ਪ੍ਰਧਾਨ ਮੰਤਰੀ ਦਫਤਰ

ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਫੇਜ਼-II ਅਤੇ ਸੂਰਤ ਮੈਟਰੋ ਰੇਲ ਪ੍ਰੋਜੈਕਟ ਦੇ ਭੂਮੀ ਪੂਜਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰ‍ਬੋਧਨ ਦਾ ਮੂਲ-ਪਾਠ

Posted On: 18 JAN 2021 2:29PM by PIB Chandigarh

ਨਮਸਤੇ,  ਗੁਜਰਾਤ  ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ ਜੀ,  ਕੇਂਦਰੀ  ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਮਿਤ ਸ਼ਾਹ ਜੀ,  ਹਰਦੀਪ ਸਿੰਘ  ਪੁਰੀ ਜੀ,  ਗੁਜਰਾਤ  ਦੇ ਮੁੱਖ ਮੰਤਰੀ ਵਿਜੈ ਰੂਪਾਣੀ ਜੀ,  ਗੁਜਰਾਤ ਸਰਕਾਰ  ਦੇ ਮੰਤਰੀਗਣ,  ਸਾਂਸਦ ਅਤੇ ਵਿਧਾਇਕਗਣ,  ਅਹਿਮਦਾਬਾਦ ਅਤੇ ਸੂਰਤ  ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।  

 

ਉੱਤਰਾਯਣ ਦੀ ਸ਼ੁਰੂਆਤ ਵਿੱਚ ਅੱਜ ਅਹਿਮਦਾਬਾਦ ਅਤੇ ਸੂਰਤ ਨੂੰ ਬਹੁਤ ਹੀ ਅਹਿਮ ਉਪਹਾਰ ਮਿਲ ਰਿਹਾ ਹੈ। ਦੇਸ਼  ਦੇ ਦੋ ਵੱਡੇ ਵਪਾਰਕ ਕੇਂਦਰਾਂ  ਅਹਿਮਦਾਬਾਦ ਅਤੇ ਸੂਰਤ ਵਿੱਚ ਮੈਟਰੋ ਇਨ੍ਹਾਂ ਸ਼ਹਿਰਾਂ ਵਿੱਚ connectivity ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗੀ।  ਕੱਲ੍ਹ ਹੀ ਕੇਵਡੀਆ ਦੇ ਲਈ ਨਵੇਂ ਰੇਲਮਾਰਗ ਅਤੇ ਨਵੀਆਂ ਟ੍ਰੇਨਾਂ ਦੀ ਸ਼ੁਰੂਆਤ ਹੋਈ ਹੈ।  ਅਹਿਮਦਾਬਾਦ ਤੋਂ ਵੀ ਆਧੁਨਿਕ ਜਨ- ਸ਼ਤਾਬਦੀ ਐਕਸਪ੍ਰੈੱਸ ਹੁਣ ਕੇਵਡੀਆ ਤੱਕ ਜਾਵੇਗੀ। ਇਸ ਸ਼ੁਭ-ਅਰੰਭ ਦੇ ਲਈ ਮੈਂ ਗੁਜਰਾਤ  ਦੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ,  ਵਧਾਈ ਦਿੰਦਾ ਹਾਂ।  

 

ਭਾਈਓ ਅਤੇ ਭੈਣੋਂ, 

 

ਅੱਜ 17 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ ਦੇ infrastructure ਦਾ ਕੰਮ ਸ਼ੁਰੂ ਹੋ ਰਿਹਾ ਹੈ।  17 ਹਜ਼ਾਰ ਕਰੋੜ ਰੁਪਏ,  ਇਹ ਦਿਖਾਉਂਦਾ ਹੈ ਕਿ ਕੋਰੋਨਾ ਦੇ ਇਸ ਕਾਲ ਵਿੱਚ ਵੀ ਨਵੇਂ infrastructure  ਦੇ ਨਿਰਮਾਣ ਨੂੰ ਲੈ ਕੇ ਦੇਸ਼  ਦੀ ਯਤਨ ਲਗਾਤਾਰ ਵਧ ਰਹੇ ਹਨ।  ਬੀਤੇ ਕੁਝ ਦਿਨਾਂ ਵਿੱਚ ਹੀ ਦੇਸ਼ ਭਰ ਵਿੱਚ ਹਜ਼ਾਰਾਂ ਕਰੋੜ ਰੁਪਏ  ਦੇ infrastructure project ਦਾ ਜਾਂ ਤਾਂ ਲੋਕਅਰਪਣ ਕੀਤਾ ਗਿਆ ਹੈ ਜਾਂ ਫਿਰ ਨਵੇਂ projects ‘ਤੇ ਕੰਮ ਸ਼ੁਰੂ ਹੋਇਆ ਹੈ।  

 

ਸਾਥੀਓ, 

 

ਅਹਿਮਦਾਬਾਦ ਅਤੇ ਸੂਰਤ,  ਦੋਨੋਂ ਗੁਜਰਾਤ ਦੀ ਅਤੇ ਭਾਰਤ ਦੀ ਆਤਮਨਿਰਭਰਤਾ ਨੂੰ ਸਸ਼ਕਤ ਕਰਨ ਵਾਲੇ ਸ਼ਹਿਰ ਹਨ।  ਮੈਨੂੰ ਯਾਦ ਹੈ,  ਜਦੋਂ ਅਹਿਮਦਾਬਾਦ ਵਿੱਚ ਮੈਟਰੋ ਦੀ ਸ਼ੁਰੂਆਤ ਹੋਈ ਸੀ,  ਤਾਂ ਉਹ ਕਿਤਨਾ ਅਦਭੁਤ ਪਲ ਸੀ।  ਲੋਕ ਛੱਤ ‘ਤੇ ਖੜ੍ਹੇ ਸਨ।  ਲੋਕਾਂ ਦੇ ਚਿਹਰਿਆਂ ‘ਤੇ ਜੋ ਖੁਸ਼ੀ ਸੀ,  ਉਹ ਸ਼ਾਇਦ ਹੀ ਕੋਈ ਭੁੱਲ ਸਕੇਗਾ।  ਮੈਂ ਇਹ ਵੀ ਦੇਖ ਰਿਹਾ ਹਾਂ ਕਿ ਅਹਿਮਦਾਬਾਦ  ਦੇ ਸੁਪਨਿਆਂ ਨੇ,  ਇੱਥੋਂ ਦੀ ਪਹਿਚਾਣ ਨੇ ਕਿਵੇਂ ਖੁਦ ਨੂੰ ਮੈਟਰੋ ਨਾਲ ਜੋੜ ਲਿਆ ਹੈ।  ਹੁਣ ਅੱਜ ਤੋਂ ਅਹਿਮਦਾਬਾਦ ਮੈਟਰੋ  ਦੇ ਦੂਸਰੇ ਪੜਾਅ ‘ਤੇ ਕੰਮ ਸ਼ੁਰੂ ਹੋ ਰਿਹਾ ਹੈ।  ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਵਿੱਚ ਹੁਣ ਮੋਟੇਰਾ ਸਟੇਡੀਅਮ ਤੋਂ ਮਹਾਤਮਾ ਮੰਦਿਰ  ਤੱਕ ਇੱਕ ਕੌਰੀਡੋਰ ਬਣੇਗਾ ਅਤੇ ਦੂਜੇ ਕੌਰੀਡੋਰ ਨਾਲ GNLU ਅਤੇ Gift City ਆਪਸ ਵਿੱਚ ਜੁੜਨਗੇ।  ਇਸ ਦਾ ਲਾਭ ਸ਼ਹਿਰ  ਦੇ ਲੱਖਾਂ ਲੋਕਾਂ ਨੂੰ ਹੋਵੇਗਾ।  

 

ਸਾਥੀਓ, 

 

ਅਹਿਮਦਾਬਾਦ  ਦੇ ਬਾਅਦ ਸੂਰਤ ਗੁਜਰਾਤ ਦਾ ਦੂਜਾ ਵੱਡਾ ਸ਼ਹਿਰ ਹੈ,  ਜੋ ਮੈਟਰੋ ਜਿਹੇ ਆਧੁਨਿਕ ਪਬਲਿਕ ਟ੍ਰਾਂਸਪੋਰਟ ਸਿਸਟਮ ਨਾਲ ਜੁੜੇਗਾ।  ਸੂਰਤ ਵਿੱਚ ਮੈਟਰੋ ਨੈੱਟਵਰਕ ਤਾਂ ਇੱਕ ਤਰ੍ਹਾਂ ਨਾਲ ਪੂਰੇ ਸ਼ਹਿਰ  ਦੇ ਮਹੱਤਵਪੂਰਨ ਵਪਾਰਕ ਕੇਂਦਰਾਂ ਨੂੰ ਆਪਸ ਵਿੱਚ ਕਨੈਕਟ ਕਰੇਗਾ। ਇੱਕ ਕੌਰੀਡੋਰ ਸਰਥਨਾ ਨੂੰ ਡ੍ਰੀਮ ਸਿਟੀ ਨਾਲ ਤਾਂ ਦੂਸਰਾ ਕੌਰੀਡੋਰ ਭੇਸਨ ਨੂੰ ਸਰੋਲੀ ਲਾਊਨ ਨਾਲ ਜੋੜੇਗਾ।  ਮੈਟਰੋ  ਦੇ ਇਨ੍ਹਾਂ ਪ੍ਰੋਜੈਕਟਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਆਉਣ ਵਾਲੇ ਸਾਲਾਂ ਦੀਆਂ ਜ਼ਰੂਰਤਾਂ ਦਾ ਮੁੱਲਾਂਕਣ ਕਰਦੇ ਹੋਏ ਵੀ ਬਣਾਏ ਜਾ ਰਹੇ ਹਨ।  ਯਾਨੀ ਜੋ ਅੱਜ ਇਨਵੈਸਟਮੈਂਟ ਹੋ ਰਹੀ ਹੈ,  ਉਸ ਨਾਲ ਸਾਡੇ ਸ਼ਹਿਰਾਂ ਨੂੰ ਆਉਣ ਵਾਲੇ ਕਈ ਸਾਲਾਂ ਤੱਕ ਬਿਹਤਰ ਸੁਵਿਧਾਵਾਂ ਮਿਲਣਗੀ।  

