ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਕਲਾ ਉਤਸਵ 2020 ਦੇ ਵੈਲੀਡਿਕਟਰੀ ਸਮਾਗਮ ਨੂੰ ਸੰਬੋਧਨ ਕੀਤਾ

Posted On: 28 JAN 2021 4:27PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਕਲਾ ਉਤਸਵ 2020 ਦੇ ਵੈਲੀਡਿਕਟਰੀ ਸਮਾਗਮ ਨੂੰ ਸੰਬੋਧਨ ਕੀਤਾ ।
ਇਸ ਮੌਕੇ ਤੇ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਕਲਾ ਉਤਸਵ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੀ ਗਈ ਸਹੀ ਦਿਸ਼ਾ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਅੰਤਰ ਆਤਮਾ ਦੀ ਦ੍ਰਿਸ਼ਟੀ ਨੂੰ ਮਹਿਸੂਸ ਕਰਦਾ ਹੈ । ਉਹਨਾਂ ਨੇ ਕਲਾ ਉਤਸਵ 2020 ਵਿੱਚ ਸਵਦੇਸ਼ੀ ਖਿਡੌਣਿਆਂ ਅਤੇ ਗੇਮਾਂ ਦੇ ਸੈਗਮੈਂਟ ਨੂੰ ਲਿਆਉਣ ਲਈ ਪ੍ਰਸ਼ੰਸਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਵੋਕਲ ਫੋਰ ਲੋਕਲ ਨੂੰ ਉਤਸ਼ਾਹਿਤ ਕਰਦਾ ਹੈ ।
ਕੌਮੀ ਸਿੱਖਿਆ ਨੀਤੀ 2020 ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨੀਤੀ ਸਿੱਖਿਆ ਰਾਹੀਂ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੰਦੀ ਹੈ । ਕਲਾ ਉਤਸਵ 2020 ਨੇ ਵੀ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕੀਤਾ ਹੈ । ਵਿਦਿਆਰਥੀ ਜਦੋਂ ਕਿਸੇ ਵੀ ਕਲਾ ਵੱਲ ਰੁਝਾਨ ਕਰਦੇ ਹਨ , ਉਹ ਆਪਣੀ ਕਲਪਨਾ ਸ਼ਕਤੀ ਦਾ ਇਸਤੇਮਾਲ ਕਰਦੇ ਹਨ ਅਤੇ ਮਹਿਸੂਸ ਕਰਕੇ ਉਸ ਨੂੰ ਜਿ਼ੰਦਗੀ ਦੇ ਕੇ ਸੱਚਾਈ ਵਿੱਚ ਤਬਦੀਲ ਕਰਦੇ ਹਨ । ਕਲਾ ਉਤਸਵ ਇਸ ਪ੍ਰਕਿਰਿਆ ਲਈ ਮੌਕਾ ਪ੍ਰਦਾਨ ਕਰਦਾ ਹੈ । ਅਜਿਹੇ ਮੌਕੇ ਵਿਦਿਆਰਥੀਆਂ ਦੀ ਤਰਕ ਸ਼ਕਤੀ , ਸਮਝ , ਮੁਸ਼ਕਲਾਂ ਨੂੰ ਹੱਲ ਕਰਨ , ਫੈਸਲਾਕੁੰਨ ਯੋਗਤਾ ਨੂੰ ਵਧਾਉਂਦੇ ਹਨ , ਜੋ ਵਿਦਿਆਰਥੀ ਦੀ ਸਮੁੱਚੇ ਵਿਕਾਸ ਵਿੱਚ ਮਦਦਗਾਰ ਹੁੰਦੀਆਂ ਹਨ ।

https://twitter.com/DrRPNishank/status/1354677971575967748?s=20ਸ਼੍ਰੀ ਪੋਖਰਿਯਾਲ ਨੇ ਸਾਰੇ ਹਿੱਸਾ ਲੈਣ ਵਾਲਿਆਂ ਅਤੇ ਆਯੋਜਕਾਂ ਵੱਲੋਂ ਇਸ ਸਾਲ ਵਿੱਚ ਨਾਖੁਸ਼ਗਵਾਰ ਹਾਲਤਾਂ ਵਿੱਚ ਵਰਚੂਅਲੀ ਅਜਿਹੀ ਵਧੀਆ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ । ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਇਹ ਪ੍ਰਾਪਤੀ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ । ਉਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਸੂਬਿਆਂ ਵੱਲੋਂ ਇਕੱਠੇ ਹੋ ਕੇ ਹਿੱਸਾ ਲੈਣਾ ਅਤੇ ਬੇਹੱਦ ਉਤਸੁਕਤਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਏਕਤਾ ਅਤੇ ਵਿਭਿੰਨਤਾ ਦਾ ਮੁਜਸਮਾ ਹੈ , ਜੋ ਇਸ ਦੀ ਵਿਸ਼ੇਸ਼ਤਾ ਤੇ ਤਾਕਤ ਦਾ ਸਰੋਤ ਹੈ ।

