ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 25 ਜਨਵਰੀ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਦੇ ਨਾਲ ਗੱਲਬਾਤ ਕਰਨਗੇ

Posted On: 24 JAN 2021 3:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ) ਦੇ ਜੇਤੂਆਂ ਦੇ ਨਾਲ 25 ਜਨਵਰੀ, 2021 ਨੂੰ ਦੁਪਹਿਰ 12 ਵਜੇ ਗੱਲਬਾਤ ਕਰਨਗੇ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ। 

 

ਭਾਰਤ ਸਰਕਾਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਤਹਿਤ ਬਾਲ ਸ਼ਕਤੀ ਪੁਰਸਕਾਰ ਪ੍ਰਦਾਨ ਕਰਦੀ ਹੈ। ਇਨੋਵੇਸ਼ਨ, ਵਿੱਦਿਅਕ ਉਪਲਬਧੀਆਂ, ਖੇਡਾਂ, ਕਲਾ ਅਤੇ ਸੱਭਿਆਚਾਰ, ਸਮਾਜ ਸੇਵਾ ਅਤੇ ਬਹਾਦਰੀ ਦੇ ਖੇਤਰ ਵਿੱਚ ਬੇਮਿਸਾਲ ਸਮਰੱਥਾਵਾਂ ਅਤੇ ਸ਼ਾਨਦਾਰ ਉਪਲਬਧੀ ਵਾਲੇ ਬੱਚਿਆਂ ਨੂੰ ਬਾਲ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸਾਲ, ਬਾਲ ਸ਼ਕਤੀ ਪੁਰਸਕਾਰ ਦੀਆਂ ਵਿਭਿੰਨ ਸ਼੍ਰੇਣੀਆਂ ਦੇ ਤਹਿਤ ਦੇਸ਼ ਭਰ ਦੇ 32 ਬਿਨੈਕਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ)-2021 ਦੇ ਲਈ ਚੁਣਿਆ ਗਿਆ ਹੈ।

 

****

 

ਡੀਐੱਸ/ਏਕੇਜੇ (Release ID: 1691927) Visitor Counter : 144