 

ਭਾਈਓ ਅਤੇ ਭੈਣੋਂ, 

 

ਪਹਿਲਾਂ ਦੀਆਂ ਸਰਕਾਰਾਂ ਦੀ ਜੋ ਅਪ੍ਰੋਚ ਸੀ,  ਸਾਡੀ ਸਰਕਾਰ ਕਿਵੇਂ ਕੰਮ ਕਰ ਰਹੀ ਹੈ,  ਇਸ ਦਾ ਬਿਹਤਰੀਨ ਉਦਾਹਰਣ, ਕੀ ਫਰਕ ਸੀ ਇਹ ਭਲੀ ਭਾਂਤ ਦੇਸ਼ ਵਿੱਚ ਮੈਟਰੋ ਨੈੱਟਵਰਕ  ਦੇ ਵਿਸਤਾਰ ਤੋਂ ਪਤਾ ਚਲਦਾ ਹੈ।  2014 ਤੋਂ ਪਹਿਲਾਂ  ਦੇ 10-12 ਸਾਲ ਵਿੱਚ ਸਿਰਫ ਸਵਾ 2 ਸੌ ਕਿਲੋਮੀਟਰ ਮੈਟਰੋ ਲਾਈਨ ਅਪਰੇਸ਼ਨਲ ਹੋਈ ਸੀ।  ਉੱਥੇ ਹੀ ਬੀਤੇ 6 ਸਾਲ ਵਿੱਚ ਸਾਢੇ 4 ਸੌ ਕਿਲੋਮੀਟਰ ਤੋਂ ਜ਼ਿਆਦਾ ਮੈਟਰੋ ਨੈੱਟਵਰਕ ਚਾਲੂ ਹੋ ਚੁੱਕਿਆ ਹੈ।  ਇਸ ਸਮੇਂ ਦੇਸ਼  ਦੇ 27 ਸ਼ਹਿਰਾਂ ਵਿੱਚ 1000 ਕਿਲੋਮੀਟਰ ਤੋਂ ਜ਼ਿਆਦਾ  ਦੇ ਨਵੇਂ ਮੈਟਰੋ ਨੈੱਟਵਰਕ ‘ਤੇ ਕੰਮ ਚਲ ਰਿਹਾ ਹੈ।  

 

ਸਾਥੀਓ, 

 

ਇੱਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਮੈਟਰੋ  ਦੇ ਨਿਰਮਾਣ ਨੂੰ ਲੈ ਕੇ ਕੋਈ ਆਧੁਨਿਕ ਸੋਚ ਨਹੀਂ ਸੀ।  ਦੇਸ਼ ਦੀ ਕੋਈ ਮੈਟਰੋ ਪਾਲਿਸੀ ਵੀ ਨਹੀਂ ਸੀ।  ਨਤੀਜਾ ਇਹ ਹੋਇਆ ਕਿ ਅਲੱਗ-ਅਲੱਗ ਸ਼ਹਿਰਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਮੈਟਰੋ,  ਅਲੱਗ-ਅਲੱਗ ਤਕਨੀਕ ਅਤੇ ਵਿਵਸਥਾ ਵਾਲੀ ਮੈਟਰੋ ਬਣਨ ਲਗੀਆਂ।  ਦੂਸਰੀ ਦਿੱਕਤ ਇਹ ਸੀ ਕਿ ਸ਼ਹਿਰ  ਦੇ ਬਾਕੀ ਟ੍ਰਾਂਸਪੋਰਟ ਸਿਸਟਮ ਦਾ ਮੈਟਰੋ  ਦੇ ਨਾਲ ਕੋਈ ਤਾਲਮੇਲ ਹੀ ਨਹੀਂ ਸੀ।  ਅੱਜ ਅਸੀਂ ਸ਼ਹਿਰਾਂ  ਦੇ transportation ਨੂੰ ਇੱਕ integrated system  ਦੇ ਤੌਰ ‘ਤੇ ਵਿਕਸਿਤ ਕਰ ਰਹੇ ਹਾਂ।  ਯਾਨੀ,  ਬੱਸ,  ਮੈਟਰੋ,  ਰੇਲ ਸਭ ਆਪਣੇ-ਆਪਣੇ ਹਿਸਾਬ ਨਾਲ ਨਾ ਦੌੜਨ,  ਬਲਕਿ ਇੱਕ ਸਮੂਹਿਕ ਵਿਵਸਥਾ  ਦੇ ਤੌਰ ‘ਤੇ ਕੰਮ ਕਰਨ,  ਇੱਕ-ਦੂਸਰੇ ਦੇ ਪੂਰਕ ਬਣਨ।  ਇੱਥੇ ਅਹਿਮਦਾਬਾਦ ਮੈਟਰੋ ਵਿੱਚ ਹੀ ਜੋ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ,  ਜਦੋਂ ਮੈਂ ਉੱਥੇ ਆਇਆ ਸੀ,  ਲਾਂਚ ਹੋਇਆ ਸੀ,  ਉਹ ਭਵਿੱਖ ਵਿੱਚ ਇਸ ਇੰਟੀਗ੍ਰੇਸ਼ਨ ਵਿੱਚ ਹੋਰ ਮਦਦ ਕਰਨ ਜਾ ਰਿਹਾ ਹੈ।  

 

ਸਾਥੀਓ, 

 

ਸਾਡੇ ਸ਼ਹਿਰਾਂ ਦੀ ਅੱਜ ਦੀ ਕੀ ਜ਼ਰੂਰਤ ਹੈ ਅਤੇ ਆਉਣ ਵਾਲੇ 10-20 ਸਾਲਾਂ ਵਿੱਚ ਕੀ ਜ਼ਰੂਰਤ ਹੋਵੇਗੀ,  ਇਸ ਵਿਜ਼ਨ ਨੂੰ ਲੈ ਕੇ ਅਸੀਂ ਕੰਮ ਸ਼ੁਰੂ ਕੀਤਾ।  ਹੁਣ ਜਿਵੇਂ ਸੂਰਤ ਅਤੇ ਗਾਂਧੀਨਗਰ ਨੂੰ ਹੀ ਲੈ ਲਓ।  ਦੋ ਦਹਾਕੇ ਪਹਿਲਾਂ ਸੂਰਤ ਦੀ ਚਰਚਾ ਇਸ ਦੇ ਵਿਕਾਸ ਤੋਂ ਵੀ ਜ਼ਿਆਦਾ ਪਲੇਗ ਜਿਹੀ ਮਹਾਮਾਰੀ ਦੇ ਲਈ ਹੁੰਦੀ ਸੀ।  ਲੇਕਿਨ ਸੂਰਤਵਾਸੀਆਂ ਵਿੱਚ ਸਾਰਿਆਂ ਨੂੰ ਗਲੇ ਲਗਾਉਣ ਦਾ ਜੋ ਸੁਭਾਵਿਕ ਗੁਣ ਹੈ,  ਉਸ ਨੇ ਸਥਿਤੀਆਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ।  ਅਸੀਂ ਹਰ ਉੱਦਮ ਨੂੰ ਗਲੇ ਲਗਾਉਣ ਵਾਲੀ Surat Spirit ‘ਤੇ ਬਲ ਦਿੱਤਾ।  ਅੱਜ ਸੂਰਤ ਆਬਾਦੀ  ਦੇ ਲਿਹਾਜ਼ ਨਾਲ ਇੱਕ ਤਰਫ ਦੇਸ਼ ਦਾ 8ਵਾਂ ਵੱਡਾ ਸ਼ਹਿਰ ਹੈ,  ਲੇਕਿਨ ਦੁਨੀਆ ਦਾ ਚੌਥਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੁੰਦਾ ਸ਼ਹਿਰ ਵੀ ਹੈ।  ਦੁਨੀਆ  ਦੇ ਹਰ 10 ਹੀਰਿਆਂ ਵਿੱਚੋਂ 9 ਸੂਰਤ ਵਿੱਚ ਤਰਾਸ਼ੇ ਜਾਂਦੇ ਹਨ।  ਅੱਜ ਦੇਸ਼ ਵਿੱਚ ਕੁੱਲ Man made Fabric ਦਾ 40% ਅਤੇ Man- made Fiber ਦਾ ਕਰੀਬ 30% Production ਸਾਡੇ ਸੂਰਤ ਵਿੱਚ ਹੁੰਦਾ ਹੈ।  ਅੱਜ ਸੂਰਤ ਦੇਸ਼ ਦਾ ਦੂਸਰਾ ਸਭ ਤੋਂ ਸਵੱਛ ਸ਼ਹਿਰ ਹੈ।  

