ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ 19 ਟੀਕਾਕਰਨ ਮੁਹਿੰਮ ਦੇ 6 ਵੇਂ ਦਿਨ ਭਾਰਤ ਵਿੱਚ ਤਕਰੀਬਨ 10.5 ਲੱਖ ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ; ਹੋਰ ਬਹੁਤ ਸਾਰੇ ਦੇਸ਼ਾਂ ਨਾਲੋਂ ਬਹੁਤ ਵੱਧ ਹੈ
ਭਾਰਤ ਦੇ ਟੈਸਟਿੰਗ ਢਾਂਚੇ ਵਿੱਚ ਵੱਡਾ ਵਾਧਾ ਦਰਜ - ਟੈਸਟਾਂ ਦੀ ਕੁੱਲ ਗਿਣਤੀ 19 ਕਰੋੜ ਤੋਂ ਪਾਰ ਹੋ ਗਈ ਹੈ
प्रविष्टि तिथि:
22 JAN 2021 11:00AM by PIB Chandigarh
ਭਾਰਤ ਨੇ ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਆਪਣੀ ਸਮੂਹਿਕ ਅਤੇ ਦ੍ਰਿੜਤਾਪੂਰਵਕ ਲੜਾਈ ਵਿੱਚ ਇਕ ਮਹੱਤਵਪੂਰਨ ਮੀਲ ਪਥਰ ਨੂੰ ਪਾਰ ਕੀਤਾ ਹੈ
22 ਜਨਵਰੀ, 2021 ਨੂੰ ਸਵੇਰੇ 7 ਵਜੇ ਤੱਕ, ਦੇਸ਼ ਭਰ ਵਿੱਚ ਕੋਵਿਡ- 19 ਟੀਕਾਕਰਣ ਅਭਿਆਸ ਦੇ ਤਹਿਤ ਲਗਭਗ 10.5 ਲੱਖ (10,43,534) ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ, 4,049 ਸੈਸ਼ਨਾਂ ਵਿੱਚ 2,37,050 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਹੁਣ ਤੱਕ 18,167 ਸੈਸ਼ਨ ਆਯੋਜਿਤ ਕੀਤੇ ਗਏ ਹਨ।
ਟੈਸਟਿੰਗ ਫਰੰਟ 'ਤੇ ਵੀ, ਭਾਰਤ ਵਧ ਰਹੀ ਗਿਣਤੀ ਦਰਜ ਕਰਵਾ ਰਿਹਾ ਹੈ। ਬੁਨਿਆਦੀ ਢਾਂਚੇ ਦੇ ਵਿਸਥਾਰ ਨਾਲ ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਭਾਰਤ ਨੇ ਅਪਣੀ ਲੜਾਈ ਨੂੰ ਅਹਿਮ ਹੁਲਾਰਾ ਦਿੱਤਾ ਹੈ। ਟੈਸਟਿੰਗ ਦੀ ਕੁੱਲ ਗਿਣਤੀ 19 ਕਰੋੜ ਨੂੰ ਪਾਰ ਕਰ ਗਈ ਹੈ।
ਪਿਛਲੇ 24 ਘੰਟਿਆਂ ਵਿੱਚ 8,00,242 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਨਾਲ ਭਾਰਤ ਵਿੱਚ ਕੁੱਲ ਟੈਸਟਾਂ ਦੀ ਗਿਣਤੀ ਵੱਧ ਕੇ 19,01,48,024 ਹੋ ਗਈ ਹੈ।
ਨਿਰੰਤਰ ਅਤੇ ਵਿਆਪਕ ਅਧਾਰ ਤੇ ਵੱਡੇ ਪੱਧਰ ਤੇ ਹੋ ਰਹੀ ਟੈਸਟਿੰਗ ਦੇ ਨਤੀਜੇ ਵਜੋਂ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ ਵਿੱਚ ਗਿਰਾਵਟ ਦਰਜ ਹੋ ਰਹੀ ਹੈ । ਸੰਪੂਰਨ ਪੋਜ਼ੀਟਿਵ ਦਰ ਅੱਜ 5.59 ਫ਼ੀਸਦ ਤੇ ਖੜ੍ਹੀ ਹੈ।

ਪਿਛਲੇ ਹਫ਼ਤਿਆਂ ਤੋਂ ਜਾਰੀ ਰੁਝਾਨ ਦੀ ਸਥਿਰਤਾ ਤੋਂ ਬਾਅਦ, ਭਾਰਤ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚੋਂ 1.78 ਫੀਸਦ 'ਤੇ ਆ ਗਈ ਹੈ। ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਇਸ ਸਮੇਂ 1,88,688 ਰਹਿ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 18,002 ਨਵੀਆਂ ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ । ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਕੇਸਾਂ ਵਿੱਚ 3,620 ਦੀ ਕੁੱਲ ਗਿਰਾਵਟ ਆਈ ਹੈ।
ਰਿਕਵਰ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ ਅੱਜ 10,283,708 ਹੋ ਗਈ ਹੈ। ਰਿਕਵਰ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿਚਾਲੇ ਪਾੜਾ ਵੱਧ ਕੇ 1,00,95,020 (54.5 ਗੁਣਾ ) ਹੋ ਗਿਆ ਹੈ । ਰਿਕਵਰੀ ਦਰ ਸੁਧਾਰ ਨਾਲ 96.78 ਫੀਸਦ ਤੱਕ ਪਹੁੰਚ ਗਈ ਹੈ।
ਨਵੇਂ ਰਿਕਵਰ ਕੇਸਾਂ ਵਿੱਚ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ 84.70 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।
ਕੇਰਲ ਵਿੱਚ 6,229 ਵਿਅਕਤੀ ਕੋਵਿਡ ਤੋਂ ਰਿਕਵਰ ਹੋਏ ਹਨ । ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਕ੍ਰਮਵਾਰ 3,980 ਅਤੇ 815 ਨਵੀਆਂ ਰਿਕਵਰੀਆਂ ਹੋਈਆਂ ਹਨ।

ਪਿਛਲੇ 24 ਘੰਟਿਆਂ ਦੌਰਾਨ 14,545 ਨਵੇਂ ਪੋਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ।
ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ 84.14 ਫੀਸਦ ਦਾ ਯੋਗਦਾਨ ਪਾਇਆ ਹੈ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 6,334 ਨਵੇਂ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 2,886 ਜਦੋਂਕਿ ਕਰਨਾਟਕ ਵਿੱਚ ਕੱਲ੍ਹ 674 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਹੋਏ ਹਨ।

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 163 ਮਾਮਲਿਆਂ ਵਿਚੋਂ 82.82 ਫੀਸਦ ਮਾਮਲੇ ਨੌਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਰਿਪੋਰਟ ਹੋ ਰਹੇ ਹਨ।
ਮਹਾਰਾਸ਼ਟਰ ਵਿਚ 52 ਮੌਤਾਂ ਦੇ ਨਾਲ ਰੋਜ਼ਾਨਾ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਕੇਰਲ ਵਿੱਚ ਮੌਤਾਂ ਦੀ ਗਿਣਤੀ 21 ਦਰਜ ਹੋਈ ਹੈ।

****
ਐਮਵੀ / ਐਸਜੇ
(रिलीज़ आईडी: 1691317)
आगंतुक पटल : 220
इस विज्ञप्ति को इन भाषाओं में पढ़ें:
Telugu
,
English
,
Urdu
,
Marathi
,
हिन्दी
,
Bengali
,
Manipuri
,
Gujarati
,
Tamil
,
Kannada
,
Malayalam