ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਪੋਸਟ ਕੋਵਿਡ ਤੋਂ ਬਾਅਦ ਉੱਤਰ ਪੂਰਬੀ ਖੇਤਰ ਸੈਲਾਨੀਆਂ ਤੇ ਵਪਾਰ ਲਈ ਮੰਜਿ਼ਲ ਹੋਵੇਗੀ : ਡਾਕਟਰ ਜਿਤੇਂਦਰ ਸਿੰਘ


ਉੱਤਰ ਪੂਰਬੀ ਕੌਂਸਿਲ ਦੇ 69ਵੇਂ ਸੰਮੇਲਨ ਦੀ ਹੋਈ ਸਮਾਪਤੀ

Posted On: 24 JAN 2021 4:17PM by PIB Chandigarh

ਉੱਤਰ ਪੂਰਬੀ ਕੌਂਸਿਲ ਦਾ 69ਵਾਂ ਸਮਾਗਮ , ਜਿਸ ਦਾ ਉਦਘਾਟਨ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 23 ਜਨਵਰੀ 2011 ਨੂੰ ਕੀਤਾ ਸੀ , ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਿਆ ।
ਦੋ ਦਿਨਾ ਐੱਨ ਸੀ ਸੰਮੇਲਨ ਵਿੱਚ ਉੱਤਰ ਪੂਰਬੀ ਖੇਤਰ ਲਈ ਸਮੁੱਚੀਆਂ ਵਿਕਾਸ ਯੋਜਨਾਵਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਵੱਖ ਵੱਖ ਪ੍ਰਾਜੈਕਟਾਂ ਵਿੱਚ ਹੁਣ ਤੱਕ ਹੋਈ ਤਰੱਕੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਹ ਵਿਚਾਰ ਵਟਾਂਦਰਾ ਉਨ੍ਹਾਂ ਪ੍ਰਾਜੈਕਟਾਂ ਬਾਰੇ ਕੀਤਾ ਗਿਆ , ਜਿਨ੍ਹਾਂ ਨੂੰ ਖੇਤਰ ਵਿੱਚ ਲਾਗੂ ਕੀਤਾ ਗਿਆ ਸੀ । ਇਸ ਤੋਂ ਇਲਾਵਾ ਨਿਵੇਸ਼ ਵਧਾਉਣ ਅਤੇ ਈਜ਼ ਆਫ਼ ਡੂਇੰਗ ਬਿਜ਼ਨੈੱਸ ਵਿੱਚ ਰੈਂਕਿੰਗ ਸੁਧਾਰ ਬਾਰੇ ਵੀ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ । ਵੱਖ ਵੱਖ ਤਕਨੀਕੀ ਸੈਸ਼ਨਾਂ ਵਿੱਚ ਉੱਤਰ ਪੂਰਬ ਨਾਲ ਸਬੰਧਤ ਖੇਤਰਾਂ ਅਤੇ ਸੰਪਰਕ , ਬੁਨਿਆਦੀ ਢਾਂਚਾ , ਉੱਦਮਤਾ ਤੇ ਰੋਜ਼ੀ ਰੋਟੀ ਨਾਲ ਸਬੰਧਤ ਵਿਕਾਸ ਪ੍ਰਾਜੈਕਟਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ।

https://ci5.googleusercontent.com/proxy/NG6wN8ZPw57Zdmf5grjQh_qQpsncyl_dkuN1L6F39bNIoxgeXhH0QyjI43RBu-cpWitaQpm2ebH-O9OzMI3x75rPyxbuD5rWV_ViHbi94yxH4GSVlJ4b9M7hnw=s0-d-e1-ft#https://static.pib.gov.in/WriteReadData/userfiles/image/image001ZQP5.jpg  

ਵੈਲੀਡਿਕਟਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) , ਉੱਤਰ ਪੂਰਬੀ ਖੇਤਰ ਵਿਕਾਸ (ਡੀ ਓ ਐੱਨ ਈ ਆਰ) , ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨਸ , ਪ੍ਰਮਾਣੂ ਊਰਜਾ ਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਉੱਤਰ ਪੂਰਬੀ ਖੇਤਰ ਲਈ ਵਿਕਾਸ ਦੀ ਦ੍ਰਿਸ਼ਟੀ ਅਤੇ ਹੋਰ ਵਿਕਸਿਤ ਸੂਬਿਆਂ ਦੇ ਪੱਧਰ ਤੇ ਲਿਆਉਣ ਨੂੰ ਦੁਹਰਾਇਆ ।
ਡਾਕਟਰ ਜਿਤੇਂਦਰ ਸਿੰਘ ਨੇ ਮੰਨਿਆ ਕਿ ਉੱਤਰ ਪੂਰਬ ਨੂੰ ਪਿਛਲੇ ਛੇ ਸੱਤ ਸਾਲਾਂ ਚ ਪ੍ਰਧਾਨ ਮੰਤਰੀ ਦੀ ਅਗਵਾਈ ਤਹਿਤ ਵਿਕਾਸ ਦੇ ਤੇਜ਼ ਟ੍ਰੈਕ ਤੇ ਲਿਆਂਦਾ ਗਿਆ ਹੈ ਅਤੇ ਇਸ ਦਾ ਸਬੂਤ ਦੇਸ਼ ਭਰ ਵਿੱਚ ਇੱਕ ਮੱਤ ਸਲਾਹ ਦੇ ਰੂਪ ਵਿੱਚ ਮਿਲਦਾ ਹੈ ਕਿ ਉੱਤਰ ਪੂਰਬ ਨੂੰ ਬਹੁਤ ਤੇਜ਼ ਟ੍ਰੈਕ ਤੇ ਲਿਆਂਦਾ ਗਿਆ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਾਂ ਬਹੁਤ ਵੱਡੀਆਂ ਹਨ ਅਤੇ ਜੋ ਹਾਸਲ ਕੀਤਾ ਹੈ , ਪ੍ਰਧਾਨ ਮੰਤਰੀ ਉਸ ਤੋਂ ਵਧੇਰੇ ਪ੍ਰਾਪਤ ਕਰਨ ਦੇ ਚਾਹਵਾਨ ਹਨ । ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਸੂਬਿਆਂ ਅਤੇ ਵੱਖ ਵੱਖ ਮੰਤਰਾਲਿਆਂ ਦੇ ਸਮਰਪਣ ਨਾਲ ਉੱਤਰ ਪੂਰਬ ਨੇੜਲੇ ਭਵਿੱਖ ਵਿੱਚ ਸਾਰੀਆਂ ਚੁਣੌਤੀਆਂ ਤੇ ਕਾਬੂ ਪਾਉਣ ਯੋਗ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਉਹ ਇਸ ਗੱਲ ਵਿੱਚ ਗੌਰਵ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਕਹਿਣ ਮੁਤਾਬਿਕ ਚੱਲਣ ਯੋਗ ਹਨ ਅਤੇ ਉਮੀਦਾਂ ਅਨੁਸਾਰ ਹੀ ਨਹੀਂ ਬਲਕਿ ਡੀ ਓ ਈ ਐੱਨ ਆਰ ਮੰਤਰਾਲੇ ਦੇ ਸਾਥੀਆਂ ਤੇ ਸਾਰੇ ਹਿੱਸੇਦਾਰਾਂ ਦੇ ਸਹਿਯੋਗ ਨਾਲ ਉਮੀਦਾਂ ਤੋਂ ਅੱਗੇ ਜਾ ਰਹੇ ਹਨ ।

https://ci4.googleusercontent.com/proxy/7pEDePfco35KCEKQ-MMmNr7mbhs0sB25v2fcPGalGjQdal_mNe6oKvgoyg9nBroVjFqKmfM_mVWQp_uF7xUhneDA0q_wNCJT2cVLuFCA4uasMNIaV0Q97VMdrg=s0-d-e1-ft#https://static.pib.gov.in/WriteReadData/userfiles/image/image0029E08.jpg  

ਡਾਕਟਰ ਜਿਤੇਂਦਰ ਸਿੰਘ ਨੇ ਕੇਂਦਰ ਸਰਕਾਰ ਦੇ ਵਿਭਾਗਾਂ ਅਤੇ ਵੱਖ ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਨੂੰ ਬੜੇ ਸਹਿਜ ਭਾਵ ਨਾਲ ਸੁਣਿਆ ਅਤੇ ਮੰਤਰਾਲਿਆਂ ਦੇ ਸਕੱਤਰਾਂ ਨੂੰ ਬੇਨਤੀ ਕੀਤੀ ਕਿ ਉਹ ਉੱਤਰ ਪੂਰਬੀ ਸੂਬਿਆਂ ਨੂੰ ਸਾਰੀ ਸੰਭਵ ਸਹਾਇਤਾ ਦੇਣ ।