ਕਲਾ ਉਤਸਵ 2020 ਬਾਰੇ :—
ਕਲਾ ਉਤਸਵ 2020 , 10 ਜਨਵਰੀ 2021 ਨੂੰ ਇੱਕ ਡਿਜੀਟਲ ਪਲੇਟਫਾਰਮ ਰਾਹੀਂ ਆਨਲਾਈਨ ਲਾਂਚ ਕੀਤਾ ਗਿਆ ਸੀ । ਵੱਖ ਵੱਖ ਸੂਬਿਆਂ , ਕੇਂਦਰ ਸ਼ਾਸਤ ਪ੍ਰਦੇਸ਼ਾਂ , ਕੇਂਦਰੀ ਵਿਦਿਆਲਿਆਂ ਸੰਗਠਨ ਅਤੇ ਨਵੋਦਿਆ ਵਿਦਿਆਲਿਆਂ ਸੰਮਤੀ ਸਕੂਲਾਂ ਦੀਆਂ 35 ਟੀਮਾਂ ਨੇ ਹਿੱਸਾ ਲਿਆ , ਜਿਸ ਵਿੱਚ 576 ਵਿਦਿਆਰਥੀਆਂ ਨੇ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ । ਇਹਨਾਂ ਹਿੱਸਾ ਲੈਣ ਵਾਲਿਆਂ ਵਿੱਚੋਂ 287 ਲੜਕੀਆਂ ਅਤੇ 289 ਲੜਕਿਆਂ ਨੇ ਕਲਾ ਉਤਸਵ 2020 ਵਿੱਚ ਹਿੱਸਾ ਲਿਆ , ਜਿਸ ਵਿੱਚ 4 ਹਿੱਸਾ ਲੈਣ ਵਾਲੇ ਦਿਵਿਆਂਗ ਸਨ । ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਅਤੇ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਪ੍ਰਸ਼ੰਸਾ ਯੋਗ ਕੰਮ ਕੀਤਾ ਹੈ । ਉਹਨਾਂ ਦੀ ਅਣਥੱਕ ਸਖ਼ਤ ਮੇਹਨਤ ਨਾਲ ਕਲਾ ਉਤਸਵ 2020 ਕੋਵਿਡ 19 ਦੀਆਂ ਹਾਲਤਾਂ ਦੇ ਬਾਵਜੂਦ ਸਫ਼ਲ ਹੋਇਆ ਹੈ ।
11 ਜਨਵਰੀ ਤੋਂ 22 ਜਨਵਰੀ 2021 ਤੱਕ ਆਯੋਜਿਤ ਕਲਾ ਉਤਸਵ 2020 ਮੁਕਾਬਲਿਆਂ ਵਿੱਚ ਕੁਲ 9 ਕਲਾ ਕਿਸਮਾਂ , ਕਲਾਸੀਕਲ ਗਾਇਨ , ਰਵਾਇਤੀ ਲੋਕ ਗੀਤ , ਕਲਾਸੀਕਲ ਇੰਸਟਰੂਮੈਂਟਸ , ਰਵਾਇਤੀ ਅਤੇ ਫੋਕ ਇੰਸਟਰੂਮੈਂਟਸ , ਕਲਾਸੀਕਲ ਨਾਚ , ਲੋਕ ਨਾਚ , ਵਿਜ਼ੂਅਲ ਆਰਟਸ (2 ਡੀ) , ਵਿਜ਼ੂਅਲ ਆਰਟਸ (3 ਡੀ) , ਸਥਾਨਕ ਖੇਡਾਂ ਅਤੇ ਖਿਡੌਣੇ ਸ਼ਾਮਲ ਸਨ । ਪਹਿਲਾਂ ਕਲਾ ਉਤਸਵ ਵਿੱਚ ਕੇਵਲ 4 ਕਲਾ ਰੂਪ ਸ਼ਾਮਲ ਸਨ । ਹੁਣ 5 ਹੋਰ ਕਲਾ ਰੂਪਾਂ ਨੂੰ ਇਸ ਵਿੱਚ ਜੋੜਿਆ ਗਿਆ ਹੈ ।


Click here to access the result of Kala Utsav 2020 

ਐੱਮ ਸੀ / ਕੇ ਪੀ / ਏ ਕੇ(Release ID: 1693007) Visitor Counter : 224