 

ਭਾਈਓ ਅਤੇ ਭੈਣੋਂ,

 

ਇਹ ਸਭ ਕੁਝ ਇੱਕ ਬਿਹਤਰ ਪਲਾਨਿੰਗ ਅਤੇ ਸੰਪੂਰਨਤਾ ਦੀ ਸੋਚ  ਦੇ ਨਾਲ ਸੰਭਵ ਹੋ ਸਕਿਆ ਹੈ।  ਪਹਿਲਾਂ ਸੂਰਤ ਵਿੱਚ ਕਰੀਬ 20% ਆਬਾਦੀ ਝੁੱਗੀਆਂ ਵਿੱਚ ਰਹਿੰਦੀ ਸੀ,  ਹੁਣ ਗ਼ਰੀਬਾਂ ਨੂੰ ਪੱਕੇ ਘਰ ਮਿਲਣ ਨਾਲ ਇਹ ਘਟ ਕੇ 6% ਰਹਿ ਗਈ ਹੈ।  ਸ਼ਹਿਰ ਨੂੰ ਭੀੜਭਾੜ ਤੋਂ ਮੁਕਤ ਕਰਨ ਲਈ ਬਿਹਤਰ ਟ੍ਰੈਫਿਕ ਮੈਨੇਜਮੈਂਟ ਤੋਂ ਲੈ ਕੇ ਅਨੇਕ ਦੂਜੇ ਕਦਮ ਉਠਾਏ।  ਅੱਜ ਸੂਰਤ ਵਿੱਚ 100 ਤੋਂ ਜ਼ਿਆਦਾ ਪੁਲ਼ ਹਨ,  ਜਿਨ੍ਹਾਂ ਵਿਚੋਂ 80 ਤੋਂ ਜ਼ਿਆਦਾ ਬੀਤੇ 20 ਸਾਲਾਂ ਵਿੱਚ ਬਣਾਏ ਗਏ ਹਨ ਅਤੇ 8 ਪੁਲ਼ਾਂ ਦਾ ਨਿਰਮਾਣ ਜਾਰੀ ਵੀ ਹੈ।  ਇਸੇ ਤਰ੍ਹਾਂ ਸੀਵੇਜ ਟ੍ਰੀਟਮੈਂਟ ਪਲਾਂਟਸ,  ਇਸ ਦੀ ਕਪੈਸਿਟੀ ਵਧਾਈ ਗਈ।  ਅੱਜ ਸੂਰਤ ਵਿੱਚ ਕਰੀਬ ਇੱਕ ਦਰਜਨ ਸੀਵੇਜ ਟ੍ਰੀਟਮੈਂਟ ਪਲਾਂਟਸ ਹਨ।  ਸੀਵੇਜ ਟ੍ਰੀਟਮੈਂਟ ਨਾਲ ਹੀ ਸੂਰਤ ਨੂੰ ਅੱਜ ਕਰੀਬ 100 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋ ਰਹੀ ਹੈ।  ਬੀਤੇ ਸਾਲਾਂ ਵਿੱਚ ਸੂਰਤ ਵਿੱਚ ਬਿਹਤਰੀਨ ਆਧੁਨਿਕ ਹਸਪਤਾਲਾਂ ਦਾ ਨਿਰਮਾਣ ਕੀਤਾ ਗਿਆ।  ਇਨ੍ਹਾਂ ਸਾਰੇ ਯਤਨਾਂ ਨਾਲ ਸੂਰਤ ਵਿੱਚ Ease of Living ਬਿਹਤਰ ਹੋਈ।  ਅੱਜ ਅਸੀਂ ਦੇਖਦੇ ਹਾਂ ਕਿ ਸੂਰਤ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਕਿਤਨਾ ਬਿਹਤਰ ਉਦਾਹਰਣ ਹੈ।  ਇੱਥੇ ਸਾਨੂੰ ਪੂਰਵਾਂਚਲ,  ਓਡੀਸ਼ਾ,  ਝਾਰਖੰਡ,  ਪੱਛਮ ਬੰਗਾਲ,  ਨੌਰਥ ਈਸਟ,  ਦੇਸ਼  ਦੇ ਕੋਨੇ-ਕੋਨੇ ਤੋਂ ਆਪਣੀ ਕਿਸਮਤ ਚਮਕਾਉਣ ਲਈ ਆਏ ਹੋਏ ਲੋਕ,  ਸਾਡੇ ਉੱਦਮੀ ਲੋਕ, ਸ਼ਿਸ਼ਟ ਅਤੇ ਸਮਰਪਣ  ਦੇ ਨਾਲ ਲਗੇ ਹੋਏ ਲੋਕ,  ਇੱਕ ਤਰ੍ਹਾਂ ਨਾਲ ਜੀਉਂਦਾ-ਜਾਗਦਾ ਸੁਪਨਿਆਂ ਨਾਲ ਭਰਿਆ ਹੋਇਆ ਲਘੂ ਭਾਰਤ ਸੂਰਤ ਦੀ ਧਰਤੀ ‘ਤੇ ਪਨਪਿਆ ਹੈ।  ਇਹ ਸਾਰੇ ਸਾਥੀ ਮਿਲ ਕੇ ਸੂਰਤ  ਦੇ ਵਿਕਾਸ ਨੂੰ ਨਵੀਂ ਬੁਲੰਦੀ ਦੇਣ ਲਈ ਕੰਮ ਕਰ ਰਹੇ ਹਨ।  

 

ਸਾਥੀਓ, 

 

ਇਸੇ ਤਰ੍ਹਾਂ ਗਾਂਧੀਨਗਰ,  ਪਹਿਲਾਂ ਦੀ ਉਸ ਦੀ ਪਹਿਚਾਣ ਕੀ ਹੁੰਦੀ ਸੀ।  ਇਹ ਸ਼ਹਿਰ ਸਰਕਾਰੀ ਨੌਕਰੀ ਕਰਨ ਵਾਲਿਆਂ ਦਾ,  ਰਿਟਾਇਰਡ ਲੋਕਾਂ ਦਾ ਇੱਕ ਤਰ੍ਹਾਂ ਨਾਲ ਢਿੱਲਾ-ਢਾਲਾ,  ਸੁਸਤ ,  ਅਜਿਹਾ ਇੱਕ ਖੇਤਰ ਬਣ ਗਿਆ ਸੀ,  ਉਸ ਨੂੰ ਸ਼ਹਿਰ ਹੀ ਨਹੀਂ ਕਹਿ ਸਕਦੇ  ਸੀ।  ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਗਾਂਧੀਨਗਰ ਦੀ ਇਸ ਛਵੀ ਨੂੰ ਤੇਜ਼ੀ ਨਾਲ ਬਦਲਦੇ ਹੋਏ ਦੇਖਿਆ ਹੈ।  ਹੁਣ ਜਿੱਥੇ ਕਿਤੇ ਵੀ ਜਾਓਗੇ,  ਗਾਂਧੀਨਗਰ ਵਿੱਚ ਤੁਹਾਨੂੰ ਯੁਵਾ ਦਿਖਣਗੇ,  ਨੌਜਵਾਨ ਦਿਖਣਗੇ,  ਸੁਪਨਿਆਂ ਦਾ ਅੰਬਾਰ ਦਿਖੇਗਾ।  ਅੱਜ ਗਾਂਧੀਨਗਰ ਦੀ ਪਹਿਚਾਣ ਹੈ- IIT ਗਾਂਧੀਨਗਰ,  ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ,  National Forensic Science University,  ਰਕਸ਼ਾ ਸ਼ਕਤੀ University,  NIFT.  ਅੱਜ ਗਾਂਧੀਨਗਰ ਦੀ ਪਹਿਚਾਣ ਹੈ- Pandit Deendayal Petroleum University,  Indian Institute of Teacher Education,  Dhirubhai Ambani Institute of Information and Communication Technology,  National Institute of Design  ( NID ),  ਬਾਈਸੇਗ।  ਅਣਗਿਣਤ,  ਅਣਗਿਣਤ ਮੈਂ ਕਹਿ ਸਕਦਾ ਹਾਂ।  

 