https://ci3.googleusercontent.com/proxy/HPmj2-QvQjfUN2gewrAZhLY0rggUXIufDt3-febJZEhS7_HMSh_2qJz9AtsfMriefJNN2Aj29uJ30K_GsO9pi7dDC0t2N9l-pox-aNdEyxtIoKMi0-LvFn0mcw=s0-d-e1-ft#https://static.pib.gov.in/WriteReadData/userfiles/image/image003CGET.jpg  

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਭਾਰਤ ਦੀ ਉੱਨਤ ਕਹਾਣੀ ਦੀ ਅਗਵਾਈ ਕਰੇਗਾ , ਜਦਕਿ ਸਾਰਾ ਸੰਸਾਰ ਮਹਾਮਾਰੀ ਤੋਂ ਬਾਅਦ ਵਾਲੇ ਸਮਿਆਂ ਵਿੱਚ ਵਪਾਰ ਰਾਹੀਂ ਅਰਥਚਾਰੇ ਦੀ ਮੁੜ ਸੁਰਜੀਤੀ ਵੱਲ ਦੇਖ ਰਿਹਾ ਹੈ । ਡਾਕਟਰ ਸਿੰਘ ਨੇ ਇਹ ਵੀ ਕਿਹਾ ਕਿ ਉੱਤਰ ਪੂਰਬੀ ਖੇਤਰ ਕੋਵਿਡ 19 ਤੋਂ ਬਾਅਦ ਭਾਰਤ ਦੀਆਂ ਕਾਰੋਬਾਰੀ ਮਨਪਸੰਦ ਮੰਜਿ਼ਲਾਂ ਵਿੱਚੋਂ ਇੱਕ ਹੋਵੇਗਾ ਅਤੇ ਬਾਂਸ ਆਰਥਿਕ ਗਤੀਵਿਧੀਆਂ ਦਾ ਮੁੱਖ ਥੰਮ੍ਹ ਬਣਨ ਜਾ ਰਿਹਾ ਹੈ । ਉਨ੍ਹਾਂ ਨੇ ਸੂਬਿਆਂ ਨੂੰ ਕੋਵਿਡ ਤੋਂ ਬਾਅਦ ਵਾਲੇ ਸਮੇਂ ਦੌਰਾਨ ਉੱਤਰ ਪੂਰਬੀ ਖੇਤਰ ਵਿਚਲੀਆਂ ਅਨੁਕੂਲ ਹਾਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਕਿਹਾ ।
ਮੰਤਰੀ ਨੇ ਸਾਰੇ ਸੂਬਿਆਂ ਨੂੰ ਵੱਖ ਵੱਖ ਮੰਤਰਾਲਿਆਂ ਵੱਲੋਂ ਅਲਾਟ ਕੀਤੇ ਫੰਡਾਂ ਦੀ ਵਰਤੋਂ ਕਰਨ ਲਈ ਕਿਹਾ ਤਾਂ ਜੋ ਯੋਜਨਾਵਾਂ ਦੇ ਫਾਇਦੇ ਸਮਾਜ ਦੇ ਅਖ਼ੀਰਲੇ ਵਿਅਕਤੀ ਤੱਕ ਪਹੁੰਚਣ । ਮੰਤਰੀ ਨੇ ਕਿਹਾ ਕਿ ਐੱਨ ਈ ਸੀ ਦੇ ਤਹਿਤ ਫੰਡਾਂ ਦੀ ਵਰਤੋਂ ਦੀ ਦਰ ਬਹੁਤ ਉਤਸ਼ਾਹਜਨਕ ਰਹੀ ਹੈ ਅਤੇ ਉਹ ਆਸ ਕਰਦੇ ਹਨ ਕਿ ਹੋਰਨਾਂ ਮੰਤਰਾਲਿਆਂ ਵੱਲੋਂ ਅਲਾਟ ਕੀਤੇ ਫੰਡਾਂ ਦੀ ਵੀ ਖੇਤਰ ਵਿੱਚ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇਗੀ ।


ਐੱਸ ਐੱਨ ਸੀ / ਜੀ ਡੀ



(Release ID: 1691949) Visitor Counter : 116