ਬਿਜਲੀ ਮੰਤਰਾਲਾ
ਭਾਰਤ ਨੇ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਨਾਲ ਰਣਨੀਤਕ ਭਾਈਵਾਲੀ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ
Posted On:
27 JAN 2021 4:56PM by PIB Chandigarh
ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੇ ਮੈਂਬਰਾਂ ਅਤੇ ਭਾਰਤ ਸਰਕਾਰ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਗਲੋਬਲ ਊਰਜਾ ਸੁਰੱਖਿਆ, ਸਥਿਰਤਾ ਅਤੇ ਟਿਕਾਊਤਾ ਨੂੰ ਵਧਾਉਣ ਲਈ ਰਣਨੀਤਕ ਭਾਈਵਾਲੀ ਲਈ ਫਰੇਮਵਰਕ 'ਤੇ 27 ਜਨਵਰੀ, 2021 ਨੂੰ ਦਸਤਖਤ ਕੀਤੇ ਗਏ। ਇਹ ਭਾਈਵਾਲੀ ਗਿਆਨ ਦੇ ਵਿਆਪਕ ਆਦਾਨ ਪ੍ਰਦਾਨ ਦੀ ਅਗਵਾਈ ਕਰੇਗੀ ਅਤੇ ਭਾਰਤ ਦਾ ਆਈਈਏ ਦਾ ਪੂਰਾ ਮੈਂਬਰ ਬਣਨ ਵੱਲ ਇਕ ਕਦਮ ਹੋਵੇਗਾ।
ਇਸ ਸਹਿਮਤੀ ਪੱਤਰ 'ਤੇ ਸੱਕਤਰ (ਪਾਵਰ) ਸ੍ਰੀ ਸੰਜੀਵ ਨੰਦਨ ਸ਼ਾਹ ਨੇ ਭਾਰਤ ਵਲੋਂ ਅਤੇ ਆਈਈਏ ਦੇ ਕਾਰਜਕਾਰੀ ਡਾਇਰੈਕਟਰ ਡਾ. ਫਤਿਹ ਬੀਰੋਲ, ਨੇ ਆਈਈਏ ਵਲੋਂ ਦਸਤਖਤ ਕੀਤੇ।
ਰਣਨੀਤਕ ਭਾਈਵਾਲੀ ਦੀ ਸਮੱਗਰੀ ਦਾ ਫੈਸਲਾ ਆਈਈਏ ਮੈਂਬਰਾਂ ਅਤੇ ਭਾਰਤ ਦੁਆਰਾ ਸਾਂਝੇ ਤੌਰ 'ਤੇ ਕੀਤਾ ਜਾਵੇਗਾ, ਜਿਸ ਵਿੱਚ ਇੱਕ ਆਈਈਏ ਰਣਨੀਤਕ ਭਾਈਵਾਲ ਵਜੋਂ ਭਾਰਤ ਲਈ ਲਾਭਾਂ ਅਤੇ ਜ਼ਿੰਮੇਵਾਰੀਆਂ ਵਿੱਚ ਇੱਕ ਪੜਾਅਵਾਰ ਵਾਧਾ ਅਤੇ ਐਸੋਸੀਏਸ਼ਨ ਅਤੇ ਕਲੀਨ ਐੱਨਰਜੀ ਟ੍ਰਾਂਜੈਕਸ਼ਨ ਪ੍ਰੋਗਰਾਮ (ਸੀਈਟੀਪੀ) ਦੇ ਅੰਦਰ ਕੰਮ ਦੇ ਮੌਜੂਦਾ ਖੇਤਰਾਂ ਦੀ ਉਸਾਰੀ ਸ਼ਾਮਲ ਹੈ, ਜਿਵੇਂ ਕਿ ਊਰਜਾ ਸੁਰੱਖਿਆ, ਸਵੱਛ ਅਤੇ ਸਥਿਰ ਊਰਜਾ, ਊਰਜਾ ਦਕਸ਼ਤਾ, ਭਾਰਤ ਵਿੱਚ ਪੈਟਰੋਲੀਅਮ ਭੰਡਾਰਨ ਸਮਰੱਥਾ ਵਧਾਉਣਾ, ਭਾਰਤ ਵਿੱਚ ਗੈਸ-ਅਧਾਰਿਤ ਅਰਥਵਿਵਸਥਾ ਦਾ ਵਿਸਥਾਰ ਆਦਿ।
ਆਈਈਏ ਸਕੱਤਰੇਤ ਭਾਰਤ ਵਿੱਚ ਸਹਿਕਾਰੀ ਗਤੀਵਿਧੀਆਂ ਨੂੰ ਲਾਗੂ ਕਰਨ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਵਿਕਸਤ ਕਰਨ ਲਈ ਆਈਈਏ ਮੈਂਬਰਾਂ ਅਤੇ ਭਾਰਤ ਦਰਮਿਆਨ ਗੱਲਬਾਤ ਦੀ ਸੁਵਿਧਾ ਲਈ ਜ਼ਿੰਮੇਵਾਰ ਹੋਵੇਗਾ।
ਭਾਰਤ ਸਰਕਾਰ ਦੀ ਫਰੇਮਵਰਕ ਸਮਝੌਤੇ ਜ਼ਰੀਏ ਉੱਪਰ ਦੱਸੇ ਗਏ ਪਹਿਚਾਣੇ ਗਏ ਖੇਤਰਾਂ ਵਿੱਚ ਊਰਜਾ ਖੇਤਰ ਵਿੱਚ ਰਣਨੀਤਕ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਅੱਗੇ ਵਧਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਕੋਸ਼ਿਸ਼ ਹੈ।
***********
ਮੋਨਿਕਾ
(Release ID: 1692718)
Visitor Counter : 293