ਇਤਨੇ ਘੱਟ ਸਮੇਂ ਵਿੱਚ ਭਾਰਤ ਦੀ ਕਿਸਮਤ ਘੜਨ ਵਾਲੇ ਲੋਕਾਂ ਦਾ ਘੜਨਾ ਨਿਰਮਾਣ ਕਾਰਜ ਗਾਂਧੀਨਗਰ ਦੀ ਧਰਤੀ ‘ਤੇ ਹੋ ਰਿਹਾ ਹੈ।  ਇਨ੍ਹਾਂ ਸੰਸਥਾਨਾਂ ਨਾਲ ਕੇਵਲ ਸਿੱਖਿਆ  ਦੇ ਖੇਤਰ ਵਿੱਚ ਹੀ ਪਰਿਵਰਤਨ ਨਹੀਂ ਆਇਆ ਬਲਕਿ ਇਨ੍ਹਾਂ ਸੰਸਥਾਨਾਂ  ਦੇ ਨਾਲ ਨਾਲ ਕੰਪਨੀਆਂ  ਦੇ ਕੈਂਪਸ ਵੀ ਇੱਥੇ ਆਉਣੇ ਸ਼ੁਰੂ ਹੋਏ,  ਗਾਂਧੀਨਗਰ ਵਿੱਚ ਨੌਜਵਾਨਾਂ ਲਈ ਰੋਜ਼ਗਾਰ  ਦੇ ਅਵਸਰ ਵਧੇ।  ਇਸੇ ਤਰ੍ਹਾਂ,  ਗਾਂਧੀਨਗਰ ਵਿੱਚ ਮਹਾਤਮਾ ਮੰਦਿਰ,  conference tourism ਨੂੰ ਵੀ ਵਧਾ ਰਿਹਾ ਹੈ।  ਹੁਣ professionals,  diplomats,  thinkers ਅਤੇ leaders ਇੱਥੇ ਆਉਂਦੇ ਹਨ,  ਕਾਨਫਰੰਸ ਕਰਦੇ ਹਨ।  ਇਸ ਨਾਲ ਸ਼ਹਿਰ ਨੂੰ ਇੱਕ ਨਵੀਂ ਪਹਿਚਾਣ ਵੀ ਮਿਲੀ ਹੈ ਅਤੇ ਇੱਕ ਨਵੀਂ ਦਿਸ਼ਾ ਵੀ ਮਿਲੀ ਹੈ।  ਅੱਜ ਗਾਂਧੀ ਨਗਰ  ਦੇ ਸਿੱਖਿਆ ਸੰਸਥਾਨਾਂ,  ਆਧੁਨਿਕ ਰੇਲਵੇ ਸਟੇਸ਼ਨ,  ਗਿਫਟ ਸਿਟੀ,  ਅਜਿਹੇ ਪ੍ਰੋਜੈਕਟਸ,  ਇਨਫ੍ਰਾ  ਦੇ ਅਨੇਕ ਆਧੁਨਿਕ ਪ੍ਰੋਜੈਕਟਸ,  ਇਸ ਨੇ ਗਾਂਧੀਨਗਰ ਨੂੰ ਜੀਵੰਤ ਕਰ ਦਿੱਤਾ ਹੈ,  ਇੱਕ ਤਰ੍ਹਾਂ ਨਾਲ ਸਵਪਨਿਲ ਸ਼ਹਿਰ ਬਣਾ ਦਿੱਤਾ ਹੈ।  

 

ਸਾਥੀਓ, 

 

ਗਾਂਧੀਨਗਰ  ਦੇ ਨਾਲ ਹੀ ਅਹਿਮਦਾਬਾਦ ਵਿੱਚ ਹੀ ਅਜਿਹੇ ਅਨੇਕਾਂ ਪ੍ਰੋਜੈਕਟਾਂ ਹਨ ਜੋ ਅੱਜ ਸ਼ਹਿਰ ਦੀ ਪਹਿਚਾਣ ਬਣ ਚੁੱਕੇ ਹਨ।  ਸਾਬਰਮਤੀ ਰਿਵਰ ਫਰੰਟ ਹੋਵੇ,  ਕਾਂਕਰੀਆ ਲੇਕ-ਫਰੰਟ ਹੋਵੇ,  ਵਾਟਰ ਏਅਰੋਡਰਮ ਹੋਵੇ,  ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ ਹੋਵੇ,  ਮੋਟੇਰਾ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਸਟੇਡੀਅਮ ਹੋਵੇ,  ਸਰਖੇਜ ਦਾ ਛੇ ਲੇਨ - ਗਾਂਧੀਨਗਰ ਹਾਈਵੇ ਹੋਵੇ,  ਅਨੇਕ ਪ੍ਰੋਜੈਕਟਸ ਬੀਤੇ ਵਰ੍ਹਿਆਂ ਵਿੱਚ ਬਣੇ ਹਨ।  ਇੱਕ ਤਰ੍ਹਾਂ ਨਾਲ ਅਹਿਮਦਾਬਾਦ ਦੀ ਪੌਰਾਣਿਕਤਾ ਨੂੰ ਬਣਾਈ ਰੱਖਦੇ ਹੋਏ,  ਸ਼ਹਿਰ ਨੂੰ ਆਧੁਨਿਕਤਾ ਦਾ ਕਵਰ ਪਹਿਨਾਇਆ ਜਾ ਰਿਹਾ ਹੈ।  ਅਹਿਮਦਾਬਾਦ ਨੂੰ ਭਾਰਤ ਦਾ ਪਹਿਲਾ World Heritage City ਐਲਾਨਿਆ ਗਿਆ ਹੈ।  ਹੁਣ ਅਹਿਮਦਾਬਾਦ  ਦੇ ਪਾਸ ਧੋਲੇਰਾ ਵਿੱਚ ਨਵਾਂ ਏਅਰਪੋਰਟ ਵੀ ਬਣਨ ਵਾਲਾ ਹੈ।  ਇਸ ਏਅਰਪੋਰਟ ਨੂੰ ਅਹਿਮਦਾਬਾਦ ਨਾਲ ਕਨੈਕਟ ਕਰਨ ਲਈ ਅਹਿਮਦਾਬਾਦ-ਧੋਲੇਰਾ ਮੋਨੋਰੇਲ ਨੂੰ ਵੀ ਹਾਲ ਵਿੱਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।  ਇਸੇ ਤਰ੍ਹਾਂ ਅਹਿਮਦਾਬਾਦ ਅਤੇ ਸੂਰਤ ਨੂੰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਨਾਲ ਜੋੜਨ ਵਾਲੀ ਬੁਲੇਟ ਟ੍ਰੇਨ ‘ਤੇ ਵੀ ਕੰਮ ਪ੍ਰਗਤੀ ‘ਤੇ ਹੈ।   

 

ਸਾਥੀਓ, 

 

ਗੁਜਰਾਤ  ਦੇ ਸ਼ਹਿਰਾਂ  ਦੇ ਨਾਲ-ਨਾਲ ਗ੍ਰਾਮੀਣ ਵਿਕਾਸ ਵਿੱਚ ਵੀ ਬੀਤੇ ਸਾਲਾਂ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ।  ਵਿਸ਼ੇਸ਼ ਰੂਪ ਨਾਲ ਪਿੰਡਾਂ ਵਿੱਚ ਸੜਕ,  ਬਿਜਲੀ,  ਪਾਣੀ ਦੀ ਸਥਿਤੀ ਵਿੱਚ ਕਿਵੇਂ ਬੀਤੇ 2 ਦਹਾਕਿਆਂ ਵਿੱਚ ਸੁਧਾਰ ਆਇਆ ਹੈ,  ਉਹ ਗੁਜਰਾਤ ਦੀ ਵਿਕਾਸ ਯਾਤਰਾ ਦਾ ਬਹੁਤ ਅਹਿਮ ਅਧਿਆਇ ਹੈ।  ਅੱਜ ਗੁਜਰਾਤ  ਦੇ ਹਰ ਪਿੰਡ ਵਿੱਚ All Weather Road ਕਨੈਕਟੀਵਿਟੀ ਹੈ,  ਕਬਾਇਲੀ ਖੇਤਰਾਂ  ਦੇ ਪਿੰਡਾਂ ਵਿੱਚ ਵੀ ਬਿਹਤਰ ਸੜਕਾਂ ਹਨ।

 

ਸਾਥੀਓ, 

 

ਸਾਡੇ ਵਿੱਚੋਂ ਜ਼ਿਆਦਾਤਰ ਨੇ ਉਹ ਦੌਰ ਦੇਖਿਆ ਹੈ ਜਦੋਂ ਗੁਜਰਾਤ  ਦੇ ਪਿੰਡਾਂ ਤੱਕ ਟ੍ਰੇਨ ਅਤੇ ਟੈਂਕਰਾਂ ਰਾਹੀਂ ਪਾਣੀ ਪੰਹੁਚਾਉਣਾ ਪੈਂਦਾ ਸੀ।  ਅੱਜ ਗੁਜਰਾਤ  ਦੇ ਹਰ ਪਿੰਡ ਤੱਕ ਪਾਣੀ ਪਹੁੰਚ ਚੁੱਕਿਆ ਹੈ।  ਇਤਨਾ ਹੀ ਨਹੀਂ ਹੁਣ ਕਰੀਬ 80% ਘਰਾਂ ਵਿੱਚ ਨਲ ਰਾਹੀਂ ਪਾਣੀ ਪਹੁੰਚ ਰਿਹਾ ਹੈ।  ਜਲ ਜੀਵਨ ਮਿਸ਼ਨ  ਤਹਿਤ ਰਾਜ ਵਿੱਚ 10 ਲੱਖ ਨਵੇਂ ਪਾਣੀ  ਦੇ ਕਨੈਕਸ਼ਨ ਦਿੱਤੇ ਗਏ ਹਨ।  ਬਹੁਤ ਜਲਦੀ ਗੁਜਰਾਤ  ਦੇ ਹਰ ਘਰ ਤੱਕ ਨਲ ਰਾਹੀਂ ਪਾਣੀ ਪਹੁੰਚਣ  ਵਾਲਾ ਹੈ।  ਸਿਰਫ ਪੀਣ ਦਾ ਪਾਣੀ ਹੀ ਨਹੀਂ,  ਬਲਕਿ ਸਿੰਚਾਈ ਲਈ ਵੀ ਅੱਜ ਗੁਜਰਾਤ  ਦੇ ਉਨ੍ਹਾਂ ਖੇਤਰਾਂ ਤੱਕ ਪਾਣੀ ਪਹੁੰਚਿਆ ਹੈ,  ਜਿੱਥੇ ਕਦੇ ਸਿੰਚਾਈ ਦੀ ਸੁਵਿਧਾ ਅਸੰਭਵ ਮੰਨੀ ਜਾਂਦੀ ਸੀ,  ਸੁਪਨੇ ਵਿੱਚ ਵੀ ਕੋਈ ਸੋਚਦਾ ਨਹੀਂ ਸੀ।  ਸਰਦਾਰ ਸਰੋਵਰ ਡੈਮ ਹੋਵੇ,  ਸੌਉਨੀ ਯੋਜਨਾ ਹੋਵੇ,  ਵਾਟਰ ਗ੍ਰਿੱਡਸ ਦਾ ਨੈੱਟਵਰਕ ਹੋਵੇ,  ਗੁਜਰਾਤ  ਦੇ ਸੋਕਾ ਗ੍ਰਸਤ ਖੇਤਰਾਂ ਨੂੰ ਹਰਿਤ ਕਰਨ ਲਈ ਬਹੁਤ ਵਿਆਪਕ ਕੰਮ ਕੀਤਾ ਗਿਆ ਹੈ।  ਮਾਂ ਨਰਮਦਾ ਦਾ ਪਾਣੀ ਹੁਣ ਸੈਂਕੜੇ ਕਿਲੋਮੀਟਰ ਦੂਰ ਕੱਛ ਤੱਕ ਪਹੁੰਚ ਰਿਹਾ ਹੈ।  ਮਾਈਕ੍ਰੋ-ਇਰੀਗੇਸ਼ਨ  ਦੇ ਮਾਮਲੇ ਵਿੱਚ ਵੀ ਗੁਜਰਾਤ ਦੇਸ਼  ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਹੈ।  

 

ਭਾਈਓ ਅਤੇ ਭੈਣੋਂ, 

 

ਗੁਜਰਾਤ ਵਿੱਚ ਕਦੇ ਬਿਜਲੀ ਦੀ ਵੀ ਭਾਰੀ ਸਮੱਸਿਆ ਰਹਿੰਦੀ ਸੀ।  ਪਿੰਡਾਂ ਵਿੱਚ ਤਾਂ ਹੋਰ ਸੰਕਟ ਭਿਆਨਕ ਸੀ।  ਅੱਜ ਗੁਜਰਾਤ ਵਿੱਚ ਲੋੜੀਂਦੀ ਬਿਜਲੀ ਵੀ ਹੈ ਅਤੇ ਸੌਰ ਊਰਜਾ  ਦੇ ਨਿਰਮਾਣ ਵਿੱਚ ਦੇਸ਼ ਦਾ ਮੋਹਰੀ ਰਾਜ ਵੀ ਹੈ।  ਕੁਝ ਦਿਨ ਪਹਿਲਾਂ ਹੀ ਕੱਛ ਵਿੱਚ ਦੁਨੀਆ  ਦੇ ਸਭ ਤੋਂ ਵੱਡੇ renewable energy  ਦੇ ਪਲਾਂਟ ਲਈ ਕੰਮ ਸ਼ੁਰੂ ਹੋਇਆ ਹੈ।  ਜਿਸ ਵਿੱਚ Solar ਵੀ ਹੈ,  Wind  ਵੀ ਹੈ।  ਅੱਜ ਕਿਸਾਨਾਂ ਤੱਕ ਸਰਵੋਦਯ ਯੋਜਨਾ ਤਹਿਤ ਸਿੰਚਾਈ ਲਈ ਅਲੱਗ ਤੋਂ ਬਿਜਲੀ ਦੇਣ ਵਾਲਾ ਗੁਜਰਾਤ ਪਹਿਲਾ ਰਾਜ ਬਣ ਰਿਹਾ ਹੈ।  ਆਰੋਗਯ  ਦੇ ਖੇਤਰ ਵਿੱਚ ਗੁਜਰਾਤ ਨੇ ਪਿੰਡ-ਪਿੰਡ ਵਿੱਚ ਸਿਹਤ ਸੇਵਾਵਾਂ ਨੂੰ ਲਗਾਤਾਰ ਸਸ਼ਕਤ ਕੀਤਾ ਹੈ।  ਬੀਤੇ 6 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੇਵਾ ਨਾਲ ਜੁੜੀਆਂ ਯੋਜਨਾਵਾਂ ਸ਼ੁਰੂ ਹੋਈਆਂ ਹਨ,  ਉਨ੍ਹਾਂ ਦਾ ਵੀ ਲਾਭ ਗੁਜਰਾਤ ਨੂੰ ਬਹੁਤ ਵਿਆਪਕ ਰੂਪ ਨਾਲ ਮਿਲ ਰਿਹਾ ਹੈ।  ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਗੁਜਰਾਤ  ਦੇ 21 ਲੱਖ ਲੋਕਾਂ ਨੂੰ ਮੁਫਤ ਇਲਾਜ ਮਿਲਿਆ ਹੈ।  ਸਸਤੀਆਂ ਦਵਾਈਆਂ ਦੇਣ ਵਾਲੇ ਸਵਾ 5 ਸੌ ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਅੱਜ ਗੁਜਰਾਤ ਵਿੱਚ ਕਾਰਜਸ਼ੀਲ ਹਨ।  ਇਨ੍ਹਾਂ ਵਿੱਚੋਂ ਲਗਭਗ 100 ਕਰੋੜ ਰੁਪਏ ਦੀ ਬੱਚਤ ਗੁਜਰਾਤ  ਦੇ ਆਮ ਪਰਿਵਾਰਾਂ,  ਖਾਸ ਕਰਕੇ ਮੱਧ ਵਰਗ,  ਨਿਮਨ ਵਰਗ  ਦੇ ਪਰਿਵਾਰ,  ਜੇਕਰ ਉਨ੍ਹਾਂ  ਦੇ  ਘਰ ਵਿੱਚ ਬਿਮਾਰੀ ਹੈ ਤਾਂ ਸਿਰਫ ਇਸ ਦੇ ਕਾਰਨ ਸੌ ਕਰੋੜ ਰੁਪਏ ਜਿਹੀ ਰਕਮ ਉਨ੍ਹਾਂ ਦੀ ਜੇਬ ਵਿੱਚ ਬਚੀ ਹੈ।  ਗ੍ਰਾਮੀਣ ਗ਼ਰੀਬਾਂ ਨੂੰ ਸਸਤੇ ਘਰ ਦਿਵਾਉਣ ਵਿੱਚ ਵੀ ਗੁਜਰਾਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।  ਪੀਐੱਮ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ ਗੁਜਰਾਤ ਦੇ ਪਿੰਡਾਂ ਵਿੱਚ ਢਾਈ ਲੱਖ ਤੋਂ ਜ਼ਿਆਦਾ ਘਰ ਬਣਾਏ ਗਏ ਹਨ।  ਇਸੇ ਤਰ੍ਹਾਂ ਸਵੱਛ ਭਾਰਤ ਮਿਸ਼ਨ  ਤਹਿਤ ਗੁਜਰਾਤ  ਦੇ ਪਿੰਡਾਂ ਵਿੱਚ 35 ਲੱਖ ਤੋਂ ਜ਼ਿਆਦਾ ਪਖਾਨਿਆਂ ਦਾ ਨਿਰਮਾਣ ਹੋਇਆ ਹੈ।  ਗੁਜਰਾਤ  ਦੇ ਪਿੰਡਾਂ  ਦੇ ਵਿਕਾਸ ਲਈ ਕਿਤਨੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ,  ਇਸ ਦਾ ਇੱਕ ਹੋਰ ਉਦਾਹਰਣ ਹੈ ਡਿਜੀਟਲ ਸੇਵਾ ਸੇਤੂ।  ਇਸ ਦੇ ਮਾਧਿਅਮ ਨਾਲ ਰਾਸ਼ਨ ਕਾਰਡ,  ਜ਼ਮੀਨ ਨਾਲ ਜੁੜੇ ਕਾਗਜ਼,  ਪੈਨਸ਼ਨ ਸਕੀਮਾਂ,  ਕਈ ਹੋਰ ਤਰ੍ਹਾਂ  ਦੇ ਸਰਟੀਫਿਕੇਟ,  ਅਜਿਹੀਆਂ ਅਨੇਕ ਸੇਵਾਵਾਂ ਪਿੰਡਾਂ  ਦੇ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।  ਇਹ ਸੇਤੂ ਪਿਛਲੇ ਸਾਲ ਅਕਤੂਬਰ ਵਿੱਚ ਹੀ ਲਾਂਚ ਕੀਤਾ ਗਿਆ ਸੀ,  ਯਾਨੀ ਚਾਰ-ਪੰਜ ਮਹੀਨੇ ਪਹਿਲਾਂ।  ਅਤੇ  ਮੈਨੂੰ ਦੱਸਿਆ ਗਿਆ ਹੈ ਕਿ ਜਲਦੀ ਹੀ ਇਹ ਡਿਜੀਟਲ ਸੇਤੂ 8 ਹਜ਼ਾਰ ਪਿੰਡਾਂ ਤੱਕ ਪਹੁੰਚਣ ਵਾਲਾ ਹੈ।  ਇਸ ਦੇ ਮਾਧਿਅਮ ਨਾਲ 50 ਤੋਂ ਅਧਿਕ ਸਰਕਾਰੀ ਸੇਵਾਵਾਂ ਪਿੰਡਾਂ  ਦੇ ਲੋਕਾਂ ਤੱਕ ਸਿੱਧੀਆਂ ਪਹੁੰਚਣਗੀਆਂ।  ਮੈਂ ਇਸ ਕਾਰਜ ਲਈ ਗੁਜਰਾਤ ਸਰਕਾਰ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।   

 

ਸਾਥੀਓ,  

 

ਅੱਜ ਭਾਰਤ ‍ਆਤਮਵਿਸ਼ਵਾਸ  ਦੇ ਨਾਲ ਫੈਸਲੇ ਲੈ ਰਿਹਾ ਹੈ,  ਉਨ੍ਹਾਂ ‘ਤੇ ਤੇਜ਼ੀ ਨਾਲ ਅਮਲ ਵੀ ਕਰ ਰਿਹਾ ਹੈ।  ਅੱਜ ਭਾਰਤ ਸਿਰਫ ਬੜਾ ਹੀ ਨਹੀਂ ਕਰ ਰਿਹਾ ਹੈ,  ਅੱਜ ਭਾਰਤ ਬਿਹਤਰ ਵੀ ਕਰ ਰਿਹਾ ਹੈ।  ਅੱਜ ਦੁਨੀਆ ਦੀ ਸਭ ਤੋਂ ਬੜੀ ਪ੍ਰਤਿਮਾ ਭਾਰਤ ਵਿੱਚ ਹੈ।  ਅੱਜ ਦੁਨੀਆ ਦਾ ਸਭ ਤੋਂ ਬੜਾ Affordable Housing Program ਭਾਰਤ ਵਿੱਚ ਚਲ ਰਿਹਾ ਹੈ।  ਅੱਜ ਦੁਨੀਆ ਦਾ ਸਭ ਤੋਂ ਬੜਾ Healthcare Assurance Program ਵੀ ਭਾਰਤ ਵਿੱਚ ਚਲ ਰਿਹਾ ਹੈ।  6 ਲੱਖ ਪਿੰਡਾਂ ਨੂੰ ਤੇਜ਼ ਇੰਟਰਨੈੱਟ ਨਾਲ ਜੋੜਨ ਦਾ ਵਿਰਾਟ ਕੰਮ ਵੀ ਭਾਰਤ ਵਿੱਚ ਹੀ ਹੋ ਰਿਹਾ ਹੈ।  ਅਤੇ ਪਰਸੋਂ ਹੀ ਕੋਰੋਨਾ ਸੰਕ੍ਰਮਣ  ਦੇ ਵਿਰੁੱਧ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਵੀ ਭਾਰਤ ਵਿੱਚ ਹੀ ਸ਼ੁਰੂ ਹੋਇਆ ਹੈ। ਇੱਥੇ ਗੁਜਰਾਤ ਵਿੱਚ ਹੀ ਬੀਤੇ ਦਿਨੀਂ ਦੋ ਅਜਿਹੇ ਕੰਮ ਪੂਰੇ ਹੋਏ ਜਿਨ੍ਹਾਂ ਦਾ ਮੈਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਨਾ ਚਾਹੁੰਦਾ ਹਾਂ। ਇਹ ਉਦਾਹਰਣ ਹਨ ਕਿ ਕਿਵੇਂ ਤੇਜ਼ੀ ਨਾਲ ਪੂਰੇ ਹੁੰਦੇ ਪ੍ਰੋਜੈਕਟ,  ਲੋਕਾਂ ਦਾ ਜੀਵਨ ਬਦਲ ਦਿੰਦੇ ਹਨ।  ਇੱਕ,  ਘੋਘਾ ਅਤੇ ਹਜੀਰਾ ਦੇ ਦਰਮਿਆਨ ਰੋ-ਪੈਕਸ ਸੇਵਾ ਅਤੇ ਦੂਸਰਾ- ਗਿਰਨਾਰ ਰੋਪ ਵੇ।  

 

ਸਾਥੀਓ, 

 

ਪਿਛਲੇ ਸਾਲ ਨਵੰਬਰ ਵਿੱਚ,  ਯਾਨੀ ਚਾਰ ਮਹੀਨੇ ਪਹਿਲਾਂ ਘੋਘਾ ਅਤੇ ਹਜੀਰਾ  ਦੇ ਦਰਮਿਆਨ ਰੋ-ਪੈਕਸ ਸੇਵਾ ਸ਼ੁਰੂ ਹੋਣ ਨਾਲ,  ਸੌਰਾਸ਼ਟਰ ਅਤੇ ਦੱਖਣ ਗੁਜਰਾਤ,  ਦੋਹਾਂ ਹੀ ਖੇਤਰਾਂ  ਦੇ ਲੋਕਾਂ ਦਾ ਸਾਲਾਂ ਦਾ ਇੰਤਜਾਰ ਸਮਾਪਤ ਹੋਇਆ ਹੈ,  ਅਤੇ ਉੱਥੇ  ਦੇ ਲੋਕਾਂ ਨੂੰ ਇਸ ਦਾ ਬਹੁਤ ਲਾਭ ਹੋ ਰਿਹਾ ਹੈ।  ਇਸ ਸੇਵਾ ਨਾਲ ਘੋਘਾ ਅਤੇ ਹਜੀਰਾ ਦੇ ਦਰਮਿਆਨ ਸੜਕ ਦੀ ਦੂਰੀ ਪੌਣੇ ਚਾਰ ਸੌ ਕਿਲੋਮੀਟਰ ਦੀ ਹੈ,  ਉਹ ਸਮੁੰਦਰ  ਦੇ ਰਸਤੇ ਸਿਰਫ 90 ਕਿਲੋਮੀਟਰ ਹੀ ਰਹਿ ਗਈ ਹੈ।  ਯਾਨੀ ਜਿਸ ਦੂਰੀ ਨੂੰ ਤੈਅ ਕਰਨ ਵਿੱਚ ਪਹਿਲਾਂ 10 ਤੋਂ 12 ਘੰਟੇ ਲਗ ਜਾਂਦੇ ਸਨ,  ਹੁਣ ਉਹ 4-5 ਘੰਟੇ ਵਿੱਚ ਹੀ ਪੂਰੀ ਹੋ ਜਾ ਰਹੀ ਹੈ।  ਯਾਨੀ ਇਸ ਨਾਲ ਹਜ਼ਾਰਾਂ ਲੋਕਾਂ ਦਾ ਸਮਾਂ ਬਚ ਰਿਹਾ ਹੈ,  ਪੈਟਰੋਲ-ਡੀਜਲ ‘ਤੇ ਹੋਣ ਵਾਲਾ ਖਰਚ ਬਚ ਰਿਹਾ ਹੈ,  ਸੜਕ ‘ਤੇ ਚਲਣ ਵਾਲੀਆਂ ਗੱਡੀਆਂ ਘੱਟ ਹੋਣ ਨਾਲ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਮਦਦ ਮਿਲੀ ਹੈ।  ਸਿਰਫ ਦੋ ਮਹੀਨੇ ਵਿੱਚ,  ਮੈਨੂੰ ਜੋ ਦੱਸਿਆ ਗਿਆ ਹੈ ਸਿਰਫ ਦੋ ਮਹੀਨੇ ਵਿੱਚ 50 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਵੀਂ ਸੁਵਿਧਾ ਦਾ ਲਾਭ ਲੈ ਚੁੱਕੇ ਹਨ।  14 ਹਜ਼ਾਰ ਤੋਂ ਜ਼ਿਆਦਾ ਗੱਡੀਆਂ ਵੀ ਰੋ-ਪੈਕਸ ਫੈਰੀ ਨਾਲ ਲਿਜਾਈਆਂ ਗਈਆਂ ਹਨ।  ਸੂਰਤ  ਦੇ ਨਾਲ,  ਸੌਰਾਸ਼ਟਰ ਦੀ ਇਸ ਨਵੀਂ ਕਨੈਕਟੀਵਿਟੀ ਨੇ ਸੌਰਾਸ਼ਟਰ  ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਨੂੰ ਫਲ,  ਸਬਜ਼ੀ ਅਤੇ ਦੁੱਧ,  ਸੂਰਤ ਪਹੁੰਚਾਉਣ ਦਾ ਅਸਾਨ ਮਾਰਗ ਉਪਲੱਬਧ ਕਰਵਾਇਆ ਹੈ।  ਸੜਕ  ਦੇ ਰਸਤੇ ਪਹਿਲਾਂ ਫਲ,  ਸਬਜ਼ੀ ਅਤੇ ਦੁੱਧ ਜਿਹੀਆਂ ਚੀਜ਼ਾਂ ਖ਼ਰਾਬ ਹੋ ਜਾਂਦੀਆਂ ਸਨ,  ਪਹੁੰਚਦੇ-ਪਹੁੰਚਦੇ ਹੀ ਬਰਬਾਦ ਹੋ ਜਾਂਦੀਆਂ ਸਨ।  ਹੁਣ ਸਮੁੰਦਰ  ਦੇ ਰਸਤੇ ਪਸ਼ੂਪਾਲਕਾਂ ਅਤੇ ਕਿਸਾਨਾਂ  ਦੇ ਉਤਪਾਦ ਹੋਰ ਤੇਜ਼ੀ ਨਾਲ ਸ਼ਹਿਰਾਂ ਤੱਕ ਪਹੁੰਚ ਰਹੇ ਹਨ।  ਉੱਥੇ ਹੀ ਸੂਰਤ ਵਿੱਚ ਵਪਾਰ–ਕਾਰੋਬਾਰ ਕਰਨ ਵਾਲੇ ਸਾਥੀਆਂ ਅਤੇ ਸ਼੍ਰਮਿਕ ਸਾਥੀਆਂ ਲਈ ਵੀ ਆਉਣਾ-ਜਾਣਾ ਇਸ ਫੈਰੀ ਸੇਵਾ ਨਾਲ ਬਹੁਤ ਅਸਾਨ ਹੋ ਗਿਆ ਹੈ।  

