ਸਿੱਖਿਆ ਮੰਤਰਾਲਾ
ਜੇਈਈ (ਮੇਨ) 2021-22 ਅਧੀਨ 12ਵੀਂ ਕਲਾਸ ਵਿਚ 75% ਨੰਬਰਾਂ ਦੀ ਯੋਗਤਾ ਸ਼ਰਤ ਹਟਾਈ ਗਈ
Posted On:
19 JAN 2021 2:12PM by PIB Chandigarh
ਆਈਆਈਟੀ, ਜੇਈਈ (ਐਡਵਾਂਸਡ) ਲਈ ਲਏ ਗਏ ਫੈਸਲੇ ਤੇ ਵਿਚਾਰ ਕਰਦਿਆਂ ਅਤੇ ਪਿਛਲੇ ਵਿੱਦਿਅਕ ਸਾਲ ਲਈ ਲਏ ਗਏ ਫੈਸਲੇ ਅਨੁਸਾਰ ਸਿੱਖਿਆ ਮੰਤਰਾਲਾ ਨੇ 2021-2022 ਦੇ ਅਗਲੇ ਵਿੱਦਿਅਕ ਸਾਲ ਲਈ ਸੰਯੁਕਤ ਪ੍ਰਵੇਸ਼ ਪਰੀਖਿਆ (ਮੇਨ) ਐਨਆਈਟੀ'ਜ਼, ਆਈਆਈਆਈਟੀ'ਜ਼, ਐਸਪੀਏ'ਜ਼ ਅਤੇ ਹੋਰ ਸੀਐਫਟੀਆਈ'ਜ਼ ਦੇ ਸੰਬੰਧ ਵਿਚ ਜੇਈਈ (ਮੇਨ) ਤੇ ਅਧਾਰਤ ਦਾਖਲਿਆਂ ਲਈ (12ਵੀਂ ਕਲਾਸ ਲਈ 75% ਅੰਕਾਂ ਦੇ) ਯੋਗਤਾ ਸਿਧਾਂਤ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।
ਨੈਸ਼ਨਲ ਇੰਸਟੀਚਿਊਟਸ ਆਫ ਟੈਕਨੋਲੋਜੀ (ਐਨਆਈਟੀ'ਜ਼), ਇੰਡੀਅਨ ਇੰਸਟੀਚਿਊਟ ਆਫ ਇੰਜੀਨੀਅਰਿੰਗ ਸਾਇੰਸ (ਆਈਆਈਈਐਸਟੀ), ਸ਼ਿਬਪੁਰ (ਪੱਛਮੀ ਬੰਗਾਲ) ਅਤੇ ਹੋਰ ਕੇਂਦਰੀ ਫੰਡਾਂ ਦੀ ਸਹਾਇਤਾ ਵਾਲੇ ਟੈਕਨੀਕਲ ਇੰਸਟੀਚਿਊਸ਼ਨਾਂ (ਸੀਐਫਟੀਆਈ'ਜ਼ - ਆਈਆਈਟੀ'ਜ਼ ਤੋਂ ਇਲਾਵਾ) ਲਈ ਕਈ ਅੰਡਰ ਗ੍ਰੈਜੂਏਟ (ਯੂਜੀ) ਪ੍ਰੋਗਰਾਮਾਂ ਦੇ ਦਾਖ਼ਲੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵਲੋਂ ਆਯੋਜਿਤ ਕੀਤੀ ਜਾਣ ਵਾਲੀ ਸੰਯੁਕਤ ਦਾਖਲਾ ਪ੍ਰੀਖਿਆ ਵਿਚ ਉਮੀਦਵਾਰਾਂ ਵਲੋਂ ਹਾਸਿਲ ਕੀਤੇ ਗਏ ਅੰਕਾਂ / ਮੈਰਿਟ ਦੇ ਆਧਾਰ ਤੇ ਕੀਤੇ ਜਾਂਦੇ ਹਨ।
ਆਈਆਈਟੀ'ਜ਼ / ਐਨਆਈਟੀ'ਜ਼ / ਆਈਆਈਆਈਟੀ'ਜ਼ ਅਤੇ ਹੋਰ ਅਜਿਹੇ ਸੀਐਫਟੀਆਈ'ਜ਼ ਲਈ ਦਾਖਲੇ ਲਈ ਉਮੀਦਵਾਰਾਂ ਨੂੰ ਕੁਆਲੀਫਾਈ ਕਰਨ ਲਈ, ਜਿਨ੍ਹਾਂ ਦੇ ਦਾਖ਼ਲੇ ਜੇਈਈ ਰੈਂਕਾਂ ਤੇ ਅਧਾਰਤ ਹਨ, ਉਨ੍ਹਾਂ ਨੂੰ 12ਵੀਂ ਕਲਾਸ ਦੀ ਪ੍ਰੀਖਿਆ ਵਿਚ ਘੱਟੋ ਘੱਟ 75 ਫੀਸਦੀ ਅੰਕ ਹਾਸਿਲ ਕਰਨੇ ਚਾਹੀਦੇ ਹਨ ਜਾਂ ਸੰਬੰਧਤ ਬੋਰਡਾਂ ਵਲੋਂ ਆਯੋਜਿਤ 12ਵੀਂ ਕਲਾਸ ਦੀ ਪ੍ਰੀਖਿਆ ਵਿਚ ਟਾਪ 20 ਪ੍ਰਸਨਟਾਈਲ ਵਿਚ ਹੋਣੇ ਚਾਹੀਦੇ ਹਨ । ਅਨੁਸੂਚਿਤ ਜਾਤੀ / ਅਨੁਸੂਚਿਤ ਕਬੀਲਿਆਂ ਦੇ ਵਿਦਿਆਰਥੀਆਂ ਲਈ 12ਵੀਂ ਕਲਾਸ ਦੀ ਪ੍ਰੀਖਿਆ ਵਿਚ ਕੁਆਲੀਫਾਇੰਗ ਅੰਕ 65 ਫੀਸਦੀ ਹਨ।
ਜੇਈਈ (ਐਡਵਾਂਸਡ) ਪ੍ਰੀਖਿਆ ਦੀ ਤਰੀਖ ਦਾ ਐਲਾਨ ਕਰਦਿਆਂ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਸਹੂਲਤ ਲਈ 2021-2022 ਦੇ ਵਿੱਦਿਅਕ ਸਾਲ ਲਈ (12ਵੀਂ ਕਲਾਸ ਦੀ ਪ੍ਰੀਖਿਆ ਵਿਚ) 75 ਪ੍ਰਤੀਸ਼ਤ ਅੰਕਾਂ ਦੇ ਯੋਗਤਾ ਸਿਧਾਂਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ।
-------------------------
ਐਮਸੀ/ਏਕੇ
(Release ID: 1690127)