤੇ ਜਲਵਾਯੂ ਪਰਿਵਰਤਨ ਲਈ ਭਾਰਤ ਦੀ ਪਹੁੰਚ ਸੁਆਮੀ ਵਿਵੇਕਾਨੰਦ ਦੀ ਪਹੁੰਚ ਨਾਲ ਮੇਲ ਖਾਂਦੀ ਹੈ: ਪ੍ਰਧਾਨ ਮੰਤਰੀ

ਨੌਜਵਾਨਾਂ ਨੂੰ ਸੁਆਮੀ ਵਿਵੇਕਾਨੰਦ ਦੀ ਇਸ ਸਿੱਖਿਆ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ 'ਨਿਡਰ ਬਣੋ ਤੇ ਆਤਮ–ਵਿਸ਼ਵਾਸ ਨਾਲ ਭਰਪੂਰ ਬਣੋ': ਪ੍ਰਧਾਨ ਮੰਤਰੀ

Posted On: 31 JAN 2021 3:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਮਕ੍ਰਿਸ਼ਨ ਵਿਵਸਥਾ ਦੇ ਉਸ ਮਾਸਿਕ ਪੱਤਰ ‘ਪ੍ਰਬੁੱਧ ਭਾਰਤ’ ਦੀ 125ਵੀਂ ਵਰ੍ਹੇਗੰਢ ਦੇ ਸਮਾਰੋਹ ਨੂੰ ਸੰਬੋਧਨ ਕੀਤਾ, ਜਿਸ ਦੀ ਸ਼ੁਰੂਆਤ ਸੁਆਮੀ ਵਿਵੇਕਾਨੰਦ ਨੇ ਕੀਤੀ ਸੀ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪ੍ਰਬੁੱਧ ਭਾਰਤ’ ਦੇ ਇਸ ਨਾਮ ਪਿੱਛੇ ਬਹੁਤ ਸ਼ਕਤੀਸ਼ਾਲੀ ਸੋਚ ਹੈ। ਸੁਆਮੀ ਵਿਵੇਕਾਨੰਦ ਨੇ ਇਸ ਅਖ਼ਬਾਰ ਦਾ ਨਾਮ ‘ਪ੍ਰਬੁੱਧ ਭਾਰਤ’, ਸਾਡੇ ਰਾਸ਼ਟਰ ਦੀ ਭਾਵਨਾ ਨੂੰ ਸਪਸ਼ਟ ਕਰਨ ਲਈ ਰੱਖਿਆ ਸੀ। ਉਹ ਇੱਕ ‘ਜਾਗਰੂਕ ਭਾਰਤ’ ਦੀ ਸਿਰਜਣਾ ਕਰਨੀ ਚਾਹੁੰਦੇ ਸਨ। ਜੋ ਭਾਰਤ ਨੂੰ ਸਮਝਦੇ ਹਨ, ਉਹ ਇਸ ਤੱਥ ਤੋਂ ਵਾਕਿਫ਼ ਹਨ ਕਿ ਇਹ ਇੱਕ ਸਿਆਸੀ ਜਾਂ ਖੇਤਰੀ ਇਕਾਈ ਤੋਂ ਕਿਤੇ ਅਗਾਂਹ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਸੁਆਮੀ ਵਿਵੇਕਾਨੰਦ ਨੇ ਭਾਰਤ ਨੂੰ ਇੱਕ ਅਜਿਹੀ ਸੱਭਿਆਚਾਰਕ ਚੇਤੰਨਤਾ ਦੇ ਰੂਪ ਵਿੱਚ ਵੇਖਿਆ ਸੀ, ਜੋ ਕਈ ਸਦੀਆਂ ਤੋਂ ਚਲਦੀ ਤੇ ਸਾਹ ਲੈਂਦੀ ਆ ਰਹੀ ਹੈ।’

 

