ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਅਤੇ ਉਜ਼ਬੇਕਿਸਤਾਨ ਦੇ ਦਰਮਿਆਨ ਸੌਰ ਊਰਜਾ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰਨ ਦੀ ਪ੍ਰਵਾਨਗੀ ਦਿੱਤੀ

Posted On: 20 JAN 2021 11:50AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੂੰ ਭਾਰਤ ਅਤੇ ਉਜ਼ਬੇਕਿਸਤਾਨ ਦੇ ਦਰਮਿਆਨ ਸੌਰ ਊਰਜਾ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ  (ਐੱਮਓਯੂ) ‘ਤੇ ਦਸਤਖ਼ਤ ਕੀਤੇ ਜਾਣ ਬਾਰੇ ਜਾਣੂ ਕਰਵਾਇਆ ਗਿਆ।

 

ਇਸ ਸਹਿਮਤੀ ਪੱਤਰ ਦੇ ਤਹਿਤ ਕਾਰਜ ਦਾ ਮੁੱਖ ਖੇਤਰ ਨੈਸ਼ਨਲ ਇੰਸਟੀਟਿਊਟ ਆਵ੍ ਸੋਲਰ ਐਨਰਜੀ (ਐੱਨਆਈਐੱਸਈ),  ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ,  ਭਾਰਤ ਅਤੇ ਇੰਟਰਨੈਸ਼ਨਲ ਸੋਲਰ ਐਨਰਜੀ ਇੰਸਟੀਟਿਊਟ (ਆਈਐੱਸਈਆਈ) ਉਜ਼ਬੇਕਿਸ‍ਤਾਨ ਦੇ ਦਰਮਿਆਨ ਪਰਸਪਰ ਪਹਿਚਾਣ ਕੀਤੇ ਗਏ ਨਿਮਨਲਿਖਿਤ ਖੇਤਰਾਂ ਵਿੱਚ ਖੋਜ/ਪ੍ਰਦਰਸ਼ਨ/ਪਾਇਲਟ ਪ੍ਰੋਜੈਕਟਾਂ ਦੀ ਪਹਿਚਾਣ ਕਰਨਾ ਹੈ :

 

 

1.     ਸੋਲਰ ਫੋਟੋਵੋਲਟਿਕ

2.     ਸਟੋਰੇਜ਼ ਟੈਕਨੋਲੋਜੀਜ਼

3.     ਟ੍ਰਾਂਸਫਰ ਆਵ੍ ਟੈਕਨੋਲੋਜੀ

 

ਪਰਸਪਰ ਸਮਝੌਤੇ ਦੇ ਅਧਾਰ ‘ਤੇ, ਦੋਵੇਂ ਪੱਖ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ)  ਮੈਂਬਰ ਦੇਸ਼ਾਂ ਵਿੱਚ ਪਾਇਲਟ ਪ੍ਰੋਜੈਕਟਾਂ  ਦੇ ਲਾਗੂਕਰਨ ਅਤੇ ਤੈਨਾਤੀ ਲਈ ਕਾਰਜ ਕਰਨਗੇ।

 

 

*********

 

ਡੀਐੱਸ


(Release ID: 1690338) Visitor Counter : 227