ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਨਮਨ ਕੀਤਾ

Posted On: 20 JAN 2021 9:19AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਉਨ੍ਹਾਂ ਨੂੰ ਨਮਨ ਕੀਤਾ ਹੈ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ। ਉਨ੍ਹਾਂ ਦਾ ਜੀਵਨ ਇੱਕ ਨਿਆਂਪੂਰਨ ਤੇ ਸਮਾਵੇਸ਼ੀ ਸਮਾਜ ਸਿਰਜਣ ਦੀ ਗਾਥਾ ਹੈ। ਉਹ ਸਾਨੂੰ ਆਪਣੇ ਸਿਧਾਂਤਾਂ ਉੱਤੇ ਦ੍ਰਿੜ੍ਹ ਰਹਿਣਾ ਸਿਖਾਉਂਦੇ ਹਨ। ਅਸੀਂ ਉਨ੍ਹਾਂ ਦੇ ਸਾਹਸ ਅਤੇ ਕੁਰਬਾਨੀਆਂ ਨੂੰ ਵੀ ਯਾਦ ਕਰਦੇ ਹਾਂ।

 

ਗੁਰੂ ਸਾਹਿਬਾਨ ਦੀ ਮੇਰੇ ਉੱਤੇ ਖਾਸ ਕ੍ਰਿਪਾ ਰਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਮਨਾਇਆ ਗਿਆ। ਮੈਨੂੰ ਪਟਨਾ ’ਚ ਹੋਏ ਵਿਸ਼ਾਲ ਸਮਾਰੋਹ ਯਾਦ ਹਨ, ਜਿੱਥੇ ਮੈਨੂੰ ਵੀ ਜਾਣ ਅਤੇ ਗੁਰੂ ਸਾਹਿਬ ਜੀ ਨੂੰ ਸ਼ਰਧਾਂਜਲੀ ਅਪਰਿਤ ਕਰਨ ਦਾ ਅਵਸਰ ਮਿਲਿਆ ਸੀ।”

 

 

 

***

 

ਡੀਐੱਸ/ਐੱਸਐੱਚ


(Release ID: 1690242) Visitor Counter : 235