ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਸੋਮਨਾਥ ਟ੍ਰੱਸਟ ਦੀ ਬੈਠਕ ’ਚ ਹਿੱਸਾ ਲਿਆ

Posted On: 18 JAN 2021 10:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਸ਼੍ਰੀ ਸੋਮਨਾਥ ਟ੍ਰੱਸਟ ਦੀ ਬੈਠਕ ਵਿੱਚ ਹਿੱਸਾ ਲਿਆ। ਇਹ ਬੈਠਕ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੀਤੀ ਗਈ ਸੀ। ਟ੍ਰੱਸਟ ਦੇ ਮੈਂਬਰਾਂ ਨੇ ਟ੍ਰੱਸਟ ਦੇ ਸਾਬਕਾ ਚੇਅਰਮੈਨ ਸਵਰਗੀ ਸ਼੍ਰੀ ਕੇਸ਼ੂਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ।

 

ਟ੍ਰੱਸਟ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਟ੍ਰੱਸਟ ਦਾ ਅਗਲਾ ਚੇਅਰਮੈਨ ਚੁਣ ਲਿਆ, ਤਾਂ ਜੋ ਉਹ ਆਉਣ ਵਾਲੇ ਸਮੇਂ ’ਚ ਮਾਰਗ–ਦਰਸ਼ਨ ਕਰ ਸਕਣ। ਪ੍ਰਧਾਨ ਮੰਤਰੀ ਨੇ ਇਸ ਜ਼ਿੰਮੇਦਾਰੀ ਨੂੰ ਪ੍ਰਵਾਨ ਕੀਤਾ ਤੇ ਸੋਮਨਾਥ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਕਜੁੱਟ ਹੋ ਕੇ ਟ੍ਰੱਸਟ ਬੁਨਿਆਦੀ ਢਾਂਚੇ, ਆਵਾਸ ਦੇ ਇੰਤਜ਼ਾਮ, ਮਨੋਰੰਜਨ ਸੁਵਿਧਾਵਾਂ ਵਿੱਚ ਹੋਰ ਸੁਧਾਰ ਲਿਆਉਣ ਤੇ ਤੀਰਥਯਾਤਰੀਆਂ ਦਾ ਸਬੰਧਿਤ ਸਾਡੀ ਮਹਾਨ ਵਿਰਾਸਤ ਨਾਲ ਹੋਰ ਵੀ ਮਜ਼ਬੂਤ ਕਰਨ ਦੇ ਯੋਗ ਹੋਵੇਗਾ। ਇਸ ਬੈਠਕ ਦੌਰਾਨ ਸੁਵਿਧਾਵਾਂ, ਚਲ ਰਹੀਆਂ ਗਤੀਵਿਧੀਆਂ ਤੇ ਹੋਰ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਗਈ। 

 

ਇਸ ਟ੍ਰੱਸਟ ਦੇ ਪਹਿਲਾਂ ਰਹੇ ਕੁਝ ਪ੍ਰਸਿੱਧ ਚੇਅਰਪਰਸਨਸ ਵਿੱਚ ਸਤਿਕਾਰਯੋਗ ਜਾਮਸਾਹਿਬ ਦਿਗਵਿਜੈ ਸਿੰਘ ਜੀ, ਸ਼੍ਰੀ ਕਨੱਈਆਲਾਲ ਮੁਨਸ਼ੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਮੋਰਾਰਜੀ ਦੇਸਾਈ, ਸ਼੍ਰੀ ਜੈ ਕ੍ਰਿਸ਼ਨਾ ਹਰੀ ਵੱਲਭ, ਸ਼੍ਰੀ ਦਿਨੇਸ਼ਭਾਈ ਸ਼ਾਹ, ਸ਼੍ਰੀ ਪ੍ਰਸੰਨਵਾਦਨ ਮਹਿਤਾ ਅਤੇ ਸ਼੍ਰੀ ਕੇਸ਼ੂਭਾਈ ਪਟੇਲ ਸ਼ਾਮਲ ਹਨ।

 

***

 

ਡੀਐੱਸ/ਏਕੇਜੇ


(Release ID: 1689980) Visitor Counter : 100