ਸੁਆਮੀ ਵਿਵੇਕਾਨੰਦ ਦੁਆਰਾ ਮੈਸੂਰ ਦੇ ਮਹਾਰਾਜਾ ਅਤੇ ਸੁਆਮੀ ਰਾਮਕ੍ਰਿਸ਼ਨਾਨੰਦ ਨੂੰ ਲਿਖੀਆਂ ਚਿੱਠੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਲਈ ਸੁਆਮੀ ਜੀ ਦੀ ਪਹੁੰਚ ਵਿਚਲੇ ਦੋ ਸਪਸ਼ਟ ਵਿਚਾਰਾਂ ਨੂੰ ਉਜਾਗਰ ਕੀਤਾ। ਪਹਿਲਾ, ਉਨ੍ਹਾਂ ਗ਼ਰੀਬਾਂ ਤੱਕ ਸਸ਼ਕਤੀਕਰਣ ਲਿਜਾਣਾ ਚਾਹਿਆ, ਜੇ ਗ਼ਰੀਬ ਖ਼ੁਦ ਅਸਾਨੀ ਨਾਲ ਸਸ਼ਕਤੀਕਰਣ ਤੱਕ ਨਹੀਂ ਪੁੱਜ ਸਕਦੇ। ਦੂਜੇ ਉਨ੍ਹਾਂ ਭਾਰਤ ਦੇ ਗ਼ਰੀਬਾਂ ਬਾਰੇ ਕਿਹਾ ਸੀ,‘ਉਨ੍ਹਾਂ ਨੂੰ ਵਿਚਾਰ ਦੇਣ ਦੀ ਜ਼ਰੂਰਤ ਹੈ; ਆਲੇ–ਦੁਆਲੇ ਦੇ ਵਿਸ਼ਵ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਉਨ੍ਹਾਂ ਗ਼ਰੀਬਾਂ ਨੂੰ ਜਾਗਰੂਕ ਕਰ ਦੇ ਉਨ੍ਹਾਂ ਦੀਆਂ ਅੱਖਾਂ ਖੋਲ੍ਹਣੀਆਂ ਹੋਣਗੀਆਂ; ਅਤੇ ਫਿਰ ਉਹ ਆਪਣੀ ਮੁਕਤੀ ਦਾ ਰਾਹ ਆਪਣੇ ਲੱਭ ਲੈਣਗੇ।’ ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਭਾਰਤ ਅੱਜ ਇਸੇ ਪਹੁੰਚ ਰਾਹੀਂ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਆਖਿਆ,‘ ਜੇ ਗ਼ਰੀਬ ਬੈਂਕਾਂ ਤੱਕ ਪਹੁੰਚ ਨਹੀਂ ਕਰ ਸਕਦੇ, ਤਦ ਬੈਂਕਾਂ ਨੂੰ ਹੀ ਜ਼ਰੂਰ ਗ਼ਰੀਬਾਂ ਤੱਕ ਪੁੱਜਣਾ ਚਾਹੀਦਾ ਹੈ। ‘ਜਨ ਧਨ ਯੋਜਨਾ’ ਨੇ ਇਵੇਂ ਹੀ ਕੀਤਾ ਸੀ। ਜੇ ਗ਼ਰੀਬਾਂ ਦੀ ਪਹੁੰਚ ਬੀਮਾ ਤੱਕ ਨਹੀਂ ਹੈ, ਤਾਂ ਬੀਮਾ ਨੂੰ ਜ਼ਰੂਰ ਗ਼ਰੀਬਾਂ ਤੱਕ ਪੁੱਜਣਾ ਚਾਹੀਦਾ ਹੈ। ‘ਜਨ ਸੁਰੱਕਸ਼ਾ’ ਯੋਜਨਾ ਨੇ ਇਵੇਂ ਹੀ ਕੀਤਾ ਸੀ। ਜੇ ਗ਼ਰੀਬ ਸਿਹਤ–ਭਾਲ ਤੱਕ ਪਹੁੰਚ ਨਹੀਂ ਕਰ ਸਕਦੇ, ਤਾਂ ਸਾਨੂੰ ਗ਼ਰੀਬਾਂ ਤੱਕ ਸਿਹਤ–ਸੰਭਾਲ਼ ਨੂੰ ਜ਼ਰੂਰ ਲਿਜਾਣਾ ਚਾਹੀਦਾ ਹੈ। ‘ਆਯੁਸ਼ਮਾਨ ਭਾਰਤ’ ਯੋਜਨਾ ਨੇ ਇਵੇਂ ਹੀ ਕੀਤਾ ਸੀ। ਸੜਕਾਂ, ਸਿੱਖਿਆ, ਬਿਜਲੀ ਤੇ ਇੰਟਰਨੈੱਟ ਕਨੈਕਟੀਵਿਟੀ ਨੂੰ ਦੇਸ਼਼ ਦੇ ਹਰੇਕ ਕੋਣੇ, ਖ਼ਾਸ ਕਰਕੇ ਗ਼ਰੀਬਾਂ ਤੱਕ ਲਿਜਾਂਦਾ ਜਾ ਰਿਹਾ ਹੈ। ਇੰਝ ਗ਼ਰੀਬਾਂ ਵਿੱਚ ਖ਼ਾਹਿਸ਼ਾਂ ਜਗਾਈਆਂ ਜਾ ਰਹੀਆਂ ਹਨ। ਅਤੇ ਇਹ ਖ਼ਾਹਿਸ਼ਾਂ ਹੀ ਦੇਸ਼ ਨੂੰ ਵਿਕਾਸ ਦੇ ਰਾਹ ਵੱਲ ਲਿਜਾ ਰਹੀਆਂ ਹਨ।’

