ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲੜੀ ਦਿਵਸ 'ਤੇ ਦੇਸ਼ ਦੀਆਂ ਬੇਟੀਆਂ ਦਾ ਅਭਿਵਾਦਨ ਕੀਤਾ
Posted On:
24 JAN 2021 12:18PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਬਾਲੜੀ ਦਿਵਸ 'ਤੇ ਦੇਸ਼ ਦੀਆਂ ਬੇਟੀਆਂ ਦਾ ਅਭਿਵਾਦਨ ਕੀਤਾ ਹੈ।
ਸ਼੍ਰੀ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ, “ਰਾਸ਼ਟਰੀ ਬਾਲੜੀ ਦਿਵਸ 'ਤੇ, ਅਸੀਂ ਆਪਣੀ #DeshKiBeti ਅਤੇ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਸਲਾਮ ਕਰਦੇ ਹਾਂ। ਕੇਂਦਰ ਸਰਕਾਰ ਨੇ ਕਈ ਪਹਿਲਾਂ ਕੀਤੀਆਂ ਹਨ, ਜੋ ਸਿੱਖਿਆ ਤੱਕ ਪਹੁੰਚ, ਬਿਹਤਰ ਸਿਹਤ ਸੰਭਾਲ਼ ਅਤੇ ਲਿੰਗ ਸੰਵੇਦਨਸ਼ੀਲਤਾ ਵਿੱਚ ਸੁਧਾਰ ਲਿਆਉਣ ਸਮੇਤ ਬਾਲੜੀਆਂ ਨੂੰ ਸਸ਼ਕਤ ਬਣਾਉਣ 'ਤੇ ਕੇਂਦ੍ਰਿਤ ਹਨ।”
ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਦੀ ਵੀ ਸ਼ਲਾਘਾ ਕੀਤੀ, ਜੋ ਬਾਲੜੀਆਂ ਨੂੰ ਸਸ਼ਕਤ ਬਣਾਉਣ ਅਤੇ ਸਾਡੀਆਂ ਬੇਟੀਆਂ ਦੇ ਲਈ ਸਨਮਾਨ ਅਤੇ ਅਵਸਰ ਦਾ ਜੀਵਨ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।
*****
ਡੀਐੱਸ/ਏਕੇਜੇ
(Release ID: 1691926)
ਵਿਜ਼ੀਟਰ ਕਾਊਂਟਰ : 237
Read this release in:
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam