ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ
ਸ਼੍ਰੀ ਅਮਿਤ ਸ਼ਾਹ ਨੇ ਗੁਵਾਹਾਟੀ ’ਚ ਨੇਤਾਜੀ ਦੇ ਚਿੱਤਰ ’ਤੇ ਸ਼ਰਧਾ ਸੁਮਨ ਅਰਪਿਤ ਕਰ ਸੁਤੰਤਰਤਾ ਅੰਦੋਲਨ ਦੇ ਮਹਾਨਾਇਕ ਨੂੰ ਨਮਨ ਕੀਤਾ
ਸੁਭਾਸ਼ ਬਾਬੂ ਇੱਕ ਓਜਸਵੀ ਵਿਦਿਆਰਥੀ, ਜਨਮਜਾਤ ਦੇਸਭਗਤ, ਕੁਸ਼ਲ ਪ੍ਰਸ਼ਾਸਕ ਅਤੇ ਸੰਗਠਕ ਅਤੇ ਸਭਤੋਂ ਸੰਘਰਸ਼ਸ਼ੀਲ ਨੇਤਾ ਸਨ, ਉਨ੍ਹਾਂ ਦੇ ਸਾਹਸ ਅਤੇ ਪਰਾਕ੍ਰਮ ਨੇ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਨਵੀਂ ਸ਼ਕਤੀ ਪ੍ਰਦਾਨ ਕੀਤੀ
ਉਨ੍ਹਾਂ ਨੇ ਵਿਪਰੀਤ ਹਾਲਾਤਾਂ ’ਚ ਆਪਣੀ ਕ੍ਰਿਸ਼ਮਈ ਅਗਵਾਈ ਨਾਲ ਦੇਸ਼ ਦੀ ਯੁਵਾ-ਸ਼ਕਤੀ ਦਾ ਗਠਨ ਕੀਤਾ
ਸੰਪੂਰਨ ਰਾਸ਼ਟਰ ਨੇਤਾਜੀ ਦੇ ਪਰਾਕ੍ਰਮ ਅਤੇ ਸੰਘਰਸ਼ ਲਈ ਹਮੇਸ਼ਾਂ ਰਿਣੀ ਰਹੇਗਾ
ਉਨ੍ਹਾਂ ਦੀ ਜਯੰਤੀ ਨੂੰ ‘ਪਰਾਕ੍ਰਮ ਦਿਵਸ’ ਦੇ ਰੂਪ ’ਚ ਮਨਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਉਨ੍ਹਾਂ ਨੂੰ ਅਭੂਤਪੂਰਵ ਸ਼ਰਧਾਂਜਲੀ ਦਿੱਤੀ ਹੈ
ਸੁਭਾਸ਼ ਬਾਬੂ ਦੀ 125ਵੀਂ ਜਯੰਤੀ ਨੂੰ ਦੇਸ਼ ਭਰ ’ਚ ਬਹੁਤ ਹੀ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਜਾਵੇਗਾ ਤਾਂਕਿ ਆਉਣ ਵਾਲੀਆਂ ਕਈ ਪੀੜੀਆਂ ਦੇਸ਼ ਦੇ ਪ੍ਰਤੀ ਨੇਤਾਜੀ ਦੇ ਯੋਗਦਾਨ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਣ
ਇਸ ਤੋਂ ਪ੍ਰੇਰਨਾ ਲੈ ਕੇ ਆਉਣ ਵਾਲੇ ਦਿਨਾਂ ’ਚ ਲੱਖਾਂ ਬੱਚੇ ਦੇਸ਼ ਦੇ ਵਿਕਾਸ ਅਤੇ ਰਾਸ਼ਟਰ ਨੂੰ ਆਤਮਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਣਗੇ
Posted On:
23 JAN 2021 3:27PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ ਹੈ। ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਵਾਹਾਟੀ, ਅਸਮ ਵਿੱਚ ਨੇਤਾਜੀ ਦੇ ਚਿੱਤਰ ’ਤੇ ਸ਼ਰਧਾ ਸੁਮਨ ਅਰਪਿਤ ਕਰਕੇ ਅਜਾਦੀ ਅੰਦੋਲਨ ਦੇ ਮਹਾਨਾਇਕ ਨੂੰ ਨਮਨ ਕੀਤਾ।
ਇਸ ਮੌਕੇ ’ਤੇ ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਸੁਭਾਸ਼ ਬਾਬੂ ਇੱਕ ਓਜਸਵੀ ਵਿਦਿਆਰਥੀ, ਜਨਮਜਾਤ ਦੇਸ਼ ਭਗਤ, ਕੁਸ਼ਲ ਪ੍ਰਸ਼ਾਸਕ ਅਤੇ ਸੰਗਠਕ ਅਤੇ ਸਭ ਤੋਂ ਸੰਘਰਸ਼-ਸ਼ੀਲ ਨੇਤਾ ਸਨ । ਉਨ੍ਹਾਂ ਦੇ ਸਾਹਸ ਅਤੇ ਪਰਾਕ੍ਰਮ ਨੇ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਨਵੀ ਸ਼ਕਤੀ ਪ੍ਰਦਾਨ ਕੀਤੀ । ਉਨ੍ਹਾਂ ਨੇ ਵਿਪਰੀਤ ਹਾਲਾਤ ’ਚ ਆਪਣੀ ਕ੍ਰਿਸ਼ਮਈ ਅਗਵਾਈ ਤੋਂ ਦੇਸ਼ ਦੀ ਯੁਵਾ ਸ਼ਕਤੀ ਦਾ ਗਠਨ ਕੀਤਾ । ਕਲਕੱਤਾ ਤੋਂ ਜਰਮਨੀ ਤੱਕ 7000 ਕਿਲੋਮੀਟਰ ਤੋਂ ਜ਼ਿਆਦਾ ਸੜਕ ਦੇ ਰਸਤੇ ਤੋਂ ਜਾਣਾ ਅਤੇ ਲੱਗਭੱਗ 27000 ਕਿਲੋਮੀਟਰ ਦੀ ਦੂਰੀ ਸਬਮਰੀਨ ਵਿੱਚ ਪਰਵਾਸ ਰਾਹੀਂ ਪੂਰੀ ਕਰਕੇ ਦੇਸ਼ ਦੀ ਆਜ਼ਾਦੀ ਲਈ ਤਿਆਰ ਰਹਿਣਾ ਸੁਭਾਸ਼ ਬਾਬੂ ਦੇ ਅਜਿੱਤ ਸਾਹਸ ਦਾ ਸੂਚਕ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਪੂਰਣ ਰਾਸ਼ਟਰ ਨੇਤਾਜੀ ਦੇ ਪਰਾਕ੍ਰਮ ਅਤੇ ਸੰਘਰਸ਼ ਲਈ ਹਮੇਸ਼ਾਂ ਰਿਣੀ ਰਹੇਗਾ। ਉਨ੍ਹਾਂ ਦੀ ਜਯੰਤੀ ਨੂੰ ‘ਪਰਾਕ੍ਰਮ ਦਿਵਸ’ ਦੇ ਰੂਪ ’ਚ ਮਨਾਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਉਨ੍ਹਾਂ ਨੂੰ ਇੱਕ ਅਭੂਤਪੂਰਵ ਸ਼ਰਧਾਂਜਲੀ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ਵਾਸੀਆਂ ਨੂੰ ਪਰਾਕ੍ਰਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੁਭਾਸ਼ ਬਾਬੂ ਦੀ 125ਵੀਂ ਜਯੰਤੀ ਨੂੰ ਦੇਸ਼ਭਰ ’ਚ ਬਹੁਤ ਹੀ ਉਤਸ਼ਾਹ ਅਤੇ ਉਮੰਗ ਦੇ ਨਾਲ ਮਨਾਇਆ ਜਾਵੇਗਾ ਤਾਂਕਿ ਆਉਣ ਵਾਲੀਆਂ ਕਈ ਪੀੜੀਆਂ ਦੇਸ਼ ਦੇ ਪ੍ਰਤੀ ਨੇਤਾਜੀ ਦੇ ਯੋਗਦਾਨ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਣ । ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਇਸ ਤੋਂ ਪ੍ਰੇਰਨਾ ਲੈ ਕੇ ਆਉਣ ਵਾਲੇ ਦਿਨਾਂ ’ਚ ਲੱਖਾਂ ਬੱਚੇ ਦੇਸ਼ ਦੇ ਵਿਕਾਸ ਅਤੇ ਰਾਸ਼ਟਰ ਨੂੰ ਆਤਮਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਣਗੇ ।
ਐਨਡਬਲਯੂ/ਆਰਕੇ/ਪੀਕੇ/ਏਡੀ/ ਡੀਡੀਡੀ
(Release ID: 1691709)
Visitor Counter : 124