 

ਸ਼੍ਰੀ ਮੋਦੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਦੌਰਾਨ ਭਾਰਤ ਦੀ ਸਰਗਰਮ ਕਾਰਵਾਈ, ਸੁਆਮੀ ਜੀ ਦੀ ਉਸ ਪਹੁੰਚ ਦੀ ਉਦਾਹਰਣ ਹੈ ਕਿ ਸੰਕਟ ਸਮੇਂ ਕਦੇ ਮਜਬੂਰ ਮਹਿਸੂਸ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ, ਜਲਵਾਯੂ ਪਰਿਵਰਤਨ ਦੀ ਸਮੱਸਿਆ ਦੀ ਸ਼ਿਕਾਇਤ ਕਰਨ ਦੀ ਥਾਂ, ਭਾਰਤ ਨੇ ਅੱਗੇ ਵਧ ਕੇ ‘ਇੰਟਰਨੈਸ਼ਨਲ ਸੋਲਰ ਅਲਾਇੰਸ’ ਦੇ ਰੂਪ ਵਿੱਚ ਇੱਕ ਹੱਲ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, ‘ਇੰਝ ਸੁਆਮੀ ਵਿਵੇਕਾਨੰਦ ਦੀ ‘ਪ੍ਰਬੁੱਧ ਭਾਰਤ’ ਦੀ ਦੂਰ–ਦ੍ਰਿਸ਼ਟੀ ਉਸਾਰੀ ਜਾ ਰਹੀ ਹੈ। ਇਹ ਇੱਕ ਅਜਿਹਾ ਭਾਰਤ ਹੈ, ਜੋ ਵਿਸ਼ਵ ਨੁੰ ਸਮੱਸਿਆਵਾਂ ਦੇ ਹੱਲ ਦੇ ਰਿਹਾ ਹੈ।’

 