 

ਸਾਥੀਓ,  

 

ਇਸ ਫੈਰੀ ਸਰਵਿਸ ਤੋਂ ਕੁਝ ਹਫ਼ਤੇ ਪਹਿਲਾਂ ਹੀ,  ਪਿਛਲੇ ਸਾਲ ਅਕਤੂਬਰ  ਦੇ ਮਹੀਨੇ ਵਿੱਚ ਗਿਰਨਾਰ ਵਿੱਚ ਰੋਪ-ਵੇ ਸ਼ੁਰੂ ਹੋਇਆ ਸੀ,  ਉਹ ਵੀ ਕਰੀਬ ਚਾਰ-ਪੰਜ ਮਹੀਨੇ ਪਹਿਲਾਂ।  ਪਹਿਲਾਂ ਗਿਰਨਾਰ ਪਰਬਤ ‘ਤੇ ਦਰਸ਼ਨ ਕਰਨ ਜਾਣ ਲਈ ਪਹਿਲਾਂ 9 ਹਜ਼ਾਰ ਪੌੜੀਆਂ ਚੜ੍ਹ ਕੇ ਜਾਣ ਦਾ ਹੀ ਵਿਕਲਪ ਸੀ।  ਹੁਣ ਰੋਪ-ਵੇ ਨੇ ਸ਼ਰਧਾਲੂਆਂ ਨੂੰ ਇੱਕ ਹੋਰ ਸੁਵਿਧਾ ਦਿੱਤੀ ਹੈ।  ਪਹਿਲਾਂ ਮੰਦਿਰ  ਤੱਕ ਜਾਣ ਵਿੱਚ 5-6 ਘੰਟੇ ਲਗ ਜਾਂਦੇ ਸਨ,  ਹੁਣ ਲੋਕ ਕੁਝ ਮਿੰਟ ਵਿੱਚ ਹੀ ਉਹ ਦੂਰੀ ਤੈਅ ਕਰ ਲੈਂਦੇ ਹਨ।  ਮੈਨੂੰ ਦੱਸਿਆ ਗਿਆ ਹੈ ਕਿ ਸਿਰਫ ਢਾਈ ਮਹੀਨੇ ਵਿੱਚ ਹੀ ਹੁਣ ਤੱਕ 2 ਲੱਖ 13 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦਾ ਲਾਭ ਉਠਾ ਚੁੱਕੇ ਹਨ।  ਤੁਸੀਂ ਕਲਪਨਾ ਕਰ ਸਕਦੇ  ਹੋ- ਸਿਰਫ ਢਾਈ ਮਹੀਨੇ ਵਿੱਚ 2 ਲੱਖ ਤੋਂ ਜ਼ਿਆਦਾ ਲੋਕ।  ਤੁਸੀਂ ਸਮਝ ਸਕਦੇ  ਹੋ ਕਿ ਇਹ ਕਿਤਨੀ ਬੜੀ ਸੇਵਾ ਦਾ ਕੰਮ ਹੋਇਆ ਹੈ।  ਅਤੇ ਮੈਨੂੰ ਵਿਸ਼ਵਾਸ ਹੈ ਖਾਸ ਕਰਕੇ ਜੋ ਬਜ਼ੁਰਗ ਮਾਵਾਂ-ਭੈਣਾਂ,  ਪਰਿਵਾਰ  ਦੇ ਸੀਨੀਅਰ ਲੋਕ ਇਹ ਜੋ ਯਾਤਰਾ ਕਰ ਰਹੇ ਹਨ,  ਮੇਰੇ ਜਿਹੇ ਅਨੇਕਾਂ ਨੂੰ ਉਨ੍ਹਾਂ  ਦੇ  ਅਸ਼ੀਰਵਾਦ ਮਿਲ ਰਹੇ ਹਨ,  ਜੋ ਸਾਨੂੰ ਹੋਰ ਅਧਿਕ ਕੰਮ ਕਰਨ ਦੀ ਤਾਕਤ ਦਿੰਦੇ ਹਨ।  

 

ਭਾਈਓ ਅਤੇ ਭੈਣੋਂ, 

 

ਨਵੇਂ ਭਾਰਤ ਦਾ ਟੀਚਾ,  ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ,  ਆਕਾਂਖਿਆਵਾਂ ਨੂੰ ਸਮਝਦੇ ਹੋਏ ਤੇਜ਼ ਗਤੀ ਨਾਲ ਕੰਮ ਕਰਦੇ ਹੋਏ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।  ਇਸੇ ਦਿਸ਼ਾ ਵਿੱਚ ਇੱਕ ਹੋਰ ਪ੍ਰਯਤਨ ਹੈ ਜਿਸ ਦੀ ਲੋਕਾਂ ਵਿੱਚ ਉਤਨੀ ਚਰਚਾ ਨਹੀਂ ਹੁੰਦੀ,  ਜਿਤਨੀ ਹੋਣੀ ਚਾਹੀਦੀ ਹੈ।  ਇਹ ਪ੍ਰਯਤਨ ਹੈ- ਕੇਂਦਰੀ ਪੱਧਰ ‘ਤੇ ‘ਪ੍ਰਗਤੀ’ ਨਾਮ ਤੋਂ ਬਣਾਈ ਗਈ ਵਿਵਸਥਾ।  ਮੈਂ ਜਦੋਂ ਗੁਜਰਾਤ ਵਿੱਚ ਸਾਂ ਤਾਂ ਸਵਾਗਤ ਪ੍ਰੋਗਰਾਮ ਦੀ ਬੜੀ ਚਰਚਾ ਹੋ ਰਹੀ ਸੀ।  ਲੇਕਿਨ ਦੇਸ਼  ਦੇ ਅੰਦਰ ਪ੍ਰਗਤੀ ਪ੍ਰੋਗਰਾਮ ਜੋ ਮੇਰਾ ਚਲ ਰਿਹਾ ਹੈ,  ਦੇਸ਼ ਦੇ ਅਲੱਗ-ਅਲੱਗ ਪ੍ਰੋਜੈਕਟਾਂ ਵਿੱਚ,  ਇਨਫ੍ਰਾਸਟ੍ਰਕਚਰ  ਦੇ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਵਿੱਚ ਇਸ ਪ੍ਰਗਤੀ ਪਲੈਟਫਾਰਮ ਦੀ ਬਹੁਤ ਵੱਡੀ ਭੂਮਿਕਾ ਹੈ। ਇੱਥੇ ਸਰਕਾਰ ਨਾਲ ਜੁੜੇ ਲੋਕ ਜਾਣਦੇ ਹਨ ਕਿ ਪ੍ਰਗਤੀ ਦੀਆਂ ਬੈਠਕਾਂ ਵਿੱਚ,  ਮੈਂ ਖੁਦ ਵੀ ਘੰਟਿਆਂ ਤੱਕ ਬੈਠ ਕੇ ਰਾਜਾਂ  ਦੇ ਅਧਿਕਾਰੀਆਂ ਨਾਲ  ਇੱਕ-ਇੱਕ ਪ੍ਰੋਜੈਕਟ  ਦੀ ਬਾਰੀਕੀ ਨਾਲ ਚਰਚਾ ਕਰਦਾ ਹਾਂ।  ਉਨ੍ਹਾਂ ਦੀ ਸਮੱਸਿਆਸਵਾਂ ਦਾ ਸਮਾਧਾਨ ਕਰਨ ਲਈ ਯਤਨ ਕਰਦਾ ਹਾਂ।  ਪ੍ਰਗਤੀ ਦੀਆਂ ਬੈਠਕਾਂ ਵਿੱਚ,  ਮੈਂ ਕੋਸ਼ਿਸ਼ ਕਰਦਾ ਹਾਂ ਕਿ ਸਾਰੇ ਸਟੇਕਹੋਲਡਰਸ  ਦੇ ਨਾਲ ਸਿੱਧਾ ਸੰਵਾਦ ਕਰਕੇ ਦਹਾਕਿਆਂ ਤੋਂ ਅਟਕੇ ਹੋਏ ਪ੍ਰੋਜੈਕਟਸ ਦਾ ਕੋਈ ਹੱਲ ਨਿਕਲ ਸਕੇ।  ਬੀਤੇ 5 ਸਾਲ ਵਿੱਚ ਪ੍ਰਗਤੀ ਦੀਆਂ ਬੈਠਕਾਂ ਵਿੱਚ 13 ਲੱਖ ਕਰੋੜ ਰੁਪਏ ਤੋਂ ਜ਼ਿਆਦਾ  ਦੇ ਪ੍ਰੋਜੈਕਟਸ ਦੀ ਸਮੀਖਿਆ ਹੋ ਚੁੱਕੀ ਹੈ।  ਇਨ੍ਹਾਂ ਬੈਠਕਾਂ ਵਿੱਚ ਦੇਸ਼ ਦੇ ਲਈ ਜ਼ਰੂਰੀ,  ਲੇਕਿਨ ਵਰ੍ਹਿਆਂ ਤੋਂ ਅਧੂਰੇ ਅਨੇਕ ਪ੍ਰੋਜੈਕਟਾਂ ਨੂੰ Review ਕਰਨ  ਦੇ ਬਾਅਦ ਉਨ੍ਹਾਂ ਦਾ ਉਚਿਤ ਸਮਾਧਾਨ ਕੀਤਾ ਗਿਆ ਹੈ।  