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਕਿ ਭਾਰਤ ਲਈ ਸੁਆਮੀ ਵਿਵੇਕਾਨੰਦ ਦੇ ਵੱਡੇ ਸੁਫ਼ਨੇ ਅਤੇ ਭਾਰਤ ਦੇ ਨੌਜਵਾਨਾਂ ਵਿੱਚ ਉਨ੍ਹਾਂ ਦਾ ਅਥਾਹ ਵਿਸ਼ਵਾਸ ਭਾਰਤ ਦੇ ਵਪਾਰਕ ਆਗੂਆਂ, ਖਿਡਾਰੀਆਂ, ਟੈਕਨੋਕ੍ਰੈਟਸ, ਪੇਸ਼ੇਵਰਾਂ, ਵਿਗਿਆਨੀਆਂ, ਇਨੋਵੇਟਰਾਂ ਤੇ ਹੋਰ ਬਹੁਤੇ ਲੋਕਾਂ ਵਿੱਚ ਪ੍ਰਤੀਬਿੰਬਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸੁਆਮੀ ਜੀ ਦੇ ‘ਵਿਵਹਾਰਕ ਵੇਦਾਂਤ’ ਬਾਰੇ ਭਾਸ਼ਣਾਂ ਵਿੱਚ ਉਨ੍ਹਾਂ ਦੀ ਸਿੱਖਿਆ ਉੱਤੇ ਚਲਣ ਲਈ ਕਿਹਾ, ਜਿੱਥੇ ਉਹ ਨਾਕਾਮੀਆਂ ਤੋਂ ਅਗਾਂਹ ਜਾਣ ਦੀ ਗੱਲ ਕਰਦਿਆਂ ਉਨ੍ਹਾਂ ਨੂੰ ਸਿੱਖਣ ਦੇ ਇੱਕ ਮੌਕੇ ਵਜੋਂ ਦੇਖਣ ਦੀ ਗੱਲ ਕਰਦੇ ਹਨ। ਦੂਜੀ ਗੱਲ ਜੋ ਲੋਕਾਂ ਵਿੱਚ ਜ਼ਰੂਰ ਭਰਨੀ ਚਾਹੀਦੀ ਹੈ: ਨਿਡਰ ਬਣਨਾ ਤੇ ਖ਼ੁਦ ਨੂੰ ਆਤਮ–ਵਿਸ਼ਵਾਸ ਨਾਲ ਭਰਪੂਰ ਰੱਖਣਾ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਸੁਆਮੀ ਵਿਵੇਕਾਨੰਦ ਦੇ ਪਦ-ਚਿੰਨ੍ਹਾਂ ਉੱਤੇ ਚਲਣ ਲਈ ਵੀ ਕਿਹਾ, ਜਿਨ੍ਹਾਂ ਨੇ ਵਿਸ਼ਵ ਲਈ ਕੁਝ ਵਡਮੁੱਲਾ ਸਿਰਜ ਕੇ ਅਮਰਤਵ ਹਾਸਲ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੁਆਮੀ ਵਿਵੇਕਾਨੰਦ ਨੇ ਅਧਿਆਤਮਕ ਤੇ ਆਰਥਿਕ ਪ੍ਰਗਤੀ ਨੂੰ ਪਰਸਪਰ ਵਿਸ਼ੇਸ਼ ਵਜੋਂ ਨਹੀਂ ਵੇਖਿਆ। ਵਧੇਰੇ ਅਹਿਮ ਗੱਲ ਇਹ ਸੀ ਕਿ ਉਹ ਅਜਿਹੀ ਪਹੁੰਚ ਦੇ ਖ਼ਿਲਾਫ਼ ਸਨ, ਜਿੱਥੇ ਲੋਕ ਗ਼ਰੀਬੀ ਨੂੰ ਰੋਮਾਂਟਿਕ ਤਰੀਕੇ ਨਾਲ ਪੇਸ਼ ਕਰਦੇ ਹਨ। ਸੁਆਮੀ ਜੀ ਨੂੰ ਇੱਕ ਬਹੁਤ ਵੱਡੇ ਕੱਦ–ਬੁੱਤ ਵਾਲੀ ਅਧਿਆਤਮਕ ਸ਼ਖ਼ਸੀਅਤ ਕਰਾਰ ਦਿੱਦਿਆਂ ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ਸੁਆਮੀ ਜੀ ਨੇ ਗ਼ਰੀਬਾਂ ਲਈ ਆਰਥਿਕ ਪ੍ਰਗਤੀ ਦਾ ਵਿਚਾਰ ਤਿਆਗਿਆ ਨਹੀਂ।

 

ਅੰਤ ‘ਚ ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਬੁੱਧ ਭਾਰਤ’ 125 ਸਾਲਾਂ ਤੋਂ ਚਲਦਾ ਆ ਰਿਹਾ ਹੈ ਤੇ ਸੁਆਮੀ ਜੀ ਦੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਰਿਹਾ ਹੈ। ਉਨ੍ਹਾਂ ਦੇ ਵਿਚਾਰ ਨੌਜਵਾਨਾਂ ਨੂੰ ਸਿੱਖਿਅਤ ਕਰਨ ਤੇ ਰਾਸ਼ਟਰ ਨੂੰ ਜਾਗ੍ਰਿਤ ਬਣਾਉਣ ਦੀ ਦੂਰ–ਦ੍ਰਿਸ਼ਟੀ ਉਸਾਰਦੇ ਹਨ। ਇਸ ਰਸਾਲੇ ਨੇ ਸੁਆਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਅਮਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।

 

****

 

ਡੀਐੱਸ



(Release ID: 1693772) Visitor Counter : 168