 

ਸਾਥੀਓ, 

 

ਸਾਲਾਂ ਤੋਂ ਅਟਕੀ ਅਤੇ ਲਟਕੀ ਯੋਜਨਾਵਾਂ ਨੂੰ ਗਤੀ ਮਿਲਣ ਨਾਲ ਸੂਰਤ ਜਿਹੇ ਸਾਡੇ ਸ਼ਹਿਰਾਂ ਨੂੰ ਗਤੀ ਮਿਲਦੀ ਹੈ। ਸਾਡੇ ਉਦਯੋਗਾਂ ਨੂੰ, ਅਤੇ ਖਾਸ ਕਰਕੇ ਛੋਟੇ ਉਦਯੋਗਾਂ ਨੂੰ,  MSMEs ਨੂੰ,  ਇੱਕ ‍ਆਤਮਵਿਸ਼ਵਾਸ ਮਿਲਦਾ ਹੈ ਕਿ ਉਹ ਦੁਨੀਆ  ਦੇ ਵੱਡੇ ਬਜ਼ਾਰਾਂ ਨਾਲ competition ਕਰ ਰਹੇ ਹਨ,  ਤਾਂ ਉਨ੍ਹਾਂ  ਦੇ  ਪਾਸ ਵੱਡੇ ਦੇਸ਼ਾਂ ਜਿਹਾ infrastructure ਵੀ ਹੈ।  ਆਤਮਨਿਰਭਰ ਭਾਰਤ ਅਭਿਯਾਨ ਵਿੱਚ ਇਨ੍ਹਾਂ ਛੋਟੇ ਉਦਯੋਗਾਂ ਦੇ ਲਈ ਹੋਰ ਵੀ ਕਈ ਵੱਡੇ ਕਦਮ  ਉਠਾਏ ਗਏ ਹਨ।  ਛੋਟੇ ਉਦਯੋਗਾਂ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਇੱਕ ਤਰਫ ਹਜ਼ਾਰਾਂ ਕਰੋੜ ਰੁਪਏ  ਦੇ ਅਸਾਨ ਰਿਣ ਦੀ ਵਿਵਸਥਾ ਕੀਤੀ ਗਈ ਹੈ।  ਉੱਥੇ ਹੀ ਦੂਸਰੇ ਪਾਸੇ MSMEs ਨੂੰ ਜ਼ਿਆਦਾ ਅਵਸਰ ਦੇਣ ਲਈ ਮਹੱਤਵਪੂਰਨ ਫੈਸਲੇ ਵੀ ਲਏ ਗਏ। ਸਭ ਤੋਂ ਵੱਡਾ ਫੈਸਲਾ ਸਰਕਾਰ ਨੇ MSMEs ਦੀ ਪਰਿਭਾਸ਼ਾ ਨੂੰ ਲੈ ਕੇ ਕੀਤਾ ਹੈ,  ਨਿਵੇਸ਼ ਦੀ ਸੀਮਾ ਨੂੰ ਲੈ ਕੇ ਕੀਤਾ ਹੈ।  ਪਹਿਲਾਂ MSMEs ਦਾ ਵਿਸਤਾਰ ਕਰਨ ਤੋਂ ਉੱਦਮੀ ਇਸ ਲਈ ਬਚਦੇ ਸਨ ਕਿਉਂਕਿ ਉਨ੍ਹਾਂ ਨੂੰ ਸਰਕਾਰ ਤੋਂ ਮਿਲਣ ਵਾਲੇ ਲਾਭ ਖੁਸਣ ਦਾ ਡਰ ਰਹਿੰਦਾ ਸੀ।  ਹੁਣ ਸਰਕਾਰ ਨੇ ਅਜਿਹੇ ਪ੍ਰਤੀਬੰਧਾਂ ਨੂੰ ਹਟਾ ਕੇ ਇਨ੍ਹਾਂ ਇਕਾਈਆਂ ਲਈ ਨਵੇਂ ਰਸਤੇ ਖੋਲ੍ਹੇ ਹਨ। ਇਸ ਦੇ ਨਾਲ ਹੀ ਨਵੀਂ ਪਰਿਭਾਸ਼ਾ ਵਿੱਚ manufacturing ਅਤੇ service enterprises  ਦੇ ਭੇਦਭਾਵ ਨੂੰ ਵੀ ਖਤਮ ਕੀਤਾ ਗਿਆ ਹੈ।  ਇਸ ਨਾਲ ਸਰਵਿਸ ਸੈਕਟਰ ਵਿੱਚ ਵੀ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ।  ਉੱਥੇ ਹੀ ਸਰਕਾਰੀ ਖਰੀਦ ਵਿੱਚ ਵੀ ਭਾਰਤ  ਦੇ MSMEs ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਮਿਲਣ,  ਇਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ।  ਕੋਸ਼ਿਸ਼ ਇਹ ਹੈ ਕਿ ਸਾਡੇ ਛੋਟੇ ਉਦਯੋਗ ਖੂਬ ਵਧਣ– ਫੁੱਲਣ ਅਤੇ ਉਨ੍ਹਾਂ ਵਿੱਚ ਕੰਮ ਕਰਨ ਵਾਲੇ ਸ਼੍ਰਮਿਕ ਸਾਥੀਆਂ ਨੂੰ ਬਿਹਤਰ ਸੁਵਿਧਾਵਾਂ,  ਬਿਹਤਰ ਜੀਵਨ ਮਿਲੇ।  

 

ਸਾਥੀਓ, 

 

ਇਨ੍ਹਾਂ ਵਿਰਾਟ ਯਤਨਾਂ ਦੇ ਪਿੱਛੇ 21ਵੀਂ ਸਦੀ ਦੇ ਯੁਵਾ, ਭਾਰਤ ਦੀਆਂ ਯੁਵਾ ਅਣਗਿਣਤ ਆਕਾਂਖਿਆਵਾਂ ਹਨ।  ਉਹ ਆਕਾਂਖਿਆਵਾਂ,  ਜੋ ਬੁਨਿਆਦੀ ਸੁਵਿਧਾ ਅਤੇ ਸੁਰੱਖਿਆ  ਦੇ ਅਭਾਵ ਵਿੱਚ ਪੂਰੀਆਂ ਹੋਣੀਆਂ ਕਠਿਨ ਹਨ।  ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਕਠਿਨਾਈਆਂ ਨੂੰ ਦੂਰ ਕਰਨਾ ਹੈ,  ਸੁਪਨਿਆਂ ਨੂੰ ਤਾਕਤ ਦੇਣਾ ਹੈ ਅਤੇ ਸੰਕਲਪ ਨੂੰ ਸਿੱਧ ਕਰਕੇ ਰਹਿਣਾ ਹੈ।  ਮੈਨੂੰ ਵਿਸ਼ਵਾਸ ਹੈ ਕਿ ਅਹਿਮਦਾਬਾਦ ਅਤੇ ਸੂਰਤ  ਦੇ ਇਹ ਮੈਟਰੋ ਪ੍ਰੋਜੈਕਟ ਇਨ੍ਹਾਂ ਸ਼ਹਿਰਾਂ ਦੇ ਹਰ ਸਾਥੀ ਦੀਆਂ ਆਕਾਂਖਿਆਵਾਂ ਅਤੇ ਉਮੀਦਾਂ ਨੂੰ ਪੂਰਾ ਕਰਨਗੇ।  

 

ਇਸੇ ਵਿਸ਼ਵਾਸ ਨਾਲ ਗੁਜਰਾਤ ਦੇ ਸਾਰੇ ਭਾਈਆਂ-ਭੈਣਾਂ ਨੂੰ,  ਖਾਸ ਕਰਕੇ ਅਹਿਮਦਾਬਾਦ ਅਤੇ ਸੂਰਤ  ਦੇ ਨਾਗਰਿਕ ਭਾਈਆਂ-ਭੈਣਾਂ ਨੂੰ ਮੇਰੀ ਤਰਫੋਂ ਬਹੁਤ-ਬਹੁਤ ਵਧਾਈ ਹੈ।   

 

ਬਹੁਤ-ਬਹੁਤ ਧੰਨਵਾਦ!

 

***** 

 

ਡੀਐੱਸ/ਏਕੇਜੇ/ਐੱਨਐੱਸ



(Release ID: 1689770) Visitor Counter : 194